WhatsApp ਤੇ ਇੱਕ ਟੀਵੀ ਚੈਨਲ ਦੀ ਬ੍ਰੇਕਿੰਗ ਨਿਊਜ਼ ਦਾ ਸਕ੍ਰੀਨਸ਼ਾਟ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਬੈਂਕ ਵਿਚ ਪੈਸਾ ਜਮ੍ਹਾਂ ਕਰਵਾਉਣ ਅਤੇ ਕੱਢਣ ਦੇ ਲਈ ਫ਼ੀਸ ਦੇਣੀ ਪਵੇਗੀ। ਇਸ ਦੇ ਨਾਲ ਹੀ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਦੀ ਪ੍ਰੈੱਸ ਕਾਨਫਰੰਸ ਦੀ ਤਸਵੀਰ ਵੀ ਵਾਇਰਲ ਹੋ ਰਹੀ ਹੈ।

ਦੇਖਿਆ ਜਾ ਸਕਦਾ ਹੈ ਕਿ ਫੇਸਬੁੱਕ ਤੇ ਵੀ ਇਸ ਦਾਅਵੇ ਨੂੰ ਕਈ ਸੋਸ਼ਲ ਮੀਡੀਆ ਯੂਜ਼ਰਾਂ ਦੇ ਵੱਲੋਂ ਸ਼ੇਅਰ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਆਮ ਆਦਮੀ ਪਾਰਟੀ- ਪੰਜਾਬ ਦੇ ਅਧਿਕਾਰਿਕ ਫੇਸਬੁੱਕ ਹੈਂਡਲ ਤੇ ਵੀ ਇਸ ਸਕ੍ਰੀਨਸ਼ਾਟ ਨੂੰ ਮੋਦੀ ਸਰਕਾਰ ਤੇ ਤੰਜ ਕੱਸਦਿਆਂ ਸ਼ੇਅਰ ਕੀਤਾ ਗਿਆ ਹੈ।
Fact Check/Verification
ਬੈਂਕ ਵਿਚ ਪੈਸਾ ਜਮ੍ਹਾਂ ਕਰਾਉਣ ਅਤੇ ਕੱਢਣ ਨੂੰ ਲੈ ਕੇ ਕੀਤੇ ਜਾ ਰਹੇ ਦਾਅਵੇ ਦੀ ਸੱਚਾਈ ਜਾਣਨ ਦਿੱਲੀ ਅਸੀਂ ਆਪਣੀ ਪੜਤਾਲ ਸ਼ੁਰੂ ਕੀਤੀ। ਗੂਗਲ ਕੀ ਵਰਡ ਸਰਚ ਦੀ ਮਦਦ ਨਾਲ ਖੰਗਾਲਣ ਤੇ ਸਾਨੂੰ ਕੁਝ ਪਰਿਣਾਮ ਮਿਲੇ।
ਪੜਤਾਲ ਦੇ ਦੌਰਾਨ ਸਨ ਏਬੀਪੀ ਨਿਊਜ਼, ਜ਼ੀ ਨਿਊਜ਼ ਅਤੇ ਅਮਰ ਉਜਾਲਾ ਦੁਆਰਾ ਪ੍ਰਕਾਸ਼ਿਤ ਮੀਡੀਆ ਰਿਪੋਰਟਾ ਮਿਲੀਆਂ। ਇਨ੍ਹਾਂ ਰਿਪੋਰਟ ਦੇ ਮੁਤਾਬਕ ਹੁਣ ਤੋਂ ਗਾਹਕਾਂ ਨੂੰ ਬੈਂਕ ਵਿੱਚ ਆਪਣਾ ਪੈਸਾ ਜਮ੍ਹਾਂ ਕਰਵਾਉਣ ਅਤੇ ਕਢਵਾਉਣ ਦਿੱਲੀ ਫ਼ੀਸ ਦੇਣੀ ਪਵੇਗੀ। ਬੈਂਕ ਆਫ ਬੜੌਦਾ ਨੇ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ ਬੈਂਕ ਆਫ ਇੰਡੀਆ , ਪੀਐੱਨਬੀ ਬੈਂਕ , ਐਕਸਿਸ ਬੈਂਕ ਅਤੇ ਸੈਂਟਰਲ ਬੈਂਕ ਇਸ ਤੇ ਜਲਦ ਫੈਸਲਾ ਲੈਣਗੇ।

ਜ਼ੀ ਨਿਊਜ਼, ਏਬੀਪੀ ਨਿਊਜ਼ ਅਤੇ ਅਮਰ ਉਜਾਲਾ ਦੁਆਰਾ ਪ੍ਰਕਾਸ਼ਿਤ ਮੀਡੀਆ ਰਿਪੋਰਟ ਦੇ ਆਰ ਕਈ ਵਰਜ਼ਨ ਨੂੰ ਇੱਥੇ, ਇੱਥੇ ਅਤੇ ਇੱਥੇ ਦੇਖਿਆ ਜਾ ਸਕਦਾ ਹੈ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਵੱਧ ਜਾਣਕਾਰੀ ਦੇ ਲਈ ਅਸੀਂ ‘ਰਿਜ਼ਰਵ ਬੈਂਕ ਆਫ਼ ਇੰਡੀਆ’ ਦੀ ਅਧਿਕਾਰਿਕ ਵੈੱਬਸਾਈਟ ਨੂੰ ਖੰਗਾਲਿਆ ਪਰ ਪੜਤਾਲ ਦੇ ਦੌਰਾਨ ਸਾਨੂੰ ਵਾਇਰਲ ਦਾਅਵੇ ਨਾਲ ਸਬੰਧਤ ਕੋਈ ਜਾਣਕਾਰੀ ਨਹੀਂ ਮਿਲੀ।

ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਅਧਿਕਾਰਿਕ ਟਵਿੱਟਰ ਹੈਂਡਲ ਨੂੰ ਖੰਗਾਲਣ ਤੇ ਵੀ ਸਾਨੂੰ ਵਾਇਰਲ ਦਾਅਵੇ ਦੇ ਸਬੰਧ ਵਿਚ ਕੋਈ ਟਵੀਟ ਨਹੀਂ ਮਿਲਿਆ।

ਪੜਤਾਲ ਦੇ ਦੌਰਾਨ ਸਾਨੂੰ ਪੀਆਈਬੀ ਫੈਕਟ ਚੈਕ ਦੁਆਰਾ ਕੀਤਾ ਗਿਆ ਇੱਕ ਟਵੀਟ ਮਿਲਿਆ। ਇਸ ਟਵੀਟ ਦੇ ਜ਼ਰੀਏ ਦੱਸਿਆ ਗਿਆ ਕਿ ਸੋਸ਼ਲ ਮੀਡੀਆ ਤੇ ਪੈਸਿਆਂ ਨੂੰ ਕਢਾਉਣ ਤੇ ਚਾਰਜ ਲੱਗਣ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ।
ਜਨ ਸੱਤਾ ਦੁਆਰਾ ਪ੍ਰਕਾਸ਼ਿਤ ਮੀਡੀਆ ਰਿਪੋਰਟ ਦੇ ਮੁਤਾਬਿਕ ਸੋਸ਼ਲ ਮੀਡੀਆ ਤੇ ਕੀਤਾ ਜਾ ਰਿਹਾ ਦਾਅਵਾ ਫ਼ਰਜ਼ੀ ਹੈ । ਜਨਧਨ ਖਾਤਿਆਂ ਦੇ ਵਿੱਚ ਪੈਸੇ ਨੂੰ ਕਢਾਉਣ ਤੇ ਕਿਸੇ ਤਰ੍ਹਾਂ ਦਾ ਚਾਰਜ ਨਹੀਂ ਲੱਗਦਾ ਹੈ।

ਨੀਚੇ ਯੂ ਟਿਊਬ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ India First ਨਾਮਕ ਚੈਨਲ ਦਾ ਸਕਰੀਨ ਸ਼ਾਟ ਵਾਇਰਲ ਕੀਤਾ ਜਾ ਰਿਹਾ ਹੈ।
Conclusion
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਦਾਅਵੇ ਦੀ ਪੜਤਾਲ ਕਰਨ ਤੋਂ ਬਾਅਦ ਅਸੀਂ ਪਾਇਆ ਕਿ ਪੈਸੇ ਕਢਵਾਉਣ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਪੜਤਾਲ ਦੌਰਾਨ ਅਸੀਂ ਪਾਇਆ ਕਿ ਬੈਂਕਾਂ ਨੇ ਬੱਚਤ ਖਾਤਿਆਂ ਦੇ ਵਿਚ ਪੈਸਿਆਂ ਨੂੰ ਕਢਵਾਉਣ ਤੇ ਕਿਸੇ ਤਰ੍ਹਾਂ ਦਾ ਕੋਈ ਚਾਰਜ ਨਹੀਂ ਵਧਾਇਆ ਹੈ। ਲੋਕਾਂ ਨੂੰ ਭਰਮਾਉਣ ਦੇ ਲਈ ਗੁੰਮਰਾਹਕੁਨ ਦਾਅਵਾ ਕੀਤਾ ਜਾ ਰਿਹਾ ਹੈ।
Result: False
Sources
Twitter https://twitter.com/PIBFactCheck/status/1322074635446353920
RBI Website https://www.rbi.org.in/Scripts/BS_PressReleaseDisplay.aspx
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044