ਵੀਰਵਾਰ, ਅਪ੍ਰੈਲ 25, 2024
ਵੀਰਵਾਰ, ਅਪ੍ਰੈਲ 25, 2024

HomeFact CheckFact Check: ਨੌਜਵਾਨ ਦੀ ਉਂਗਲੀਆਂ ਕੱਟਣ ਦੀ ਵਾਇਰਲ ਹੋ ਰਹੀ ਵੀਡੀਓ ਮੋਹਾਲੀ...

Fact Check: ਨੌਜਵਾਨ ਦੀ ਉਂਗਲੀਆਂ ਕੱਟਣ ਦੀ ਵਾਇਰਲ ਹੋ ਰਹੀ ਵੀਡੀਓ ਮੋਹਾਲੀ ਦੀ ਹੈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡਿਆ ਤੇ ਇਕ ਰੂਹ ਕੰਬਾਉਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਨੌਜਵਾਨ ਨੂੰ ਦੀਆਂ ਹੱਥ ਦੀਆਂ ਉਂਗਲੀਆਂ ਕੱਟ ਦਿੱਤੀਆਂ ਜਾਂਦੀਆਂ ਹਨ। ਵੀਡੀਓ ਨੂੰ ਵਾਇਰਲ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਸੁਨਾਮ ਦੇ ਜਗਤਪੁਰਾ ਦੀ ਹੈ।

ਫੇਸਬੁੱਕ ਪੇਜ Chattha saab ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਸੁਨਾਮ ਜਗਤ ਪੂਰਾ ਵਿਖੇ ਮੁੰਡੇ ਦਾ ਹੱਥ ਵੱਢਣ ਦੀ ਘਟਨਾ ਬੇਹੱਦ ਮੰਦਭਾਗੀ, ਸਖ਼ਤ ਐਕਸ਼ਨ ਹੋਣਾਂ ਚਾਹੀਦਾ।’

ਨੌਜਵਾਨ ਦੀ ਉਂਗਲੀਆਂ ਕੱਟਣ ਦੀ ਵਾਇਰਲ ਹੋ ਰਹੀ ਵੀਡੀਓ ਮੋਹਾਲੀ ਦੀ ਹੈ
Courtesy: Facebook/ChatthaSaab

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

ਨੌਜਵਾਨ ਦੀ ਉਂਗਲੀਆਂ ਕੱਟਣ ਦੀ ਵਾਇਰਲ ਹੋ ਰਹੀ ਵੀਡੀਓ ਮੋਹਾਲੀ ਦੀ ਹੈ
Courtesy: Newschecker WhatsApp Tipline

Fact Check/Verification

ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਅਸੀਂ ਗੂਗਲ ਤੇ ਕੁਝ ਕੀ ਵਰਡ ਦੇ ਜਰੀਏ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਮੀਡਿਆ ਅਦਾਰਾ ਜਗਬਾਣੀ ਦੁਆਰਾ ਪ੍ਰਕਾਸ਼ਿਤ ਰਿਪੋਰਟ ਮਿਲੀ। ਰਿਪੋਰਟ ਦੇ ਮੁਤਾਬਕ ਇਹ ਘਟਨਾ ਮੋਹਾਲੀ ਦੀ ਹੈ। ਜਗਬਾਣੀ ਦੀ ਰਿਪੋਰਟ ਮੁਤਾਬਕ, ਭਰਾ ਦੇ ਕਤਲ ਵਿਚ ਸ਼ਾਮਿਲ ਹੋਣ ਦੇ ਸ਼ੱਕ ਦੇ ਚਲਦਿਆਂ ਹੀ ਬੜਮਾਜਰਾ ਦੇ ਰਹਿਣ ਵਾਲੇ ਗੌਰੀ ਨੇ 2 ਹੋਰ ਸਾਥੀਆਂ ਨਾਲ ਮਿਲ ਕੇ ਹਰਦੀਪ ਸਿੰਘ ਉਰਫ ਰਾਜੂ ਦੇ ਹੱਥ ਦੀਆਂ 4 ਉਂਗਲੀਆਂ ਕੱਟ ਦਿੱਤੀਆਂ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਮੁਲਜ਼ਮਾਂ ਨੇ ਪੂਰੀ ਵਾਰਦਾਤ ਦਾ ਤਕਰੀਬਨ 33 ਸੈਕੰਡ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੱਤਾ। ਲਹੂ-ਲੁਹਾਨ ਹਾਲਤ ਵਿਚ ਹਰਦੀਪ ਨੂੰ ਪੀ. ਜੀ. ਆਈ. ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਆਪ੍ਰੇਸ਼ਨ ਕਰ ਕੇ 2 ਉਂਗਲੀਆਂ ਤਾਂ ਜੋੜ ਦਿੱਤੀਆਂ, ਜਦਕਿ ਹੋਰ 2 ਪੂਰੀ ਤਰ੍ਹਾਂ ਨਾਲ ਡੈਮੇਜ ਹੋ ਜਾਣ ਕਾਰਨ ਜੋੜੀਆਂ ਨਹੀਂ ਜਾ ਸਕੀਆਂ । ਉੱਥੇ ਹੀ, ਦੂਜੇ ਪਾਸੇ ਫੇਜ਼-1 ਥਾਣਾ ਪੁਲਸ ਨੇ ਜਾਂਚ ਦੇ ਆਧਾਰ ’ਤੇ ਹੀ ਬੜਮਾਜਰਾ ਨਿਵਾਸੀ ਗੌਰੀ, ਪਟਿਆਲੇ ਦੇ ਰਹਿਣ ਵਾਲੇ ਤਰੁਣ ਅਤੇ ਇਕ ਹੋਰ ਸਾਥੀ ਖਿਲਾਫ ਬਣਦੀਆਂ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਭਾਲ ’ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਨੌਜਵਾਨ ਦੀ ਉਂਗਲੀਆਂ ਕੱਟਣ ਦੀ ਵਾਇਰਲ ਹੋ ਰਹੀ ਵੀਡੀਓ ਮੋਹਾਲੀ ਦੀ ਹੈ
Courtesy: Jagbani

ਰਿਪੋਰਟ ਵਿਚ ਦਿੱਤੀ ਗਈ ਜਾਣਕਾਰੀ ਅਨੁਸਾਰ 7 ਤੋਂ 8 ਮਹੀਨੇ ਪਹਿਲਾਂ ਮੋਹਾਲੀ ਦੇ ਨਜ਼ਦੀਕ ਬਲੌਂਗੀ ਦੇ ਰਹਿਣ ਵਾਲੇ ਬੰਟੀ ਦਾ ਕਤਲ ਕਰ ਦਿੱਤਾ ਗਿਆ ਸੀ। ਬੰਟੀ ਦੇ 2 ਭਰਾ ਹਨ, ਜਿਨ੍ਹਾਂ ’ਚੋਂ ਇਕ ਗੌਰੀ ਕੇਸ ਦੇ ਚੱਲਦਿਆ ਉਸ ਸਮੇਂ ਜੇਲ੍ਹ ਵਿਚ ਬੰਦ ਸੀ। ਫਰਵਰੀ ਮਹੀਨੇ ਵਿਚ ਹੀ ਉਹ ਜੇਲ੍ਹ ਤੋਂ ਬਾਹਰ ਆਇਆ ਸੀ। ਉਨ੍ਹਾਂ ਨੂੰ ਪਤਾ ਲੱਗਾ ਕਿ ਜਿਸ ਸਮੇਂ ਕਤਲ ਕੀਤਾ ਗਿਆ ਸੀ, ਉਸ ਸਮੇਂ ਬੰਟੀ ਨੂੰ ਆਖਰੀ ਕਾਲ ਹਰਦੀਪ ਦੀ ਆਈ ਸੀ। ਹਰਦੀਪ ਨੇ ਬੰਟੀ ਨੂੰ ਕਾਲ ਕਰ ਕੇ ਬੁਲਾਇਆ ਸੀ ਕਿ ਉਸ ਦੀ ਲੜਾਈ ਹੋ ਗਈ ਹੈ ਅਤੇ ਕੁਝ ਲੋਕਾਂ ਨੇ ਉਸ ਨੂੰ ਘੇਰ ਲਿਆ ਹੈ। ਇਸ ਵਾਰਦਾਤ ਵਿਚ ਬੰਟੀ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਕਾਰਨ ਉਨ੍ਹਾਂ ਨੂੰ ਪੂਰਾ ਸ਼ੱਕ ਸੀ ਕਿ ਹਰਦੀਪ ਕਿਤੇ ਨਾ ਕਿਤੇ ਬੰਟੀ ਦੇ ਕਤਲ ਦੀ ਵਾਰਦਾਤ ਵਿਚ ਸ਼ਾਮਿਲ ਹੈ। ਸ਼ੱਕ ਹੋਣ ਤੋਂ ਬਾਅਦ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ।

ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਈ ਮੀਡਿਆ ਅਦਾਰਿਆਂ ਨੇ ਇਸ ਘਟਨਾ ਨੂੰ ਕਵਰ ਕੀਤਾ। ਮੀਡਿਆ ਅਦਾਰੇ ਪ੍ਰੋ ਪੰਜਾਬ ਟੀਵੀ ਨੇ ਪੀੜਤ ਦਾ ਇੰਟਰਵਿਊ ਵੀ ਕੀਤਾ।

ਆਪਣੀ ਸਰਚ ਦੇ ਦੌਰਾਨ ਸਾਨੂੰ ਮੋਹਾਲੀ ਪੁਲਿਸ ਦਾ ਟਵੀਟ ਵੀ ਮਿਲਿਆ। ਟਵੀਟ ਮੁਤਾਬਕ ਇਸ ਮਾਮਲੇ ਵਿੱਚ ਮੋਹਾਲੀ ਦੇ 1 ਫੇਜ਼ ਠਾਣੇ ਵਿੱਚ 9 ਫਰਵਰੀ ਨੂੰ ਐਫਆਈਆਰ ਦਰਜ਼ ਕੀਤੀ ਗਈ ਸੀ।

ਨੌਜਵਾਨ ਦੀ ਉਂਗਲੀਆਂ ਕੱਟਣ ਦੀ ਵਾਇਰਲ ਹੋ ਰਹੀ ਵੀਡੀਓ ਮੋਹਾਲੀ ਦੀ ਹੈ
Courtesy: Twitter@sasnagarpolice

ਦੱਸ ਦਇਏ ਕਿ ਪਿਛਲੇ ਦਿਨੀਂ, ਸੋਸ਼ਲ ਮੀਡਿਆ ਤੇ ਇੱਕ ਹੋਰ ਵੀਡੀਓ ਵਾਇਰਲ ਹੋਈ ਸੀ ਜੋ ਸੁਨਾਮ ਦੇ ਜਗਤਪੁਰਾ ਦੀ ਸੀ। ਇਸ ਵੀਡੀਓ ਵਿੱਚ ਕੁਝ ਲੋਕ ਇੱਕ ਵਿਅਕਤੀ ਦੀ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ ਵਿਚ 6 ਵਿਅਕਤੀਆਂ ਵੱਲੋਂ ਲੋਹੇ ਦੀਆਂ ਰਾਡਾਂ ਨਾਲ ਸੁਨਾਮ ਦੇ ਜਗਤਪੁਰਾ ਦੇ ਰਹਿਣ ਵਾਲੇ ਸੋਨੂੰ ਕੁਮਾਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਹ ਕੁੱਟਮਾਰ ਜਗਤਪੁਰਾ ਦੇ ਹੀ ਰਹਿਣ ਵਾਲੇ ਸਨ ਅਤੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।

ਪੀੜਤ ਸੋਨੂੰ ਨੂੰ ਸੜਕ ‘ਤੇ ਘੇਰ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਗੰਭੀਰ ਰੂਪ ‘ਚ ਜ਼ਖ਼ਮੀ ਕਰ ਦਿੱਤਾ। ਸੋਨੂ ਨੂੰ ਬਠਿੰਡਾ ਦੇ ਏਮਜ਼ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਮਾਮਲੇ ‘ਚ ਪੁਲਸ ਨੇ ਮਨੀ ਸਿੰਘ, ਕੁਲਦੀਪ ਸਿੰਘ , ਲਵੀ ਸਿੰਘ , ਗੋਪਾਲ ਸਿੰਘ, ਅਮਰੀਕ ਸਿੰਘ ਅਤੇ ਮਲਕੀਤ ਕੌਰ ਖ਼ਿਲਾਫ਼ ਇਰਾਦਾ-ਏ-ਕਤਲ ਦਾ ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਦਿਆਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਦੇ ਨਾਲ ਹੀ ਦੱਸ ਦਇਏ ਕਿ ਮੁੱਖ ਮੰਤਰੀ ਭਗਵੰਤ ਮਾਨ ਹਲਕਾ ਧੂਰੀ ਤੋਂ ਵਿਧਾਇਕ ਹਨ। ਇਸ ਤੋਂ ਪਹਿਲਾਂ ਉਹ ਸੰਗਰੂਰ ਹਲਕੇ ਤੋਂ ਮੈਂਬਰ ਪਾਰਲੀਮੈਂਟ ਸਨ। 2022 ਦੀਆਂ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਨੇ ਲੋਕ ਸਭਾ ਹਲਕੇ ਤੋਂ ਅਸਤੀਫਾ ਦੇ ਦਿੱਤਾ ਸੀ। ਸੁਨਾਮ ਸੰਗਰੂਰ ਲੋਕ ਸਭਾ ਹਲਕੇ ਵਿਚ ਆਓਂਦਾ ਹੈ ਜਿਥੋਂ ਮੌਜੂਦਾ ਮੈਂਬਰ ਪਾਰਲੀਮੈਂਟ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਤੋਂ ਸਿਮਰਨਜੀਤ ਸਿੰਘ ਮਾਨ ਹਨ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਸੁਨਾਮ ਦੀ ਨਹੀਂ ਸਗੋਂ ਮੋਹਾਲੀ ਦੇ ਪਿੰਡ ਬੜ੍ਹਮਾਜਰਾ ਦੀ ਹੈ। ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

Result: Partly False

Our Sources

Media report published by Jagbani on February 25, 2023
Media report published by Pro Punjab TV on February 25, 2023
Tweet made by SAS Police on February 24, 2023


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular