Fact Check
ਆਪ ਵਿਧਾਇਕ ਲਾਭ ਸਿੰਘ ਉਗੋਕੇ ਦੀ ਗੱਡੀ ਹਾਲ ਹੀ ਵਿੱਚ ਸੁੱਕੇ ਸੂਏ ਵਿੱਚ ਡਿੱਗੀ?
Claim
ਸੋਸ਼ਲ ਮੀਡਿਆ ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਇਕ ਗੱਡੀ ਨੂੰ ਖਾਲੀ ਸੂਏ ਵਿਚ ਡਿੱਗਿਆ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਭਦੌੜ ਹਲਕੇ ਤੋਂ ਆਪ ਵਿਧਾਇਕ ਲਾਭ ਸਿੰਘ ਉਗੋਕੇ ਦੀ ਗੱਡੀ ਹਾਲ ਹੀ ਵਿੱਚ ਸੁੱਕੇ ਸੂਏ ਵਿੱਚ ਡਿੱਗ ਗਈ।

Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਨੂੰ ਲੈ ਕੇ ਆਪਣੀ ਜਾਂਚ ਸ਼ੁਰੂ ਕੀਤੀ। ਅਸੀਂ ਵਾਇਰਲ ਹੋ ਰਹੀ ਤਸਵੀਰਾਂ ਨੂੰ ਧਿਆਨ ਦੇ ਨਾਲ ਦੇਖਿਆ। ਅਸੀਂ ਪਾਇਆ ਕਿ ਕਈ ਗੱਡੀਆਂ ਤੇ ਅੱਗੇ ਆਮ ਆਦਮੀ ਪਾਰਟੀ ਦੇ ਝੰਡੇ ਲੱਗੇ ਹੋਏ ਹਨ ਜਿਸ ਤੇ ਸਾਨੂੰ ਸ਼ੱਕ ਹੋਇਆ ਕਿ ਇਹ ਤਸਵੀਰਾਂ ਪੁਰਾਣੀਆਂ ਹੋ ਸਕਦੀਆਂ ਹਨ। ਇਸ ਤੋਂ ਬਾਅਦ ਅਸੀਂ ਫੇਸਬੁੱਕ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਸਰਚ ਕੀਤੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੇ ਦੌਰਾਨ ਸਾਨੂੰ ਪੱਤਰਕਾਰ ਰਵੀ ਸੰਗਰਾਹੂਰ ਦੁਆਰਾ ਅਪਲੋਡ ਇੱਕ ਪੋਸਟ ਮਿਲੀ। ਇਸ ਪੋਸਟ ਦੇ ਮੁਤਾਬਕ ਇਹ ਹਾਦਸਾ Labh Singh Ugoke ਨਾਲ ਪਿਛਲੇ ਸਾਲ ਮਈ ‘ਚ ਹੋਇਆ ਸੀ। ਪੋਸਟ ਵਿੱਚ ਅਜੀਤ ਅਖਬਾਰ ਦੀ ਕਲਿਪਿੰਗ ਵੀ ਨੱਥੀ ਕੀਤੀ ਗਈ ਹੈ।

ਅਸੀਂ ਅਜੀਤ ਦੇ ਪਿਛਲੇ ਸਾਲ ਦੇ ਈ ਪੇਪਰ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਇਹ ਖਬਰ 30 ਮਈ 2024 ਦੇ ਐਡੀਸ਼ਨ ਵਿੱਚ ਸਾਨੂੰ ਮਿਲੀ। ਅਜੀਤ ਦੀ ਖਬਰ ਦੇ ਮੁਤਾਬਕ, ਭਦੌੜ ਹਲਕੇ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਦੀ ਗੱਡੀ ਪਿੰਡ ਭਗਤਪੁਰਾ ਵਿਖੇ ਸੁੱਕੇ ਰਜਵਾਹੇ ਵਿੱਚ ਡਿਗ ਗਈ।

ਅਸੀਂ ਪਾਇਆ ਕਿ ਵਾਇਰਲ ਹੋ ਰਹੀ ਤਸਵੀਰਾਂ ਅਤੇ ਅਜੀਤ ਅਖਬਾਰ ਵਿੱਚ ਲੱਗੀ ਤਸਵੀਰ ਦੇ ਵਿੱਚ ਕਈ ਸਮਾਨਤਾਵਾਂ ਹਨ। ਅਸੀਂ ਵਾਇਰਲ ਹੋ ਰਹੀ ਤਸਵੀਰਾਂ ਨੂੰ ਲੈ ਕੇ ਲਾਭ ਸਿੰਘ ਉਗੋਕੇ ਨੂੰ ਸੰਪਰਕ ਕੀਤਾ। ਸਾਡੀ ਗੱਲ ਦਫਤਰ ਇੰਚਾਰਜ ਅਮਨਦੀਪ ਦੇ ਨਾਲ ਹੋਈ। ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਤਸਵੀਰਾਂ ਪਿਛਲੇ ਸਾਲ ਦੀਆਂ ਹਨ ਜਦੋਂ ਵਿਧਾਇਕ ਲਾਭ ਸਿੰਘ ਉਗੋਕੇ ਦੀ ਗੱਡੀ ਪਿੰਡ ਭਗਤਪੁਰਾ ਵਿਖੇ ਸੁੱਕੇ ਰਜਵਾਹੇ ਵਿੱਚ ਡਿਗ ਗਈ ਸੀ। ਉਹਨਾਂ ਨੇ ਕਿਹਾ ਕਿ ਪਿਛਲੇ ਸਾਲ ਦੀਆਂ ਤਸਵੀਰਾਂ ਨੂੰ ਹਾਲੀਆ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਇਹ ਤਸਵੀਰਾਂ ਹਾਲੀਆ ਨਹੀਂ ਸਗੋਂ ਪਿਛਲੇ ਸਾਲ ਮਈ ਦੀਆਂ ਹਨ ਜਿਹਨਾਂ ਨੂੰ ਹਾਲੀਆ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।
Our Sources
Ajit E Paper, Dated May 30, 2024
Telephonic Conversation with Amandeep, Office Incharge, Bhadaur