ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact CheckNewsਕੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਫੇਰ ਤੋਂ ਹੋਈ ਹਾਦਸੇ ਦੀ ਸ਼ਿਕਾਰ?

ਕੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਫੇਰ ਤੋਂ ਹੋਈ ਹਾਦਸੇ ਦੀ ਸ਼ਿਕਾਰ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਪਿਛਲੇ ਦੋ ਮਹੀਨਿਆਂ ਤੋਂ ਦੁਰਘਟਨਾ ਦੀਆਂ ਖਬਰਾਂ ਵਿਚਕਾਰ ਵੰਦੇ ਭਾਰਤ ਐਕਸਪ੍ਰੈਸ ਟਰੇਨ ਦੀ ਇੱਕ ਤਸਵੀਰ ਫਿਰ ਤੋਂ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੰਦੇ ਭਾਰਤ ਐਕਸਪ੍ਰੈਸ ਅੱਜ ਫੇਰ ਤੋਂ ਹਾਦਸੇ ਦਾ ਸ਼ਿਕਾਰ ਹੋ ਗਈ।

ਵੰਦੇ ਭਾਰਤ ਐਕਸਪ੍ਰੈਸ ਟਰੇਨ ਫੇਰ ਤੋਂ ਹੋਈ ਹਾਦਸੇ ਦੀ ਸ਼ਿਕਾਰ
Courtesy:Facebook/JeevanpreetSingh

Fact

‘ਦ ਹਿੰਦੂ’ ‘ਤੇ 6 ਅਕਤੂਬਰ 2022 ਨੂੰ ਪ੍ਰਕਾਸ਼ਿਤ ਖਬਰ ਮੁਤਾਬਕ, ਗਾਂਧੀਨਗਰ-ਮੁੰਬਈ ਵੰਦੇ ਭਾਰਤ ਐਕਸਪ੍ਰੈਸ, ਗੁਜਰਾਤ ਦੇ ਆਨੰਦ ਸਟੇਸ਼ਨ ਨੇੜੇ ਵੱਛਿਆਂ ਦੇ ਝੁੰਡ ਨਾਲ ਟਕਰਾ ਗਈ। ਹਾਦਸੇ ਵਿੱਚ ਟਰੇਨ ਦਾ ਅਗਲਾ ਹਿੱਸਾ ਟੁੱਟ ਗਿਆ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰ ਇਸ ਰਿਪੋਰਟ ਵਿੱਚ ਮੌਜੂਦ ਹੈ।

ਵੰਦੇ ਭਾਰਤ ਐਕਸਪ੍ਰੈਸ ਟਰੇਨ ਫੇਰ ਤੋਂ ਹੋਈ ਹਾਦਸੇ ਦੀ ਸ਼ਿਕਾਰ
Courtesy: The Hindu

ਸਾਨੂੰ ਇਹ ਤਸਵੀਰ ਟਾਈਮਜ਼ ਆਫ਼ ਇੰਡੀਆ ਅਤੇ ਮਿਡਡੇਅ ਦੁਆਰਾ 7 ਅਕਤੂਬਰ ਨੂੰ ਪ੍ਰਕਾਸ਼ਿਤ ਰਿਪੋਰਟ ਦੇ ਵਿੱਚ ਵੀ ਮਿਲੀ। ਰਿਪੋਰਟ ‘ਚ ਰੇਲਵੇ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਘਟਨਾ ‘ਚ ਇੰਜਣ ਦਾ ਅਗਲਾ ਹਿੱਸਾ ਟੁੱਟ ਗਿਆ। ਰਿਪੋਰਟ ਮੁਤਾਬਕ ਮੁੰਬਈ-ਗਾਂਧੀਨਗਰ ਵੰਦੇ ਭਾਰਤ ਟਰੇਨ ਦੇ ਰਸਤੇ ‘ਤੇ ਅਚਾਨਕ ਤਿੰਨ-ਚਾਰ ਵੱਛੇ ਆ ਗਏ, ਜਿਹਨਾਂ ਨੇ ਐਫਆਰਪੀ (ਫਾਈਬਰ ਰੀਇਨਫੋਰਸਡ ਪਲਾਸਟਿਕ) ਨਾਲ ਬਣੀ ਟਰੇਨ ਦੇ ਅਗਲੇ ਹਿੱਸੇ ਨੂੰ ਨੁਕਸਾਨ ਪਹੁਂਚਾਇਆ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਤੁਹਾਨੂੰ ਦੱਸ ਦੇਈਏ, ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਵੰਦੇ ਭਾਰਤ ਐਕਸਪ੍ਰੈਸ ਟਰੇਨ ਵੀਰਵਾਰ ਯਾਨੀ 17 ਨਵੰਬਰ 2022 ਨੂੰ ਇੱਕ ਵਾਰ ਫਿਰ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਇਹ ਹਾਦਸਾ ਤਾਮਿਲਨਾਡੂ ਦੇ ਅਰਾਕੋਨਮ ਵਿੱਚ ਉਸ ਸਮੇਂ ਵਾਪਰਿਆ ਜਦੋਂ ਇੱਕ ਵੱਛੇ ਨੂੰ ਤੇਜ਼ ਰਫ਼ਤਾਰ ਵੰਦੇ ਭਾਰਤ ਨੇ ਟੱਕਰ ਮਾਰ ਦਿੱਤੀ। ਜਾਣਕਾਰੀ ਮੁਤਾਬਕ ਵੱਛੇ ਦੀ ਮੌਤ ਹੋ ਗਈ। ਪਿਛਲੇ ਦੋ ਮਹੀਨਿਆਂ ਵਿੱਚ ਵੰਦੇ ਭਾਰਤ ਟਰੇਨ ਦੇ ਹਾਦਸਿਆਂ ਦੀ ਇਹ ਪੰਜਵੀਂ ਘਟਨਾ ਹੈ।

ਇਸ ਤਰ੍ਹਾਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਪੁਰਾਣੀ ਹੈ। ਵੰਦੇ ਭਾਰਤ ਐਕਸਪ੍ਰੈਸ ਟਰੇਨ 17 ਨਵੰਬਰ 2022 ਨੂੰ ਇੱਕ ਵਾਰ ਫਿਰ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਪਰ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਹੈ।

Result: Partly False

Our Sources

Report Published By The Hindu On 7 October 2022
Report Published By Mid Day On 7 October 2022

ਜੇਕਰ ਤੁਹਾਨੂੰ ਇਹ ਫੈਕਟ ਚੈਕ ਪਸੰਦ ਆਇਆ ਤਾਂ ਤੁਸੀਂ ਇਸ ਤਰ੍ਹਾਂ ਦੇ ਹੋਰ ਫੈਕਟ ਚੈਕ ਪੜ੍ਹਨਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰੋ।

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular