Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡੀਆ ਤੇ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦਾ ਇੱਕ ਸਕ੍ਰੀਨ ਸ਼ਾਟ ਵਾਇਰਲ ਹੋ ਰਿਹਾ ਹੈ ਜਿਸ ਮੁਤਾਬਕ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ (Bhagwant Mann) ਦੇ ਸ਼ਰਾਬ ਪੀ ਕੇ ਪਹੁੰਚਣ ਕਾਰਨ ਅਧਿਆਪਕਾਂ ਨੇ ਧਰਨੇ ਚ ਸ਼ਾਮਲ ਨਹੀਂ ਹੋਣ ਦਿੱਤਾ।
ਸੋਸ਼ਲ ਮੀਡੀਆ ਤੇ ਸਕ੍ਰੀਨ ਸ਼ਾਟ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਗਵੰਤ ਮਾਨ ਸ਼ਰਾਬ ਪੀ ਕੇ ਅਧਿਆਪਕਾਂ ਦੇ ਧਰਨੇ ਵਿੱਚ ਪਹੁੰਚੇ ਸਨ ਜਿਸ ਤੋਂ ਬਾਅਦ ਅਧਿਆਪਕਾਂ ਨੇ ਭਗਵੰਤ ਮਾਨ ਨੂੰ ਉੱਥੋਂ ਭਜਾ ਦਿੱਤਾ।
ਫੇਸਬੁੱਕ ਯੂਜ਼ਰ ਦਵਿੰਦਰ ਸਿੰਘ ਨੇ ਸਕ੍ਰੀਨ ਸ਼ਾਟ ਨੂੰ ਸ਼ੇਅਰ ਕਰਦਿਆਂ ਲਿਖਿਆ,’ਜੇ ਦਾਰੂ ਪੀ ਕੇ ਜਾਊਗਾ ਤਾਂ ਲੋਕ ਏਦਾਂ ਹੀ ਹਾਰ ਪਾਉਣਗੇ।’
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਜਿੱਥੇ ਉਹ ਲਗਾਤਾਰ ਸੰਘਰਸ਼ ਕਰ ਰਹੇ ਹਨ। ਉਥੇ ਹੀ ਪਿਛਲੇ ਦਿਨਾਂ ਤੋਂ ਪਟਿਆਲਾ ਟਾਵਰ ਦੇ ਉੱਪਰ ਸੁਰਿੰਦਰਪਾਲ ਗੁਰਦਾਸਪੁਰ ਸਿਹਤ ਦੇ ਵਿਗੜਨ ਬਾਵਜੂਦ ਵੀ ਡਟਿਆ ਹੋਇਆ ਹੈ।
ਸੰਘਰਸ਼ ਕਰ ਰਹੇ ਈਟੀਟੀ ਟੈਟ ਪਾਸ ਅਧਿਆਪਕਾਂ ਨੂੰ ਵੱਖ ਵੱਖ ਵਿਰੋਧੀ ਧਿਰ ਦੇ ਵੱਲੋਂ ਸਮਰਥਨ ਮਿਲ ਰਿਹਾ ਹੈ। ਇਸ ਦੋਰਾਨ ਸੋਸ਼ਲ ਮੀਡੀਆ ਤੇ ਪੰਜਾਬ ਦੀ ਮੀਡੀਆ ਏਜੰਸੀ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦਾ ਇੱਕ ਸਕ੍ਰੀਨ ਸ਼ਾਟ ਵਾਇਰਲ ਹੋ ਰਿਹਾ ਹੈ ਜਿਸ ਮੁਤਾਬਕ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਸ਼ਰਾਬ ਦੀ ਮੁਸ਼ਕ ਕਾਰਨ ਅਧਿਆਪਕਾਂ ਨੇ ਧਰਨੇ ਚ ਸ਼ਾਮਲ ਨਹੀਂ ਹੋਣ ਦਿੱਤਾ।
Also Read:ਕੀ ਇੰਡੀਅਨ ਆਇਲ ਨੂੰ ਅਡਾਨੀ ਗਰੁੱਪ ਨੇ ਖਰੀਦ ਲਿਆ? ਫਰਜ਼ੀ ਦਾਅਵਾ ਹੋਇਆ ਵਾਇਰਲ
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਦਾਅਵੇ ਦੀ ਸੱਚਾਈ ਜਾਣਨ ਦੇ ਲਈ ਗੂਗਲ ਤੇ ਕੁਝ ਕੀ ਵਰਡ ਦੇ ਜ਼ਰੀਏ ਸਰਚ ਕੀਤਾ। ਸੰਘਰਸ਼ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਖ਼ਬਰ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇ ਅਧਿਕਾਰਿਕ ਫੇਸਬੁੱਕ ਪੇਜ ਤੇ ਮਿਲੀ ਜਿਸ ਨੂੰ ਅਕਤੂਬਰ 8,2018 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ।
ਨਿਊਜ਼18 ਪੰਜਾਬ ਹਰਿਆਣਾ ਹਿਮਾਚਲ ਦੁਆਰਾ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ ਸਰਕਾਰਾਂ ਵੱਲੋਂ ਅਧਿਆਪਕਾਂ ਦੀਆਂ ਤਨਖਾਹਾਂ ਘਟਾਉਣ ਦੇ ਰੋਸ ਵਿੱਚ ਦਿੱਤੇ ਜਾ ਰਹੇ ਧਰਨੇ ਵਿੱਚ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਅਤੇ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਪਹੁੰਚੇ ਸਨ ਪਰ ਅਧਿਆਪਕਾਂ ਨੇ ਉਨ੍ਹਾਂ ਨੂੰ ਬੇਰੰਗ ਮੋੜ ਦਿੱਤਾ ਕਿਉਂਕਿ ਅਧਿਆਪਕ ਧਰਨੇ ਨੂੰ ਸਿਆਸੀ ਰੰਗ ਨਹੀਂ ਦੇਣਾ ਚਾਹੁੰਦੇ ਸਨ।
ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੁਆਰਾ ਪ੍ਰਕਾਸ਼ਿਤ ਰਿਪੋਰਟ ਦੇ ਵੀਡੀਓ ਬੁਲਿਟਨ ਵਿਚ ਸਾਂਝਾ ਅਧਿਆਪਕ ਮੋਰਚਾ ਦੇ ਲੀਡਰ ਦਾ ਬਿਆਨ ਵੀ ਮਿਲਿਆ। ਸਾਂਝਾ ਅਧਿਆਪਕ ਮੋਰਚਾ ਦੇ ਲੀਡਰ ਨੇ ਬਿਆਨ ਦਿੰਦਿਆਂ ਕਿਹਾ ਕਿ ਉਹ ਕਿਸੇ ਵੀ ਸਿਆਸੀ ਪਾਰਟੀ ਨੂੰ ਅਧਿਆਪਕਾਂ ਦੀ ਮੰਗਾਂ ਦਾ ਸਿਆਸੀਕਰਨ ਕਰਨ ਨਹੀਂ ਦੇਣਗੇ ਅਤੇ ਜੇਕਰ ਕਿਸੇ ਸਿਆਸੀ ਪਾਰਟੀ ਦੀ ਹਮਾਇਤ ਕਰਨੀ ਹੈ ਤਾਂ ਉਹ ਰਾਸ਼ਟਰਪਤੀ ਕੋਲ ਪਹੁੰਚ ਕੇ ਉਨ੍ਹਾਂ ਦੇ ਮਸਲੇ ਨੂੰ ਚੁੱਕ ਸਕਦੇ ਹਨ।
ਸਰਚ ਦੇ ਦੌਰਾਨ ਸਾਨੂੰ ਇੱਕ ਹੋਰ ਮੀਡੀਆ ਏਜੰਸੀ ਜਗਬਾਣੀ ਦੁਆਰਾ ਅਕਤੂਬਰ 8,2018 ਨੂੰ ਪ੍ਰਕਾਸ਼ਿਤ ਆਰਟੀਕਲ ਮਿਲਿਆ। ਜਗ ਬਾਣੀ ਦੁਆਰਾ ਪ੍ਰਕਾਸ਼ਿਤ ਆਰਟੀਕਲ ਦੇ ਮੁਤਾਬਕ ਵੀ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ, ਹਰਪਾਲ ਚੀਮਾ ਅਤੇ ਸਰਬਜੀਤ ਕੌਰ ਮਾਣੂੰਕੇ ਅਧਿਆਪਕਾਂ ਦੇ ਮੋਰਚੇ ਵਿੱਚ ਸਮਰਥਨ ਦੇਣ ਪਹੁੰਚੇ ਸਨ ਪਰ ਅਧਿਆਪਕਾਂ ਦੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਧਰਨੇ ਵਿਚੋਂ ਜਾਣਾ ਬਿਹਤਰ ਸਮਝਿਆ।
ਤੁਸੀਂ ਨੀਚੇ ਵਾਇਰਲ ਹੋ ਰਹੀ ਤਸਵੀਰ ਅਤੇ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੁਆਰਾ ਸਾਲ 2018 ਵਿਚ ਪ੍ਰਕਾਸ਼ਿਤ ਵੀਡੀਓ ਬੁਲੰਦ ਵਿੱਚ ਸਮਾਨਤਾਵਾਂ ਦੇਖ ਸਕਦੇ ਹੋ।
ਪੰਜਾਬ ਐਕਸਪ੍ਰੈਸ ਦੁਆਰਾ ਸਾਲ 2018 ਵਿੱਚ ਪ੍ਰਕਾਸ਼ਿਤ ਆਰਟੀਕਲ ਦੇ ਮੁਤਾਬਿਕ ਵੀ ਅਧਿਆਪਕਾਂ ਦੇ ਵਿਰੋਧ ਦੇ ਕਾਰਨ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਆਪਣੇ ਸਾਥੀਆਂ ਸਮੇਤ ਧਰਨੇ ਵਿੱਚੋਂ ਚਲੇ ਗਏ। ਹਾਲਾਂਕਿ, ਕਿਸੀ ਵੀ ਆਰਟੀਕਲ ਦੇ ਵਿੱਚ ਭਗਵੰਤ ਮਾਨ ਦੇ ਸ਼ਰਾਬ ਪੀ ਕੇ ਧਰਨੇ ‘ਚ ਪਹੁੰਚਣ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ ਸੀ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਦਾਅਵਾ ਫ਼ਰਜ਼ੀ ਹੈ।
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਲੈ ਕੇ ਵਾਇਰਲ ਹੋ ਰਹੀ ਖ਼ਬਰ ਸਾਲ 2018 ਦੀ ਹੈ। ਭਗਵੰਤ ਮਾਨ ਦੇ ਸ਼ਰਾਬ ਪੀ ਕੇ ਧਰਨੇ ਚ ਪਹੁੰਚਣ ਨੂੰ ਲੈ ਕੇ ਵਾਇਰਲ ਦਾਅਵਾ ਫ਼ਰਜ਼ੀ ਹੈ। ਸਾਂਝਾ ਅਧਿਆਪਕ ਮੋਰਚਾ ਧਰਨੇ ਨੂੰ ਸਿਆਸੀ ਰੰਗਤ ਨਹੀਂ ਦੇਣਾ ਚਾਹੁੰਦੇ ਸਨ ਜਿਸ ਕਰਕੇ ਉਨ੍ਹਾਂ ਨੇ ਆਪਣੇ ਸਾਥੀਆਂ ਸਮੇਤ ਪਹੁੰਚੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਧਰਨੇ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ।
https://punjab.news18.com/videos/punjab/punjab-protest-teacher-47203.html
https://jagbani.punjabkesari.in/punjab/news/bhagwant-maan–protest–teacher-947821
https://www.youtube.com/watch?v=mi1ZI5fI14o
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044