ਸ਼ੁੱਕਰਵਾਰ, ਅਪ੍ਰੈਲ 19, 2024
ਸ਼ੁੱਕਰਵਾਰ, ਅਪ੍ਰੈਲ 19, 2024

HomeFact Checkਕਿਸਾਨ ਪ੍ਰਦਰਸ਼ਨ ਵਿੱਚ ਮੌਜੂਦ ਵਿਅਕਤੀ ਦੀ ਐਡੀਟਿਡ ਤਸਵੀਰ ਨੂੰ ਕੀਤਾ ਵਾਇਰਲ

ਕਿਸਾਨ ਪ੍ਰਦਰਸ਼ਨ ਵਿੱਚ ਮੌਜੂਦ ਵਿਅਕਤੀ ਦੀ ਐਡੀਟਿਡ ਤਸਵੀਰ ਨੂੰ ਕੀਤਾ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਿਸਾਨ ਪ੍ਰਦਰਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ  ਜਿਸ ਨੂੰ ਲੈ ਕੇ ਆਸ਼ੰਕਾ ਜਤਾਈ ਜਾ ਰਹੀ ਹੈ ਕਿ ਇਕ ਮੁਸਲਿਮ ਵਿਅਕਤੀ ਸਿੱਖ ਦੇ ਭੇਸ ਵਿੱਚ ਪ੍ਰਦਰਸ਼ਨ ਵਿੱਚ ਸ਼ਾਮਲ ਹੋਇਆ ਹੈ।

ਅਰਨਬ ਗੋਸਵਾਮੀ ਦੇ ਪੈਰੀਡੀ ਹੈਂਡਲ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,”ਇਹ ਸਰਦਾਰ ਜੀ ਦੀਆਂ ਮੁੱਛਾਂ ਕਿੱਥੇ ਗਈਆਂ।

ਟਵਿੱਟਰ ਯੂਜ਼ਰ ਮਨਜੀਤ ਬੱਗਾ ਨੇ ਵੀ ਇਸ ਤਸਵੀਰ ਨੂੰ ਸ਼ੇਅਰ ਕੀਤਾ।

ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Fact check/Verification 

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ ਅਸੀਂ ਪਾਇਆ ਕਿ ਇਕ ਫੇਸਬੁੱਕ ਪੇਜ ਤੇ ਪੋਸਟ ਕੀਤੀ ਗਈ ਇਸ ਤਸਵੀਰ ਤੇ ਇਕ ਯੂਜ਼ਰ ਨੇ ਕੁਮੈਂਟ ਕਰਦੇ ਹੋਏ ਲਿਖਿਆ, ਬੀਜੇਪੀ ਆਈਟੀ ਸੈੱਲ ਹੁਣ ਮੁੱਛਾਂ ਵੀ ਆਨਲਾਈਨ ਕੱਟ ਰਹੇ ਹਨ। ਯੂਜ਼ਰ ਨੇ ਕਮੈਂਟ ਸੈਕਸ਼ਨ ਵਿਚ ਇਕ ਵੀਡੀਓ ਦਾ ਲਿੰਕ ਵੀ ਸ਼ੇਅਰ ਕੀਤਾ। ਇਸ ਨਾਲ ਇਕ ਤਸਵੀਰ ਨੂੰ ਵੀ ਯੂਜ਼ਰ ਨੇ ਅਪਲੋਡ ਕੀਤਾ।

ਅਸੀਂ ਵੀਡਿਓ ਦੇ ਵਿੱਚ ਦਿੱਤੇ ਗਏ ਲਿੰਕ ਨੂੰ ਖੋਲ੍ਹਿਆ। ਇਸ ਵੀਡੀਓ ਲਿੰਕ ਵਿਚ ਹਿੰਦੁਸਤਾਨ ਲਾਈਫ ਫਰਹਾਨ ਨਾਮ ਦੇ ਪੇਜ ਨੇ 29 ਨਵੰਬਰ 2020 ਨੂੰ ਇੱਕ ਲਾਈਵ ਵੀਡੀਓ ਅਪਲੋਡ ਕੀਤਾ। ਇਸ ਫੇਸਬੁੱਕ ਲਾਈਵ ਦੇ ਵਿੱਚ ਬਜ਼ੁਰਗ ਵਿਅਕਤੀ ਨੂੰ ਦੇਖਿਆ ਜਾ ਸਕਦਾ ਹੈ ਜਿਸ ਤੇ ਉਨ੍ਹਾਂ ਦੀਆਂ ਮੁੱਛਾਂ ਵੀ ਦਿਖ ਰਹੀਆਂ ਹਨ।

Also read:ਕ੍ਰਿਕਟ ਵਰਲਡ ਕੱਪ ਵਿੱਚ ਲਗਾਏ ਗਏ ਨਾਅਰਿਆਂ ਦੀ ਪੁਰਾਣੀ ਵੀਡੀਓ ਨੂੰ ਕਿਸਾਨ ਅੰਦੋਲਨ ਦੇ ਨਾਮ ਤੇ ਕੀਤਾ ਵਾਇਰਲ

ਤੁਸੀਂ ਨੀਚੇ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਸਵੀਰ ਅਤੇ  ਫੇਸਬੁੱਕ ਵੀਡੀਓ ਵਿੱਚ ਦਿਖਾਈ ਦੇ ਰਹੇ ਵਿਅਕਤੀ ਵਿੱਚ ਸਮਾਨਤਾਵਾਂ ਦੇਖ ਸਕਦੇ ਹੋ।

Conclusion 

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਐਡਿਟ ਕਰ ਕੇ ਬਣਾਇਆ ਗਿਆ ਹੈ। 

Result: Manipulated

Sources

https://www.facebook.com/groups/331128271511305/permalink/370709207553211

https://www.facebook.com/watch/live/?v=208690440724727&ref=watch_permalink

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular