ਸੋਸ਼ਲ ਮੀਡਿਆ ਤੇ ਇੱਕ ਮੈਸਜ਼ ਅਤੇ ਆਡੀਓ ਵਾਇਰਲ ਹੋ ਰਹੀ ਹੈ ਜਿਸ ਮੁਤਾਬਕ ਅੱਜ ਰਾਤ 12:30 ਤੋਂ 3:30 ਤਕ Mobile Phone ਬੰਦ ਰੱਖੋ ਕਿਓਂਕਿ ਆਸਮਾਨ ਤੋਂ ਖ਼ਤਰਨਾਕ ਕੋਸਮਿਕ ਦੀਆਂ ਕਿਰਨਾਂ ਗੁਜਰਨਗੀਆਂ।

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਪੂਰੇ ਮੈਸਜ਼ ਮੁਤਾਬਕ, ਅੱਜ ਰਾਤ 12:30 ਤੋਂ 3:30 ਵਜੇ ਤਕ ਪ੍ਰਿਥਵੀ ਦੇ ਕੋਲ ਤੋਂ ਖ਼ਤਰਨਾਕ ਕਾਸਮਿਕ ਕਿਰਨਾਂ ਗੁਜਰਨਗੀਆਂ। ਕਿਰਪਾ ਕਰਕੇ ਆਪਣੀ ਮੋਬਾਇਲ ਫੋਨ ਸਵਿੱਚ ਆਫ ਕਰਕੇ ਰੱਖੋ ਅਤੇ ਫੋਨ ਦੇ ਕੋਲ ਬਿਲਕੁਲ ਨਾ ਸੌਵੋਂ ਨਹੀਂ ਤਾਂ ਤੁਹਾਨੂੰ ਨੁਕਸਾਨ ਪਹੁੰਚ ਸਕਦਾ ਹੈ। ਕਿਰਪਾ ਕਰਕੇ ਇਸ ਮੈਸੇਜ ਨੂੰ ਨਜ਼ਰਅੰਦਾਜ਼ ਨਾ ਕਰੋ। ਜੇਕਰ ਤੁਹਾਨੂੰ ਵਿਸ਼ਵਾਸ ਨਹੀਂ ਹੁੰਦਾ ਤਾਂ ਤੁਸੀਂ ਆਪ ਗੂਗਲ ਤੇ ਨਾਸਾ ਬੀਬੀਸੀ ਨਿਊਜ਼ ਸਰਚ ਕਰਕੇ ਸਮਾਚਾਰ ਦੇਖ ਸਕਦੇ ਹੋ। ਕਿਰਪਾ ਕਰਕੇ ਇਸ ਸੰਦੇਸ਼ ਨੂੰ ਹੋਰਨਾਂ ਤੱਕ ਪਹੁੰਚਾਓ।
ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮ ਖਾਸ ਤੌਰ ਤੋਂ ਫੇਸਬੁੱਕ ਅਤੇ ਵਟਸਐਪ ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਪਾਇਆ ਕਿ ਪਿਛਲੇ ਕਈ ਸਾਲਾਂ ਤੋਂ ਇਹ ਮੈਸੇਜ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਸਾਲ 2018 ਦੇ ਵਿੱਚ ਜਦੋਂ 27 ਜੁਲਾਈ ਨੂੰ ਚੰਦਰ ਗ੍ਰਹਿਣ ਲੱਗਾ ਸੀ ਅਤੇ 31 ਜੁਲਾਈ ਨੂੰ ਮੰਗਲ ਗ੍ਰਹਿ ਪ੍ਰਿਥਵੀ ਦੇ ਕੋਲ ਪਹੁੰਚਿਆ ਸੀ , ਓਦੋਂ ਵੀ ਇਹ ਮੈਸਜ਼ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਇਆ ਸੀ।
ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਵੀ ਇੱਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਲਈ ਭੇਜਿਆ।
Fact Check/Verification Mobile Phone ਨੂੰ ਅੱਜ ਰਾਤ 12:30 ਤੋਂ 3:30 ਤਕ ਰੱਖੋ ਬੰਦ?Fact Check/Verification
ਕੋਰੋਨਾ ਵਾਇਰਸ (Coronavirus) ਦੀ ਲਾਗ ਦੇਸ਼ ਵਿੱਚ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਹਰ ਦਿਨ ਨਵੇਂ ਕੋਰੋਨਾ ਦੇ ਮਰੀਜ਼ ਰਿਕਾਰਡ ਤੋੜ ਰਹੇ ਹਨ। ਸਥਿਤੀ ਇਹ ਹੈ ਕਿ ਹਸਪਤਾਲਾਂ ਵਿਚ ਬਿਸਤਰੇ ਘੱਟ ਹੋ ਗਏ ਹਨ ਅਤੇ ਮਰੀਜ਼ ਬਿਸਤਰੇ ਦੀ ਉਡੀਕ ਵਿਚ ਦਮ ਤੋੜ ਰਹੇ ਹਨ। ਬੁੱਧਵਾਰ ਨੂੰ ਦੇਸ਼ ਭਰ ਵਿਚ ਰਿਕਾਰਡ 4 ਲੱਖ 12 ਹਜ਼ਾਰ 262 ਪਾਜ਼ੀਟਿਵ ਮਾਮਲੇ (Positive Case) ਸਾਹਮਣੇ ਆਏ ਹਨ, ਜਦੋਂਕਿ 3,980 ਲੋਕਾਂ ਨੇ ਆਪਣੀਆਂ ਜਾਨਾਂ ਗੁਆਈ। ਦੇਸ਼ ਵਿਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਕੇਸ ਵਿਚ ਰਾਹਤ ਦੀ ਖ਼ਬਰ ਇਹ ਹੈ ਕਿ ਕੋਰੋਨਾ ਤੋਂ ਠੀਕ ਹੋ ਰਹੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ 2.70 ਲੱਖ ਮਰੀਜ਼ ਠੀਕ ਹੋਏ ਹਨ।
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਜਾਂਚ ਦੇ ਲਈ ਸਭ ਤੋਂ ਪਹਿਲਾਂ ਕੋਸਮਿਕ ਕਿਰਨਾਂ ਨੂੰ ਸਮਝਣ ਦੀ ਕੋਸ਼ਿਸ ਕੀਤੀ। ਕੋਸਮਿਕ ਸ਼ਬਦ ਨਿਕਲਿਆ ਹੈ ਕੋਸਮੋਸ ਤੋਂ ਜਿਸਦਾ ਮਤਲਬ ਹੈ ਬ੍ਰਹਮੰਡ। ਕੋਸਮਿਕ ਦਾ ਮਤਲਬ ਹੈ ਬ੍ਰਹਮੰਡ ਨਾਲ ਜੁੜੀ ਹੋਈ ਚੀਜ਼ਾਂ ਜਾਂ ਕੋਸਮਿਕ ਕਿਰਨਾਂ ਦਾ ਮਤਲਬ ਹੈ ਬ੍ਰਹਮੰਡ ਦੇ ਕਿਸੀ ਪਿੰਡ ਚੋਂ ਨਿਕਲਣ ਵਾਲੀ ਕਿਰਨਾਂ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਜੋ ਗ੍ਰਹਿ ਹੁੰਦੇ ਹਨ, ਉਹ ਐਨਰਜੀ ਸੋਰਸ ਨਹੀਂ ਹੁੰਦੇ ਇਸ ਲਈ ਇਹਨਾਂ ਤੋਂ ਕੋਈ ਕਿਰਨਾਂ ਨਹੀਂ ਪੈਦਾ ਹੁੰਦੀਆਂ। ਇਹ ਕਿਰਨਾਂ ਤਾਰਾ ਤੋਂ ਪੈਦਾ ਹੁੰਦੀ ਹੈ।
ਇਹ ਕੋਸਮਿਕ ਕਿਰਨਾਂ ਐਨਰਜੀ ਪ੍ਰੋਟੋਨ ਹੁੰਦੇ ਹਨ। ਇਹ ਵੀ ਲਾਈਟ ਦੀ ਸਪੀਡ ਤੋਂ ਚੱਲਦੇ ਹਨ ਅਤੇ ਇਹ ਦੋ ਤਰੀਕਿਆਂ ਦੇ ਨਾਲ ਪੈਦਾ ਹੁੰਦੀ ਹੈ। ਪਹਿਲਾ ਸੁਪਰਨੋਵਾ ਵਿੱਚ ਜਿਸਦਾ ਮਤਲਬ ਹੁੰਦਾ ਹੈ ਤਾਰਾਂ ਦਾ ਵਿਸਫੋਟ। ਇਸ ਵਿਸਫੋਟ ਵਿਚ ਖ਼ਤਰਨਾਕ ਰੇਡੀਏਸ਼ਨ ਪੈਦਾ ਹੁੰਦੀ ਹੈ।

ਸੂਰਜ ਤੇ ਵੀ ਇਸ ਤਰ੍ਹਾਂ ਦੇ ਧਮਾਕੇ ਹੁੰਦੇ ਰਹਿੰਦੇ ਹਨ। ਇਹਨਾਂ ਰੇਡੀਏਸ਼ਨ ਨੂੰ ਕੋਸਮਿਕ ਕਿਰਨਾਂ ਕਹਿੰਦੇ ਹਨ। ਹੁਣ ਇਹ ਕਿਰਨਾਂ ਬ੍ਰਹਮੰਡ ਵਿੱਚ ਇਧਰ ਉੱਧਰ ਘੁੰਮਣਾ ਸ਼ੁਰੂ ਕਰ ਦਿੰਦੀਆਂ ਹਨ। ਬ੍ਰਹਮੰਡ ਵਿੱਚ ਪ੍ਰਿਥਵੀ ਅਤੇ ਦੂਜੇ ਗ੍ਰਹਿ ਹਨ , ਜਦੋਂ ਇਹ ਕਿਰਨਾਂ ਪ੍ਰਿਥਵੀ ਦੇ ਵੱਲ ਵਧਦੀਆਂ ਹਨ ਤਾਂ ਪ੍ਰਿਥਵੀ ਦੀ ਚੁੰਬਕੀ ਖੇਤਰ ਤੋਂ ਟਕਰਾਅ ਕੇ ਵਾਪਿਸ ਚੱਲੀ ਜਾਂਦੀ ਹੈ ਜਾਂ ਏਧਰ ਉੱਧਰ ਚੱਲੇ ਜਾਂਦੇ ਹਨ। ਜਦੋਂ ਇਹਨਾਂ ਕਿਰਨਾਂ ਦੀ ਤਿਵਰਤਾ ਜ਼ਿਆਦਾ ਹੁੰਦੀ ਹੈ ਤਾਂ ਇਹ ਪ੍ਰਿਥਵੀ ਦੇ ਚੁੰਬਕੀ ਖੇਤਰ ਨੂੰ ਪਾਰ ਕਰ ਜਾਂਦੀ ਹੈ ਪਰ ਪ੍ਰਿਥਵੀ ਤਕ ਪਹੁੰਚਦੇ ਬਹੁਤ ਕਮਜ਼ੋਰ ਹੋ ਜਾਂਦੀ ਹੈ। ਇਸ ਦਾ ਨਾਂ ਇਨਸਾਨਾਂ ਤੇ ਅਸਰ ਹੁੰਦਾ ਹੈ ਨਾ ਹੀ ਮੋਬਾਇਲ ਤੇ।
Mobile Phone ਤੇ ਨਹੀਂ ਹੁੰਦਾ ਅਸਰ
ਜਦੋਂ ਇਹ ਕਿਰਨਾਂ ਬਹੁਤ ਤਿਵਰਤਾ ਦੀ ਹੁੰਦੀ ਹੈ ਤਾਂ ਉਪਗ੍ਰਹਿਆਂ ਅਤੇ ਇਲੈਕਟ੍ਰਾਨਿਕ ਗਰਿੱਡ ਤੇ ਅਸਰ ਕਰਦੀ ਹੈ ਪਰ ਮੋਬਾਇਲ ਫ਼ੋਨ ਤੇ ਇਸ ਦਾ ਕੋਈ ਅਸਰ ਨਹੀ ਹੁੰਦਾ।
ਵਾਇਰਲ ਹੋ ਰਹੇ ਮੈਸਜ਼ ਵਿੱਚ ਲਿਖਿਆ ਹੈ ਕਿ ਬੀਬੀਸੀ ਅਤੇ ਨਾਸਾ ਨੇ ਵੀ ਇਸ ਗੱਲ ਨੂੰ ਦਸਿਆ ਹੈ ਪਰ ਜਦੋਂ ਅਸੀਂ ਬੀਬੀਸੀ ਅਤੇ ਨਾਸਾ ਦੀ ਵੈਬਸਾਈਟ ਨੂੰ ਖੰਗਾਲਿਆ ਤਾਂ ਸਾਨੂੰ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਮਿਲੀ।

Conclusion
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਮੈਸਜ਼ ਵਿੱਚ ਕੋਈ ਸਚਾਈ ਨਹੀਂ ਹੈ। ਵਾਇਰਲ ਹੋ ਰਹੇ ਮੈਸਜ਼ ਨੂੰ ਫਰਜ਼ੀ ਦਾਅਵੇ ਦੇ ਨਾਲ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
Result: False
Sources
https://www.space.com/32644-cosmic-rays.html
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044