Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਭੂਚਾਲ ਦੌਰਾਨ ਮਿਆਂਮਾਰ ਦੇ ਹਸਪਤਾਲ ਵਿੱਚ ਮਰੀਜ਼ ਦਾ ਇਲਾਜ ਕਰਦੇ ਸਟਾਫ ਦੀ ਵੀਡੀਓ
ਇਹ ਵੀਡੀਓ ਚੀਨ ਦਾ ਹੈ।
28 ਮਾਰਚ, 2025 ਨੂੰ, ਮਿਆਂਮਾਰ-ਥਾਈਲੈਂਡ ਵਿੱਚ 7.7 ਤੀਬਰਤਾ ਦਾ ਭੂਚਾਲ ਆਇਆ ਸੀ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇੱਕ 16 ਸਕਿੰਟ ਦਾ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਮਿਆਂਮਾਰ ਦੇ ਇੱਕ ਹਸਪਤਾਲ ਦਾ ਹੈ।
ਇਸ ਤਰ੍ਹਾਂ ਦੀਆਂ ਹੋਰ ਪੋਸਟਾਂ ਇੱਥੇ ਅਤੇ ਇੱਥੇ ਵੇਖ ਸਕਦੇ ਹੋ।
ਵਾਇਰਲ ਦਾਅਵੇ ਦੀ ਪੁਸ਼ਟੀ ਲਈ ਅਸੀਂ ਵੀਡੀਓ ਦੇ ਕੀ ਫਰੇਮਾਂ ਦੀ ਰਿਵਰਸ ਇਮੇਜ ਸਰਚ ਕੀਤੀ। ਇਸ ਦੌਰਾਨ ਸਾਨੂੰ ਇਹ ਵੀਡੀਓ 31 ਮਾਰਚ ਨੂੰ ਸੀਸੀਟੀਵੀ (ਚੀਨ ਰਾਜ-ਨਿਯੰਤਰਿਤ ਮੀਡੀਆ) ਨਾਮਕ ਇੱਕ ਇੰਸਟਾਗ੍ਰਾਮ ਅਕਾਊਂਟ ਤੋਂ ਪੋਸਟ ਮਿਲੀ। ਇਸ ਪੋਸਟ ਵਿੱਚ ਵਾਇਰਲ ਕਲਿੱਪ ਚੀਨ ਦੇ ਰੁਇਲੀ ਪੀਪਲਜ਼ ਹਸਪਤਾਲ ਦੀ ਦੱਸੀ ਜਾ ਰਹੀ ਹੈ ।
ਆਪਣੀ ਜਾਂਚ ਦੌਰਾਨ ਸਾਨੂੰ ਇਹ ਵੀਡੀਓ ਡੇਲੀ ਮੇਲ ਦੇ ਇੰਸਟਾਗ੍ਰਾਮ ਅਕਾਊਂਟ ਦੁਆਰਾ ਕੀਤੀ ਗਈ ਪੋਸਟ ਵਿੱਚ ਵੀ ਮਿਲੀ। ਕੈਪਸ਼ਨ ਵਿੱਚ ਦੱਸਿਆ ਗਿਆ ਹੈ ਕਿ ਇਹ ਵੀਡੀਓ ਚੀਨ ਦੇ ਰੁਇਲੀ ਪੀਪਲਜ਼ ਹਸਪਤਾਲ ਦਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਪੋਸਟ ਮੁਤਾਬਕ “28 ਮਾਰਚ ਨੂੰ, ਮਿਆਂਮਾਰ ਵਿੱਚ 7.9 ਤੀਬਰਤਾ ਦਾ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ ਸੀ ਅਤੇ ਯੂਨਾਨ ਦੇ ਰੁਇਲੀ ਵਿੱਚ ਵੀ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਸਮੇਂ ਰੁਇਲੀ ਸ਼ਹਿਰ ਦੇ ਹਸਪਤਾਲ ਦੇ ਸਰਜਨ ਇੰਚਾਰਜ ਇੱਕ ਮਰੀਜ਼ ਦਾ ਆਪ੍ਰੇਸ਼ਨ ਕਰ ਰਹੇ ਸਨ। ਅਚਾਨਕ, ਪੂਰਾ ਆਪ੍ਰੇਸ਼ਨ ਰੂਮ ਕੰਬਣ ਲੱਗ ਪਿਆ। ਹਾਲਾਂਕਿ, ਡਾਕਟਰ ਬਿਲਕੁਲ ਵੀ ਨਹੀਂ ਘਬਰਾਇਆ ਅਤੇ ਮਰੀਜ਼ ਦੀ ਰੱਖਿਆ ਕਰਦਾ ਰਿਹਾ। ਉਸੇ ਸਮੇਂ, ਦਰਵਾਜ਼ੇ ਦੇ ਬਾਹਰ ਖੜ੍ਹੇ ਦੋ ਮੈਡੀਕਲ ਸਟਾਫ ਵੀ ਆਪ੍ਰੇਸ਼ਨ ਰੂਮ ਵਿੱਚ ਭੱਜੇ ਅਤੇ ਮਰੀਜ਼ ਦੀ ਰੱਖਿਆ ਕਰਨ ਵਿੱਚ ਡਾਕਟਰ ਦੀ ਸਹਾਇਤਾ ਕੀਤੀ।”
ਆਪਣੀ ਜਾਂਚ ਦੌਰਾਨ, ਸਾਨੂੰ ਇਹ ਵੀਡੀਓ ਕਈ ਚੀਨੀ ਮੀਡੀਆ ਰਿਪੋਰਟਾਂ ਵਿੱਚ ਵੀ ਮਿਲਿਆ। 30 ਮਾਰਚ ਨੂੰ ਚਾਈਨਾ ਡੇਲੀ ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਵੀਡੀਓ ਦੀ ਫੁਟੇਜ ਦੇ ਨਾਲ ਇਸ ਵੀਡੀਓ ਨੂੰ ਚੀਨ ਦੇ ਰੁਇਲੀ ਪੀਪਲਜ਼ ਹਸਪਤਾਲ ਦਾ ਦੱਸਿਆ ਗਿਆ ਹੈ । ਇਸ ਮਾਮਲੇ ‘ਤੇ ਪ੍ਰਕਾਸ਼ਿਤ ਹੋਰ ਰਿਪੋਰਟਾਂ ਇੱਥੇ ਦੇਖੋ।
ਹੋਰ ਜਾਂਚ ਕਰਨ ਲਈ ਅਸੀਂ ਰੁਇਲੀ ਪੀਪਲਜ਼ ਹਸਪਤਾਲ ਕੀ ਵਰਡ ਦੀ ਮਦਦ ਨਾਲ ਗੂਗਲ ਸਰਚ ਕੀਤੀ।ਇਸ ਦੌਰਾਨ ਸਾਨੂੰ ਪਤਾ ਲੱਗਾ ਕਿ ਇਹ ਹਸਪਤਾਲ ਚੀਨ ਅਤੇ ਮਿਆਂਮਾਰ ਦੇ ਸਰਹੱਦੀ ਸ਼ਹਿਰ ਰੁਇਲੀ, ਯੂਨਾਨ, ਚੀਨ ਵਿੱਚ ਸਥਿਤ ਹੈ।
ਵਾਇਰਲ ਹੋ ਰਹੀ ਵੀਡੀਓ ਮਿਆਂਮਾਰ ਦੀ ਨਹੀਂ ਸਗੋਂ ਚੀਨ ਦੀ ਹੈ।
Sources
Instagram Post by CCTV.
Instagram Post by Daily mail.
Report published by China Daily on 30th march 2025.
https://www.perlove.com