Claim
ਸਮਰਾਲਾ ਵਿੱਚ ਦਿਖਿਆ ਤੇਂਦੂਆ
Fact
ਵਾਇਰਲ ਵੀਡੀਓ ਕਰਨਾਟਕ ਦੇ ਗਦਗ ਜ਼ਿਲੇ ਦੇ ਬਿੰਕਾਦਕੱਟੀ ਦੀ ਹੈ। ਵਾਇਰਲ ਵੀਡੀਓ ਪੰਜਾਬ ਦੇ ਸਮਰਾਲਾ ਦੀ ਨਹੀਂ ਹੈ।
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਸੜਕ ਦੇ ਕਿਨਾਰੇ ਤੇ ਤੇਂਦੂਏ ਨੂੰ ਬੈਠੇ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪੰਜਾਬ ਦੇ ਸਮਰਾਲਾ ਦੀ ਹੈ।
ਫੇਸਬੁੱਕ ਯੂਜ਼ਰ ‘ਜੋਨੀ ਠਾਕੁਰ’ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਸੜਕਾਂ ‘ਤੇ ਤੇਂਦੂਆ, ਘਰਾਂ ‘ਚ ਸਮਰਾਲਾ ਦੇ ਲੋਕ, ਵੀਡੀਓ ਹੋਈ ਵਾਇਰਲ। ਸਮਰਾਲਾ ਦੇ ਪਿੰਡ ਮੰਜਾਲੀ ਕਲਾਂ ਵਿਖੇ ਤੇਂਦੂਆ ਦੇਖਣ ਤੋਂ ਬਾਅਦ ਲੋਕਾਂ ਚ ਖੌਫ ਦੀ ਲਹਿਰ ਪ੍ਰਸ਼ਾਸਨ ਪਹੁੰਚਿਆ ਮੌਕੇ ਤੇ।’
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕਰਦਿਆਂ ਅਸੀਂ ਵਾਇਰਲ ਵੀਡੀਓ ਨੂੰ ਕੀ ਫਰੇਮ ਵਿੱਚ ਵੰਡਕੇ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਵਾਇਰਲ ਵੀਡੀਓ ਸਾਨੂੰ 17 ਅਪ੍ਰੈਲ,2023 ਨੂੰ Times Now ਦੁਆਰਾ ਪ੍ਰਕਾਸ਼ਿਤ ਖਬਰ ਵਿੱਚ ਅਪਲੋਡ ਮਿਲੀ। ਟਾਈਮਜ਼ ਨਾਓ ਦੀ ਰਿਪੋਰਟ ਦੇ ਮੁਤਾਬਕ, ਇਹ ਵੀਡੀਓ ਕਰਨਾਟਕ ਦੇ ਗਦਗ ਬਿੰਕਦਕੱਟੀ ਹਾਈਵੇ ਦੇ ਕੋਲ ਦੀ ਹੈ। ਸਾਨੂੰ ਵਾਇਰਲ ਵੀਡੀਓ ਨਾਲ ਜੁੜੀਆਂ ਕਈ ਹੋਰ ਰਿਪੋਰਟ ਵੀ ਮਿਲੀਆਂ ਜਿਸ ਦੇ ਮੁਤਾਬਕ ਵੀ ਇਹ ਵੀਡੀਓ ਕਰਨਾਟਕ ਦੀ ਹੈ।

ਰਿਪੋਰਟ ਵਿੱਚ ਮੌਜੂਦ ਜਾਣਕਾਰੀ ਦੇ ਆਧਾਰ ਤੇ ਅਸੀਂ ਗੂਗਲ ਅਰਥ ‘ਤੇ ਖੋਜ ਕੀਤੀ। ਇਸ ਦੌਰਾਨ ਸਾਨੂੰ ਹੁਬੂਹੁ ਜਗ੍ਹਾ ਮਿਲੀ ਜਿਥੇ ਤੇਂਦੂਆ ਨੂੰ ਬੈਠੇ ਦੇਖਿਆ ਜਾ ਸਕਦਾ ਹੈ।

ਹੁਣ ਅਸੀਂ ਇਹ ਸਰਚ ਕੀਤਾ ਕਿ ਸਮਰਾਲਾ ਵਿੱਚ ਤੇਂਦੂਆ ਦੇਖਿਆ ਗਿਆ ਸੀ ਜਾਂ ਨਹੀਂ। ਸਰਚ ਦੌਰਾਨ ਮਿਲੀ ਪੰਜਾਬੀ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ,'”ਸਮਰਾਲਾ ਦੇ ਪਿੰਡ ਮਜਾਲੀ ਕਲਾਂ ਵਿੱਚ ਤੇਂਦੂਆ ਦੇਖਿਆ ਗਿਆ ਜਿਸ ਤੋਂ ਬਾਅਦ ਪੂਰੇ ਪਿੰਡ ’ਚ ਐਲਾਨ ਕਰਵਾ ਕੇ ਪਿੰਡ ਦੇ ਲੋਕਾਂ ਨੂੰ ਆਪਣੇ ਘਰਾਂ ਅੰਦਰ ਹੀ ਰਹਿਣ ਦੀ ਹਦਾਇਤ ਦਿੱਤੀ ਗਈ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਸਕੂਲਾਂ ਨੂੰ ਵੀ ਬੰਦ ਕਰਵਾ ਦਿੱਤਾ ਹੈ। ਤੇਂਦੂਆ ਗੰਨੇ ਦੇ ਖੇਤਾਂ ਵਿਚ ਵੜਦਾ ਵੇਖਿਆ ਗਿਆ ਸੀ ਤੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀ ਪਿੰਜਰਾ, ਜਾਲ ਅਤੇ ਬੇਹੋਸ਼ ਕਰਨ ਵਾਲਾ ਸਾਜ਼ੋ-ਸਾਮਾਨ ਲੈ ਕੇ ਤੇਂਦੂਏ ਨੂੰ ਕਾਬੂ ਕਰਨ ਲਈ ਯਤਨਸ਼ੀਲ ਹਨ।”
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਵੀਡੀਓ ਕਰਨਾਟਕ ਦੇ ਗਦਗ ਜ਼ਿਲੇ ਦੇ ਬਿੰਕਾਦਕੱਟੀ ਦੀ ਹੈ। ਵਾਇਰਲ ਵੀਡੀਓ ਪੰਜਾਬ ਦੇ ਸਮਰਾਲਾ ਦੀ ਨਹੀਂ ਹੈ।
Result: Partly False
Our Sources
News published by Times Now on April 17, 2023
Google Earth Search Results
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।