ਸੋਸ਼ਲ ਮੀਡੀਆ ਤੇ ਬੀਜੇਪੀ ਸੰਸਦ ਮੈਂਬਰ ਕਿਰਨ ਖੇਰ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਰਨ ਖੇਰ ਨੇ ਬਿਆਨ ਦਿੱਤਾ ਹੈ ਕਿ ਬਲਾਤਕਾਰ ਕਰਨਾ ਸਾਡੀ ਸੰਸਕ੍ਰਿਤੀ ਦੇ ਵਿੱਚ ਹੈ ਅਤੇ ਅਸੀਂ ਇਸ ਨੂੰ ਨਹੀਂ ਰੋਕ ਸਕਦੇ।
ਅਸੀਂ ਪਾਇਆ ਕਿ ਵਾਇਰਲ ਟਵੀਟ ਦੇ ਦਾਅਵੇ ਨੂੰ ਸਾਲ 2018 ਅਤੇ ਸਾਲ 2019 ਵਿੱਚ ਵੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਗਿਆ ਸੀ।
Fact check/Verification
ਅਸੀਂ ਟਵਿੱਟਰ ਤੇ ਵਾਇਰਲ ਹੋ ਰਹੇ ਦਾਅਵੇ ਦੀ ਪੜਤਾਲ ਸ਼ੁਰੂ ਕੀਤੀ। ਪੜਤਾਲ ਦੇ ਦੌਰਾਨ ਅਸੀਂ ਸਭ ਤੋਂ ਪਹਿਲਾਂ ਬੀਜੇਪੀ ਸੰਸਦ ਮੈਂਬਰ ਕਿਰਨ ਖੇਰ ਦੇ ਬਿਆਨ ਨੂੰ ਮੀਡੀਆ ਦੀਆਂ ਖ਼ਬਰਾਂ ਵਿੱਚ ਖੰਗਾਲਿਆ। ਪਰ ਗੂਗਲ ਤੇ ਮਿਲੇ ਪਰਿਣਾਮਾਂ ਦੇ ਮੁਤਾਬਕ ਕਿਰਨ ਖੇਰ ਨੇ ਹਾਲੀਆ ਦੇ ਦਿਨਾਂ ਵਿੱਚ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ ਹੈ।

ਇਸ ਤੋਂ ਬਾਅਦ ਅਸੀਂ ਕਿਰਨ ਖੇਰ ਦੇ ਟਵਿੱਟਰ ਹੈਂਡਲ ਅਤੇ ਫੇਸਬੁੱਕ ਨੂੰ ਖੰਗਾਲਿਆ ਜਿੱਥੇ ਸਾਨੂੰ ਉਨ੍ਹਾਂ ਦੁਆਰਾ ਦਿੱਤਾ ਇਸ ਤਰ੍ਹਾਂ ਦਾ ਕੋਈ ਵੀ ਵਿਵਾਦਤ ਬਿਆਨ ਨਹੀਂ ਮਿਲਿਆ।


ਇਸ ਦੇ ਨਾਲ ਹੀ ਅਸੀਂ ਕਿਰਨ ਖੇਰ ਦੇ ਇੰਸਟਾਗ੍ਰਾਮ ਹੈਂਡਲ ਨੂੰ ਵੀ ਖੰਗਾਲਿਆ ਪਰ ਇੱਥੇ ਵੀ ਸਾਨੂੰ ਇਸ ਤਰ੍ਹਾਂ ਦੇ ਕੋਈ ਬਿਆਨ ਦੀ ਜਾਣਕਾਰੀ ਨਹੀਂ ਮਿਲੀ।

ਪੜਤਾਲ ਦੇ ਦੌਰਾਨ ਸਾਨੂੰ ਸਾਲ ਵਿੱਚ ਦੁਆਰਾ ਇਕ ਟਵੀਟ ਵਿੱਚ ਕਿਰਨ ਖੇਤਰ ਵੀਡੀਓ ਮਿਲਿਆ ਜਿੱਥੇ ਚੰਡੀਗੜ੍ਹ ਦੀ ਰੇਪ ਘਟਨਾ ਤੇ ਬੋਲਦਿਆਂ ਕਿਰਨ ਖੇਰ ਨੇ ਕਿਹਾ ਸੀ ਕਿ ਜਦੋਂ ਕਿਸੀ ਆਟੋ ਰਿਕਸ਼ਾ ਵਿੱਚ ਤਿੰਨ ਮਰਦ ਬੈਠੇ ਹਨ ਤਾਂ ਉਸ ਆਟੋ ਰਿਕਸ਼ਾ ਵਿੱਚ ਨਹੀਂ ਬੈਠਣਾ ਚਾਹੀਦਾ।
ਇਸ ਦੇ ਨਾਲ ਹੀ ਸਾਨੂੰ ਦੈਨਿਕ ਭਾਸਕਰ ਦੀ ਵੈੱਬਸਾਈਟ ਤੇ ਵਾਰ ਦਾਅਵੇ ਨੂੰ ਲੈ ਕੇ ਕੀਤਾ ਗਿਆ ਇੱਕ ਪੈਕਟ ਚੈੱਕ ਮਿਲਿਆ ਰਿਪੋਰਟ ਤੇ ਵਿੱਚ ਸੰਸਦ ਮੈਂਬਰ ਕਿਰਨ ਖੇਰ ਦੇ ਬਿਆਨਾਂ ਨੂੰ ਗਲਤ ਦੱਸਿਆ ਗਿਆ ਹੈ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਭਾਜਪਾ ਸੰਸਦ ਮੈਂਬਰ ਕਿਰਨ ਖੇਰ ਦੇ ਨਾਮ ਤੋਂ ਵਾਇਰਲ ਹੋ ਰਿਹਾ ਬਿਆਨ ਗਲਤ ਹੈ।ਸੰਸਦ ਮੈਂਬਰ ਕਿਰਨ ਖੇਰ ਨੇ ਰੇਪ ਦੇ ਨਾਲ ਸਬੰਧਿਤ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ ਹੈ।
Result-False
Our Sources
https://twitter.com/ANI/status/936136080184586240
https://twitter.com/KirronKherBJP
https://www.facebook.com/kirronkher14/
https://www.bhaskar.com/no-fake-news/news/bjp-mp-kirron-kher-s-wrong-statement-viral-01567829.html
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044