ਸੋਸ਼ਲ ਮੀਡੀਆ ਤੇ ਇਕ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਇੱਕ ਬੇਕਾਬੂ ਟੈਂਕਰ ਕੁਝ ਲੋਕਾਂ ਨੂੰ ਰੌਂਦ ਤੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਸ਼ੇਅਰ ਕਰਨ ਵਾਲੇ ਯੂਜ਼ਰ ਇਸ ਵੀਡੀਓ ਨੂੰ ਹਾਲ ਹੀ ਵਿਚ 26 ਜਨਵਰੀ ਨੂੰ ਦਿੱਲੀ ਦੇ ਵਿਚ ਹੋਈ ਟਰੈਕਟਰ ਰੈਲੀ ਦੇ ਦੌਰਾਨ ਹੋਏ ਉਤਪਾਤ ਦਾ ਦੱਸਕੇ ਸ਼ੇਅਰ ਕਰ ਰਹੇ ਹਨ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।
Fact Check/Verification
ਕੇਂਦਰ ਸਰਕਾਰ ਦੁਆਰਾ ਬਣਾਏ ਗਏ ਤਿੰਨ ਨਵੇਂ ਕਿਸਾਨ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਹਰਿਆਣਾ ਤੇ ਰਾਜਸਥਾਨ ਸਮੇਤ ਦੇਸ਼ ਦੇ ਕਈ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਅੰਦੋਲਨ ਕਰ ਰਹੇ ਹਨ। ਗਣਤੰਤਰ ਦਿਵਸ ਦੇ ਮੌਕੇ ਤੇ ਕਿਸਾਨਾਂ ਨੇ ਕਿਸਾਨ ਟਰੈਕਟਰ ਪਰੇਡ ਕੱਢੀ ਜਿਸ ਦੌਰਾਨ ਦਿੱਲੀ ਦੇ ਵੱਖ ਵੱਖ ਹਿੱਸਿਆਂ ਦੇ ਵਿਚ ਹਿੰਸਾ ਹੋ ਗਈ।
ਇਸ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਕਰਮਚਾਰੀਆਂ ਦੇ ਵਿਚ ਹਿੰਸਾ ਦੇਖਣ ਨੂੰ ਮਿਲੀ ਜਿਸ ਦੇ ਵਿੱਚ ਕਈ ਪੁਲੀਸ ਕਰਮੀ ਅਤੇ ਕਿਸਾਨ ਜ਼ਖ਼ਮੀ ਹੋ ਗਏ।
ਇਸ ਦੌਰਾਨ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਇੱਕ ਬੇਕਾਬੂ ਟੈਂਕਰ ਕੁਝ ਲੋਕਾਂ ਨੂੰ ਰੌਂਦ ਤੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਸ਼ੇਅਰ ਕਰਨ ਵਾਲੇ ਯੂਜ਼ਰ ਇਸ ਵੀਡੀਓ ਨੂੰ ਹਾਲ ਹੀ ਵਿਚ 26 ਜਨਵਰੀ ਨੂੰ ਦਿੱਲੀ ਦੇ ਵਿਚ ਹੋਈ ਟਰੈਕਟਰ ਰੈਲੀ ਦੇ ਦੌਰਾਨ ਹੋਏ ਉਤਪਾਤ ਦਾ ਦੱਸਕੇ ਸ਼ੇਅਰ ਕਰ ਰਹੇ ਹਨ।
ਇਸ ਨਾਲ ਹੀ ਇਸ ਵੀਡੀਓ ਨੂੰ ਕਾਂਗਰਸ ਨੇਤਾ ਅਲਕਾ ਲਾਂਬਾ ਨੇ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਕਿ ਟਰੈਕਟਰ ਰੈਲੀ ਦੇ ਵਿੱਚ ਹਿੱਸਾ ਲੈਣ ਲਈ ਪਹੁੰਚੀ ਮਹਿਲਾਵਾਂ ਨੂੰ ਬੀਜੇਪੀ ਕਾਰਕੁੰਨਾਂ ਦੁਆਰਾ ਰੌਂਦ ਦਿੱਤਾ ਗਿਆ।

ਵਾਇਰਲ ਹੋ ਰਹੀ ਵੀਡੀਓ ਦੀ ਸੱਚਾਈ ਜਾਣਨ ਲਈ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ Invid ਟੂਲ ਦੀ ਮਦਦ ਨਾਲ ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੋਜਣਾ ਸ਼ੁਰੂ ਕੀਤਾ ਪਰ ਖੋਜ ਦੇ ਦੌਰਾਨ ਸਾਨੂੰ ਗੂਗਲ ਤੇ ਮਿਲੀ ਪਰਿਣਾਮਾਂ ਤੋਂ ਵੀਡੀਓ ਦੇ ਬਾਰੇ ਵਿਚ ਕੋਈ ਖਾਸ ਜਾਣਕਾਰੀ ਨਹੀਂ ਮਿਲੀ।

ਪੜਤਾਲ ਦੇ ਦੌਰਾਨ ਸਾਨੂੰ ਇੱਕ ਟਵੀਟ ਦੇ ਕੁਮੈਂਟ ਸੈਕਸ਼ਨ ਵਿਚ ਕੁਮੈਂਟ ਮਿਲਿਆ ਜਿੱਥੇ ਇਹ ਜਾਣਕਾਰੀ ਦਿੱਤੀ ਗਈ ਕਿ ਇਹ ਘਟਨਾ ਪੰਜਾਬ ਦੀ ਹੈ।

ਇਸ ਤੋਂ ਬਾਅਦ ਤੁਸੀਂ ਵੀਡੀਓ ਦੀ ਠੋਸ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਗੂਗਲ ਤੇ ਕੀ ਵਰਡ ਦਾ ਇਸਤੇਮਾਲ ਕੀਤਾ ਜਿਸ ਤੋਂ ਬਾਅਦ ਸਾਨੂੰ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੇ ਟਰੈਕਟਰ ਦੀ ਤਸਵੀਰ ਅਮਰ ਉਜਾਲਾ ਦੀ ਵੈੱਬਸਾਈਟ ਤੇ ਪ੍ਰਕਾਸ਼ਿਤ ਇੱਕ ਲੇਖ ਵਿੱਚ ਮਿਲੀ।

ਲੇਖ ਵਿੱਚ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਇਹ ਘਟਨਾ ਦਿੱਲੀ ਦੀ ਨਹੀਂ ਸਗੋਂ ਪੰਜਾਬ ਦੀ ਹੈ ਲੇਖ ਦੇ ਮੁਤਾਬਕ ਅੰਮ੍ਰਿਤਸਰ ਦੇ ਅਟਾਰੀ ਵੇਰਕਾ ਬਾਈਪਾਸ ਸਥਿਤ ਕਸਬਾ ਵੱਲਾ ਦੇ ਵਿੱਚ ਮੰਗਲਵਾਰ ਨੂੰ ਟਰੈਕਟਰ ਰੈਲੀ ਕੱਢੀ ਜਾਰੀ ਸੀ। ਰੈਲੀ ਵਿਚ ਸ਼ਾਮਲ ਇਕ ਚਾਲਕ ਨੇ ਅਚਾਨਕ ਨਿਯੰਤਰਣ ਖੋਹ ਦਿੱਤਾ ਜਿਸ ਤੋਂ ਬਾਅਦ ਟਰੈਕਟਰ ਨੇ ਨਾਲ ਚੱਲ ਰਹੇ ਲੋਕਾਂ ਨੂੰ ਰੌਂਦ ਦਿੱਤਾ। ਇਸ ਦੌਰਾਨ ਮੌਕੇ ਤੇ ਦੋ ਮਹਿਲਾ ਦੀ ਮੌਤ ਹੋ ਗਈ। ਪੁਲੀਸ ਨੇ ਟਰੈਕਟਰ ਚਾਲਕ ਦੇ ਨਾਲ ਪੁੱਛਤਾਛ ਕੀਤੀ ਜਿਸ ਤੋਂ ਬਾਅਦ ਉਸ ਨੇ ਦੱਸਿਆ ਕਿ ਉਸ ਨੂੰ ਟਰੈਕਟਰ ਚਲਾਉਣਾ ਨਹੀਂ ਆਉਂਦਾ ਸੀ।
ਜਾਣਕਾਰੀ ਦੀ ਪੁਸ਼ਟੀ ਦੇ ਲਈ ਅਸੀਂ ਗੂਗਲ ਤੇ ਇਸ ਮਾਮਲੇ ਨੂੰ ਹੋਰ ਬਾਰੀਕੀ ਨਾਲ ਖੰਗਾਲਿਆ ਜਿਸ ਭਾਸ਼ਾ ਨੂੰ ਬਲ ਘਟਨਾ ਦੀ ਖ਼ਬਰ ਪੰਜਾਬ ਕੇਸਰੀ ਦੀ ਵੈੱਬਸਾਈਟ ਤੇ ਵੀ ਪ੍ਰਾਪਤ ਹੋਈ।

ਇੱਥੇ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਵਾਇਰਲ ਵੀਡੀਓ ਦੀ ਘਟਨਾ ਪੰਜਾਬ ਦੇ ਅੰਮ੍ਰਿਤਸਰ ਸਥਿਤ ਕਸਬਾ ਵੱਲਾ ਦੀ ਹੈ ਜਿਥੇ ਟਰੈਕਟਰ ਚਾਲਕ ਦੁਆਰਾ ਨਿਯੰਤਰਨ ਖੋ ਦੇਣ ਤੇ ਰੈਲੀ ਵਿੱਚ ਨਾਲ ਚੱਲ ਰਹੀਆਂ ਮਹਿਲਾਵਾਂ ਚਪੇਟ ਵਿੱਚ ਆ ਗਈਆਂ ਸਨ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਘਟਨਾ ਦਿੱਲੀ ਦੀ ਨਹੀਂ ਸਗੋਂ ਪੰਜਾਬ ਦੇ ਅੰਮ੍ਰਿਤਸਰ ਦੀ ਹੈ, ਜਿੱਥੇ ਟਰੈਕਟਰ ਚਾਲਕ ਦੁਆਰਾ ਨਿਯੰਤਰਨ ਖੋਹ ਦੇਣ ਤੇ ਰੈਲੀ ਦੇ ਵਿਚ ਨਾਲ ਚੱਲ ਰਹੀਆਂ ਮਹਿਲਾਵਾਂ ਨੂੰ ਰੌਂਦ ਦਿੱਤਾ।
Result: Misleading
Sources
https://punjab.punjabkesari.in/punjab/news/kisan-andolan-2-women-killed-in-tractor-rally-1320720
https://www.amarujala.com/punjab/amritsar/crime/one-woman-died-in-accident-at-amritsar-of-punjab
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044