ਵੀਰਵਾਰ, ਦਸੰਬਰ 19, 2024
ਵੀਰਵਾਰ, ਦਸੰਬਰ 19, 2024

HomeFact Check5 ਸਾਲ ਪਹਿਲਾਂ ਰਾਜਸਥਾਨ ਵਿਖੇ ਹੋਈ ਘਟਨਾ ਦੀ ਤਸਵੀਰ ਨੂੰ ਹਿਮਾਚਲ ਪ੍ਰਦੇਸ਼...

5 ਸਾਲ ਪਹਿਲਾਂ ਰਾਜਸਥਾਨ ਵਿਖੇ ਹੋਈ ਘਟਨਾ ਦੀ ਤਸਵੀਰ ਨੂੰ ਹਿਮਾਚਲ ਪ੍ਰਦੇਸ਼ ਦਾ ਦੱਸਕੇ ਕੀਤਾ ਸ਼ੇਅਰ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ:

ਵੇਰੀਫਿਕੇਸ਼ਨ:

ਕੇਰਲ ’ਚ ਇਕ ਗਰਭਵਤੀ ਹਥਣੀ ਦੀ ਵਿਸਫੋਟਕ ਨਾਲ ਹੋਈ ਮੌਤ ਤੋਂ ਬਾਅਦ ਹਿਮਾਚਲ ਪ੍ਰਦੇਸ਼ ਤੋਂ ਵੀ ਅਜਿਹਾ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।  ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਦੇ ਝੰਡੁਤਾ ਇਲਾਕੇ ’ਚ ਇਕ ਗਾਂ ਨੂੰ ਕਿਸੇ ਨੇ ਵਿਸਫੋਟਕ ਦਾ ਗੋਲਾ ਬਣਾ ਕੇ ਖੁਆ ਦਿਤਾ, ਜਿਸ ਨਾਲ ਗਾਂ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਈ ।

ਇਸ ਵਿੱਚ ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਦੀ ਹੈ।ਤਸਵੀਰ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਗਾਂ ਦਾ ਚਿਹਰਾ ਬੁਰੀ ਤਰ੍ਹਾਂ ਦੇ ਨਾਲ ਫਟਿਆ ਹੋਇਆ ਹੈ ਅਤੇ ਉਸ ਦੇ ਜਬੜੇ ਤੋਂ ਖੂਨ ਅਤੇ ਅਤੇ ਮਾਸ ਟਪਕ ਰਿਹਾ ਹੈ।

https://www.facebook.com/lakhvirsingh.mandikalan.5/posts/704528877049276

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਉੱਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

https://www.facebook.com/permalink.php?story_fbid=936117606827159&id=100012867840907

ਇਸ ਦੇ ਨਾਲ ਹੀ ਕਈ ਹੋਰਨਾਂ ਭਾਸ਼ਾਵਾਂ ਵਿੱਚ ਵੀ ਇਸ ਦਾਅਵੇ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।


ਅਸੀਂ ਪਾਇਆ ਕਿ ਨਾਮਵਰ ਮੀਡੀਆ ਏਜੰਸੀ ‘IB Times’ ਨੇ ਵੀ ਵਾਇਰਲ ਹੋ ਰਹੀ ਤਸਵੀਰ ਨੂੰ ਆਪਣੇ ਲੇਖ ਵਿੱਚ ਪ੍ਰਕਾਸ਼ਿਤ ਕੀਤਾ। ਇਸ ਦੇ ਨਾਲ ਹੀ ਇਕ ਹੋਰ ਨਾਮਵਰ ਮੀਡੀਆ ਏਜੰਸੀ ‘Asia Net’ ਨੇ ਵੀ ਵਾਇਰਲ ਤਸਵੀਰ ਦਾ ਇਸਤੇਮਾਲ ਆਪਣੀ ਰਿਪੋਰਟ ਵਿੱਚ ਕੀਤਾ।

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਕੁਝ ਕੀਵਰਡ ਦੀ ਮਦਦ ਦੇ ਨਾਲ ਹਿਮਾਚਲ ਪ੍ਰਦੇਸ਼ ਵਿਖੇ ਹੋਈ ਘਟਨਾ ਦੇ ਬਾਰੇ ਵਿੱਚ ਜਾਣਕਾਰੀ ਜੁਟਾਉਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਕਈ ਮੀਡੀਆ ਏਜੰਸੀਆਂ ਦੇ ਲੇਖ ਮਿਲੇ।ਮੀਡੀਆ ਰਿਪੋਰਟਾਂ ਨੂੰ ਪੜ੍ਹਨ ਤੋਂ ਬਾਅਦ ਸਾਨੂੰ ਪਤਾ ਚੱਲਿਆ ਕਿ ਹਿਮਾਚਲ ਦੇ ਬਿਲਾਸਪੁਰ ਦੇ ਵਿੱਚ ਇੱਕ ਗਰਭਵਤੀ ਗਾਂ ਦੇ ਮੂੰਹ ਵਿੱਚ ਵਿਸਫੋਟਕ ਰੱਖਣ ਨਾਲ ਉਹ ਜ਼ਖ਼ਮੀ ਹੋ ਗਈ। ਹਾਲਾਂਕਿ , ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਾਮਵਰ ਮੀਡਿਆ ਏਜੇਂਸੀ ‘News 18 India ‘ ਨੇ ਇਸ ਮਾਮਲੇ ‘ਤੇ ਵੀਡੀਓ ਰਿਪੋਰਟ ਵੀ ਪ੍ਰਕਾਸ਼ਿਤ ਕੀਤੀ।

https://www.facebook.com/News18Himachal/videos/269572221067412/?v=269572221067412

ਹਿਮਾਚਲ ਪ੍ਰਦੇਸ਼ ‘ਚ ਹੈਵਾਨੀਅਤ, ਹੁਣ ਗਾਂ ਨੂੰ ਖੁਆਇਆ ਵਿਸਫੋਟਕ

ਬਿਲਾਸਪੁਰ, 6 ਜੂਨ : ਕੇਰਲ ਦੇ ਮਲਪੁਰਮ ‘ਚ ਇਕ ਗਰਭਵਤੀ ਹਥਣੀ ਦੀ ਵਿਸਫੋਟਕ ਖਾਣ ਨਾਲ ਹੋਈ ਮੌਤ ਤੋਂ ਬਾਅਦ ਹਿਮਾਚਲ ਪ੍ਰਦੇਸ਼ ਤੋਂ ਵੀ ਅਜਿਹਾ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਦੇ ਝੰਡੁਤਾ ਇਲਾਕੇ ‘ਚ ਇਕ ਗਾਂ ਨੂੰ ਕਿਸੇ ਨੇ ਵਿਸਫੋਟਕ ਦਾ ਗੋਲਾ ਬਣਾ

ਹੁਣ ਅਸੀਂ ਵਾਇਰਲ ਹੋ ਰਹੀ ਤਸਵੀਰ ਨੂੰ ਜਾਂਚਣ ਦੀ ਕੋਸ਼ਿਸ਼ ਕੀਤੀ।ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਤਸਵੀਰ ਨੂੰ ਖੰਗਾਲਿਆ। ਸਰਚ ਦੇ ਦੌਰਾਨ ਅਸੀਂ ਪਾਇਆ ਕਿ ਕਈ ਸੋਸ਼ਲ ਮੀਡੀਆ ਯੂਜ਼ਰਾਂ ਨੇ ਵਾਇਰਲ ਹੋ ਰਹੀ ਤਸਵੀਰ ਨੂੰ 2015 ਵਿੱਚ ਸ਼ੇਅਰ ਕੀਤਾ ਸੀ।

Change.org ਨਾਮਕ ਵੈੱਬਸਾਈਟ ਨੇ ਵੀ ਵਾਇਰਲ ਹੋ ਰਹੀ ਤਸਵੀਰ ਨੂੰ ਆਪਣੇ ਲੇਖ ਵਿੱਚ ਕਰੀਬ ਪੰਜ ਸਾਲ ਪਹਿਲਾਂ ਅਪਲੋਡ ਕੀਤਾ ਸੀ। ਕਰੀਬ ਪੰਜ ਸਾਲ ਪਹਿਲਾਂ ਰਾਜਸਥਾਨ ਦੇ ਰਾਏਪੁਰ ਵਿੱਚ ਇੱਕ ਗਾਂ ਦੇ ਨਾਲ ਹੋਈ ਬਰਬਰਤਾ ਦੀ ਖ਼ਬਰ ਨੂੰ ਅਸੀਂ ਕੁਝ ਕੀ ਵਰਡਜ਼ ਦੀ ਮਦਦ ਦੇ ਨਾਲ ਖੋਜਿਆ।ਖੋਜ ਦੇ ਦੌਰਾਨ ਸਾਨੂੰ ‘ਪੱਤ੍ਰਿਕਾ’ ਦਾ ਇੱਕ ਲੇਖ ਪ੍ਰਾਪਤ ਹੋਇਆ। ਇਸ ਲੇਖ ਦੇ ਵਿੱਚ ਦੀਵਾਰ ਦੇ ਨਾਲ ਖੜ੍ਹੀ ਹੋਈ ਗਾਂ ਨੂੰ ਦੇਖਿਆ ਜਾ ਸਕਦਾ ਹੈ। ਖਬਰ ਦੇ ਵਿੱਚ ਦੱਸਿਆ ਗਿਆ ਹੈ ਕਿ ਕਚਰੇ ਦੇ ਢੇਰ ਵਿੱਚ ਵਿਸਫੋਟ ਹੋਣ ਨਾਲ ਗਾਂ ਦਾ ਜਬੜਾ ਫੱਟ ਗਿਆ ਸੀ।

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਨੂੰਹ ਜ਼ਿਲ੍ਹਾ ਬਿਲਾਸਪੁਰ ਦੇ ਝੰਡੂਤਾ ਇਲਾਕੇ ‘ਚ ਗਰਭਵਤੀ ਗਾਂ ਨੂੰ ਵਿਸਫੋਟਕ ਖਵਾਉਣ ਤੋਂ ਬਾਅਦ ਉਹ ਜ਼ਖਮੀ ਹੋ ਗਈ ਸੀ ਪਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਤਕਰੀਬਨ ਪੰਜ ਸਾਲ ਪੁਰਾਣੀ ਹੈ।

ਟੂਲਜ਼ ਵਰਤੇ:  

  • ਗੂਗਲ ਸਰਚ
  • ਮੀਡੀਆ ਰਿਪੋਰਟ
  • ਟਵਿੱਟਰ ਸਰਚ 
  • ਗੂਗਲ ਰਿਵਰਸ ਇਮੇਜ ਸਰਚ 

ਰਿਜ਼ਲਟ – ਗੁੰਮਰਾਹਕੁੰਨ ਦਾਅਵਾ      

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular