ਵੀਰਵਾਰ, ਦਸੰਬਰ 26, 2024
ਵੀਰਵਾਰ, ਦਸੰਬਰ 26, 2024

HomeFact Checkਕੀ ਖਾਦੀ ਵੇਚ ਰਿਹਾ ਹੈ 999 ਰੁਪਏ ਵਿਚ 3 ਫੇਸ ਮਾਸਕ? ਫਰਜ਼ੀ...

ਕੀ ਖਾਦੀ ਵੇਚ ਰਿਹਾ ਹੈ 999 ਰੁਪਏ ਵਿਚ 3 ਫੇਸ ਮਾਸਕ? ਫਰਜ਼ੀ ਦਾਅਵਾ ਹੋਇਆ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਦਾਅਵਾ ਕੀਤਾ ਜਾ ਰਿਹਾ ਹੈ ਕਿ ਖਾਦੀ ਇੰਡੀਆ 999 ਰੁਪਏ ਵਿਚ 3 ਫੇਸ ਮਾਸਕ ਵੇਚ ਰਿਹਾ ਹੈ ਅਤੇ ਬ੍ਰਾਂਡ ਨੇ ਮਹਾਤਮਾ ਗਾਂਧੀ ਦੀ ਤਸਵੀਰ ਦੀ ਥਾਂ ਨਰਿੰਦਰ ਮੋਦੀ ਦੀ ਤਸਵੀਰ ਲਗਾ ਦਿੱਤੀ ਹੈ।

https://www.facebook.com/tejindersingh.teja/posts/1807437552728751

Fact Check / Verification

ਸੋਸ਼ਲ ਮੀਡਿਆ ਤੇ ਇੱਕ ਪੋਸਟ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਖਾਦੀ ਇੰਡੀਆ 999 ਰੁਪਏ ਵਿਚ 3 ਫੇਸ ਮਾਸਕ ਵੇਚ ਰਿਹਾ ਹੈ। ਵਾਇਰਲ ਹੋ ਰਹੀ ਪੋਸਟ ਦੇ ਵਿੱਚ ਨਰਿੰਦਰ ਮੋਦੀ ਦੀ ਤਸਵੀਰ ਬਣੀ ਹੋਈ ਹੈ।

ਇੱਕ ਫੇਸਬੁੱਕ ਯੂਜ਼ਰ ਨੇ ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਲਿਖਿਆ , ” ਚਕੋ ਖਾਦੀ ਮਾਸਕ 999 ਦੇ 3 ..ਇੱਕ ਰੁਪਏ ਦੀ ਟੋਫੀ ਦਿੱਤੀ ਜਾਵੇਗੀ”

ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ – ਵੱਖ ਪਲੇਟਫਾਰਮਾਂ ਤੇ ਇਸ ਪੋਸਟ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਜਾਂਚ ਸ਼ੁਰੂ ਕੀਤੀ। ਅਸੀਂ ਗੂਗਲ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਇਸ ਖਬਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਕਈ ਖਬਰਾਂ ਮਿਲੀਆਂ ਜਿਸ ਵਿੱਚ ਖਾਦੀ ਇੰਡੀਆ ਦੁਆਰਾ ਫੇਸ ਮਾਸਕ ਨੂੰ ਲੌਂਚ ਕੀਤੇ ਜਾਣ ਦੀ ਗੱਲ ਆਖੀ ਹੋਈ ਸੀ ਪਰ ਸਰਚ ਦੇ ਦੌਰਾਨ ਸਾਨੂੰ ਕਿਤੇ ਵੀ ਇਨ੍ਹਾਂ ਫੇਸ ਮਾਸਕ ਨੂੰ ਮਹਿੰਗਾ ਵੇਚਣ ਦੇ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਮਿਲੀ।

ਸਰਚ ਦੇ ਦੌਰਾਨ ਸਾਨੂੰ ਨਾਮੀ ਮੀਡਿਆ ਨਿਊਜ਼ ਏਜੰਸੀ ANI ਦੀ ਇੱਕ ਵੀਡੀਓ ਮਿਲੀ ਜਿਸ ਦੇ ਮੁਤਾਬਕ , ਕੋਰੋਨਾ ਵਾਇਰਸ ਨੂੰ ਵੱਧ ਰਹੇ ਪ੍ਰਕੋਪ ਨੂੰ ਦੇਖਦਿਆਂ , ਖਾਦੀ ਇੰਡੀਆ ਨੇ ਟ੍ਰਿਪਲ ਲੇਅਰ ਮਾਸਕ ਲੌਂਚ ਕੀਤਾ ਹੈ।

ਸਰਚ ਦੇ ਦੌਰਾਨ ਸਾਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ਵਰਧਨ ਦੁਆਰਾ ਕੀਤਾ ਗਿਆ ਟਵੀਟ ਵੀ ਮਿਲਿਆ।

ਹੁਣ ਅਸੀਂ ਖਾਦੀ ਦੀ ਅਧਿਕਾਰਿਕ ਵੈਬਸਾਈਟ ਨੂੰ ਖੰਗਾਲਿਆ। ਸਰਚ ਦੇ ਦੌਰਾਨ ਅਸੀਂ ਪਾਇਆ ਕਿ ਖਾਦੀ ਦੇ ਫੇਸ ਮਾਸਕ 30 ਰੁਪਏ ਤੋਂ ਸ਼ੁਰੂ ਹੁੰਦੇ ਹਨ ਅਤੇ ਇਹਨਾਂ ਦੀ ਵੱਧ ਤੋਂ ਵੱਧ ਕੀਮਤ 100 ਰੁਪਏ ਹੈ।

ਸਰਚ ਦੇ ਦੌਰਾਨ ਸਾਨੂੰ ਖਾਦੀ ਦੇ ਮੁਖੀ ਵਿਨੈ ਕੁਮਾਰ ਸਕਸੇਨਾ ਦਾ ਟਵੀਟ ਮਿਲਿਆ ਜਿਸ ਵਿੱਚ ਉਨ੍ਹਾਂ ਨੇ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਦਾਅਵੇ ਨੂੰ ਫਰਜ਼ੀ ਦੱਸਿਆ। ਉਹਨਾਂ ਨੇ ਕਿਹਾ ਕਿ ਇਹ ਫਰਜ਼ੀ ਕੰਪਨੀ ਹੈ ਜਿਸ ਦੇ ਖਿਲਾਫ ਸ਼ਿਕਾਇਤ ਦਰਜ਼ ਕਰਵਾਈ ਗਈ ਹੈ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਖਾਦੀ ਇੰਡੀਆ ਫੇਸ ਮਾਸਕ 999 ਰੁਪਏ ਵਿੱਚ ਨਹੀਂ ਵੇਚ ਰਿਹਾ ਹੈ ਅਤੇ ਨਾ ਹੀ ਤਸਵੀਰ ਨੂੰ ਬਦਲਿਆ ਗਿਆ ਹੈ।

Result: Misleading

Our Sources

Twitter: https://twitter.com/V_Tulaskar/status/1286691229384679425

Khadi India: https://www.kviconline.gov.in/khadimask/prodouctsgrps.jsp?AB=MK

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular