ਵੀਰਵਾਰ, ਦਸੰਬਰ 19, 2024
ਵੀਰਵਾਰ, ਦਸੰਬਰ 19, 2024

HomeFact Checkਸਾਲ ਪੁਰਾਣੀ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਮੁੜ ਕੀਤਾ ਵਾਇਰਲ , ਪੜ੍ਹੋ...

ਸਾਲ ਪੁਰਾਣੀ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਮੁੜ ਕੀਤਾ ਵਾਇਰਲ , ਪੜ੍ਹੋ ਵਾਇਰਲ ਵੀਡੀਓ ਦੀ ਸਚਾਈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ: ਗਰੀਬ ਔਰਤ ਦੁਆਰਾ ਆਪ੍ਰੇਸ਼ਨ ਕਰਵਾਉਣ ਤੋਂ ਅਸਮਰੱਥਾ ਜਤਾਉਣ ਤੇ ਡਾਕਟਰ ਨੇ ਗਰਭਵਤੀ ਔਰਤ ਨੂੰ ਹਸਪਤਾਲ ਵਿੱਚੋਂ ਬਾਹਰ ਕੱਢ ਦਿੱਤਾ।     

https://www.facebook.com/happyvaran/videos/250740376259779/?v=250740376259779

ਵੇਰੀਫਿਕੇਸ਼ਨ:  

ਸੋਸ਼ਲ ਮੀਡੀਆ ਤੇ ਹਰ ਰੋਜ਼ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ।ਇਸ ਵਿੱਚ ਸੋਸ਼ਲ ਮੀਡਆ ਤੇ ਹੈਰਾਨੀਜਨਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਨਵ ਜਨਮੇ ਬੱਚੇ ਨੂੰ ਜ਼ਮੀਨ ਉੱਤੇ ਪਿਆ ਦੇਖਿਆ ਜਾ ਸਕਦਾ ਹੈ ਜਦਕਿ  ਵੀਡੀਓ ਦੇ ਵਿੱਚ ਦੋ ਔਰਤਾਂ ਰੋਂਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ।

ਵਾਇਰਲ ਹੋ ਰਹੀ ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਘਟਨਾ ਉੱਤਰ ਪ੍ਰਦੇਸ਼ ਦੇ ਮੈਨਪੁਰੀ ਦੀ ਹੈ ਜਿੱਥੇ ਇੱਕ ਗਰਭਵਤੀ ਔਰਤ ਨੇ ਆਪਰੇਸ਼ਨ ਕਰਵਾਉਣ ਤੋਂ ਅਸਮਰੱਥਾ ਜਤਾਈ ਤਾਂ ਡਾਕਟਰ ਨੇ ਉਸ ਨੂੰ ਬਾਹਰ ਕੱਢ ਦਿੱਤਾ।   ਅਸੀਂ ਪਾਇਆ ਕਿ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਉੱਤੇ ਦਲਿਤ ਰੰਗ ਦੇ ਕੇ ਵੀ ਸ਼ੇਅਰ ਕੀਤਾ ਜਾ ਰਿਹਾ ਹੈ ।ਅਸੀਂ ਪਾਇਆ ਕਿ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਯੂਜ਼ਰ ਇਸ ਵੀਡੀਓ ਨੂੰ ਸ਼ੇਅਰ ਕਰ ਰਹੇ ਹਨ।    

ਇਕ ਫੇਸਬੁੱਕ ਯੂਜ਼ਰ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,ਜੇ ਸਰਕਾਰਾਂ ਦੱਬੇ ਕੁਚਲੇ ਦਲਿਤਾਂ ਪ੍ਰਤੀ ਆਪਣੀ ਜ਼ਿੰਮੇਦਾਰੀ ਤੋਂ ਭੱਜੀਆਂ ਹਨ ਤਾਂ ਕਿ ਸਾਧਨ ਸੰਪਨ ਦਲਿਤ ਅਤੇ ਦਲਿਤ ਨੇਤਾਂ ਦਲਿਤਾਂ ਲਈ ਖੜ੍ਹੇ ਹਨ?      

https://www.facebook.com/bodh79/videos/10216301247834825/?t=0

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਦੀ ਜਾਂਚ ਸ਼ੁਰੂ ਕੀਤੀ । ਅਸੀਂ ਸਭ ਤੋਂ ਪਹਿਲਾਂ ਵੀਡੀਓ ਦੇ ਨਾਲ ਦਿੱਤੇ ਗਏ ਲਿੰਕ ਨੂੰ ਖੰਗਾਲਿਆ ਅਸੀਂ ਪਾਇਆ ਕਿ ਇਸ ਵੀਡੀਓ ਨੂੰ ਅਪਰੈਲ 13 ਨੂੰ ਅਪਲੋਡ ਕੀਤਾ ਗਿਆ ਸੀ।     

https://www.facebook.com/vanpirehunt18/videos/256925125478336/?t=0

ਅਸੀਂ ਕੁਝ ਕੀ ਵਰਡਜ਼ ਦੀ ਮਦਦ ਨਾਲ ਵਾਇਰਲ ਹੋ ਰਹੀ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ ਸਰਜ ਦੇ ਦੌਰਾਨ ਸਨ ਨਾਮਵਰ ਮੀਡੀਆ ਏਜੰਸੀ Times Now ਵੱਲੋਂ 12  ਸਤੰਬਰ , 2019 ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਰਿਪੋਰਟ ਦੇ ਮੁਤਾਬਕ ਉੱਤਰ ਪ੍ਰਦੇਸ਼ ਦੇ ਅਧੀਨ ਪੈਂਦੇ ਮੈਨਪੁਰੀ ਵਿੱਚ ਡਾਕਟਰਾਂ ਨੇ ਗਰਭਵਤੀ ਔਰਤ ਨੂੰ ਵਾਪਸ ਮੋੜ ਦਿੱਤਾ ਕਿਉਂਕਿ ਉਸ ਕੋਲ ਆਪਰੇਸ਼ਨ ਦੇ ਲਈ ਪੈਸੇ ਨਹੀਂ ਸਨ।ਗਰਭਵਤੀ ਔਰਤ ਨੂੰ ਦੂਜੇ ਹਸਪਤਾਲ ਵਿੱਚ ਰੈਫ਼ਰ ਕੀਤਾ ਗਿਆ ਪਰ ਐਂਬੂਲੈਂਸ ਦੇ ਵਿੱਚ ਦੇਰੀ ਹੋਣ ਕਰਕੇ ਔਰਤ ਨੇ ਬੱਚੇ ਨੂੰ ਉੱਥੇ ਹੀ ਜਨਮ ਦੇ ਦਿੱਤਾ। ਰਿਪੋਰਟ ਦੇ ਵਿੱਚ ਸਾਨੂੰ ਮੈਨਪੁਰੀ ਦੇ ਚੀਫ਼ ਮੈਡੀਕਲ ਅਫ਼ਸਰ ਅਸ਼ੋਕ ਕੁਮਾਰ ਪਾਂਡੇ ਦਾ ਬਿਆਨ ਮਿਲਿਆ।   

Uttar Pradesh: Woman turned away as she could not pay fees, delivers baby at hospital gate

 

ਸਰਚ ਦੇ ਦੌਰਾਨ ਸਾਨੂੰ ਇਕ ਹੋਰ ਨਾਮਵਰ ਮੀਡੀਆ ਏਜੰਸੀ ਨਵਭਾਰਤ ਟਾਈਮਜ਼ ਦੀ ਇਸ ਮਾਮਲੇ ਨੂੰ ਲੈ ਕੇ ਰਿਪੋਰਟ ਮਿਲੀ। ਰਿਪੋਰਟ ਦੇ ਮੁਤਾਬਕ ਉੱਤਰ ਪ੍ਰਦੇਸ਼ ਦੇ ਮੈਨਪੁਰੀ ਵਿੱਚ ਸਿਹਤ ਵਿਭਾਗ ਦੀ ਨਾਕਾਮੀ ਦਾ ਮਾਮਲਾ ਸਾਹਮਣੇ ਆਇਆ ਜਦੋਂ ਇਕ ਗਰਭਵਤੀ ਮਹਿਲਾ ਨੇ ਹਸਪਤਾਲ ਦੇ ਬਾਹਰ ਹੀ ਬੱਚੇ ਨੂੰ ਜਨਮ ਦੇ ਦਿੱਤਾ ਅਤੇ ਸੜਕ ਤੇ ਜਨਮ ਦਿਨ ਤੋਂ ਬਾਅਦ ਵੀ ਮਹਿਲਾ ਨੂੰ ਹਸਪਤਾਲ ਵਿੱਚ ਭਰਤੀ ਨਹੀਂ ਕੀਤਾ ਗਿਆ।ਰਿਪੋਰਟ ਦੇ ਮੁਤਾਬਕ ਮਹਿਲਾ ਤਕਰੀਬਨ 45 ਮਿੰਟ ਤੱਕ ਸੜਕ ਉੱਤੇ ਹੀ ਬੈਠੇ ਰਹੇ।   

मैनपुरीः दर्द से तड़पती महिला को नहीं किया भर्ती, सड़क पर हुआ प्रसव, 45 मिनट तक किसी ने नहीं ली सुधUP News: सड़क पर प्रसव होने के बाद लगभग 45 मिनट तक दोनों ऐसे ही सड़क पर पड़े रहे। मीरा की बहन शीला ने बच्चे की नाल काटकर उसे अलग किया। इस दौरान किसी ने घटना का विडियो बनाकर उसे सोशल मीडिया में वायरल कर दिया।   

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਲੈ ਕੇ ਆਪਣੀ ਜਾਂਚ ਜਾਰੀ ਰੱਖੀ। ਜਾਂਚ ਦੇ ਦੌਰਾਨ ਸਾਨੂੰ ਇੱਕ ਹੋਰ ਨਾਮਵਰ ਮੀਡੀਆ ਏਜੰਸੀ ਦੈਨਿਕ ਜਾਗਰਣ ਦੀ ਖ਼ਬਰ ਮਿਲੀ ਜਿਸ ਨੂੰ 13 ਸਤੰਬਰ, 2019 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਰਿਪੋਰਟ ਦੇ ਮੁਤਾਬਕ ਘਟਨਾ ਲਾਸ ਸਤੰਬਰ ਦੀ ਹੈ ਜਦੋਂ ਇੱਕ ਗਰਭਵਤੀ ਔਰਤ ਡਿਲੀਵਰੀ ਦੇ ਲਈ ਹਸਪਤਾਲ ਆਈ ਸੀ ਪਰ ਆਪਰੇਸ਼ਨ ਦੇ ਲਈ ਪੈਸੇ ਨਾ ਹੋਣ ਕਰਕੇ ਉਸ ਨੂੰ ਰੈਫਰ ਕਰ ਦਿੱਤਾ ਗਿਆ  ਪਰ ਐਂਬੂਲੈਂਸ ਵਿੱਚ ਦੇਰੀ ਹੋਣ ਕਰਕੇ ਉਸ ਗਰਭਵਤੀ ਔਰਤ ਨੇ ਬੱਚੇ ਨੂੰ ਗੇਟ ਦੇ ਸਾਹਮਣੇ ਹੀ ਜਨਮ ਦਿੱਤਾ।   

सीढि़यों पर प्रसव, जमीन पर छटपटाते रहे जच्चा-बच्चा

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਤਕਰੀਬਨ ਇੱਕ ਸਾਲ ਪੁਰਾਣੀ ਹੈ ਅਤੇ ਇਸ ਵੀਡੀਓ ਨੂੰ ਗੁੰਮਰਾਹਕੁਨ ਤਰੀਕੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।   

ਟੂਲਜ਼ ਵਰਤੇ:   

  • *ਗੂਗਲ ਸਰਚ
  • *ਮੀਡੀਆ ਰਿਪੋਰਟ   

ਰਿਜ਼ਲਟ – ਗੁੰਮਰਾਹਕੁੰਨ ਦਾਅਵਾ      

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular