ਆਮ ਆਦਮੀ ਪਾਰਟੀ (Aam Aadmi Party) ਦੀ ਗੁਜਰਾਤ ਰੈਲੀ ਨੂੰ ਲੈ ਕੇ ਅੰਤਰਰਾਸ਼ਟਰੀ ਮੀਡੀਆ ਸੰਸਥਾਨ ‘ਦ ਨਿਊਯਾਰਕ ਟਾਈਮਜ਼’ ਦਾ ਇਕ ਸਕਰੀਨ ਸ਼ਾਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਸਕ੍ਰੀਨ ਸ਼ਾਟ ਦੇ ਜ਼ਰੀਏ ‘ਦ ਨਿਊਯਾਰਕ ਟਾਈਮਜ਼’ ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
ਸਕ੍ਰੀਨ ਸ਼ਾਟ ‘ਚ ਅੰਗਰੇਜ਼ੀ ਵਿੱਚ ਲਿਖਿਆ ਹੈ ਕਿ ਗੁਜਰਾਤ ਵਿਖੇ ਆਮ ਆਦਮੀ ਪਾਰਟੀ ਦੀ ਇਕ ਰੈਲੀ ਵਿਚ ਸਭ ਤੋਂ ਜ਼ਿਆਦਾ ਲੋਕਾਂ ਦੇ ਇਕੱਠ ਹੋਣ ਦਾ ਰਿਕਾਰਡ ਬਨਿਆ। ਇਸ ਦੇ ਮੁਤਾਬਕ ਗੁਜਰਾਤ ਵਿੱਚ ਹੋਈ ਅਰਵਿੰਦ ਕੇਜਰੀਵਾਲ ਦੀ ਰੈਲੀ ਵਿੱਚ 25 ਕਰੋੜ ਲੋਕ ਸ਼ਾਮਿਲ ਹੋਏ। ਇਸ ਦੇ ਨਾਲ ਹੀ ਇਕ ਤਸਵੀਰ ਵੀ ਹੈ ਜਿਸ ਵਿੱਚ ਸੜਕ ਤੇ ਭਾਰੀ ਭੀੜ ਨੂੰ ਦੇਖਿਆ ਜਾ ਸਕਦਾ ਹੈ।

ਸੋਸ਼ਲ ਮੀਡੀਆ ਯੂਜ਼ਰ ਦਾ ਕਹਿਣਾ ਹੈ ਕਿ 6.5 ਕਰੋੜ ਦੀ ਜਨਸੰਖਿਆ ਵਾਲੇ ਗੁਜਰਾਤ ਵਿਚ 25 ਕਰੋਡ਼ ਲੋਕ ਇਕ ਰੈਲੀ ਵਿਚ ਕਿਸ ਤਰ੍ਹਾਂ ਸ਼ਾਮਲ ਹੋ ਸਕਦੇ ਹਨ। ਸਕ੍ਰੀਨ ਸ਼ਾਟ ਨੂੰ ਸਹੀ ਮੰਨਦੇ ਹੋਏ ਲੋਕ ਦ ਨਿਊਯਾਰਕ ਟਾਈਮਜ਼ ਤੇ ਫਰਜ਼ੀ ਖ਼ਬਰ ਛਾਪਣ ਦਾ ਆਰੋਪ ਲਗਾ ਰਹੇ ਹਨ। ਸੋਸ਼ਲ ਮੀਡੀਆ ਯੂਜ਼ਰਾਂ ਦਾ ਕਹਿਣਾ ਹੈ ਕਿ ਦ ਨਿਊਯਾਰਕ ਟਾਈਮਜ਼ ਗ਼ਲਤ ਅੰਕੜੇ ਦਿਖਾ ਕੇ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਖ਼ਬਰਾਂ ਚਲਾ ਰਿਹਾ ਹੈ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਹ ਸਕ੍ਰੀਨ ਸ਼ਾਟ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਸ਼ਨੀਵਾਰ ਨੂੰ ਗੁਜਰਾਤ ਦੇ ਅਹਿਮਦਾਬਾਦ ਵਿਖੇ ਇਕ ਰੋਡ ਸ਼ੋਅ ਕੀਤਾ ਸੀ। ਗੁਜਰਾਤ ਵਿਖੇ ਇਸ ਸਾਲ ਦੇ ਅੰਤ ਵਿਚ ਚੋਣਾਂ ਹੋਣ ਜਾ ਰਹੀਆਂ ਹਨ। ਪੰਜਾਬ ਦੀ ਤਰ੍ਹਾਂ ਆਮ ਆਦਮੀ ਪਾਰਟੀ ਗੁਜਰਾਤ ਵਿੱਚ ਵੀ ਜਿੱਤ ਦੇ ਲਈ ਲੜ ਰਹੀ ਹੈ ਇਸ ਲਈ ਪਾਰਟੀ ਨੇ ਹੁਣੇ ਤੋਂ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ।
ਸੋਸ਼ਲ ਮੀਡੀਆ ਤੇ ਦ ਨਿਊਯਾਰਕ ਟਾਈਮਜ਼ ਦੇ ਵਾਇਰਲ ਹੋ ਰਹੇ ਸਕ੍ਰੀਨ ਸ਼ਾਟ ਨੂੰ ਲੈ ਕੇ ਅਸੀਂ ਆਪਣੀ ਜਾਂਚ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਇਹ ਪਤਾ ਲੱਗਾ ਹੈ ਕਿ ਕੀ ਦ ਨਿਊਯਾਰਕ ਟਾਈਮਜ਼ ਨੇ ਇਸ ਤਰ੍ਹਾਂ ਦੀ ਕੋਈ ਖਬਰ ਪ੍ਰਕਾਸ਼ਿਤ ਕੀਤੀ ਹੈ। ਗੂਗਲ ਅਡਵਾਂਸ ਸਰਚ ਦੀ ਮਦਦ ਦੇ ਨਾਲ ਅਸੀਂ ਇਸ ਖਬਰ ਨੂੰ ਅਲੱਗ ਅਲੱਗ ਤਰੀਕੇ ਦੇ ਨਾਲ ਖੋਜਣ ਦੀ ਕੋਸ਼ਿਸ਼ ਕੀਤੀ ਪਰ ਸਾਨੂੰ ਕੋਈ ਰਿਪੋਰਟ ਨਹੀਂ ਮਿਲੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਤੋਂ ਬਾਅਦ ਅਸੀਂ ਵਾਇਰਲ ਸਕ੍ਰੀਨ ਸ਼ਾਟ ਦੀ ਤੁਲਨਾ ਦ ਨਿਊਯਾਰਕ ਟਾਈਮਜ਼ ਦੀ ਵੈੱਬਸਾਈਟ ਦੇ ਨਾਲ ਕੀਤੀ। ਸਾਨੂੰ ਦੋਨਾਂ ਦੇ ਵਿੱਚ ਅੰਤਰ ਦਿਖਿਆ। ਦੋਨੋਂ ਜਗ੍ਹਾ ਅਲੱਗ ਅਲੱਗ ਫੌਂਟ ਦਾ ਇਸਤੇਮਾਲ ਕੀਤਾ ਗਿਆ ਹੈ। ਵਾਇਰਲ ਸਕ੍ਰੀਨ ਸ਼ਾਟ ਵਿਚ ਲਾਈਵ ਦੇ ਬਗਲ ਵਿੱਚ ਕੁਝ ਨਹੀਂ ਲਿਖਿਆ ਜਦਕਿ ਦ ਨਿਊਯਾਰਕ ਟਾਈਮਜ਼ ਦੀ ਵੈੱਬਸਾਈਟ ਤੇ ਲਾਈਵ ਦੇ ਨਾਲ ਰਸ਼ੀਆ-ਯੂਕਰੇਨ ਯੁੱਧ ਅਤੇ ਪਾਕਿਸਤਾਨ ਨੂੰ ਲੈ ਕੇ ਦੋ ਸੈਕਸ਼ਨ ਦੇਖੇ ਜਾ ਸਕਦੇ ਹਨ।

ਇਸ ਤੋਂ ਬਾਅਦ ਸਾਨੂੰ ਖੋਜਣ ਤੇ ਪਤਾ ਚੱਲਿਆ ਕਿ ਪੱਤਰਕਾਰ ਰਾਣਾ ਆਯੂਬ ਨੇ ਵਾਇਰਲ ਸਕ੍ਰੀਨ ਸ਼ਾਟ ਨੂੰ ਲੈ ਕੇ ਇੱਕ ਟਵੀਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਇਹ ਸਕ੍ਰੀਨ ਸ਼ਾਰਟ ਫਰਜ਼ੀ ਹੈ ਕਿਉਂਕਿ ਨਿਊਯਾਰਕ ਟਾਈਮਜ਼ ਜਾਂ ਕੋਈ ਹੋਰ ਅੰਤਰਰਾਸ਼ਟਰੀ ਮੀਡੀਆ ਸੰਸਥਾਨ ਆਪਣੀ ਖ਼ਬਰਾਂ ਵਿੱਚ ਕਰੋੜ ਨਹੀਂ ਲਿਖਦੇ ਜਿਸ ਤਰ੍ਹਾਂ ਕਿ ਵਾਇਰਲ ਸਕ੍ਰੀਨ ਸ਼ਾਟ ਵਿਚ ਲਿਖਿਆ ਦਿਖ ਰਿਹਾ ਹੈ।
ਰਾਣਾ ਅਯੂਬ ਦੇ ਟਵੀਟ ਦਾ ਦਿ ਨਿਊਯਾਰਕ ਟਾਈਮਜ਼ ਦੇ ਅਧਿਕਾਰਿਕ ਟਵਿੱਟਰ ਹੈਂਡਲ ਤੋਂ 3 ਅਪਰੈਲ ਨੂੰ ਜਵਾਬ ਵੀ ਦਿੱਤਾ ਗਿਆ ਸੀ। ਟਵੀਟ ਵਿੱਚ ਵਾਇਰਲ ਸਕ੍ਰੀਨ ਸ਼ਾਟ ਦਾ ਖੰਡਨ ਕਰਦਿਆਂ ਹੋਇਆਂ ਦ ਨਿਊਯਾਰਕ ਟਾਈਮਜ਼ ਨੇ ਲਿਖਿਆ ਕਿ ਉਨ੍ਹਾਂ ਨੇ ਇਸ ਤਰ੍ਹਾਂ ਦੀ ਕੋਈ ਖ਼ਬਰ ਪ੍ਰਕਾਸ਼ਿਤ ਨਹੀਂ ਕੀਤੀ ਹੈ।
ਹਾਲਾਂਕਿ ਵਾਇਰਲ ਸਕ੍ਰੀਨ ਸ਼ਾਟ ਵਿੱਚ ਭੀੜ ਦੀ ਜੋ ਤਸਵੀਰ ਦਿਖਾਈ ਦੇ ਰਹੀ ਹੈ ਉਹ ਅਹਿਮਦਾਬਾਦ ਵਿਖੇ ਹੋਈ ਆਮ ਆਦਮੀ ਪਾਰਟੀ ਦੀ ਰੈਲੀ ਦੀ ਹੈ ਜਿਸ ਨੂੰ ਖ਼ੁਦ ਭਗਵੰਤ ਮਾਨ ਨੇ ਟਵੀਟ ਕੀਤਾ ਸੀ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਗੁਜਰਾਤ ਰੈਲੀ ਨੂੰ ਲੈ ਕੇ ‘ਦ ਨਿਊਯਾਰਕ ਟਾਈਮਜ਼’ ਦਾ ਵਾਇਰਲ ਹੋ ਰਿਹਾ ਸਕ੍ਰੀਨ ਸ਼ਾਟ ਫ਼ਰਜ਼ੀ ਹੈ। ਦ ਨਿਊਯਾਰਕ ਟਾਈਮਜ਼ ਨੇ ਇਸ ਤਰ੍ਹਾਂ ਦੀ ਕੋਈ ਖ਼ਬਰ ਨਹੀਂ ਛਾਪੀ ਹੈ।
Result: Fabricated News/False
Our Sources
Tweet of The New York Times
Tweet of Bhagwant Mann
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ