ਵੀਰਵਾਰ, ਦਸੰਬਰ 26, 2024
ਵੀਰਵਾਰ, ਦਸੰਬਰ 26, 2024

HomeFact Checkਗਲੀ ਵਿੱਚ ਲਗਾਏ ਗਏ ਝੋਨੇ ਦੀ ਪੁਰਾਣੀ ਤਸਵੀਰ ਮੁੜ ਤੋਂ ਹੋਈ ਵਾਇਰਲ

ਗਲੀ ਵਿੱਚ ਲਗਾਏ ਗਏ ਝੋਨੇ ਦੀ ਪੁਰਾਣੀ ਤਸਵੀਰ ਮੁੜ ਤੋਂ ਹੋਈ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਨੂੰ ਸ਼ੇਅਰ ਕਰ ਕਰ ਆਮ ਆਦਮੀ ਪਾਰਟੀ ‘ਤੇ ਤੰਜ ਕੱਸਿਆ ਜਾ ਰਿਹਾ ਹੈ। ਵਾਇਰਲ ਹੋ ਰਹੀ ਤਸਵੀਰ ਵਿਚ ਕੁਝ ਲੋਕਾਂ ਨੂੰ ਗਲੀ ‘ਚ ਝੋਨਾ ਲਾਉਂਦੇ ਵੇਖਿਆ ਜਾ ਸਕਦਾ ਹੈ। ਤਸਵੀਰ ਨੂੰ ਸ਼ੇਅਰ ਕਰ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਦਾ ਬਦਲਾਵ ਦੱਸਦਿਆਂ ਤੰਜ ਕੱਸਿਆ ਜਾ ਰਿਹਾ ਹੈ।

ਫੇਸਬੁੱਕ ਪੇਜ Azad Media ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, ‘ਸਾਡੇ ਵੱਲ ਝੋਨੇ ਦੀਆ ਤਿਆਰਿਆਂ ਮੁਕੰਮਲ ਹੁੰਦਿਆਂ ਹੋਇਆਂ। ਬਦਲਾਵ।’

ਗਲੀ ਵਿੱਚ ਲਗਾਏ ਗਏ ਝੋਨੇ ਦੀ ਪੁਰਾਣੀ ਤਸਵੀਰ ਮੁੜ ਤੋਂ ਹੋਈ ਵਾਇਰਲ
Courtesy:Facebook/Azad Media

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਫੇਸਬੁਕ ਪੇਜ ਨੇਤਾ ਦੀ ਰੇਲ ਨੇ ਵੀ ਤਸਵੀਰ ਨੂੰ ਆਮ ਆਦਮੀ ਪਾਰਟੀ ਦਾ ਬਦਲਾਅ ਦੱਸਕੇ ਤਸਵੀਰ ਨੂੰ ਪੋਸਟ ਕੀਤਾ।

Courtesy: Facebook/NetaDiRail

ਇਕ ਹੋਰ ਫੇਸਬੁੱਕ ਪੇਜ ਨੇ ਵੀ ਹੂਬਹੂ ਕੈਪਸ਼ਨ ਨਾਲ ਵਾਇਰਲ ਤਸਵੀਰ ਨੂੰ ਸ਼ੇਅਰ ਕੀਤਾ।

Courtesy: Facebook/JattBLike

Crowd tangle ਦੇ ਡਾਟਾ ਮੁਤਾਬਕ ਵੀ ਇਸ ਦਾਅਵੇ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ।

Courtesy: Crowd tangle

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਕਈ ਵੀਡੀਓ , ਤਸਵੀਰਾਂ ਅਤੇ ਪੋਸਟਾਂ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਸਵੀਰ ਦੇ ਬਾਰੇ ਵਿਚ ਜਾਣਕਾਰੀ ਜੁਟਾਉਣੀ ਸ਼ੁਰੂ ਕੀਤੀ। ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਦੀ ਮਦਦ ਨਾਲ ਸਰਚ ਕੀਤਾ। ਸੋਚ ਤੇ ਦੌਰਾਨ ਸਾਨੂੰ ਸਾਨੂੰ ਵਾਇਰਲ ਹੋ ਰਹੀ ਤਸਵੀਰ ਸਾਲ 2020 ‘ਚ ਪੋਸਟ ‘ਤੇ ਅਪਲੋਡ ਮਿਲੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਤਸਵੀਰ ਨੂੰ Punjab News Instructions Jobs Information ਨਾਂਅ ਦੇ ਫੇਸਬੁੱਕ ਪੇਜ ਨੇ 31 ਜੁਲਾਈ 2020 ਨੂੰ ਸ਼ੇਅਰ ਕਰਦਿਆਂ ਲਿਖਿਆ, ‘ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਕਾਰਜ਼ਾ ਦੀ ਮੂੰਹ ਬੋਲਦੀ ਤਸਵੀਰ।’

ਅਸੀਂ ਵਾਇਰਲ ਤਸਵੀਰ ਨੂੰ ਲੈ ਕੇ ਆਪਣੀ ਸਰਚ ਜਾਰੀ ਰੱਖੀ ਅਤੇ ਕੀ ਵਰਡ ਸਰਚ ਦੇ ਜਰੀਏ ਹੋਰ ਜਾਣਕਾਰੀ ਜੁਟਾਉਣ ਦੀ ਕੋਸ਼ਿਸ਼ ਕੀਤੀ। ਸਾਨੂੰ ਇਹ ਤਸਵੀਰ ਸਾਲ 2019 ‘ਚ ਕਈ ਯੂਜ਼ਰਾਂ ਦੁਆਰਾ ਅਪਲੋਡ ਮਿਲੀ।

ਫੇਸਬੁੱਕ ਯੂਜ਼ਰ ‘Gurdeep Sidhu’ ਨੇ 26 ਜੁਲਾਈ 2019 ਨੂੰ ਇਹ ਤਸਵੀਰ ਸ਼ੇਅਰ ਕਰਦਿਆਂ ਲਿਖਿਆ, ‘ਰਾਏ ਕੇ ਕਲਾਂ ਦੇ ਕਾਗਰਸੀ ਤੇ ਅਕਾਲੀ ਲੀਡਰਾ ਦੀ ਮੇਹਰਬਾਨੀ ਕਰਕੇ ਪਿੰਡ ਐਨੀ ਤਰੱਕੀ ਕਰ ਗਿਆ ਪਿੰਡ ਦੇ ਕਿਸਾਨ ਗਲੀਆ ਵਿੱਚ ਝੋਨਾ ਲਉਣਾ ਸੁਰੂ ਕਰਤਾ’

ਅਸੀਂ ਫੇਸਬੁੱਕ ਤੇ ਕੀ ਵਰਡ ‘ਰਾਏ ਕੇ ਕਲਾਂ’ ਦੀ ਮੱਦਦ ਨਾਲ ਵਾਇਰਲ ਤਸਵੀਰ ਨੂੰ ਸੱਚ ਕੀਤਾ। ਸਰਚ ਦੇ ਦੌਰਾਨ ਸਾਨੂੰ ਤਸਵੀਰ ਵਿਚ ਦਿਖਾਈ ਦੇ ਰਹੀ ਲੋਕਾਂ ਦਾ ਗਲੀ ਵਿਚ ਝੋਨਾ ਬੀਜਦੇ ਦਾ ਵੀਡੀਓ ਵੀ ਮਿਲਿਆ। ਸਥਾਨਕ ਪੱਤਰਕਾਰ ਸੋਨੀ ਡੱਲਾ ਨੇ ਵੀਡੀਓ ਨੂੰ 27 ਜੁਲਾਈ 2019 ਨੂੰ ਸ਼ੇਅਰ ਕਰਦਿਆਂ ਲਿਖਿਆ, ‘ਗਿੱਦੜਬਾਹਾ ਦੇ ਨਜ਼ਦੀਕੀ ਪਿੰਡ ਰਾਏਕੇ ਕਲਾਂ ਜ਼ਿਲ੍ਹਾ ਬਠਿੰਡਾ ਏਨੀ ਤਰੱਕੀ ਕਰ ਗਿਆ ਕਿ ਹੁਣ ਗਲੀਆਂ ਵਿੱਚ ਵੀ ਝੋਨਾ ਲੱਗਣ’

ਅਸੀਂ ਇਸ ਤਸਵੀਰ ਨੂੰ ਲੈ ਕੇ ਬਠਿੰਡਾ ਤੋਂ ਸਥਾਨਕ ਪੱਤਰਕਾਰ ਸੋਨੀ ਡੱਲਾ ਨੂੰ ਸੰਪਰਕ ਕੀਤਾ। ਸੋਨੀ ਡੱਲਾ ਨੇ ਸਾਡੇ ਨਾਲ ਗੱਲ ਕਰਦਿਆਂ ਦੱਸਿਆ ਕਿ ਵਾਇਰਲ ਹੋ ਰਹੀ ਤਸਵੀਰ ਸਾਲ 2019 ਦੀ ਹੈ। ਇਹ ਤਸਵੀਰ ਗਿੱਦੜਬਾਹਾ ਦੇ ਅਧੀਨ ਪੈਂਦੇ ਪਿੰਡ ਰਾਏਕੇ ਕਲਾਂ ਦੀ ਹੈ ਜਿੱਥੇ ਗਲੀਆਂ ਦਾ ਵਿਕਾਸ ਨਾ ਹੋਣ ਕਾਰਨ ਗਲੀ ਵਿੱਚ ਖ਼ੂਬ ਚਿੱਕਡ਼ ਹੋ ਗਿਆ ਸੀ ਅਤੇ ਵਿਰੋਧ ਜਤਾਉਂਦੇ ਹੋਏ ਲੋਕਾਂ ਨੇ ਚਿੱਕੜ ਵਿੱਚ ਝੋਨਾ ਲਾ ਕੇ ਵਿਰੋਧ ਪ੍ਰਦਰਸ਼ਨ ਜਤਾਇਆ।

Conclusion

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦਾ ਮੌਜੂਦਾ ਸਰਕਾਰ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਹੋ ਰਹੀ ਤਸਵੀਰ ਗਿੱਦੜਬਾਹਾ ਦੇ ਨਜ਼ਦੀਕ ਪੈਂਦੇ ਪਿੰਡ ਰਾਏਕੇ ਕਲਾਂ ਦੀ ਹੈ ਜਿੱਥੇ ਸਾਲ 2019 ਵਿਚ ਸਥਾਨਕ ਲੋਕਾਂ ਨੇ ਪਿੰਡ ਦਾ ਵਿਕਾਸ ਨਾ ਹੋਣ ਕਾਰਨ ਸਰਕਾਰ ਖ਼ਿਲਾਫ਼ ਵਿਰੋਧ ਜਤਾਉਂਦਿਆਂ ਚਿੱਕੜ ਵਿੱਚ ਝੋਨਾ ਲਾ ਕੇ ਵਿਰੋਧ ਪ੍ਰਗਟਾਇਆ ਸੀ।

Result: False Context/Missing Context

Our Sources

Facebook Post uploaded by Punjab News Instructions Jobs Information on July 31, 2020
Facebook Post uploaded by Gurdeep Sidhu on July 26, 2019
Video uploaded by Sony Dhalla on July 27, 2019
Telephonic Conversation with Local Journalist Sony Dhalla


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular