Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਨਮਦਿਨ 17 ਅਕਤੂਬਰ ਨੂੰ ਸੀ। ਮੁੱਖ ਮੰਤਰੀ ਭਗਵੰਤ ਮਾਨ ਦੇ ਜਨਮਦਿਨ ਤੇ ਵੱਖ ਵੱਖ ਨੇਤਾਵਾਂ, ਗਾਇਕਾਂ ਅਤੇ ਸਮਾਜ ਸੇਵੀਆਂ ਨੇ ਉਹਨਾਂ ਨੂੰ ਵਧਾਈ ਦਿੱਤੀ। ਭਗਵੰਤ ਮਾਨ ਦੇ ਜਨਮਦਿਨ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵੀਡੀਓ ਅਤੇ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਵਾਇਰਲ ਹੋ ਰਹੀ ਵੀਡੀਓ ਅਤੇ ਤਸਵੀਰਾਂ ਦੇ ਵਿਚ ਪੰਜਾਬੀ ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਜਨਮਦਿਨ ਮਨਾਉਂਦੇ ਵੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਵੀਡੀਓ ਹਾਲੀਆ ਹੈ।
ਮੀਡੀਆ ਅਦਾਰੇ ‘On Air’ ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ,’ਜਿਗਰੀ ਯਾਰ’ CM ਮਾਨ ਦਾ Birthday, ਕਰਮਜੀਤ ਅਨਮੋਲ ਨੇ ਕੱਟਿਆ Cake’
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਵੀਡੀਓ ਅਤੇ ਤਸਵੀਰਾਂ ਨੂੰ ਖ਼ੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਲਈ ਆਪਣੀ ਜਾਂਚ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀ ਫ਼੍ਰੇਮ ਕੱਢਕੇ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਕਈ ਯੂਜ਼ਰਾਂ ਦੁਆਰਾ ਪਿਛਲੇ ਸਾਲ ਅਕਤੂਬਰ ਦੇ ਵਿਚ ਅਪਲੋਡ ਮਿਲੇ। ਵੀਡੀਓ ਦੇ ਵਿਚ ਗਾਇਕ ਅਤੇ ਉਹਨਾਂ ਦੇ ਸਾਥੀਆਂ ਨੂੰ ਕੇਕ ਕੱਟਦੇ ਵੇਖਿਆ ਜਾ ਸਕਦਾ ਹੈ।
ਫੇਸਬੁੱਕ ਯੁਜਰ ‘Gurvinder Chatha Chhajli’ ਨੇ ਵੀ ਇਸ ਵੀਡੀਓ ਨੂੰ ਪਿਛਲੇ ਸਾਲ ਅਪਲੋਡ ਕਰਦਿਆਂ ਲਿਖਿਆ,’ਵੀਰ ਕਰਮਜੀਤ ਅਨਮੋਲ ਦਲਵੀਰ ਗਿੱਲ UK ਆਪਣੇ ਸਾਥੀਆਂ ਨਾਲ ਲੰਡਨ ਵਿਖੇ ਕੇਕ ਕੱਟ ਕੇ ਬਾਈ ਭਗਵੰਤ ਮਾਨ ਜੀ ਦਾ ਜਨਮ ਦਿਨ ਮਨਾਉਦੇ ਹੋਏ। ਵਾਹਿਗੁਰੂ ਇਸੇ ਤਰ੍ਹਾਂ ਯਾਰੀਆਂ ਤੇ ਪਿਆਰ ਬਣਾਈ ਰੱਖੇ ਅਤੇ ਲੋਕਾਂ ਦੇ ਚਿਹਰਿਆਂ ਤੇ ਹਾਸਾਂ ਲਿਆਉਣ ਵਾਲੇ ਇਨ੍ਹਾਂ ਹੀਰਿਆਂ ਨੂੰ ਲੰਮੀਆਂ ਉਮਰਾਂ ਬਖਸ਼ੇ।’
ਤੁਸੀਂ ਨੀਚੇ ਵਾਇਰਲ ਵੀਡੀਓ ਅਤੇ ਪਿਛਲੇ ਸਾਲ ਅਪਲੋਡ ਕੀਤੀ ਗਈ ਵੀਡੀਓ ਦੇ ਵਿੱਚ ਸਮਾਨਤਾਵਾਂ ਦੇਖ ਸਕਦੇ ਹੋ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਦੀ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ ਪੁਰਾਣੀ ਹੈ। ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
Our Sources
Facebook post uploaded by Billa Punia on October 18, 2021
Facebook post uploaded by Gurvinder Chatha Chhajli on October 18, 2021
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ