Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡੀਆ ਤੇ ਤਿੰਨ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਈਡਨ ਨੇ ਭਾਰਤੀ ਮੂਲ ਦੇ ਅਹਿਮਦ ਖਾਨ ਨੂੰ ਆਪਣਾ ਰਾਜਨੀਤਕ ਸਲਾਹਕਾਰ ਨਿਯੁਕਤ ਕੀਤਾ ਹੈ। ਗੌਰਤਲਬ ਹੈ ਕਿ ਅਹਿਮਦ ਖ਼ਾਨ ਭਾਰਤੀ ਹਨ ਅਤੇ ਇਨ੍ਹਾਂ ਦਾ ਸਬੰਧ ਹੈਦਰਾਬਾਦ ਦੇ ਨਾਲ ਹੈ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵੱਖ ਵੱਖ ਪਲੇਟਫਾਰਮਾਂ ਤੇ ਇਨ੍ਹਾਂ ਤਸਵੀਰਾਂ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਵਾਇਰਲ ਹੋ ਰਹੀ ਦਾਅਵੇ ਦੀ ਸੱਚਾਈ ਜਾਣਨ ਦੇ ਲਈ ਆਪਣੀ ਪੜਤਾਲ ਸ਼ੁਰੂ ਕੀਤੀ। ਗੂਗਲ ਕੀ ਵਰਡ ਸਰਚ ਦੀ ਮੱਦਦ ਤੋਂ ਖੰਗਾਲਣ ਤੇ ਸਾਨੂੰ ਵਾਇਰਲ ਦਾਅਵੇ ਨਾਲ ਸਬੰਧਿਤ ਕੋਈ ਮੀਡੀਆ ਰਿਪੋਰਟ ਨਹੀਂ ਮਿਲੀ।
ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੋਜਣ ਤੇ ਸਾਨੂੰ ਮੁਸਲਿਮ ਮਿਰਰ ਅਤੇ ਨਿਊ ਯਾਰਕ ਟਾਈਮ ਦੁਆਰਾ ਪ੍ਰਕਾਸ਼ਿਤ ਕੀਤੀ ਮੀਡੀਆ ਰਿਪੋਰਟ ਮਿਲੀ।
15 ਦਸੰਬਰ 2015 ਨੂੰ ਪ੍ਰਕਾਸ਼ਿਤ ਰਿਪੋਰਟ ਦੇ ਵਿਚ ਵਾਇਰਲ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਹੈ ਤਸਵੀਰ ਵਿੱਚ ਨਜ਼ਰ ਆ ਰਹੇ ਵਿਅਕਤੀ ਦਾ ਨਾਮ ਅਹਿਮਦ ਖ਼ਾਨ ਹੈ ਜੋ ਡਰਾਫਟ ਬਾਈਡਨ 2016 ਦੇ ਡਿਪਟੀ ਐਗਜ਼ੀਕਿਊਟਿਵ ਡਾਇਰੈਕਟਰ ਸਨ। ਇਹ ਤਸਵੀਰਾਂ ਉਸ ਦੌਰਾਨ ਦੀ ਹਨ ਜਦੋਂ ਅਹਿਮਦ ਖਾਣੀ ਜੋ ਬਾਈਡਨ ਦੁਆਰਾ ਆਯੋਜਿਤ ਰਿਸੈਪਸ਼ਨ ਵਿਚ ਹਿੱਸਾ ਲਿਆ ਸੀ।
ਵੱਧ ਜਾਣਕਾਰੀ ਦੇ ਲਈ ਅਸੀਂ ਅਹਿਮਦ ਖਾਨ ਦੀ ਫੇਸਬੁੱਕ ਪ੍ਰੋਫਾਈਲ ਨੂੰ ਖੰਗਾਲਿਆ। ਪੜਤਾਲ ਦੇ ਦੌਰਾਨ ਸਾਨੂੰ 10 ਨਵੰਬਰ ਦੀ ਇਕ ਫੇਸਬੁੱਕ ਪੋਸਟ ਮਿਲੀ। ਇਸ ਪੋਸਟ ਦੇ ਜ਼ਰੀਏ ਅਹਿਮਦ ਖਾਨ ਨੇ ਜੋ ਬਾਈਡਨ ਨੂੰ ਚੋਣਾਂ ਵਿੱਚ ਜਿੱਤ ਦੀ ਵਧਾਈ ਦਿੱਤੀ। ਇਸ ਨਾਲ ਹੀ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰਾਂ ਨੂੰ ਸ਼ੇਅਰ ਕੀਤਾ।
ਟਵਿੱਟਰ ਖੰਗਾਲਣ ਤੇ ਸਾਨੂੰ 10 ਨਵੰਬਰ 2020 ਨੂੰ ਅਹਿਮਦ ਖਾਨ ਦੁਆਰਾ ਕੀਤਾ ਗਿਆ ਇੱਕ ਟਵੀਟ ਮਿਲਿਆ। ਖਾਨ ਨੇ ਜੋ ਬਾਈਡਨ ਦੇ ਰਾਸ਼ਟਰਪਤੀ ਬਣਨ ਦੀ ਖੁਸ਼ੀ ਵਿੱਚ ਟਵੀਟ ਕਰ ਉਨ੍ਹਾਂ ਨੂੰ ਵਧਾਈ ਦਿੱਤੀ।
ਸਰਚ ਦੇ ਦੌਰਾਨ ਸਾਨੂੰ ਬੀਬੀਸੀ ਦੁਆਰਾ ਪ੍ਰਕਾਸ਼ਿਤ ਇਕ ਮੀਡੀਆ ਰਿਪੋਰਟ ਮਿਲੀ। ਇਸ ਮੀਡੀਆ ਰਿਪੋਰਟ ਦੇ ਮੁਤਾਬਕ ਸੁਪਰੀਮ ਕੋਰਟ ਨੇ ਜੋ ਬਾਈਡਨ ਨੂੰ ਜੇਤੂ ਤਾਂ ਘੋਸ਼ਿਤ ਕਰ ਦਿੱਤਾ ਹੈ ਪਰ ਜੋ ਬਾਈਡਨ ਟਰੰਪ ਦੀ ਜਗ੍ਹਾ ਅਜੇ ਨਹੀਂ ਲੈ ਸਕਦੇ ਕਿਉਂਕਿ ਚੋਣ ਪ੍ਰੀਕਿਰਿਆ ਦੇ ਕਈ ਚਰਨ ਹੁੰਦੇ ਹਨ ਅਤੇ ਇਸ ਦੇ ਵਿਚ ਸਮਾਂ ਲੱਗਦਾ ਹੈ।
ਸਾਥੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਪੰਜ ਸਾਲ ਪੁਰਾਣੀ ਤਸਵੀਰਾਂ ਨੂੰ ਗੁੰਮਰਾਹਕੁਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਪੜਤਾਲ ਦੇ ਦੌਰਾਨ ਅਸੀਂ ਪਾਇਆ ਕਿ ਜੋਅ ਬਾਇਡਨ ਨੇ ਅਹਿਮਦ ਖ਼ਾਨ ਨੂੰ ਆਪਣੇ ਰਾਜਨੀਤਕ ਸਲਾਹਕਾਰ ਦੇ ਰੂਪ ਵਿੱਚ ਨਿਯੁਕਤ ਨਹੀਂ ਕੀਤਾ ਹੈ।
BBC https://www.bbc.com/news/election-us-2020-53785985
Facebook https://www.facebook.com/photo/?fbid=10103689100734551&set=a.718053827411
Twitter https://twitter.com/cityzenkhan/status/1326018540110024704
The New York Times https://www.nytimes.com/2015/06/20/us/politics/ridin-with-biden-in-2016-but-so-far-the-vice-presidents-not-aboard.html
Muslim Mirror https://muslimmirror.com/eng/ahmed-khan-attends-reception-hosted-by-vice-president-joe-biden/
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044