Authors
Claim
ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਗੁੱਸੇ ‘ਚ ਕੁਝ ਕਹਿੰਦੇ ਨਜ਼ਰ ਆ ਰਹੇ ਹਨ। ਵੀਡੀਓ ਨੂੰ ਇਸ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਸਲਮਾਨ ਖਾਨ ਨੇ ਗੈਂਗਸਟਰ ਲਾਰੇਂਸ ਬਿਸ਼ਨੋਈ ਨੂੰ ਧਮਕੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ 12 ਅਕਤੂਬਰ ਨੂੰ ਮੁੰਬਈ ਦੇ ਬਾਂਦਰਾ ਇਲਾਕੇ ‘ਚ NCP ਅਜੀਤ ਧੜੇ ਦੇ ਨੇਤਾ ਅਤੇ ਸਲਮਾਨ ਖਾਨ ਦੇ ਕਰੀਬੀ ਬਾਬਾ ਸਿੱਦੀਕੀ ਦੀ ਹੱਤਿਆ ਕਰ ਦਿੱਤੀ ਗਈ ਸੀ। ਬਾਬਾ ਸਿੱਦੀਕੀ ਬਾਂਦਰਾ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਲਾਰੇਂਸ ਬਿਸ਼ਨੋਈ ਗੈਂਗ ਦੇ ਇੱਕ ਕਥਿਤ ਮੈਂਬਰ ਨੇ ਫੇਸਬੁੱਕ ‘ਤੇ ਪੋਸਟ ਕਰਕੇ ਹੱਤਿਆ ਦੀ ਜ਼ਿੰਮੇਵਾਰੀ ਲਈ ਅਤੇ ਕਿਹਾ ਕਿ ਜੋ ਵੀ ਸਲਮਾਨ ਖਾਨ ਅਤੇ ਦਾਊਦ ਗੈਂਗ ਦੀ ਮਦਦ ਕਰੇਗਾ ਉਹ ਆਪਣਾ ਹਿਸਾਬ ਕਿਤਾਬ ਲਗਾ ਕੇ ਰੱਖਣ। ਇਸ ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਵੀ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਹੈ। ਇਸ ਕਤਲ ਕੇਸ ਵਿੱਚ ਹੁਣ ਤੱਕ ਛੇ ਮੁਲਜ਼ਮਾਂ ਧਰਮਰਾਜ, ਸ਼ਿਵ ਕੁਮਾਰ, ਗੁਰਮੇਲ, ਜੀਸ਼ਾਨ ਅਖ਼ਤਰ, ਸ਼ੁਭਮ ਲੋਂਕਰ ਅਤੇ ਪ੍ਰਵੀਨ ਲੋਂਕਰ ਦੇ ਨਾਂ ਸਾਹਮਣੇ ਆ ਚੁੱਕੇ ਹਨ।
Fact Check/Verification
ਵਾਇਰਲ ਵੀਡੀਓ ਦੀ ਜਾਂਚ ਕਰਨ ਲਈ, ਨਿਊਜ਼ਚੈਕਰ ਨੇ ਇਸਦੇ ਕੀ ਫ੍ਰੇਮ ਕੱਢਕੇ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੋਜ ਕੀਤੀ। ਇਸ ਦੌਰਾਨ ਸਾਨੂੰ 16 ਅਪ੍ਰੈਲ 2020 ਨੂੰ ਮੀਡੀਆ ਆਉਟਲੇਟ The Lallantop ਦੇ YouTube ਖਾਤੇ ਤੋਂ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ ਜੋ ਵਾਇਰਲ ਵੀਡੀਓ ਦਾ ਲੰਬਾ ਵਰਜਨ ਸੀ।
ਲਗਭਗ 4 ਮਿੰਟ 51 ਸਕਿੰਟ ਦੇ ਇਸ ਵੀਡੀਓ ਵਿੱਚ ਸਾਨੂੰ 3 ਮਿੰਟ ਤੇ ਉਹੀ ਵਿਜ਼ੂਅਲ ਅਤੇ ਆਡੀਓ ਮਿਲੇ ਹਨ ਜੋ ਵਾਇਰਲ ਕਲਿੱਪ ਵਿੱਚ ਮੌਜੂਦ ਹਨ। ਇਸ ਵੀਡੀਓ ਰਿਪੋਰਟ ਨੂੰ ਦੇਖਣ ਅਤੇ ਸਲਮਾਨ ਖਾਨ ਦੀ ਗੱਲ ਸੁਣਨ ਤੋਂ ਬਾਅਦ ਅਸੀਂ ਪਾਇਆ ਕਿ ਅਸਲ ‘ਚ ਉਹ ਕੋਰੋਨਾ ਦੇ ਦੌਰ ‘ਚ ਲੌਕਡਾਊਨ ਦੀ ਉਲੰਘਣਾ ਕਰਨ ਵਾਲਿਆਂ ਤੇ ਡਾਕਟਰਾਂ ਅਤੇ ਪੁਲਸ ‘ਤੇ ਪੱਥਰ ਸੁੱਟਣ ਵਾਲਿਆਂ ਨੂੰ ਤਾੜਨਾ ਕਰ ਰਹੇ ਸਨ।
ਇਸ ਤੋਂ ਬਾਅਦ ਅਸੀਂ ਸਲਮਾਨ ਖਾਨ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਨੂੰ ਸਰਚ ਕੀਤਾ। ਸਾਨੂੰ 15 ਅਪ੍ਰੈਲ, 2020 ਨੂੰ ਉਹਨਾਂ ਦੇ ਇੰਸਟਾਗ੍ਰਾਮ ਅਕਾਉਂਟ ‘ਤੇ ਅਪਲੋਡ ਕੀਤੀ ਅਸਲ ਵੀਡੀਓ ਮਿਲੀ । ਇਹ ਵੀਡੀਓ ਕਰੀਬ 10 ਮਿੰਟ ਦਾ ਸੀ।
ਇਸ ਵੀਡੀਓ ਦੀ ਸ਼ੁਰੂਆਤ ‘ਚ ਸਲਮਾਨ ਖਾਨ ਨੇ ਆਪਣੇ ਪਨਵੇਲ ਫਾਰਮ ਹਾਊਸ ‘ਤੇ ਫਸੇ ਹੋਣ ਅਤੇ ਉਸ ਦੇ ਦੋਸਤ ਦੇ ਮਾਸਕ ਉਤਾਰਨ ‘ਤੇ ਪੁਲਸ ਵੱਲੋਂ ਝਿੜਕਣ ਦਾ ਜ਼ਿਕਰ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਲਾਕਡਾਊਨ ਅਤੇ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਅਤੇ ਡਾਕਟਰਾਂ ਅਤੇ ਪੁਲਿਸ ਕਰਮਚਾਰੀਆਂ ‘ਤੇ ਪਥਰਾਅ ਕਰਨ ਵਾਲਿਆਂ ਨੂੰ ਤਾੜਨਾ ਵੀ ਕੀਤੀ। ਇਸ ਦੌਰਾਨ ਓਹਨਾ ਨੇ ਇਹ ਗੱਲਾਂ ਕਹੀਆਂ ਜੋ ਵਾਇਰਲ ਵੀਡੀਓ ‘ਚ ਮੌਜੂਦ ਹਨ। ਇਹ ਵੀਡੀਓ ਦੇ ਆਖਰੀ ਹਿੱਸੇ ਵਿੱਚ ਸੁਣਿਆ ਜਾ ਸਕਦਾ ਹੈ।
ਸਾਡੀ ਜਾਂਚ ਵਿੱਚ ਸਾਨੂੰ ਸਲਮਾਨ ਖਾਨ ਦੇ ਇਸ ਜਾਗਰੂਕਤਾ ਪੈਦਾ ਕਰਨ ਵਾਲੇ ਵੀਡੀਓ ਬਾਰੇ ਅਪ੍ਰੈਲ 2020 ਵਿੱਚ ਪ੍ਰਕਾਸ਼ਿਤ ਕਈ ਰਿਪੋਰਟਾਂ ਵੀ ਮਿਲੀਆਂ। ਤੁਸੀਂ ਇਹਨਾਂ ਰਿਪੋਰਟਾਂ ਨੂੰ ਇੱਥੇ ਅਤੇ ਇੱਥੇ ਪੜ੍ਹ ਸਕਦੇ ਹੋ।
Result: False
Our Sources
Video Report by The Lallantop on 16th April 2020
Video from being salman khan instagram account on 16th April 2020
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।