ਸੋਮਵਾਰ, ਨਵੰਬਰ 25, 2024
ਸੋਮਵਾਰ, ਨਵੰਬਰ 25, 2024

HomeCoronavirusਕੀ ਜਨਤਾ ਕਰਫਿਊ ਕੋਰੋਨਾਵਾਇਰਸ ਨੂੰ ਜੜ੍ਹ ਤੋਂ ਖ਼ਤਮ ਕਰ ਦਵੇਗਾ?ਪੜ੍ਹੋ , ਸਾਡੀ...

ਕੀ ਜਨਤਾ ਕਰਫਿਊ ਕੋਰੋਨਾਵਾਇਰਸ ਨੂੰ ਜੜ੍ਹ ਤੋਂ ਖ਼ਤਮ ਕਰ ਦਵੇਗਾ?ਪੜ੍ਹੋ , ਸਾਡੀ ਪੜਤਾਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ:
ਵਟਸਐਪ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 22 ਮਾਰਚ ਸਵੇਰੇ 7 ਬਜੇ ਤੋਂ ਰਾਤ 9 ਬਜੇ ਤਕ ਜਨਤਾ ਕਰਫ਼ਿਊ ਇਸਲਈ ਲਗਾਇਆ ਹੈ ਕਿਓਂਕਿ ਕੋਰੋਨਾਵਾਇਰਸ ਇਸ ਟਾਈਮ ਦੇ ਦੌਰਾਨ ਖ਼ਤਮ ਹੋ ਜਾਂਦਾ ਹੈ।
ਵੇਰੀਫੀਕੇਸ਼ਨ:
ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ ਕੋਰੋਨਾ ਵਾਇਰਸ (COVID-19) ਹੁਣ ਦੁਨੀਆਂ ਭਰ ਦੇ ਲਈ ਚੁਣੌਤੀ ਬਣ ਚੁੱਕਿਆ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਨੇ ਇਸ ਵਾਇਰਸ ਕਾਰਨ ਪਬਲਿਕ ਹੈਲਥ ਐਮਰਜੰਸੀ ਘੋਸ਼ਿਤ ਕਰ ਦਿੱਤੀ ਹੈ। ਚੀਨ ਦੇ ਵਿੱਚ ਇਸ ਵਾਇਰਸ ਕਾਰਨ ਹੁਣ ਤਕ 3,000 ਮੌਤ ਹੀ ਚੁੱਕਿਆਂ ਹਨ ਜਦਕਿ 80 ਹਜ਼ਾਰ ਤੋਂ ਵੱਧ ਮਾਮਲੇ ਦਰਜ਼ ਕੀਤੇ ਗਏ ਹਨ। ਉਥੇ ਹੀ ਦੱਖਣੀ ਕੋਰੀਆ ਦੇ ਵਿੱਚ ਕੋਰੋਨਾ ਵਾਇਰਸ ਕਾਰਨ 6,000 ਮਾਮਲੇ ਸਾਮ੍ਹਣੇ ਆਏ ਹਨ ਜਦਕਿ 40 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ਦੇ ਵਿੱਚ 47,000 ਲੋਕ ਇਸ ਵਾਇਰਸ ਦਾ ਸ਼ਿਕਾਰ ਹੋਏ ਹਨ ਜਦਕਿ 4000 ਤੋਂ ਵੱਧ ਲੋਕ ਆਪਣੀ ਜਾਨ ਗਵਾ ਚੁੱਕੇ ਹਨ।ਭਾਰਤ ‘ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 261 ਹੋ ਗਈ ਹੈ। ਭਾਰਤ ਵਿਚ ਕੋਰੋਨਾ ਵਾਇਰਸ ਨਾਲ ਚਾਰ ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਵੀ ਹੋਈ ਹੈ।   
ਇਸ ਵਿੱਚ ਸੋਸ਼ਲ ਮੀਡੀਆ ਤੇ ਕੋਰੋਨਾਵਾਇਰਸ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ ਵਾਇਰਲ ਹੋ ਰਹੇ ਹਨ। ਸੋਸ਼ਲ ਮੀਡੀਆ ਤੇ ਇੱਕ ਦਾਅਵਾ ਵਾਇਰਲ ਹੋ ਰਿਹਾ ਹੈ ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 22 ਮਾਰਚ ਸਵੇਰੇ 7 ਬਜੇ ਤੋਂ ਰਾਤ 9 ਬਜੇ ਤਕ ਜਨਤਾ ਕਰਫ਼ਿਊ ਇਸਲਈ ਲਗਾਇਆ ਹੈ ਕਿਓਂਕਿ ਕੋਰੋਨਾਵਾਇਰਸ ਇਸ ਟਾਈਮ ਦੇ ਦੌਰਾਨ ਖ਼ਤਮ ਹੋ ਜਾਂਦਾ ਹੈ।
ਗੋਰਤਲਬ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾਵਾਇਰਸ ਤੋਂ ਬਚਾਅ ਲਈ 22 ਮਾਰਚ ਨੂੰ ਜਨਤਾ ਕਰਫਿਊ ਦਾ ਐਲਾਨ ਕੀਤਾ ਸੀ । 
ਕੁਝ ਕੀਵਰਡਸ ਦੀ ਮਦਦ ਨਾਲ ਅਸੀਂ ਵਾਇਰਲ ਹਲ ਰਹੇ ਦਾਅਵੇ ਦੀ ਜਾਂਚ ਕਰਨੀ ਸ਼ੁਰੂ ਕੀਤੀ  ਕਿ ਕੋਰੋਨਾਵਾਇਰਸ ਸਿਰਫ ਇਕ ਜਗ੍ਹਾ ‘ਤੇ 12 ਘੰਟਿਆਂ ਲਈ ਜੀ ਸਕਦਾ ਹੈ । ਅਸੀਂ ਵਿਸ਼ਵ ਸਿਹਤ ਸੰਗਠਨ ਦੀ ਅਧਿਕਾਰਕ ਵੈਬਸਾਈਟ ‘ਤੇ ਕੋਰੋਨਾਵਾਇਰਸ ਬਾਰੇ ਜਾਂਚ ਕੀਤੀ। ਪ੍ਰਸ਼ਨ ਅਤੇ ਉੱਤਰ ਕਾਲਮ ਵਿਚ ਅਸੀਂ ਪਾਇਆ ਕਿ ਕੌਣੋਵਾਇਰਸ ਦੀ ਉਮਰ ਬਾਰੇ ਡਬਲਯੂਐਚਓ ਤੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਹੈ ਹਾਲਾਂਕਿ ਇਹ ਜ਼ਰੂਰ ਲਿਖਿਆ ਹੈ ਜੀ  ਨਾਵਲ ਕੋਰੋਨਾਵਾਇਰਸ ਇਕੋ ਕੋਰੋਨਾ ਪਰਿਵਾਰ ਦੇ ਹੋਰ ਵਾਇਰਸਾਂ ਦੀ ਤਰ੍ਹਾਂ ਵਿਵਹਾਰ ਕਰਦਾ ਹੈ।
ਅਸੀਂ ਕੋਰੋਨਾਵਾਇਰਸ ਅਤੇ ਵੱਖ ਵੱਖ ਵਾਇਰਸਾਂ ਨਾਲ ਸਬੰਧਤ ਵਧੇਰੀ ਜਾਣਕਾਰੀ ਪ੍ਰਾਪਤ ਕਰਨ ਲਈ ਕੁਝ ਕੀਵਰਡਸ ਦੀ ਮਦਦ ਲਈ। ਸਰਚ ਦੇ ਦੌਰਾਨ ਸਾਨੂੰ ਇੱਕ ਕਿਤਾਬ ਮਿਲੀ ਜਿਸਦਾ ਸਿਰਲੇਖ  ਸੀ,CORONAVIRUS RESEARCH: KEYS TO DIAGNOSIS, TREATMENT, AND PREVENTION OF SARS’. 
ਰਿਪੋਰਟ ਵਿੱਚ ਵੱਡੇ ਪੈਮਾਨੇ ਤੇ SARS  ਕੋਰੋਨਾਵਾਇਰਸ ਦੇ ਜੀਵਨ ਚੱਕਰ ਬਾਰੇ ਵਿਸਥਾਰ ਨਾਲ ਗੱਲ ਕੀਤੀ ਗਈ ਹੈ । ਡਬਲਯੂਐਚਓ  ਦੇ ਮੁਤਾਬਕ,ਨਾਵਲ ਕੋਰੋਨਾਵਾਇਰਸ ਹੋਰ ਕੋਰੋਨਾ ਵਾਇਰਸਾਂ ਨਾਲ ਵੀ ਇਸੇ ਤਰ੍ਹਾਂ ਦਾ ਵਿਵਹਾਰ ਕਰਦਾ ਹੈ, ਅਸੀਂ ਇਸ ਰਿਪੋਰਟ ਨੂੰ ਨਾਵਲ ਕੋਰੋਨਾਵਾਇਰਸ ਦੇ ਜੀਵਨ ਚੱਕਰ ਬਾਰੇ ਜਾਣਨ ਲਈ ਇੱਕ ਹਵਾਲੇ ਵਜੋਂ ਲਿਆ ।

CORONAVIRUS RESEARCH: KEYS TO DIAGNOSIS, TREATMENT, AND PREVENTION OF SARS

For coronavirus investigators, the recognition of a new coronavirus as the cause of severe acute respiratory syndrome (SARS) was certainly remarkable, yet perhaps not surprising (Baric et al., 1995). The cadre of investigators who have worked with this intriguing family of viruses over the past 30 years are familiar with many of the features of coronavirus biology, pathogenesis, and disease that manifested so dramatically in the worldwide SARS epidemic.

ਇਸ ਮੁੱਦੇ ‘ਤੇ ਵਧੇਰੀ ਜਾਣਕਾਰੀ ਲਈ ਅਸੀਂ ਆਪਣੀ ਸਰਚ ਜਾਰੀ ਰੱਖੀ।  ਖੋਜ ਦੇ ਦੌਰਾਨ, ਸਾਨੂੰ ਲਾਈਵ ਸਾਇੰਸ ਦੀ ਇੱਕ ਰਿਪੋਰਟ ਮਿਲੀ ਜੋ ਇਸ ਮੁੱਦੇ’ ਤੇ ਵਧੇਰੇ ਚਾਨਣਾ ਪਾਉਂਦੀ ਹੈ ਅਤੇ ਨਾਵਲ ਕੋਰੋਨਾਵਾਇਰਸ ਦੇ ਜੀਵਨ-ਕਾਲ ਬਾਰੇ ਦੱਸਦੀ ਹੈ ।

Here’s how long the coronavirus will last on surfaces, and how to disinfect those surfaces.

Editor’s Note: This story was updated on Wednesday (March 18) to include a warning not to mix bleach with household cleaning products and to include an update on the publication of the findings. As the coronavirus outbreak continues to accelerate in the U.S., cleaning supplies are disappearing off the shelves and people are worried about every subway rail, kitchen counter and toilet seat they touch.

ਰਿਪੋਰਟ ਦੇ ਅਨੁਸਾਰ, ਨਾਵਲ ਕੋਰੋਨਾਵਾਇਰਸ ਹਵਾ ਵਿਚ 3 ਘੰਟੇ, ਤਾਂਬੇ ‘ਤੇ 4 ਘੰਟੇ, ਗੱਤੇ’ ਤੇ 24 ਘੰਟੇ ਅਤੇ ਪਲਾਸਟਿਕ, ਸਟੀਲ ਰਹਿਤ ਚੀਜ਼ਾਂ  ‘ਤੇ 72 ਘੰਟਿਆਂ ਤਕ ਰਹਿੰਦਾ ਹੈ ।  ਲੇਖ ਦੇ ਮੁਤਾਬਕ ,ਇਹ ਜੀਵਨ
ਕਾਲ 11 ਮਾਰਚ ਨੂੰ medRxiv ਦੁਆਰਾ ਕਰਵਾਏ ਗਏ ਅਧਿਐਨ ਦਾ ਨਤੀਜਾ ਹੈ ।

Advancing the sharing of research results for the life sciences

medRxiv (pronounced “med-archive”) is a free online archive and distribution server for complete but unpublished manuscripts (preprints) in the medical, clinical, and related health sciences. Preprints are preliminary reports of work that have not been certified by peer review.

ਹੁਣ, ਅਸੀਂ ਗੂਗਲ ‘ਤੇ ਇਹ ਜਾਂਚ ਕਰਨ ਲਈ ਕੁਝ ਕੀਵਰਡਸ ਦੀ ਮਦਦ ਲਈ ਕਿ ਕੀ ਵਾਇਰਸ ਦਾ 12 ਜਾਂ 14 ਘੰਟੇ ਲੰਬੇ ਸਮੇਂ ਨਾਲ ਕੋਈ ਲੈਣਾ ਦੇਣਾ ਹੈ । ਸਰਚ ਦੌਰਾਨ, ਸਾਨੂੰ The New York Times ਦੀ ਇਕ ਰਿਪੋਰਟ ਮਿਲੀ ਜਿਸ ਵਿਚ ਵੱਖੋ ਵੱਖਰੀਆਂ ਸਥਿਤੀਆਂ ਵਿਚ ਨਾਵਲ ਕੋਰੋਨਾਵਾਇਰਸ ਦੇ ਜੀਵਨ ਬਾਰੇ ਵਿਸਥਾਰ ਨਾਲ ਦੱਸਿਆ ਹੋਇਆ ਹੈ। 

How Long Will Coronavirus Live on Surfaces or in the Air Around You?

A new study could have implications for how the general public and health care workers try to avoid transmission of the virus. The coronavirus can live for three days on some surfaces, like plastic and steel, new research suggests.

The New England Journal of Medicine ਵਿਚ ‘ਦ ਨਿਉ ਯਾਰਕ ਟਾਈਮਜ਼ ‘ ਦੀ ਇਕ ਰਿਪੋਰਟ  ਦੇ ਅਨੁਸਾਰ, ਇਹ ਸੁਝਾਅ ਦਿੱਤਾ ਜਾਂਦਾ ਹੈ ਕਿ ਵਾਇਰਸ ਇਕ ਦਿਨ ਵਿਚ ਗੱਤੇ ‘ਤੇ ਖਿੰਡ ਜਾਂਦਾ ਹੈ, ਜਿਸ ਨਾਲ ਖਪਤਕਾਰਾਂ  ਦੀ ਚਿੰਤਾ ਘੱਟ ਜਾਂਦੀ ਹੈ । The New England Journal of Medicine ਵਿਚ ਪ੍ਰਕਾਸ਼ਤ ਰਿਪੋਰਟ ਹੇਠਾਂ ਲਿੰਕ ਤੇ ਕਲਿਕ ਕਰਕੇ ਵੇਖੀ ਜਾ ਸਕਦੀ ਹੈ।

ਸਾਨੂੰ Medical News Today ਦੁਆਰਾ ਪ੍ਰਕਾਸ਼ਤ ਇੱਕ ਰਿਪੋਰਟ  ਮਿਲੀ, ਜਿਸ ਤੋਂ ਪਤਾ ਚੱਲਦਾ ਹੈ ਕਿ ਮਨੁੱਖੀ ਕੋਰੋਨਾ ਵਾਇਰਸ ਸਤਹ ‘ਤੇ ਕਮਰੇ ਦੇ ਤਾਪਮਾਨ’ ਤੇ 9 ਦਿਨਾਂ ਤੱਕ ਰਹਿ ਸਕਦਾ ਹੈ। 30 ਡਿਗਰੀ ਸੈਂਟੀਗਰੇਡ  ਜਾਂ ਵੱਧ ਦੇ ਤਾਪਮਾਨ ਤੇ, ਇਸ ਦੀ ਮਿਆਦ ਘੱਟ ਹੁੰਦੀ ਹੈ। ਵੈਟਰਨਰੀ ਕੋਰੋਨਾਵਾਇਰਸ (ਵੈਟਰਨਰੀ ਕਰੋਨਵਾਇਰਸ) ਨੂੰ 28 ਦਿਨਾਂ ਜਾਂ ਇਸ ਤੋਂ ਵੱਧ ਸਮੇਂ ਲਈ ਜਾਰੀ ਰੱਖਿਆ ਗਿਆ ਹੈ ।
ਅਸੀਂ ਜਨਤਾ ਕਰਫਿਊ ਦੇ ਬਾਰੇ ਸਰਕਾਰ ਦੇ ਅਧਿਕਾਰਤ ਬਿਆਨ ਦੀ ਜਾਂਚ ਕੀਤੀ ਅਤੇ ਅਸੀਂ ਪਾਇਆ ਕਿ ਕੋਵਿਡ -19 ਨਾਲ ਲੜਨ ਲਈ ਇਕ ਵਧੀਆ ਉੱਦਮ ਹੈ । 
ਜਾਂਚ ਦੌਰਾਨ ਤੱਥਾਂ ਨੂੰ ਅਧਿਐਨ ਕਰਨ ਤੋਂ ਬਾਅਦ ਇਹ ਸਪੱਸ਼ਟ ਹੁੰਦਾ  ਹੈ ਕਿ ਨਾਵਲ ਕੋਰੋਨਾਵਾਇਰਸ ਦੇ ਜੀਵਨ ਕਾਲ ਬਾਰੇ ਕੋਈ ਜਾਣਕਾਰੀ ਨਹੀਂ ਹੈ । ਹਾਲਾਂਕਿ, ਖੋਜ ਵਿੱਚ ਅਸੀਂ ਪਾਇਆ ਕਿ ਕਈਂ ਵੱਖਰੀਆਂ ਰਿਪੋਰਟਾਂ ਨੇ ਹੋਰ ਕੋਰੋਨਾਵਾਇਰਸ ਦੇ ਸਮਾਨ ਜੀਵਨ ਕਾਲ ਦਾ ਸੁਝਾਅ ਦਿੱਤਾ ਹੈ। ਇਸ ਲਈ, ਅਸੀਂ ਇਸ ਨਤੀਜੇ ‘ਤੇ ਪਹੁੰਚੇ ਕਿ ਪ੍ਰਧਾਨ ਮੰਤਰੀ ਮੋਦੀ ਦੇ ਜਨਤਾ ਕਰਫਿਊ  ਦੇ ਸੱਦੇ ਦਾ ਉਦੇਸ਼ ਸਿਰਫ ਨਾਵਲ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣਾ ਸੀ। ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸਰਕਾਰ ਨੇ ਕਿਤੇ ਵੀ ਇਹ ਦਾਅਵਾ ਨਹੀਂ ਕੀਤਾ ਕਿ ਜਨਤਾ ਕਰਫਿਊ ਕੋਰੋਨਾਵਾਇਰਸ ਇੱਕ ਦਿਨ ਵਿਚ ਖ਼ਤਮ ਕਰ ਦਵੇਗਾ । ਸਾਡੀ ਜਾਂਚ ਵਿਚ ਇਹ ਦਾਅਵਾ ਗੁੰਮਰਾਹਕੁੰਨ ਸਾਬਤ ਹੋਇਆ।
ਟੂਲਜ਼ ਵਰਤੇ:
*ਗੂਗਲ ਸਰਚ 
*ਰਿਸਰਚ ਰਿਪੋਰਟ
*ਰਿਸਰਚ ਅਧਿਐਨ
ਰਿਜ਼ਲਟ – ਗੁੰਮਰਾਹਕੁੰਨ ਦਾਅਵਾ   
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular