Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
Claim
ਅੰਮ੍ਰਿਤਸਰ ਦੇ ਪ੍ਰੀਤ ਹਸਪਤਾਲ ਵਿੱਚ ਅੱਖਾਂ ਦਾ ਮੁਫ਼ਤ ਇਲਾਜ਼ ਹੁੰਦਾ ਹੈ
Fact
ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਪ੍ਰੀਤ ਹਸਪਤਾਲ ਦੇ ਜਨਰਲ ਸਰਜਨ ਡਾਕਟਰ ਜਸਪ੍ਰੀਤ ਗਰੋਵਰ ਨੇ ਵਾਇਰਲ ਮੈਸਜ਼ ਨੂੰ ਫਰਜ਼ੀ ਦੱਸਿਆ।
ਸੋਸ਼ਲ ਮੀਡਿਆ ਤੇ ਇੱਕ ਮੈਸਜ਼ ਵਾਇਰਲ ਹੋ ਰਿਹਾ ਹੈ ਜਿਸ ਮੁਤਾਬਕ ਪ੍ਰੀਤ ਹਸਪਤਾਲ ਅੰਮ੍ਰਿਤਸਰ ਵਿਖੇ ਅੱਖਾਂ ਦਾ ਫ੍ਰੀ ਇਲਾਜ਼ ਕੀਤਾ ਜਾਂਦਾ ਹੈ ਅਤੇ ਰਹਿਣ, ਖਾਣ- ਪੀਣ , ਆਉਣ- ਜਾਣ ਦੇ ਕਿਰਾਏ ਦਾ ਖਰਚ ਵੀ ਹਸਪਤਾਲ ਦੁਆਰਾ ਚੁਕਿਆ ਜਾਂਦਾ ਹੈ।
ਫੇਸਬੁੱਕ ਪੇਜ ‘ਮਾਲਵੇ ਵਾਲੇ’ ਨੇ ਵਾਇਰਲ ਮੈਸਜ਼ ਨੂੰ ਸ਼ੇਅਰ ਕਰਦਿਆਂ ਲਿਖਿਆ,’ਵੀਰ ਜੀਓ ਸ਼ੇਅਰ ਜ਼ਰੂਰ ਕਰਨਾ ਆਪ ਜੀ ਦੇ ਇੱਕ ਸ਼ੇਅਰ ਕਰਨ ਨਾਲ ਕਈ ਜਾਣਿਆਂ ਦੀਆਂ ਅੱਖਾਂ ਨੂੰ ਫਿਰ ਤੋਂ ਰੋਸ਼ਨੀ ਮਿਲ ਸਕਦੀ ਹੈ ਜੀ।’
ਅਸੀਂ ਪਾਇਆ ਕਿ ਇਹ ਮੈਸਜ਼ ਪਿਛਲੇ ਕਈ ਸਾਲਾਂ ਤੋਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਹੈ। ਸਾਲ 2021 ਦੇ ਵਿੱਚ ਵੀ ਇਸ ਮੈਸਜ਼ ਨੂੰ ਸੋਸ਼ਲ ਮੀਡਿਆ ਅਤੇ ਵਟਸਐਪ ਤੇ ਖੂਬ ਸ਼ੇਅਰ ਕੀਤਾ ਗਿਆ ਸੀ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਮੈਸਜ਼ ਦੀ ਪੜਤਾਲ ਦੀ ਸ਼ੁਰੂਆਤ ਕਰਦਿਆਂ ਸਭ ਤੋਂ ਪਹਿਲਾਂ ਗੂਗਲ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਮੈਸਜ਼ ਵਿੱਚ ਦਿੱਤੀ ਗਈ ਜਾਣਕਾਰੀ ਨੂੰ ਲੈ ਕੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਪ੍ਰੀਤ ਹਸਪਤਾਲ ਦੇ ਫੇਸਬੁੱਕ ਪੇਜ ਦਾ ਰੁੱਖ ਕੀਤਾ। ਸਰਚ ਦੌਰਾਨ ਸਾਨੂੰ ਪ੍ਰੀਤ ਹਸਪਤਾਲ ਦੁਆਰਾ ਸਾਲ 2022 ਦੇ ਵਿੱਚ ਜਾਰੀ ਕੀਤਾ ਗਿਆ ਸਪਸ਼ਟੀਕਰਨ ਮਿਲਿਆ। ਸਪਸ਼ਟੀਕਰਨ ਦੇ ਮੁਤਾਬਕ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਦਾਅਵੇ ਨੂੰ ਫਰਜ਼ੀ ਦੱਸਿਆ। ਅਸੀਂ ਵਾਇਰਲ ਹੋ ਰਹੇ ਮੈਸਜ਼ ਵਿੱਚ ਦਿੱਤੇ ਗਏ ਨੰਬਰ ਤੇ ਵੀ ਸੰਪਰਕ ਕੀਤਾ ਪਰ ਇਹ ਨੰਬਰ ਲਗਾਤਾਰ ਬੰਦ ਆ ਰਿਹਾ ਹੈ।

ਹੁਣ ਅਸੀਂ ਪ੍ਰੀਤ ਹਸਪਤਾਲ ਦੇ ਜਨਰਲ ਸਰਜਨ ਡਾਕਟਰ ਜਸਪ੍ਰੀਤ ਗਰੋਵਰ ਨੂੰ ਸੰਪਰਕ ਕੀਤਾ। ਜਸਪ੍ਰੀਤ ਗਰੋਵਰ ਨੇ ਨਿਊਜ਼ਚੈਕਰ ਨਾਲ ਗੱਲ ਕਰਦਿਆਂ ਵਾਇਰਲ ਮੈਸਜ਼ ਨੂੰ ਫਰਜ਼ੀ ਦੱਸਿਆ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਪ੍ਰੀਤ ਹਸਪਤਾਲ ਦੇ ਜਨਰਲ ਸਰਜਨ ਡਾਕਟਰ ਜਸਪ੍ਰੀਤ ਗਰੋਵਰ ਨੇ ਵਾਇਰਲ ਮੈਸਜ਼ ਨੂੰ ਫਰਜ਼ੀ ਦੱਸਿਆ।
Our Sources
Telephonic Conversation with Preet Hospital General Surgeon Dr. Jaspreet Grover
Facebook post published by Preet Hospital, Amritsar on October 4, 2022
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।