Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਾਂਗਰਸ ਪਾਰਟੀ ਤੋਂ ਵਿਧਾਇਕ ਪਰਗਟ ਸਿੰਘ ਨੂੰ ਆਪਣੀ ਹੀ ਪਾਰਟੀ ਤੇ ਨਿਸ਼ਾਨਾ ਸਾਧਦਿਆਂ ਸੁਣਿਆ ਜਾ ਸਕਦਾ ਹੈ। ਵੀਡੀਓ ਵਿੱਚ ਪਰਗਟ ਸਿੰਘ ਕਹਿੰਦੇ ਹਨ,” ਕਾਂਗਰਸ ਪਾਰਟੀ ਜਿਹੜੀ ਹੈ ਉਹ ਸਿੱਖਾਂ ਦੇ ਵਿਰੋਧੀ ਹੈ, ਕਾਂਗਰਸ ਪਾਰਟੀ ਸੰਤਾਂ ਦੇ ਵਿਰੋਧੀ ਹੈ।”
ਫੇਸਬੁੱਕ ਪੇਜ “ਆਮ ਆਦਮੀ ਪਾਰਟੀ ਜਿਲਾ ਗੁਰਦਾਸਪੁਰ” ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,”ਪਰਗਟ ਬੋਲ ਗਿਆ ਸੱਚ”
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਜਾਂਚ ਸ਼ੁਰੂ ਕੀਤੀ। ਅਸੀਂ ਪਾਇਆ ਕਿ ਵਾਇਰਲ ਵੀਡੀਓ ਤੇ ਮੀਡੀਆ ਅਦਾਰਾ ਨਿਊਜ਼ 18 ਦਾ ਲੋਗੋ ਲੱਗਿਆ ਹੋਇਆ ਹੈ।
ਇਸ ਤੋਂ ਬਾਅਦ ਅਸੀਂ ਫੇਸਬੁੱਕ ਤੇ ਕੁਝ ਕੀਵਰਡ ਦੀ ਮਦਦ ਦੇ ਨਾਲ ਇਸ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਆਪਣੀ ਸਰਚ ਦੇ ਦੌਰਾਨ ਸਾਨੂੰ ਇਹ ਵੀਡੀਓ ਨਿਊਜ਼ 18 ਪੰਜਾਬ ਦੁਆਰਾ ਮਾਰਚ 28 2025 ਨੂੰ ਅਪਲੋਡ ਮਿਲੀ। ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਸੀ,” ਸੀਚੇਵਾਲ ਬਾਰੇ ਬਾਜਵਾ ਦੇ ਦਿੱਤੇ ਬਿਆਨ ਤੇ ਬੋਲੇ ਵਿਧਾਇਕ ਪ੍ਰਗਟ ਸਿੰਘ।”
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਇਸ ਵੀਡੀਓ ਨੂੰ ਧਿਆਨ ਦੇ ਨਾਲ ਸੁਣਿਆ ਤੇ ਅਸੀਂ ਪਾਇਆ ਕਿ ਪਰਗਟ ਸਿੰਘ ਕਾਂਗਰਸ ਵਿਧਇਕ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੁਆਰਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਤੇ ਦਿੱਤੇ ਗਏ ਬਿਆਨ ਨੂੰ ਲੈ ਕੇ ਆਪਣਾ ਪੱਖ ਰੱਖ ਰਹੇ ਸਨ।
ਵਾਇਰਲ ਵੀਡੀਓ ਦਾ ਅੰਸ਼ 37 ਸਕਿੰਡ ਤੋਂ ਸੁਣਿਆ ਜਾ ਸਕਦਾ ਹੈ। ਪਰਗਟ ਸਿੰਘ ਕਹਿੰਦੇ ਹਨ,”
ਬਾਜਵਾ ਸਾਹਿਬ ਦੀ ਜਿਹੜੀ ਸਪਿਰਿਟ ਹੈ ਕਿ ਇਹ ਕੋਈ ਥਾਪਰ ਮਾਡਲ ਆ ਜਾਂ ਇਹ ਕੋਈ ਇਹੋ ਜਿਹੀ ਇੰਸਟੀਟਿਊਸ਼ਨ ਦਾ ਡਿਜ਼ਾਇਨ ਮਾਡਲ ਆ, ਪੈਕ ਦਾ ਡਿਜ਼ਾਇਨ ਮਾਡਲ ਆ ਤਾਂ ਫਿਰ ਆਪਾਂ ਗੱਲ ਕਰੀਏ। ਇਹਨੂੰ ਘੁਮਾ ਕੇ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਸਿੱਖਾਂ ਦੇ ਵਿਰੋਧੀ ਆ ਕਾਂਗਰਸ ਪਾਰਟੀ ਜਿਹੜੀ ਆ ਉਹ ਸੰਤਾਂ ਦੇ ਵਿਰੋਧੀ ਆ ਅਸਲੀ ਗੱਲ ਇਹ ਹੈ ਕਿ ਜੋ ਪਿਛਲੇ ਤਿੰਨਾਂ ਸਾਲਾਂ ਦੇ ਵਿੱਚ ਪੰਜਾਬ ਦਾ, ਕਿਸਾਨੀ ਦਾ, ਸਿੱਖੀ ਦਾ ਇਹਨਾਂ ਲੋਕਾਂ ਨੇ ਜਲੂਸ ਕੱਢ ਦਿੱਤਾ ਮੇਰਾ ਖਿਆਲ ‘ਚ ਪਿਛਲੇ ਸ਼ਾਇਦ ਬਹੁਤ ਲੰਬੇ ਸਮੇਂ ਚ ਵੀ ਇਹੋ ਜਿਹੇ ਮਾੜੇ ਹਾਲਾਤ ਨਹੀਂ ਪੈਦਾ ਹੋਏ ਸਨ। ਪਰਗਟ ਸਿੰਘ ਸੀਚੇਵਾਲ ਮਸਲੇ ਤੇ ਆਪਣਾ ਪੱਖ ਰੱਖਦਿਆਂ ਆਮ ਆਦਮੀ ਪਾਰਟੀ ਦੇ ਨਿਸ਼ਾਨਾ ਸਾਧ ਰਹੇ ਸਨ ਨਾ ਕਿ ਕਾਂਗਰਸ ਪਾਰਟੀ ਤੇ।
ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਆਪਣੀ ਪਾਰਟੀ ਦੇ ਖਿਲਾਫ ਨਹੀਂ ਬੋਲ ਰਹੇ ਸਨ ਸਗੋਂ ਉਹ ਆਮ ਆਦਮੀ ਪਾਰਟੀ ਦੇ ਰਾਜਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਬਾਰੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੁਆਰਾ ਦਿੱਤੇ ਗਏ ਬਿਆਨ ਤੇ ਆਪਣਾ ਪੱਖ ਰੱਖਦਿਆਂ ਆਮ ਆਦਮੀ ਪਾਰਟੀ ਸਰਕਾਰ ਤੇ ਨਿਸ਼ਾਨਾ ਸਾਧ ਰਹੇ ਸਨ। ਅਸਲ ਵੀਡੀਓ ਦੇ ਵਿੱਚੋਂ ਕੁਝ ਹਿੱਸੇ ਨੂੰ ਕੱਟਕੇ ਗੁੰਮਰਾਹਕੁੰਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Our Sources
Facebook video uploaded by News 18 Punjab, Dated March 28, 2025
Self Analysis
Shaminder Singh
April 4, 2025
Shaminder Singh
March 3, 2025
Shaminder Singh
February 5, 2025