ਟਵਿੱਟਰ ਤੇ ਅੰਬਾਨੀ ਪਰਿਵਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ। ਵਾਇਰਲ ਤਸਵੀਰ ਕਿਸੀ ਹਸਪਤਾਲ ਦੀ ਲੱਗ ਰਹੀ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ, ਨੀਤਾ ਅੰਬਾਨੀ , ਮੁਕੇਸ਼ ਅੰਬਾਨੀ ਅਤੇ ਡਾਕਟਰ ਨਜ਼ਰ ਆ ਰਹੇ ਹਨ।

ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੰਬਾਨੀ ਤੇ ਘਰ ਪੋਤਾ ਹੋਇਆ ਹੈ ਅਤੇ ਮੋਦੀ ਵਧਾਈ ਦੇਣ ਤਾਂ ਪਹੁੰਚ ਗਏ ਹਨ ਪਰ ਕਿਸਾਨ ਦੀ ਇੱਕ ਵਾਰ ਵੀ ਸੁੱਧ ਨਹੀਂ ਲਈ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।


Fact check/Verification
ਅੰਬਾਨੀ ਪਰਿਵਾਰ ਅਤੇ ਪ੍ਰਧਾਨਮੰਤਰੀ ਮੋਦੀ ਦੀ ਵਾਇਰਲ ਹੋਈ ਤਸਵੀਰ ਦੀ ਸੱਚਾਈ ਜਾਣਨ ਦੇ ਲਈ ਅਸੀਂ ਆਪਣੀ ਪੜਤਾਲ ਸ਼ੁਰੂ ਕੀਤੀ। Yandex Image Search ਦੀ ਮੱਦਦ ਨਾਲ ਖੰਗਾਲਣ ਤੇ ਸਾਨੂੰ ਕੁਝ ਪਰਿਣਾਮ ਮਿਲੇ।

ਪੜਤਾਲ ਦੇ ਦੌਰਾਨ ਸਾਨੂੰ ਬੌਲੀਵੁੱਡ ਟਵੀਟ ਨਾਮਕ ਯੂ ਟਿਊਬ ਚੈਨਲ ਤੇ 24 ਅਕਤੂਬਰ 2017 ਨੂੰ ਅਪਲੋਡ ਕੀਤੀ ਗਈ ਇਕ ਵੀਡੀਓ ਮਿਲੀ। ਇਸ ਵੀਡੀਓ ਦੇ ਵਾਇਰਲ ਤਸਵੀਰ ਨੂੰ ਦੇਖਿਆ ਜਾ ਸਕਦਾ ਹੈ।
ਵੀਡਿਓ ਦੇ ਡਿਸਕ੍ਰਿਪਸ਼ਨ ਵਿਚ ਦੱਸਿਆ ਗਿਆ ਹੈ ਕਿ ਇਹ ਵੀਡੀਓ ਉਸ ਦੌਰਾਨ ਦੀ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਚ ਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਦਾ ਉਦਘਾਟਨ ਕੀਤਾ ਸੀ। ਇਸ ਉਦਘਾਟਨ ਸਮਾਰੋਹ ਵਿੱਚ ਸ਼ਾਹਰੁਖ ਖ਼ਾਨ , ਆਮਿਰ ਖ਼ਾਨ, ਅਮਿਤਾਭ ਬੱਚਨ , ਕਰੀਨਾ ਕਪੁਰ ਆਦਿ ਸਮੇਤ ਕਈ ਫਿਲਮੀ ਹਸਤੀਆਂ ਮੌਜੂਦ ਸਨ।
Also read:ਕ੍ਰਿਕਟ ਵਰਲਡ ਕੱਪ ਵਿੱਚ ਲਗਾਏ ਗਏ ਨਾਅਰਿਆਂ ਦੀ ਪੁਰਾਣੀ ਵੀਡੀਓ ਨੂੰ ਕਿਸਾਨ ਅੰਦੋਲਨ ਦੇ ਨਾਮ ਤੇ ਕੀਤਾ ਵਾਇਰਲ
ਗੂਗਲ ਕੀ ਵਰਡ ਸਰਚ ਦੀ ਮੱਦਦ ਨਾਲ ਖੋਜਣ ਤੇ ਸਾਨੂੰ ਇੰਡੀਅਨ ਐਕਸਪ੍ਰੈਸ , ਇੰਡੀਅਨ ਟਾਈਮਜ਼ ਅਤੇ ਨਿਊਜ਼ 18 ਦੁਆਰਾ ਪ੍ਰਕਾਸ਼ਿਤ ਕੀਤੀ ਗਈ ਮੀਡੀਆ ਰਿਪੋਰਟ ਮਿਲੀ। ਇਨ੍ਹਾਂ ਮੀਡੀਆ ਰਿਪੋਰਟ ਦੇ ਮੁਤਾਬਕ ਅਕਤੂਬਰ 2014 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਦਾ ਉਦਘਾਟਨ ਕੀਤਾ ਸੀ


ਵਾਇਰਲ ਤਸਵੀਰ ਅਤੇ ਮੀਡੀਆ ਰਿਪੋਰਟ ਦੇ ਵਿੱਚ ਪ੍ਰਕਾਸ਼ਿਤ ਵੀ ਤਸਵੀਰ ਨੂੰ ਨੀਚੇ ਦੇਖਿਆ ਜਾ ਸਕਦਾ ਹੈ।

Conclusion
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਕਰਨ ਤੋਂ ਬਾਅਦ ਅਸੀਂ ਪਾਇਆ ਕਿ ਪ੍ਰਧਾਨਮੰਤਰੀ ਮੋਦੀ ਦੀ ਸਾਲਾਂ ਪੁਰਾਣੀ ਤਸਵੀਰ ਨੂੰ ਗੁਮਰਾਹਕੁਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਇਹ ਤਸਵੀਰ ਸਾਲ 2014 ਦੀ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੰਬਈ ਵਿਖੇ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਦਾ ਉਦਘਾਟਨ ਕੀਤਾ ਸੀ।
Result: Misleading
Sources
YouTube https://www.youtube.com/watch?v=UmVLepfKTIA&app=desktop
The Indian Express https://indianexpress.com/photos/picture-gallery-others/narendra-modi-inaugurates-hn-reliance-foundation-hospital/7/
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044