Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
Claim
ਸੋਸ਼ਲ ਮੀਡਿਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਦੇ ਵਿੱਚ ਲੋਕਾਂ ਨੂੰ ਭਗਵੰਤ ਮਾਨ ਤੇ ਫੁੱਲਾਂ ਦੀ ਵਰਖਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਉਹਨਾਂ ਦੀ ਅੱਖ ਦੇ ਵਿੱਚ ਕੋਈ ਚੀਜ਼ ਵਜਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਖੰਨਾ ਰੈਲੀ ਦੌਰਾਨ ਭਗਵੰਤ ਮਾਨ ਦੇ ਕਿਸੇ ਵਿਅਕਤੀ ਨੇ ਡਲਾ (ਪੱਥਰ) ਮਾਰਿਆ।
ਫੇਸਬੁੱਕ ਯੂਜ਼ਰ ‘ਤੇਜਾ ਤਾਇਆ’ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,”ਅੱਜ ਖਨੇ ਤੋਂ ਆਉਂਦੇ ਹੋਏ ਰਾਸਤੇ ਚ ਭਗਵੰਤ ਮਾਨ ਦੇ ਕਿਸੇ ਸ਼ਕਸ਼ ਨੇ ਮਾਰਿਆ ਡਲਾ”
Fact Check/Verification
ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ 10 ਫਰਵਰੀ ਨੂੰ ਖੰਨਾ ਵਿਖੇ ਘਰ-ਘਰ ਰਾਸ਼ਨ ਮਹਾਰੈਲੀ ਨੂੰ ਸੰਬੋਧਤ ਕੀਤਾ। ਇਸ ਸਬੰਧੀ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਨੂੰ ਵਾਇਰਲ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਖੰਨਾ ਰੈਲੀ ਦੌਰਾਨ ਭਗਵੰਤ ਮਾਨ ਦੇ ਕਿਸੇ ਵਿਅਕਤੀ ਨੇ ਡਲਾ (ਪੱਥਰ) ਮਾਰਿਆ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਸੱਚਾਈ ਜਾਣਨ ਦੇ ਲਈ ਗੂਗਲ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਸਰਚ ਕੀਤਾ ਪਰ ਸਾਨੂੰ ਅਜਿਹੀ ਕੋਈ ਰਿਪੋਰਟ ਨਹੀਂ ਮਿਲੀ ਜਿਸ ਮੁਤਾਬਕ ਖੰਨਾ ਰੈਲੀ ਦੌਰਾਨ ਭਗਵੰਤ ਮਾਨ ਦੇ ਕਿਸੇ ਵਿਅਕਤੀ ਨੇ ਡਲਾ (ਪੱਥਰ) ਮਾਰਿਆ ਹੋਵੇ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਪੜਤਾਲ ਨੂੰ ਅੱਗੇ ਵਧਾਉਂਦੇ ਅਸੀਂ ਵਾਇਰਲ ਵੀਡੀਓ ਨੂੰ InVID ਟੂਲ ਦੀ ਮਦਦ ਨਾਲ ਕੁਝ ਕੀ ਫਰੇਮ ਵਿੱਚ ਵੰਡ ਕੇ ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਿਆ।
ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਨਾਲ ਮਿਲਦੀ ਜੁਲਦੀ ਤਸਵੀਰ ਮੀਡਿਆ ਅਦਾਰਾ ‘ਦੈਨਿਕ ਜਾਗਰਣ’ ਦੁਆਰਾ 11 ਫਰਵਰੀ 2022 ਨੂੰ ਪ੍ਰਕਾਸ਼ਿਤ ਆਰਟੀਕਲ ਦੇ ਵਿਚ ਅਪਲੋਡ ਮਿਲੀ। ਰਿਪੋਰਟ ਦੇ ਮੁਤਾਬਕ,’ ਅਟਾਰੀ ਮਾਰਗ ‘ਤੇ ਰੋਡ ਸ਼ੋਅ ਦੌਰਾਨ ਜਦੋਂ ‘ਆਪ’ ਵਰਕਰ ਅਤੇ ਸਮਰਥਕ ਕਾਰ ‘ਤੇ ਫੁੱਲਾਂ ਦੀ ਵਰਖਾ ਕਰ ਰਹੇ ਸਨ ਤਾਂ ਅਚਾਨਕ ਭਗਵੰਤ ਮਾਨ ਦੀ ਅੱਖ ‘ਤੇ ਫੁੱਲ ਲੱਗ ਗਿਆ ਜਿਸ ਕਾਰਨ ਭਗਵੰਤ ਮਾਨ ਨੂੰ ਦਰਦ ਦਾ ਸਾਮ੍ਹਣਾ ਕਰਨਾ ਪਿਆ। ਭਗਵੰਤ ਮਾਨ ਗੱਡੀ ਦੇ ਅੰਦਰ ਬੈਠ ਗਏ ਅਤੇ ਕੁਝ ਸਮੇਂ ਬਾਅਦ ਮਾਨ ਕਾਰ ਦੀ ਸਨਰੂਫ ਤੋਂ ਬਾਹਰ ਆਏ ਅਤੇ ਇਸ਼ਾਰਾ ਕੀਤਾ ਕਿ ਅੱਖ ਵਿਚ ਫੁੱਲ ਲੱਗ ਗਿਆ ਸੀ। ਦਰਅਸਲ ਮਾਨ ਦੇ ਬੈਠਦਿਆਂ ਹੀ ਵਰਕਰਾਂ ਨੇ ਸੋਚਿਆ ਕਿ ਸ਼ਾਇਦ ਕਿਸੇ ਨੇ ਪੱਥਰ ਸੁੱਟਿਆ ਹੈ ਪਰ ਮਾਨ ਨੇ ਫੁੱਲ ਦਿਖਾ ਕਿਆਸਰਾਈਆਂ ਨੂੰ ਖਤਮ ਕਰ ਦਿੱਤਾ।
ਇਹ ਵੀਡੀਓ ਸਾਨੂੰ ਸਥਾਨਕ ਮੀਡਿਆ ਅਦਾਰੇ Parvasi Television ਦੁਆਰਾ ਵੀ 11 ਫਰਵਰੀ 2022 ਨੂੰ ਅਪਲੋਡ ਮਿਲਿਆ। ਹਾਲਾਂਕਿ, ਇਸ ਚੈਨਲ ਦੇ ਸਿਰਲੇਖ ਮੁਤਾਬਕ ਕਿਸੀ ਵਿਅਕਤੀ ਨੇ ਹਮਲਾ ਕੀਤਾ ਅਤੇ ਮੂੰਹ ਤੇ ਕੋਈ ਚੀਜ਼ ਮਾਰੀ। ਹਾਲਾਂਕਿ, ਵੀਡੀਓ ਦੇ ਵਿੱਚ ਭਗਵੰਤ ਮਾਨ ਅੱਖ ਤੇ ਫੁੱਲ ਲੱਗਣ ਦਾ ਇਸ਼ਾਰੇ ਕਰਦੇ ਨਜ਼ਰ ਆ ਰਹੇ ਹਨ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ ਫਰਵਰੀ 2022 ਦੀ ਹੈ। ਇਸ ਵੀਡੀਓ ਦਾ ਖੰਨਾ ਰੈਲੀ ਨਾਲ ਕੋਈ ਸੰਬੰਧ ਨਹੀਂ ਹੈ।
Result: Missing Context
Our Sources
Media report published by Dainik Jagran on February 11, 2022
Media report published by Parvasi Television on February 11, 2022
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.