Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
News
ਸੋਸ਼ਲ ਮੀਡਿਆ ਤੇ ਕੁਝ ਪੋਸਟਾਂ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਗਣਿਤ ਵਿਗਿਆਨੀ ਪ੍ਰੋਫੈਸਰ ਨੀਨਾ ਗੁਪਤਾ (Professor Neena Gupta) ਰਾਮਾਨੁਜਨ ਪੁਰਸਕਾਰ ਜਿੱਤਣ ਵਾਲੀ ਪਹਿਲੀ ਭਾਰਤੀ ਔਰਤ ਹੈ।
ਫੇਸਬੁੱਕ ਯੂਜ਼ਰ ‘ਹਰਵਿੰਦਰ ਸਿੰਘ’ ਨੇ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ,’ਲਵੋ, ਇਹ ਹੈ ਨੀਨਾ ਗੁਪਤਾ ਗਣਿਤ-ਵਿਗਿਆਨੀ ਜੇਕਰ ਤੁਹਾਨੂੰ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੂਕੋਣ ਤੋਂ ਖਾਲੀ ਸਮਾਂ ਮਿਲਦਾ ਹੈ, ਤਾਂ ਭਾਰਤੀਆਂ ਨੂੰ ਉਨ੍ਹਾਂ ਨੂੰ ਵੀ ਪਛਾਣਨਾ ਚਾਹੀਦਾ ਹੈ! ਉਸ ਨੂੰ ਰਾਮਾਨੁਜਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ, ਉਹ ਇਹ ਪੁਰਸਕਾਰ ਜਿੱਤਣ ਵਾਲੀ ਇਕਲੌਤੀ ਭਾਰਤੀ ਔਰਤ ਹੈ। ਭਾਰਤ ਦੀ ਇਸ ਧੀ ਨੇ ਗਣਿਤ ਵਿੱਚ ਭਾਰਤ ਦੇ ਹੁਨਰ ਦਾ ਦੁਨੀਆ ਨੂੰ ਕਾਇਲ ਕੀਤਾ ਹੈ। ਜਦੋਂ ਮੀਡੀਆ ਵਾਲਿਆਂ ਨੂੰ ਅੱਧ-ਨੰਗੇ ਬ੍ਰਹਿਮੰਡੀ ਸੁੰਦਰਤਾ ਤੋਂ ਕੁਝ ਸਮਾਂ ਮਿਲਦਾ ਹੈ, ਤਾਂ ਰਾਮਾਨੁਜਨਅਵਾਰਡ ਨਾਲ ਸਨਮਾਨਿਤ ਭਾਰਤੀ ਗਣਿਤਕਾਰ ਨੀਨਾ ਗੁਪਤਾ ਦੀ ਪ੍ਰਾਪਤੀ ਦਾ ਧਿਆਨ ਰੱਖੋ, ਪਰ ਬਦਕਿਸਮਤੀ ਨਾਲ ਇਸ ਦੇਸ਼ ਵਿੱਚ ਅੱਧ-ਨੰਗੇ, ਨਸ਼ੇੜੀਆਂ ਅਤੇ ਗੱਦਾਰਾਂ ਨੂੰ ਮੀਡੀਆ ਕਵਰੇਜ ਮਿਲਦੀ ਹੈ, ਪਰ ਧੀਆਂ ਵਰਗੀਆਂ ਨੀਨਾ ਗੁਪਤਾ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲਿਆਂ ਨੂੰ ਮੀਡੀਆ ਕਵਰੇਜ ਨਹੀਂ ਮਿਲਦੀ। ਖੈਰ, ਅੱਜ ਸਾਡੇ ਕੋਲ ਸੋਸ਼ਲ ਮੀਡੀਆ ਹੈ, ਤਾਂ ਹੀ ਅਸੀਂ ਇਸ ਗਣਿਤ ਦੀ ਧੀ ਨੂੰ ਸਤਿਕਾਰ ਤੋਂ ਅਛੂਤਾ ਨਹੀਂ ਰਹਿਣ ਦੇਵਾਂਗੇ। ਮੁਬਾਰਕਾਂ ਨੀਨਾ ਗੁਪਤਾ, ਭਾਰਤ ਨੂੰ ਤੁਹਾਡੇ ‘ਤੇ ਮਾਣ ਹੈ।’
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਅਸੀਂ ਗੂਗਲ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਸਰਚ ਸ਼ੁਰੂ ਕੀਤੀ। ਸਰਚ ਦੇ ਦੌਰਾਨ ਸਾਨੂੰ ਇੰਡੀਅਨ ਐਕਸਪ੍ਰੈਸ ਦੁਆਰਾ 15 ਦਸੰਬਰ, 2021 ਨੂੰ ਪ੍ਰਕਾਸ਼ਿਤ ਖਬਰ ਮਿਲੀ।
ਇਸ ਖਬਰ ਦੇ ਮੁਤਾਬਿਕ, ‘ਨੀਨਾ ਗੁਪਤਾ ਜੋ ਗਣਿਤ ਵਿਗਿਆਨੀ ਅਤੇ ਕੋਲਕਾਤਾ ‘ਚ ਇੰਡੀਅਨ ਸਟੈਟਿਸਟੀਕਲ ਇੰਸਟੀਚਿਊਟ ਵਿੱਚ ਪ੍ਰੋਫੈਸਰ ਹਨ, ਉਹਨਾਂ ਨੂੰ ਸਾਲ 2021 ਦਾ DST-ICTP-IMU ਰਾਮਾਨੁਜਨ ਪੁਰਸਕਾਰ ਦਿੱਤਾ ਗਿਆ ਹੈ।’
ਸਰਚ ਦੇ ਦੌਰਾਨ ਸਾਨੂੰ ਭਾਰਤ ਸਰਕਾਰ ਦੀ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੀ ਵੈਬਸਾਈਟ ‘ਤੇ ਇਸ ਬਾਰੇ ਪੂਰੀ ਜਾਣਕਾਰੀ ਮਿਲੀ। ਜਾਣਕਾਰੀ ਦੇ ਮੁਤਾਬਕ,’ਰਾਮਾਨੁਜਨ ਪੁਰਸਕਾਰ 22 ਫਰਵਰੀ 2022 ਨੂੰ ਕੋਲਕਾਤਾ ਦੇ ਇੰਡੀਅਨ ਸਟੈਟਿਸਟੀਕਲ ਇੰਸਟੀਚਿਊਟ ਵਿੱਚ ਇੱਕ ਵਰਚੁਅਲ ਸਮਾਰੋਹ ‘ਚ ਗਣਿਤ ਵਿਗਿਆਨੀ ਪ੍ਰੋਫੈਸਰ ਨੀਨਾ ਗੁਪਤਾ ਨੂੰ ਦਿੱਤਾ ਗਿਆ ਸੀ। ਉਹਨਾਂ ਨੂੰ ਸਾਲ 2021 ਦਾ ਅਵਾਰਡ ਐਫੀਨ ਅਲਜਬਰਿਕ ਜਿਓਮੈਟਰੀ ਅਤੇ ਕਮਿਊਟੇਟਿਵ ਅਲਜਬਰੇ ਵਿੱਚ ਉਹਨਾਂ ਦੇ ਕਾਰਜ ਦੇ ਲਈ ਦਿੱਤਾ ਗਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਹੁਣ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕੀ ਕਿ ਪ੍ਰੋਫੈਸਰ ਨੀਨਾ ਗੁਪਤਾ ਰਾਮਾਨੁਜਨ ਪੁਰਸਕਾਰ ਜਿੱਤਣ ਵਾਲੀ ਪਹਿਲੀ ਭਾਰਤੀ ਔਰਤ ਹਨ ਜਾ ਨਹੀਂ। ਸਰਚ ਦੇ ਦੌਰਾਨ ਸਾਨੂੰ ਇੰਡੀਆ ਟੁਡੇ ਦੁਆਰਾ ਪ੍ਰਕਾਸ਼ਿਤ ਆਰਟੀਕਲ ਦੇ ਵਿੱਚ ਇਸ ਐਵਾਰਡ ਨੂੰ ਜਿੱਤਣ ਵਾਲਿਆਂ ਦੀ ਸੂਚੀ ਮਿਲੀ। ਇਸ ਸੂਚੀ ਦੇ ਮੁਤਾਬਿਕ ਪ੍ਰੋਫੈਸਰ ਨੀਨਾ ਗੁਪਤਾ ਰਾਮਾਨੁਜਨ ਪੁਰਸਕਾਰ ਪ੍ਰਾਪਤ ਕਰਨ ਵਾਲੀ ਦੂਜੀ ਔਰਤ ਹਨ। ਇਸ ਤੋਂ ਪਹਿਲਾਂ ਇਹ ਐਵਾਰਡ ਸਾਲ 2006 ਵਿੱਚ ਸੁਜਾਤਾ ਰਾਮਦੌਰਾਈ ਨੇ ਜਿੱਤਿਆ ਸੀ।
ICTP ਦੀ ਅਧਿਕਾਰਤ ਵੈੱਬਸਾਈਟ ਤੇ ਵੀ ਇਸ ਸੂਚੀ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ।
ਇਸ ਐਵਾਰਡ ਨੂੰ ਹੁਣ ਤਕ 4 ਵਾਰ ਭਾਰਤੀ ਜਿੱਤ ਚੁਕੇ ਹਨ। ਸਾਲ 2006 ਵਿੱਚ ਸੁਜਾਤਾ ਰਾਮਦੌਰਾਈ, ਸਾਲ 2015 ਵਿੱਚ ਅਮਲੇਂਦੁ ਕ੍ਰਿਸ਼ਨ , ਸਾਲ 2018 ਵਿੱਚ ਰੀਤਬਰਤਾ ਮੁਨਸ਼ੀ ਅਤੇ ਸਾਲ 2021 ਵਿੱਚ ਪ੍ਰੋਫੈਸਰ ਨੀਨਾ ਗੁਪਤਾ ਇਸ ਐਵਾਰਡ ਨੂੰ ਜਿੱਤ ਚੁੱਕੇ ਹਨ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਗਣਿਤ ਵਿਗਿਆਨੀ ਪ੍ਰੋਫੈਸਰ ਨੀਨਾ ਗੁਪਤਾ ਰਾਮਾਨੁਜਨ ਪੁਰਸਕਾਰ ਜਿੱਤਣ ਵਾਲੀ ਪਹਿਲੀ ਭਾਰਤੀ ਔਰਤ ਨਹੀਂ ਹਨ। ਇਸ ਤੋਂ ਪਹਿਲਾਂ ਇਹ ਐਵਾਰਡ ਸਾਲ 2006 ਵਿੱਚ ਸੁਜਾਤਾ ਰਾਮਦੌਰਾਈ ਨੇ ਜਿੱਤਿਆ ਸੀ।
Our Sources
Media report published by India Express on December 27, 2021
Media report published by India Today on December 22, 2021
Offical website of ICTP
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ