ਵੀਰਵਾਰ, ਮਾਰਚ 28, 2024
ਵੀਰਵਾਰ, ਮਾਰਚ 28, 2024

HomeFact Checkਕੀ ਅਡਾਨੀ ਦੀ ਘਰਵਾਲੀ ਨੂੰ ਝੁਕ ਕੇ ਸਲਾਮ ਕਰ ਰਹੇ ਹਨ ਪ੍ਰਧਾਨ...

ਕੀ ਅਡਾਨੀ ਦੀ ਘਰਵਾਲੀ ਨੂੰ ਝੁਕ ਕੇ ਸਲਾਮ ਕਰ ਰਹੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸ਼ੋਸ਼ਲ ਮੀਡੀਆ ਤੇ ਇਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ ਜਿਸ ਨੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਦਯੋਪਤੀ ਅਡਾਨੀ ਦੀ ਘਰਵਾਲੀ ਨੂੰ ਝੁਕ ਕੇ ਸਲਾਮ ਕਰ ਰਹੇ ਹਨ।

ਵਾਇਰਲ ਹੋ ਰਹੀ ਤਸਵੀਰ ਦੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਝੁਕ ਕੇ ਸਲਾਮ ਕਰਦੇ ਹੋਇਆ ਦੇਖਿਆ ਜਾ ਸਕਦਾ ਹੈ।

ਸ਼ੋਸ਼ਲ ਮੀਡੀਆ ਤੇ ਫੇਸਬੁਕ ਪੇਜ ‘ਫੈਨ ਖਹਿਰੇ ਦੇ’ ਇਸ ਤਸਵੀਰ ਨੂੰ ਅਪਲੋਡ ਕਰਦਿਆਂ ਹੋਇਆਂ ਲਿਖਿਆ,”ਆਪਣੇ ਆਕਾ ਅਡਾਨੀ ਦੀ ਪਤਨੀ ਨੂੰ ਝੁਕ ਕੇ ਸਲਾਮ ਕਰਦੇ ਹੋਏ ਸਾਡੇ ਮਹਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ।”

ਅਸੀਂ ਪਾਇਆ ਕਿ ਸ਼ੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ  ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਐੱਸਪੀ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜ੍ਹਾਅ ਵਿੱਚ ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਇਸ ਤਸਵੀਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ।

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਸਰਚ ਦੇ ਦੌਰਾਨ ਸਾਨੂੰ ਇਕ ਵੈੱਬਸਾਈਟ ਤੇ ਸਤੰਬਰ 2014 ਨੂੰ ਪ੍ਰਕਾਸ਼ਿਤ ਇੱਕ ਤਸਵੀਰ ਮਿਲੀ ਜਿਸਦਾ ਸਿਰਲੇਖ ਸੀ:Modi greeting Tumkur mayor (after leaving ISRO to launch that food park)। ਇਸ ਤਸਵੀਰ ਦੇ ਕੈਪਸ਼ਨ  ਦੇ ਮੁਤਾਬਿਕ ਤਸਵੀਰ ਵਿੱਚ ਦਿਖਾਈ ਦੇ ਰਹੀ ਔਰਤ ਕਰਨਾਟਕ ਦੇ ਅਧੀਨ ਪੈਂਦੇ ਟੁਮਕਰ ਦੀ ਮੇਅਰ ਹਨ।

ਸਰਚ ਦੇ ਦੌਰਾਨ ਸਾਨੂੰ ਇੱਕ ਟਵੀਟ ਮਿਲਿਆ ਜਿਸ ਦੇ ਮੁਤਾਬਕ ਤਸਵੀਰ ਵਿੱਚ ਦਿਖਾਈ ਦੇ ਰਹੀ ਔਰਤ ਗੀਤਾ ਰੂਦਰੇਸ਼ ਹਨ ਜੋ ਕਿ ਕਰਨਾਟਕਾ ਦੇ  ਟੁਮਕਰ ਦੀ ਮੇਅਰ ਹਨ।

ਸਰਚ ਦੇ ਦੌਰਾਨ ਸਾਨੂੰ ਕਰਨਾਟਕਾ ਦੀ ਮੀਡੀਆ ਵੈੱਬਸਾਈਟ ਦੀ ਰਿਪੋਰਟ ਮਿਲੀ ਜਿਸ ਨੂੰ 25 ਸਤੰਬਰ 2014 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਰਿਪੋਰਟ ਵਿਚ ਵਾਇਰਲ ਹੋ ਰਹੀ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ।

ਰਿਪੋਰਟ ਦੇ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਾਟਕਾ ਦੇ ਟੁਮਕੁਰ ਵਿਖੇ ਇਕ ਫੂਡ ਪਾਰਕ ਦਾ ਉਦਘਾਟਨ ਕਰਨ ਗਏ ਸਨ  ਜਿਸ ਦੌਰਾਨ ਉਥੋਂ ਦੀ ਮੇਅਰ ਗੀਤਾ ਰੂਦਰੇਸ਼ ਨੇ ਉਨ੍ਹਾਂ ਦੀ ਟੁਮਕਰ ਵਿਖੇ ਪਹੁੰਚਣ ਤੇ ਸਵਾਗਤ ਕੀਤਾ ਸੀ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਨੂੰ ਗੁੰਮਰਾਹਕੁੰਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਤਸਵੀਰ ਵਿੱਚ ਦਿਖਾਈ ਦੇ ਰਹੀ ਔਰਤ ਟੁਮਕੁਰ ਤੋਂ ਸਾਬਕਾ ਮੇਅਰ ਗੀਤਾ ਰੂਦਰੇਸ਼ ਹਨ।

Result: Misleading

Sources

https://vijaykarnataka.com/news/karnataka/-/articleshow/43355674.cms

https://twitter.com/kaushkrahul/status/515000281516347392?lang=en

https://www.reddit.com/r/indianews/comments/2hflao/modi_greeting_tumkur_mayor_after_leaving_isro_to/

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular