ਕਲੇਮ:
ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਸਾਈਕਲ ਤੇ ਖਰੀਦਾਰੀ ਕਰਨ ਆਇਆ ਤੇ ਇਕ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹਨ।
https://www.facebook.com/phlpreet.singh/videos/249372272907803/?t=0
ਵੇਰੀਫੀਕੇਸ਼ਨ :
ਸੋਸ਼ਲ ਮੀਡੀਆ ਤੇ ਕੋਰੋਨਾਵਾਇਰਸ ਨੂੰ ਲੈ ਕੇ ਕੁਝ ਨਾ ਕੁਝ ਵਾਇਰਲ ਹੋ ਰਿਹਾ ਹੈ । ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਇਕ ਦੁਕਾਨ ਤੋਂ ਕੁਝ ਖਰੀਦਾਰੀ ਕਰਦੇ ਦਿਖਾਈ ਦੇ ਰਹੇ ਹਨ। ਵਾਇਰਲ ਹੋ ਰਹੀ ਵੀਡੀਓ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਮਹਾਂਮਾਰੀ ਦੇ ਵਿਚ ਵੀ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਆਮ ਨਾਗਰਿਕ ਵਾਂਗੂੰ ਬਾਜ਼ਾਰ ਵਿੱਚ ਖਰੀਦਾਰੀ ਕਰ ਰਹੇ ਹਨ।
https://www.facebook.com/groups/495547467696151/permalink/633982503852646/
ਅਸੀਂ ਪਾਇਆ ਕਿ ਇਸ ਦਾਅਵੇ ਨੂੰ ਕਈ ਸੋਸ਼ਲ ਮੀਡੀਆ ਯੂਜ਼ਰਾਂ ਨੇ ਸ਼ੇਅਰ ਕੀਤਾ। ਵਾਇਰਲ ਹੋ ਰਿਹਾ ਦਾਅਵਾ ਸਾਨੂੰ ਸਾਡੇ ਹੈਲਪਲਾਈਨ ਨੰਬਰ ਤੇ ਇਕ ਪਾਠਕ ਨੇ ਜਾਂਚ ਕਰਨ ਲਈ ਭੇਜਿਆ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਅਸੀਂ ਪਾਇਆ ਕਿ ਵੀਡੀਓ ਦੇ ਵਿਚ ਕਿਸੇ ਨੇ ਵੀ ਮਾਸਕ ਜਾਂ ਗਲਬਸ ਦੀ ਵਰਤੋਂ ਨਹੀਂ ਕੀਤੀ ਹੋਈ ਸੀ। ਵਾਇਰਲ ਵੀਡੀਓ ਦੇ ਵਿਚ ਸਾਨੂੰ Milad Supermarket ਦਾ ਬੋਰਡ ਨਜ਼ਰ ਆਇਆ।
ਇਸ ਵਿੱਚ ਸਾਨੂੰ ਕੁਝ ਫੇਸਬੁੱਕ ਯੂਜ਼ਰਾਂ ਦੇ ਕਮੈਂਟ ਮਿਲੇ ਜਿਸ ਵਿੱਚ ਉਹਨਾਂ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਪੁਰਾਣਾ ਦੱਸਿਆ।ਉਹਨਾਂ ਨੇ ਕਿਹਾ ਇਹ ਵੀਡੀਓ ਉਸ ਵੇਲੇ ਦੀ ਹੈ ਜਦੋਂ ਬੋਰਿਸ ਜਾਨਸਨ ਯੂਕੇ ਦੇ ਪ੍ਰਧਾਨ ਮੰਤਰੀ ਨਹੀਂ ਸਗੋਂ ਲੰਡਨ ਦੇ ਮੇਅਰ ਸਨ।ਸਰਚ ਦੇ ਦੌਰਾਨ ਅਸੀਂ ਪਾਇਆ ਕਿ ਬੋਰਿਸ ਜਾਨਸਨ ਤਕਰੀਬਨ 8 ਸਾਲ ਲੰਡਨ ਦੇ ਮੇਅਰ ਰਹੇ ਸਨ।
ਅਸੀਂ ਗੂਗਲ ਕੀ ਵਰਡਸ ਦੀ ਮਦਦ ਦੇ ਨਾਲ ਇਸ ਦੁਕਾਨ ਦਾ ਪਤਾ ਜਾਨਣ ਦੀ ਕੋਸ਼ਿਸ਼ ਕੀਤੀ । ਸਰਚ ਦੇ ਦੌਰਾਨ ਅਸੀਂ ਪਾਇਆ ਕਿ ਮਿਲਾਦ ਸੁਪਰਮਾਰਕਟ ਦਾ ਬੋਰਡ ਨਵਾਂ ਨਜ਼ਰ ਆ ਰਿਹਾ ਸੀ ਜਿਸ ਤੋਂ ਸਾਨੂੰ ਸ਼ੱਕ ਹੋਇਆ ਕਿ ਵਾਇਰਲ ਵੀਡੀਓ ਪੁਰਾਣਾ ਹੈ ।
ਅਸੀਂ ਆਪਣੀ ਸਰਚ ਜਾਰੀ ਰੱਖੀ ਤੇ ਜਾਂਚ ਦੌਰਾਨ ਸਾਨੂੰ ਮਿਲਾਦ ਸੁਪਰਮਾਰਕਟ ਦੇ ਫੇਸਬੁੱਕ ਪੇਜ਼ ਤੇ ਓਹਨਾਂ ਦੇ ਸਟੋਰ ਦੀਆਂ ਪੁਰਾਣੀਆਂ ਤਸਵੀਰਾਂ ਮਿਲੀਆਂ । ਇਹਨਾਂ ਤਸਵੀਰਾਂ ਨੂੰ ਨਵੰਬਰ 24, 2015 ਨੂੰ ਅਪਲੋਡ ਕੀਤਾ ਗਿਆ ਸੀ ਜਿਸ ਵਿੱਚ ਸਟੋਰ ਦੇ ਬਾਹਰ ਲੱਗੇ ਪੁਰਾਣੇ ਬੋਰਡ ਨੂੰ ਦੇਖਿਆ ਜਾ ਸਕਦਾ ਹੈ ।
ਅਸੀਂ ਆਪਣੀ ਜਾਂਚ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਕੁਝ ਕੀ ਵਰਡਸ ਦੀ ਮਦਦ ਦੇ ਨਾਲ ਵਾਇਰਲ ਵੀਡੀਓ ਦਾ ਸੱਚ ਜਾਨਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ Milad Supermarket ਦੇ ਇੰਸਟਾਗ੍ਰਾਮ ਅਕਾਊਂਟ ਤੇ ਵਾਇਰਲ ਹੋ ਰਹੀ ਵੀਡੀਓ ਮਿਲੀ ਜਿਸ ਦੇ ਕੈਪਸ਼ਨ ਵਿਚ ਲਿਖਿਆ ਹੋਇਆ ਸੀ ਕਿ ਬੋਰਿਸ ਜਾਨਸਨ ਮਿਲਾਦ ਸੁਪਰਮਾਰਕਟ ਦੇ ਸਟੋਰ ਵਿੱਚ 7 ਸਾਲ ਪਹਿਲਾਂ ਆਏ ਸਨ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਕਾਫ਼ੀ ਸਾਲ ਪੁਰਾਣੀ ਹੈ ਅਤੇ ਇਸ ਦਾ ਹਾਲ ਦੇ ਵਿਚ ਚਲ ਰਹੀ ਭਿਆਨਕ ਮਹਾਂਮਾਰੀ ਦੇ ਨਾਲ ਕੋਈ ਸਬੰਧ ਨਹੀਂ ਹੈ ।
ਟੂਲਜ਼ ਵਰਤੇ:
*ਗੂਗਲ ਸਰਚ
*ਫੇਸਬੁੱਕ ਸਰਚ
*ਗੂਗਲ ਰਿਵਰਸ ਇਮੇਜ਼ ਸਰਚ
ਰਿਜ਼ਲਟ – ਗੁੰਮਰਾਹਕੁੰਨ ਦਾਅਵਾ
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044)