ਸੋਸ਼ਲ ਮੀਡੀਆ ਤੇ ਅਦਾਕਾਰ ਸੋਨੂੰ ਸੂਦ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਨ੍ਹਾਂ ਦੇ ਹੱਥ ਦੇ ਵਿੱਚ ਇੱਕ ਪੋਸਟਰ ਦੇਖਿਆ ਜਾ ਸਕਦਾ ਹੈ ਜਿਸ ਦੇ ਉੱਤੇ ਰਾਸ਼ਟਰੀ ਜਨਤਾ ਦਲ ਦਾ ਚੋਣ ਚਿੰਨ੍ਹ ਬਣਿਆ ਹੋਇਆ ਹੈ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਅਦਾਕਾਰ ਸੋਨੂੰ ਸੂਦ ਨੇ ਬਿਹਾਰ ਦੇ ਵਿਕਾਸ ਦੇ ਲਈ ਤੇਜਸਵੀ ਯਾਦਵ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਵਿੱਚ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਅਸੀਂ ਇਸ ਤਸਵੀਰ ਨੂੰ ਖੰਗਾਲਿਆ।
ਸੋਚ ਦੇ ਦੌਰਾਨ ਸਾਨੂੰ ਇਕ ਫੇਸਬੁੱਕ ਪੇਜ ਜਮਸ਼ੇਦਪੁਰ ਮਿਰਰ ਤੇ ਵਾਇਰਲ ਹੋ ਰਹੀ ਤਸਵੀਰ ਮਿਲੀ। ਅਸੀਂ ਪਾਇਆ ਕਿ ਅਦਾਕਾਰ ਸੋਨੂੰ ਸੂਦ ਦੇ ਹੱਥ ਦੇ ਵਿੱਚ ਕੋਈ ਹੋਰ ਪੇਂਟਿੰਗ ਸੀ।

ਅਪਲੋਡ ਕੀਤੀ ਗਈ ਤਸਵੀਰ ਦੇ ਕੈਪਸ਼ਨ ਦੇ ਮੁਤਾਬਕ ਜਮਸ਼ੇਦਪੁਰ ਤੇ ਕਲਾਕਾਰ ਅਰਜੁਨ ਦਾਸ ਨੇ ਅਦਾਕਾਰ ਸੋਨੂੰ ਸੂਦ ਨੂੰ ਆਪਣੇ ਹੱਥਾਂ ਨਾਲ ਬਣਾਈ ਹੋਈ ਪੇਂਟਿੰਗ ਗਿਫਟ ਕੀਤੀ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਸਰਚ ਦੇ ਦੌਰਾਨ ਸਾਨੂੰ ਨਾਮਵਰ ਮੀਡੀਆ ਏਜੰਸੀ ‘ਦੈਨਿਕ ਜਾਗਰਣ’ ਦੀ ਵੈੱਬਸਾਈਟ ਤੇ ਹਾਲ ਹੀ ਦੇ ਵਿੱਚ ਪ੍ਰਕਾਸ਼ਿਤ ਇਕ ਲੇਖ ਵਿਚ ਤਸਵੀਰ ਮਿਲੀ ਜਿਸ ਦੇ ਮੁਤਾਬਕ ਵੀ ਜਮਸ਼ੇਦਪੁਰ ਤੇ ਕਲਾਕਾਰ ਅਰਜੁਨ ਦਾਸ ਨੇ ਅਦਾਕਾਰ ਸੋਨੂੰ ਸੂਦ ਨੂੰ ਲਾਕਡਾਊਨ ਦੌਰਾਨ ਪਰਵਾਸੀ ਮਜ਼ਦੂਰਾਂ ਦੀ ਮੱਦਦ ਕਰਨ ਦੇ ਲਈ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਇੱਕ ਪੇਂਟਿੰਗ ਗਿਫ਼ਟ ਵਜੋਂ ਦਿੱਤੀ।

ਟਵਿੱਟਰ ਅਡਵਾਂਸ ਸਰਚ ਦੀ ਮਦਦ ਦੇ ਨਾਲ ਖੋਜਣ ਤੇ ਸਾਨੂੰ ਇੱਕ ਵੀਡੀਓ ਮਿਲੀ ਜਿਸ ਨੂੰ ਖ਼ੁਦ ਅਰਜੁਨ ਦਾਸ ਨੇ ਟਵੀਟ ਕੀਤਾ ਸੀ। ਵੀਡੀਓ ਦੇ ਵਿਚ ਅਰਜੁਨ ਦਾਸ ਨੂੰ ਅਦਾਕਾਰ ਸੋਨੂੰ ਸੂਦ ਨੂੰ ਇੱਕ ਪੇਂਟਿੰਗ ਗਿਫਟ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰ ਸੋਨੂੰ ਸੂਦ ਦੇ ਹੱਥ ਦੇ ਵਿਚ ਕਿਸੀ ਪਾਰਟੀ ਜਾਂ ਵਿਸ਼ੇਸ਼ ਨੂੰ ਸਮਰਥਨ ਕਰਨ ਵਾਲਾ ਪੋਸਟਰ ਨਹੀਂ ਹੈ।
ਉਨ੍ਹਾਂ ਸੀ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਅਦਾਕਾਰ ਸੋਨੂੰ ਸੂਦ ਨੇ ਕਿਸੇ ਪਾਰਟੀ ਜਾਂ ਵਿਸ਼ੇਸ਼ ਦੇ ਲਈ ਸਮਰਥਨ ਜਾਂ ਪ੍ਰਚਾਰ ਕੀਤਾ ਸੀ। ਹਾਲਾਂਕਿ ਸਰਚ ਦੇ ਦੌਰਾਨ ਸਾਨੂੰ ਇਸ ਤਰ੍ਹਾਂ ਦੀ ਕੋਈ ਵੀ ਖ਼ਬਰ ਨਹੀਂ ਮਿਲੀ।
ਹਾਲਾਂਕਿ, ਹਾਲ ਹੀ ਦੇ ਵਿੱਚ ਅਦਾਕਾਰ ਸੋਨੂੰ ਸੂਦ ਨੇ ਇਕ ਟਵੀਟ ਰਾਹੀਂ ਬਿਹਾਰ ਵਾਸੀਆਂ ਨੂੰ ਸਹੀ ਉਮੀਦਵਾਰ ਨੂੰ ਵੋਟ ਕਰਨ ਦੀ ਅਪੀਲ ਜ਼ਰੂਰ ਕੀਤੀ ਸੀ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਅਦਾਕਾਰ ਸੋਨੂੰ ਸੂਦ ਦੀ ਤਸਵੀਰ ਫੋਟੋਸ਼ਾਪ ਹੈ ਜਿਸ ਨੂੰ ਗੁੰਮਰਾਹਕੁੰਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Result: Manipulated
Sources
https://twitter.com/dasjsr/status/1318224295034671106?
https://twitter.com/dasjsr/status/1318224295034671106?
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044