Authors
Claim
ਸੋਸ਼ਲ ਮੀਡੀਆ ‘ਤੇ ਰੇਲਵੇ ਸਟੇਸ਼ਨ ‘ਤੇ ਸ਼ਿਪਮੈਂਟ ਦੀ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜਸਥਾਨ ਤੋਂ ਬੈਂਗਲੁਰੂ ਲਿਆਂਦਾ ਗਿਆ 14 ਹਜ਼ਾਰ ਕਿਲੋ ਕੁੱਤੇ ਦਾ ਮਾਸ ਬੇਂਗਲੁਰੂ ਰੇਲਵੇ ਸਟੇਸ਼ਨ ‘ਤੇ ਜ਼ਬਤ ਕੀਤਾ ਗਿਆ।
ਫੇਸਬੁੱਕ ਪੇਜ “ਦੈਨਿਕ ਬਾਣੀ” ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,”ਕਰਨਾਟਕ ‘ਚ ਪੁਲਿਸ ਨੇ 14 ਟਨ ਕੁੱਤੇ ਦਾ ਮਾਸ ਜ਼ਬਤ ਕੀਤਾ ਹੈ ਅਧਿਕਾਰੀਆਂ ਨੇ ਬੰਗਲੌਰ ਦੇ ਮੈਜੇਸਟਿਕ ਰੇਲਵੇ ਸਟੇਸ਼ਨ ਨੇੜੇ ਰਾਜਸਥਾਨ ਤੋਂ ਬੈਂਗਲੁਰੂ ਲਿਜਾਇਆ ਜਾ ਰਿਹਾ 14,000 ਕਿਲੋਗ੍ਰਾਮ ਕੁੱਤੇ ਦੇ ਮਾਸ ਨੂੰ ਰੋਕਿਆ। ਕਰਨਾਟਕ ਕਾਂਗਰਸ ਦੇ ਸੀਨੀਅਰ ਨੇਤਾ ਡੀਕੇ ਸ਼ਿਵਕੁਮਾਰ ਅਤੇ ਮੁੱਖ ਮੰਤਰੀ ਸਿੱਦਾ ਰਾਮਈਆ ਦੇ ਜਿਗਰੀ ਦੋਸਤ ਅਬਦੁਲ ਰਜ਼ਾਕ ਦੇ ਬੈਂਗਲੁਰੂ ਵਿੱਚ ਮੀਟ ਦੀ ਭੀੜ ਜਾਰੀ ਨਜ਼ਰ ਆ ਰਹੀ ਹੈ।”
Fact Check/Verification
ਵਾਇਰਲ ਦਾਅਵੇ ਦੀ ਜਾਂਚ ਕਰਨ ਲਈ, ਨਿਊਜ਼ਚੈਕਰ ਨੇ ਸਭ ਤੋਂ ਪਹਿਲਾਂ ਕੀ ਵਰਡਸ ਦੀ ਮਦਦ ਨਾਲ ਗੂਗਲ ‘ਤੇ ਸਰਚ ਕੀਤੀ। ਸਾਨੂੰ 27 ਜੁਲਾਈ, 2024 ਨੂੰ Aaj Tak ਦੁਆਰਾ ਪ੍ਰਕਾਸ਼ਿਤ ਰਿਪੋਰਟ ਮਿਲੀ।
ਰਿਪੋਰ ਮੁਤਾਬਕ 26 ਜੁਲਾਈ ਨੂੰ ਜੈਪੁਰ ਤੋਂ ਬੈਂਗਲੁਰੂ ਸਿਟੀ ਰੇਲਵੇ ਸਟੇਸ਼ਨ ‘ਤੇ ਤਿੰਨ ਟਨ ਮੀਟ ਦੀ ਖੇਪ ਪਹੁੰਚੀ ਸੀ ਜਿਸ ਤੋਂ ਬਾਅਦ ਬੇਂਗਲੁਰੂ ਦੇ ਗਊ ਰੱਖਿਅਕ ਪੁਨੀਤ ਕੇਰਹੱਲੀ ਨੇ ਦਾਅਵਾ ਕੀਤਾ ਕਿ ਇਹ ਮੀਟ ਕੁੱਤੇ ਦਾ ਸੀ। ਇਸ ਤੋਂ ਬਾਅਦ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫ.ਐੱਸ.ਆਈ.) ਦੇ ਅਧਿਕਾਰੀ ਸਟੇਸ਼ਨ ‘ਤੇ ਪਹੁੰਚੇ ਅਤੇ ਮੀਟ ਦੇ ਸੈਂਪਲ ਨੂੰ ਲੈਬ ‘ਚ ਭੇਜ ਦਿੱਤਾ।
ਹਾਲਾਂਕਿ ਇਸ ਦੌਰਾਨ ਮੀਟ ਵਿਕਰੇਤਾ ਅਬਦੁਲ ਰਜ਼ਾਕ ਨੇ ਕੁੱਤੇ ਦੇ ਮਾਸ ਦੇ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਭੇਡਾਂ ਦਾ ਮਾਸ ਹੈ, ਕੁੱਤੇ ਦਾ ਮਾਸ ਨਹੀਂ। ਉਸਨੇ ਕਿਹਾ ਕਿ ਇਸ ਸਬੰਧੀ ਉਹਨਾਂ ਕੋਲ ਕਾਨੂੰਨੀ ਦਸਤਾਵੇਜ਼ ਵੀ ਹਨ ਅਤੇ ਪੁਨੀਤ ਕੇਰਹਾਲੀ ਝੂਠੇ ਦੋਸ਼ ਲਗਾ ਕੇ ਪੈਸਾ ਕਮਾਉਣਾ ਚਾਹੁੰਦਾ ਹੈ।
ਸਾਨੂੰ 28 ਜੁਲਾਈ 2024 ਨੂੰ ਟਾਈਮਜ਼ ਆਫ਼ ਇੰਡੀਆ ਦੀ ਵੈਬਸਾਈਟ ‘ਤੇ ਪ੍ਰਕਾਸ਼ਿਤ ਇੱਕ ਰਿਪੋਰਟ ਵੀ ਮਿਲੀ। ਇਸ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਜੈਪੁਰ ਤੋਂ ਕਰੀਬ 2700 ਕਿਲੋ ਮਾਸ ਬੈਂਗਲੁਰੂ ਸਿਟੀ ਰੇਲਵੇ ਸਟੇਸ਼ਨ ਪਹੁੰਚਿਆ ਸੀ, ਜਿਸ ਤੋਂ ਬਾਅਦ ਗਊ ਰੱਖਿਅਕ ਪੁਨੀਤ ਕੇਰਹੱਲੀ ਨੇ ਇਸ ਨੂੰ ਕੁੱਤੇ ਦਾ ਮਾਸ ਹੋਣ ਦਾ ਦਾਅਵਾ ਕਰਦੇ ਹੋਏ ਪ੍ਰਦਰਸ਼ਨ ਕੀਤਾ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਐਫਆਈਆਰ ਦਰਜ ਕੀਤੀਆਂ ਸਨ। ਕੁੱਤੇ ਦਾ ਮਾਸ ਹੋਣ ਦੇ ਸ਼ੱਕ ਵਿੱਚ ਮੀਟ ਵੇਚਣ ਵਾਲੇ ਦੇ ਖਿਲਾਫ ਪਹਿਲੀ ਐਫਆਈਆਰ ਦਰਜ ਕੀਤੀ ਗਈ ਸੀ। ਦੂਜੀ ਐਫਆਈਆਰ ਐਫਐਸਆਈ ਅਧਿਕਾਰੀਆਂ ਦੇ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ ਵਿੱਚ ਪੁਨੀਤ ਕੇਰਹੱਲੀ ਖ਼ਿਲਾਫ਼ ਦਰਜ ਕੀਤੀ ਗਈ ਸੀ। ਇਸ ਤੋਂ ਇਲਾਵਾ ਭੀੜ ਇਕੱਠੀ ਕਰਨ ਲਈ ਪੁਨੀਤ ਅਤੇ ਉਸ ਦੇ ਸਾਥੀਆਂ ਵਿਰੁੱਧ ਤੀਜੀ ਐੱਫ.ਆਈ.ਆਰ ਦਰਜ਼ ਕੀਤੀ ਗਈ।
ਹਾਲਾਂਕਿ, ਰਿਪੋਰਟ ਵਿੱਚ ਫੂਡ ਸੇਫਟੀ ਕਮਿਸ਼ਨਰ ਕੇ ਸ਼੍ਰੀਨਿਵਾਸ ਦਾ ਬਿਆਨ ਵੀ ਸ਼ਾਮਲ ਹੈ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ “ਬੰਗਲੁਰੂ ਵਿੱਚ ਕੁੱਤੇ ਦਾ ਮਾਸ ਨਹੀਂ ਵੇਚਿਆ ਜਾ ਰਿਹਾ ਹੈ ਅਤੇ ਰੇਲ ਗੱਡੀ ਤੋਂ ਜੋ ਮੀਟ ਮੰਗਵਾਇਆ ਗਿਆ ਹੈ ਉਹ ਮੀਟ ‘ਸ਼ੇਵੋਨ’ ਯਾਨੀ ਬੱਕਰੇ ਦਾ ਮਾਸ ਸੀ। ਇਹ ਬੱਕਰੇ ਦੀ ਇੱਕ ਵਿਸ਼ੇਸ਼ ਨਸਲ ‘ਸਿਰੋਹੀ’ ਦਾ ਮਾਸ ਸੀ, ਜੋ ਕਿ ਰਾਜਸਥਾਨ ਅਤੇ ਗੁਜਰਾਤ ਦੇ ਕੱਛ-ਭੁਜ ਖੇਤਰਾਂ ਵਿੱਚ ਜ਼ਿਆਦਾਤਰ ਪਾਇਆ ਜਾਂਦਾ ਹੈ। ਉਹਨਾਂ ਦੀਆਂ ਪੂਛਾਂ ਥੋੜੀਆਂ ਲੰਬੀਆਂ ਹੁੰਦੀਆਂ ਹਨ ਅਤੇ ਉਹਨਾਂ ‘ਤੇ ਧੱਬੇ ਹੁੰਦੇ ਹਨ, ਇਸ ਲਈ ਕੁਝ ਲੋਕ ਗੁੰਮਰਾਹ ਹੋ ਜਾਂਦੇ ਹਨ। ਹਾਲਾਂਕਿ, ਜਾਂਚ ਲਈ ਲਿਆਂਦੇ ਗਏ ਨਮੂਨਿਆਂ ਵਿੱਚ ਕੁੱਤੇ ਦੇ ਮਾਸ ਦਾ ਕੋਈ ਨਿਸ਼ਾਨ ਨਹੀਂ ਮਿਲਿਆ। ਬੱਕਰੇ ਦੇ ਮੀਟ ਦੀ ਸਪਲਾਈ ਘੱਟ ਹੋਣ ਕਾਰਨ ਕੁਝ ਵਪਾਰੀ ਇਸ ਨੂੰ ਵੱਖ-ਵੱਖ ਰਾਜਾਂ ਤੋਂ ਮੰਗਵਾ ਕੇ ਇੱਥੇ ਸਸਤੇ ਭਾਅ ‘ਤੇ ਵੇਚਦੇ ਹਨ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਤੋਂ ਇਲਾਵਾ, ਸਾਨੂੰ ਇਸ ਸਬੰਧ ਵਿੱਚ ਦਿ ਨਿਊਜ਼ ਮਿੰਟ ਦੀ ਵੈਬਸਾਈਟ ‘ਤੇ ਪ੍ਰਕਾਸ਼ਤ ਰਿਪੋਰਟ ਵੀ ਮਿਲੀ। ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕਰਨਾਟਕ ਦੇ ਸਿਹਤ ਵਿਭਾਗ ਨੇ ਮੀਟ ਦੇ ਇਹ ਪਾਰਸਲ ਟੈਸਟਿੰਗ ਲਈ ਆਈਸੀਏਆਰ-ਨੈਸ਼ਨਲ ਮੀਟ ਰਿਸਰਚ ਇੰਸਟੀਚਿਊਟ, ਹੈਦਰਾਬਾਦ ਨੂੰ ਭੇਜੇ ਸਨ, ਜਿਸ ਤੋਂ ਬਾਅਦ 30 ਜੁਲਾਈ ਨੂੰ ਇਸ ਦੀ ਰਿਪੋਰਟ ਸਾਹਮਣੇ ਆਈ ਅਤੇ ਇਹ ਟੈਸਟ ਮੋਲੀਕਿਊਲਰ ਬਾਇਓਮਾਰਕਰ ਵਿਸ਼ਲੇਸ਼ਣ ਰਾਹੀਂ ਕੀਤਾ ਗਿਆ ਸੀ ਜਿਸ ਤੋਂਪਤਾ ਲੱਗਾ ਕਿ ਇਹ ਮਾਸ ਭੇਡ ਦਾ ਸੀ। ਇਸ ਤੋਂ ਇਲਾਵਾ ਇਸ ਰਿਪੋਰਟ ‘ਚ ਉਕਤ ਵਿਅਕਤੀ ਦੀ ਤਸਵੀਰ ਵੀ ਮੌਜੂਦ ਹੈ, ਜੋ ਵਾਇਰਲ ਵੀਡੀਓ ‘ਚ ਕੁੱਤੇ ਦਾ ਮਾਸ ਹੋਣ ਦਾ ਦੋਸ਼ ਲਗਾਉਂਦਾ ਨਜ਼ਰ ਆ ਰਿਹਾ ਹੈ। ਇਸ ਖਬਰ ਵਿੱਚ ਵਿਅਕਤੀ ਦਾ ਨਾਂ ਪੁਨੀਤ ਕੇਰਹੱਲੀ ਦੱਸਿਆ ਗਿਆ ਹੈ।
ਸਾਨੂੰ ਕਰਨਾਟਕ ਦੇ ਸਿਹਤ ਮੰਤਰੀ ਦਿਨੇਸ਼ ਗੁੰਡੂ ਰਾਓ ਦੁਆਰਾ 31 ਜੁਲਾਈ, 2024 ਨੂੰ ਇਸ ਸਬੰਧ ਵਿੱਚ ਕੀਤਾ ਗਿਆ ਇੱਕ ਟਵੀਟ ਵੀ ਮਿਲਿਆ ਜਿਸ ਵਿੱਚ ਆਈਸੀਏਆਰ-ਨੈਸ਼ਨਲ ਮੀਟ ਰਿਸਰਚ ਇੰਸਟੀਚਿਊਟ ਹੈਦਰਾਬਾਦ ਦੀ ਰਿਪੋਰਟ ਨੂੰ ਸਾਂਝਾ ਕੀਤਾ ਗਿਆ ਸੀ।
ਆਈਸੀਏਆਰ-ਨੈਸ਼ਨਲ ਮੀਟ ਰਿਸਰਚ ਇੰਸਟੀਚਿਊਟ ਹੈਦਰਾਬਾਦ ਵੱਲੋਂ 30 ਜੁਲਾਈ ਨੂੰ ਜਾਰੀ ਕੀਤੀ ਗਈ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਮੌਲੀਕਿਊਲਰ ਬਾਇਓਮਾਰਕਰ ਐਨਾਲਿਸਿਸ (ਡੀਐਨਏ) ਵਿਧੀ ਰਾਹੀਂ ਕੀਤੀ ਗਈ ਜਾਂਚ ਵਿੱਚ ਇਹ ਸਪੱਸ਼ਟ ਹੈ ਕਿ ਇਹ ਮਾਸ ਭੇਡ ਦਾ ਹੈ। ਤੁਸੀਂ ਹੇਠਾਂ ਇਸ ਰਿਪੋਰਟ ਨੂੰ ਦੇਖ ਸਕਦੇ ਹੋ।
ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪੱਸ਼ਟ ਹੈ ਕਿ ਵਾਇਰਲ ਦਾਅਵਾ ਫਰਜ਼ੀ ਹੈ ਅਤੇ ਬੈਂਗਲੁਰੂ ਸਿਟੀ ਰੇਲਵੇ ਸਟੇਸ਼ਨ ‘ਤੇ ਲਿਆਂਦਾ ਗਿਆ ਮਾਸ ਭੇਡ ਦਾ ਸੀ।
Result: False
Our Sources
Tweet by Karnataka Health Minister on 31st July 2024
Article by AAJ TAK on 27th July 2024
Article by Times of India on 28th July 2024
Article by The News Minute on 31st July 2024
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।