ਸੋਸ਼ਲ ਮੀਡੀਏ ਤੇ ਕਦੋਂ ਕੀ ਵਾਇਰਲ ਹੋਣ ਲੱਗੇ ਇਸ ਦੇ ਬਾਰੇ ਵਿਚ ਕੁੱਝ ਕਹਿ ਪਾਣਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ। ਆਮ ਤੌਰ ਤੇ ਇਸ ਤਰ੍ਹਾਂ ਦੇ ਦਾਅਵੇ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਜਾਂਦੇ ਹਨ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਵਿਅਕਤੀ ਦੀ ਦੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ।ਪਹਿਲੀ ਤਸਵੀਰ ਵਿੱਚ ਇੱਕ ਵਿਅਕਤੀ ਮੌਜੂਦਾ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਫੁੱਲ ਲੈ ਕੇ ਖੜ੍ਹਾ ਹੋਇਆ ਹੈ ਜਦਕਿ ਦੂਜੀ ਤਸਵੀਰ ਵਿਚ ਉਹ ਵਿਅਕਤੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਖੜ੍ਹਾ ਹੋਇਆ ਦਿਖਾਈ ਦੇ ਰਿਹਾ ਹੈ।ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਿਅਕਤੀ ਕਾਰੋਬਾਰੀ ਨਿਤਿਨ ਸੰਦੇਸਰਾ ਹੈ ਜੋ 5700 ਕਰੋੜ ਰੁਪਏ ਦਾ ਘੋਟਾਲਾ ਕਰਕੇ ਨਾੲਜੀਰੀਆ ਭੱਜ ਗਿਆ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
Fact Check/Verification
ਵਾਅਦੇ ਦਾਅਵੇ ਦਾ ਸੱਚ ਜਾਣਨ ਦਿੱਲੀ ਅਸੀਂ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੇ ਜ਼ਰੀਏ ਸਰਚ ਕੀਤਾ। ਇਸ ਦੌਰਾਨ ਸਾਨੂੰ ਤਸਵੀਰ ਦੇ ਨਾਲ ਜੁੜੀਆਂ ਕਈ ਅਹਿਮ ਜਾਣਕਾਰੀਆਂ ਪ੍ਰਾਪਤ ਹੋਈਆਂ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਸਾਨੂੰ ਵਾਇਰਲ ਤਸਵੀਰ ਦੇ ਨਾਲ ਜੁੜਿਆ ਇੰਡੀਅਨ ਐਕਸਪ੍ਰੈੱਸ ਦਾ ਇੱਕ ਆਰਟੀਕਲ ਮਿਲਿਆ ਇਹ ਲੇਖ ਚਾਰ ਸਾਲ ਪੁਰਾਣਾ ਯਾਨੀ ਸਾਲ 2016 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।

ਇੰਡੀਅਨ ਐਕਸਪ੍ਰੈਸ ਦੇ ਆਰਟੀਕਲ ਤੇ ਮੁਤਾਬਕ ਤਸਵੀਰ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਪੱਛਮ ਬੰਗਾਲ ਬੀਜੇਪੀ ਦੇ ਸਚਿਵ ਰਿਤੇਸ਼ ਤਿਵਾੜੀ ਹਨ। ਇਹ ਤਸਵੀਰਾਂ ਸਾਲ 2016 ਵਿਚ ਪੱਛਮ ਬੰਗਾਲ ਵਿਖੇ ਹੋਈ ਇਕ ਰੈਲੀ ਦੀਆਂ ਹਨ। ਬੀਜੇਪੀ ਨੇਤਾ ਰਿਤੇਸ਼ ਤਿਵਾੜੀ ਦੇ ਵਿੱਚ ਹੋਰ ਜਾਣਕਾਰੀ ਹਾਸਿਲ ਕਰਨ ਦੇ ਲਈ ਅਸੀਂ ਕੁਝ ਕੀ ਵਰਡ ਦੇ ਜ਼ਰੀਏ ਗੂਗਲ ਤੇ ਸਰਚ ਕੀਤਾ। ਜਿਸ ਤੋਂ ਬਾਅਦ ਸਾਨੂੰ ਰਿਤੇਸ਼ ਤਿਵਾੜੀ ਦਾ ਟਵਿੱਟਰ ਹੈਂਡਲ ਪ੍ਰਾਪਤ ਹੋਇਆ। ਸੋਸ਼ਲ ਮੀਡੀਆ ਅਕਾਉਂਟ ਤੇ ਮੁਤਾਬਕ ਰਿਤੇਸ਼ ਤਿਵਾੜੀ ਪੱਛਮ ਬੰਗਾਲ ਬੀਜੇਪੀ ਦੇ ਮੀਤ ਪ੍ਰਧਾਨ ਹਨ।

ਆਪਣੀ ਪੜਤਾਲ ਨੂੰ ਜਾਰੀ ਰੱਖਦੇ ਹੋਏ ਅਸੀਂ ਨਿਤਿਨ ਸੰਦੇਸਰਾ ਦੇ ਬਾਰੇ ਵਿੱਚ ਗੂਗਲ ਕਰਨਾ ਸ਼ੁਰੂ ਕੀਤਾ ਜਿਸ ਤੋਂ ਬਾਅਦ ਸਾਨੂੰ ਕੁਇੰਨਟ, ਟਾਈਮਜ਼ ਆਫ਼ ਇੰਡੀਆ ਅਤੇ ਦ ਵਾਇਰ ਦੁਆਰਾ ਪ੍ਰਕਾਸ਼ਿਤ ਲੇਖ ਮਿਲੇ। ਰਿਪੋਰਟ ਦੇ ਮੁਤਾਬਕ ਨਿਤਿਨ ਸੰਦੇਸਰਾ ਇੱਕ ਕਾਰੋਬਾਰੀ ਹਨ ਜਿਸ ਤੇ ਕਰੋੜ ਰੁਪਏ ਦਾ ਘੋਟਾਲਾ ਕਰਨ ਦਾ ਆਰੋਪ ਹੈ। ਕੁਇੰਨਟ ਦਿ ਮੁਤਾਬਕ ਨਿਤਿਨ ਸੰਦੇਸਰਾ ਬੈਂਕ ਫਰਾਡ ਅਤੇ ਮਨੀ ਲਾਂਡਰਿੰਗ ਮਾਮਲੇ ਦਾ ਮੁੱਖ ਆਰੋਪੀ ਹੈ।

ਨਿਤਿਨ ਸੰਦੇਸਰਾ ਅਤੇ ਰਿਤੇਸ਼ ਤਿਵਾੜੀ ਦੀ ਤਸਵੀਰਾਂ ਨੂੰ ਨੀਚੇ ਦੇਖਿਆ ਜਾ ਸਕਦਾ ਹੈ।

Conclusion
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਅਮਿਤ ਸ਼ਾਹ ਦੇ ਨਾਲ ਨਜ਼ਰ ਆ ਰਿਹਾ ਵਿਅਕਤੀ ਨਿਤਿਨ ਸੰਦੇਸਰਾ ਨਹੀਂ ਹੈ। ਤਸਵੀਰ ਵਿੱਚ ਪੱਛਮ ਬੰਗਾਲ ਬੀਜੇਪੀ ਦੇ ਮੀਤ ਪ੍ਰਧਾਨ ਰਿਤੇਸ਼ ਤਿਵਾੜੀ ਹਨ।
Result: False
Sources
Twitter- https://twitter.com/IamRiteshTiwari
Times Of India – https://timesofindia.indiatimes.com/india/rs-5000-cr-bank-fraud-business-family-may-have-fled-to-nigeria/articleshow/65926859.cms
Indian Express- https://indianexpress.com/article/elections-2016/india/india-news-india/tale-of-two-rallies-same-party-different-response-2759584/
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044