Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡੀਆ ਤੇ ਇੱਕ ਮਹਿਲਾ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨੇ ਕਾਂਟੇਦਾਰ ਡ੍ਰੈੱਸ ਪਾਈ ਹੋਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਦੇਸ਼ ਵਿੱਚ ਵੱਧ ਰਹੇ ਬਲਾਤਕਾਰ ਦੀ ਘਟਨਾਵਾਂ ਨੂੰ ਲੈ ਕੇ ਇਸ ਮਹਿਲਾ ਨੇ ਇਸ ਤਰੀਕੇ ਨਾਲ ਵਿਰੋਧ ਜਤਾਇਆ।
ਕਥਿਤ ਰੂਪ ਤੋਂ ਯੂ ਪੀ ਦੇ ਹਾਥਰਸ ਵਿੱਚ ਦਲਿਤ ਯੁਕਤੀ ਦੇ ਨਾਲ ਹੋਏ ਗੈਂਗਰੇਪ ਤੋਂ ਬਾਅਦ ਸੋਸ਼ਲ ਮੀਡੀਆ ਤੇ ਦਾਅਵਾ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।ਦਾਅਵਾ ਕੀਤਾ ਜਾ ਰਿਹਾ ਹੈ ਕਿ ਦੇਸ਼ ਵਿੱਚ ਵੱਧ ਰਹੇ ਬਲਾਤਕਾਰ ਦੀ ਘਟਨਾਵਾਂ ਦੇ ਵਿਰੋਧ ਵਿੱਚ ਇੱਕ ਮਹਿਲਾ ਨੇ ਆਪਣੇ ਪੂਰੇ ਸਰੀਰ ਤੇ ਲੋਹੇ ਦੀਆਂ ਤਾਰਾਂ ਪਹਿਣ ਕੇ ਵਿਰੋਧ ਜਤਾਇਆ।
ਟਵੀਟ ਦੇ ਮਾਧਿਅਮ ਰਾਹੀਂ ਬੀਜੇਪੀ ਸਰਕਾਰ ਤੇ ਆਰੋਪ ਲਗਾਉਂਦੇ ਹੋਏ ਇਹ ਵੀ ਕਿਹਾ ਗਿਆ ਕਿ ਦੇਸ਼ ਦੀ ਮਹਿਲਾਵਾਂ ਇਸ ਸਰਕਾਰ ਦੇ ਵਿੱਚ ਸੁਰੱਖਿਅਤ ਨਹੀਂ ਹਨ।ਗੌਰਤਲਬ ਹੈ ਕਿ ਹਾਲ ਹੀ ਦੇ ਵਿੱਚ ਹਾਥਰਸ ਵਿੱਚ ਯੁਵਤੀ ਦੇ ਨਾਲ ਹੋਈ ਕਥਿਤ ਰੂਪ ਤੋਂ ਬਲਾਤਕਾਰ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਪੁਲਿਸ ਨੇ ਆਰੋਪੀਆਂ ਦੀ ਗ੍ਰਿਫਤਾਰੀ ਦਾ ਵਿਧਾਵਾ ਕੀਤਾ ਹੈ ਪਰ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ । ਪੂਰੇ ਮਾਮਲੇ ਤੇ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਕ ਜਾਂਚ ਟੀਮ ਦਾ ਗਠਨ ਕੀਤਾ ਹੈ ਜੋ ਇੱਕ ਹਫ਼ਤੇ ਦੇ ਵਿੱਚ ਆਪਣੀ ਰਿਪੋਰਟ ਸੌਂਪਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਪੀੜਤ ਪਰਿਵਾਰ ਦੇ ਲਈ ਮੁਆਵਜ਼ੇ ਦਾ ਵੀ ਐਲਾਨ ਕੀਤਾ ਹੈ। ਸੋਸ਼ਲ ਮੀਡੀਆ ਦੇ ਕੀਤੇ ਜਾ ਰਹੇ ਦਾਅਵਿਆਂ ਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।
ਭਾਰਤ ਵਿੱਚ ਰੇਪ ਦੇ ਵਧ ਰਹੇ ਮਾਮਲਿਆਂ ਨੂੰ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।ਟਵਿੱਟਰ ਤੇ ਸ਼ੇਅਰ ਹੋ ਰਹੇ ਕਈ ਹੋਰ ਦਾਅਵਿਆਂ ਨੂੰ ਇੱਥੇ ਦੇਖਿਆ ਜਾ ਸਕਦਾ ਹੈ।
ਫੇਸਬੁੱਕ ਤੇ ਵੀ ਇਸ ਤਸਵੀਰ ਨੂੰ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਹਾਥਰਸ ਵਿੱਚ ਯੁਵਤੀ ਦੇ ਨਾਲ ਹੋਈ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੱਖ ਵੱਖ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ।ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਮਹਿਲਾ ਦੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ।
ਜਾਂਚ ਤੇ ਪਹਿਲੇ ਪੜਾਅ ਵਿੱਚ ਅਸੀਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਰਾਹੀਂ ਖੋਜਣਾ ਸ਼ੁਰੂ ਕੀਤਾ। ਇਸ ਦੌਰਾਨ ਸਾਨੂੰ The Hans India ਨਾਮਕ ਵੈੱਬਸਾਈਟ ਤੇ ਇੱਕ ਰਿਪੋਰਟ ਮਿਲੀ।ਹੰਸ ਇੰਡੀਆ ਦੀ ਇਸ ਰਿਪੋਰਟ ਨੂੰ ਸਾਲ 2019 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।
ਅਸੀਂ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਜਾਰੀ ਰੱਖੀ ਪੜਤਾਲ ਦੇ ਦੌਰਾਨ ਸਾਨੂੰ artfarmsrilanka ਨਾਮਕ ਬਲਾਗ ਸਾਈਟ ਤੇ ਇਹ ਤਸਵੀਰ ਮਿਲੀ। ਤਸਵੀਰ ਦੇ ਕੈਪਸ਼ਨ ਵਿਚ ਲਿਖਿਆ ਹੈ ਕਿ-Traditional formal dress of sheet metal and barbed wire।ਵੈੱਬਸਾਈਟ ਤੇ ਇਹ ਤਸਵੀਰ ਸਾਲ 2015 ਵਿੱਚ ਪ੍ਰਕਾਸ਼ਿਤ ਹੈ।ਇਹ ਤਸਵੀਰ ਨੂੰ ਸ੍ਰੀਲੰਕਾ ਦਾ ਦੱਸਿਆ ਗਿਆ ਹੈ।
Yandex ਦੀ ਮਦਦ ਦੇ ਨਾਲ ਖੋਜਣ ਤੇ ਸਾਨੂੰ ਇੱਕ ਯੂਟਿਊਬ ਲਿੰਕ ਮਿਲਿਆ ਇਸ ਵੀਡੀਓ ਦੇ ਵਿੱਚ ਮਹਿਲਾ ਕੰਟੀਲੀ ਤਾਰਾਂ ਦਾ ਡਰੈੱਸ ਪਹਿਨੇ ਹੋਏ ਦੇਖੀ ਜਾ ਸਕਦੀ ਹੈ। ਵੀਡੀਓ ਦੇ ਕੈਪਸ਼ਨ ਵਿਚ ਲਿਖਿਆ ਹੈ- । ਇਸ ਦਾ ਮਤਲਬ ਇਹ ਹੋਇਆ ਕਿ ਇਹ ਤਸਵੀਰ ਸ਼੍ਰੀਲੰਕਾ ਵਿੱਚ ਵੈਲੇਨਟਾਈਨ ਡੇ ਦੇ ਮੌਕੇ ਤੇ ਕਿਸੇ ਖਾਸ ਸਮਾਰੋਹ ਦੇ ਦੌਰਾਨ ਸ਼ੂਟ ਕੀਤੀ ਗਈ ਸੀ। ਇਹ ਵੀਡੀਓ ਯੂ ਟਿਊਬ ਅਕਾਊਂਟ ਤੇ ਫਰਵਰੀ ਸਾਲ 2020 ਨੂੰ ਅਪਲੋਡ ਕੀਤੀ ਗਈ ਸੀ।
ਪੜਤਾਲ ਦੇ ਦੌਰਾਨ Brillio.net ਤੇ ਵਾਇਰਲ ਹੋ ਰਹੀ ਮਹਿਲਾ ਦੀ ਹੂਬਹੂ ਤਸਵੀਰ ਪ੍ਰਾਪਤ ਹੋਈ।ਇਹ ਤਸਵੀਰ 2018 ਵਿੱਚ ਅਪਲੋਡ ਕੀਤੀ ਗਈ ਸੀ।
ਸਾਡੀ ਪੜਤਾਲ ਦੇ ਦੌਰਾਨ ਇਹ ਤਾਂ ਸਾਫ ਹੋ ਗਿਆ ਸੀ ਕਿ ਇਹ ਤਸਵੀਰ ਹਾਲ ਹੀ ਦੇ ਦਿਨਾਂ ਦੀ ਨਹੀਂ ਹੈ ਅਤੇ ਨਾ ਹੀ ਇਹ ਤਸਵੀਰ ਭਾਰਤ ਦੀ ਹੈ।ਕੁਝ ਕੀਵਰਡ ਦੀ ਮਦਦ ਦੇ ਨਾਲ ਅਸੀਂ ਇਹ ਜਾਨਣ ਦਾ ਪ੍ਰਯਾਸ ਕੀਤਾ ਕਿ ਵਾਇਰਲ ਤਸਵੀਰ ਵਿੱਚ ਦਿਖਾਈ ਦੇ ਰਹੀ ਯੁਵਤੀ ਕੌਣ ਹੈ।ਇਸ ਦੌਰਾਨ ਸਾਨੂੰ ਪਤਾ ਚੱਲਿਆ ਕਿ ਵਾਇਰਲ ਹੋ ਰਹੀ ਤਸਵੀਰ Janani Cooray ਦੀ ਹੈ ਜੋ ਕੋਲੰਬੋ ਦੀ ਰਹਿਣ ਵਾਲੀ ਹੈ। ਉਨ੍ਹਾਂ ਦੀ ਵੈੱਬਸਾਈਟ Jananicooray.com ਤੇ ਵੀ ਉਨ੍ਹਾਂ ਦੀਆਂ ਕਈ ਤਸਵੀਰਾਂ ਮੌਜੂਦ ਹਨ। ਵੈੱਬਸਾਈਟ ਦੇ ਮਾਧਿਅਮ ਰਾਹੀਂ ਸਾਨੂੰ ਇਹ ਪਤਾ ਚੱਲਾ ਕਿ Janani Cooray ਕੋਲੰਬੋ ਦੀ ਇੱਕ ਆਰਟਿਸਟ ਹੈ।
ਸਾਲ 2015 ਵਿੱਚ Janani Cooray ਦੁਆਰਾ ਕੋਲੰਬੋ ਵਿੱਚ ਕੀਤੇ ਗਏ ਇੱਕ ਪ੍ਰੋਗਰਾਮ ਦੀ ਤਸਵੀਰ ਉਨ੍ਹਾਂ ਦੇ ਵੈੱਬਸਾਈਟ ਤੇ ਵੀ ਮੌਜੂਦ ਹੈ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਤਸਵੀਰ ਸ਼੍ਰੀਲੰਕਾ ਦੇ ਕੋਲੰਬੋ ਵਿੱਚ ਰਹਿਣ ਵਾਲੀ ਇੱਕ ਮਹਿਲਾ ਦੀ ਹੈ ਜੋ ਪੇਸ਼ੇ ਤੋਂ ਆਰਟਿਸਟ ਹੈ ।ਇਹ ਤਸਵੀਰ ਭਾਰਤ ਦੀ ਨਹੀਂ ਹੈ ਅਤੇ ਇਸ ਦਾ ਸਬੰਧ ਭਾਰਤ ਵਿੱਚ ਹੋ ਰਹੇ ਰੇਪ ਮਾਮਲਿਆਂ ਨਾਲ ਨਹੀਂ ਹੈ।
Website Of Artist- https://jananicooray.com/
https://www.youtube.com/watch?v=SlJ8tYRI2qI
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044