ਆਮ ਆਦਮੀ ਪਾਰਟੀ ਨੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ। ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੱਖ ਵੱਖ ਪਾਰਟੀਆਂ ਦੇ ਲੀਡਰਾਂ ਦੁਆਰਾ ਬਿਆਨ ਸਾਹਮਣੇ ਆ ਰਹੇ ਹਨ।
ਇਸ ਸਭ ਦੇ ਵਿੱਚ ਸੋਸ਼ਲ ਮੀਡੀਆ ਤੇ ਮੀਡੀਆ ਸੰਸਥਾਨ ਏਬੀਪੀ ਨਿਊਜ਼ ਦੀ ਗ੍ਰਾਫਿਕ ਪਲੇਟ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਗ੍ਰਾਫਿਕ ਪਲੇਟ ਦੇ ਮੁਤਾਬਕ ਆਮ ਆਦਮੀ ਪਾਰਟੀ, ਪੰਜਾਬ ਦੇ ਪ੍ਰਭਾਰੀ ਰਾਘਵ ਚੱਢਾ ਨੇ ਭਗਵੰਤ ਮਾਨ ਨੂੰ ਲੈ ਕੇ ਬਿਆਨ ਦਿੱਤਾ ਕਿ ਜਿਸ ਤਰ੍ਹਾਂ ਲੋਹਾ ਲੋਹੇ ਨੂੰ ਕੱਟਦਾ ਹੈ ਉਸੇ ਤਰ੍ਹਾਂ ਸ਼ਰਾਬੀ ਨਸ਼ੇ ਨੂੰ ਖਤਮ ਕਰੇਗਾ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਗ੍ਰਾਫ਼ਿਕ ਪਲੇਟ ਨੂੰ ਭਗਵੰਤ ਮਾਨ ਤੇ ਤੰਜ ਕੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ। ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਗ੍ਰਾਫਿਕ ਪਲੇਟ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

ਅਸੀਂ ਪਾਇਆ ਕਿ ਪੰਜਾਬੀ ਤੋਂ ਇਲਾਵਾ ਹੋਰਨਾਂ ਭਾਸ਼ਾਵਾਂ ਦੇ ਵਿਚ ਵੀ ਇਸ ਦਾਅਵੇ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ। ਕਈ ਯੂਜ਼ਰ ਇਸ ਪੋਸਟ ਨੂੰ ਵਿਅੰਗਾਤਮਕ ਤਰੀਕੇ ਦੇ ਨਾਲ ਸ਼ੇਅਰ ਕਰ ਰਹੇ ਹਨ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਦੇ ਬਾਰੇ ਵਿਚ ਸੱਚਾਈ ਜਾਣਨ ਲਈ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਨੂੰ ਗੌਰ ਨਾਲ ਦੇਖਿਆ।
ਵਾਇਰਲ ਹੋ ਰਹੀ ਪੋਸਟ ਦੇ ਵਿਚ ਸਾਨੂੰ ਮਿਤੀ ਅਤੇ ਟਾਈਮ ਸਟੈਂਪ ਲੱਗੀ ਦਿਖੀ ਜਿਸ ਤੋਂ ਬਾਅਦ ਅਸੀਂ ਏਬੀਪੀ ਨਿਊਜ਼ ਤੇ ਅਧਿਕਾਰਿਕ ਯੂਟਿਊਬ ਹੈਂਡਲ ਤੇ ਵਾਇਰਲ ਹੋ ਰਹੀ ਗ੍ਰਾਫਿਕ ਪਲੇਟ ਨੂੰ ਲੱਭਣਾ ਸ਼ੁਰੂ ਕੀਤਾ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਗ੍ਰਾਫਿਕ ਪਲੇਟ ਦੀ ਅਸਲ ਵੀਡੀਓ ਏਬੀਪੀ ਨਿਊਜ਼ ਦੇ ਅਧਿਕਾਰਿਕ ਯੂ ਟਿਊਬ ਅਕਾਊਂਟ ਤੇ 18 ਜਨਵਰੀ 2022 ਨੂੰ ਅਪਲੋਡ ਮਿਲੀ।
ਤੁਸੀਂ ਨੀਚੇ ਤਸਵੀਰ ਵਿੱਚ ਵਾਇਰਲ ਹੋ ਰਹੀ ਗ੍ਰਾਫਿਕ ਪਲੇਟ ਅਤੇ ਅਸਲ ਗ੍ਰਾਫਿਕ ਪਲੇਟ ਦੇ ਵਿੱਚ ਅੰਤਰ ਦੇਖ ਸਕਦੇ ਹੋ।

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਗ੍ਰਾਫਿਕ ਪਲੇਟ ਦੇ ਬਾਰੇ ਵਿਚ ਸਪੱਸ਼ਟੀਕਰਨ ਦੇਣ ਲਈ ਅਸੀਂ ਏਬੀਪੀ ਨਿਊਜ਼ ਨੂੰ ਈ ਮੇਲ ਦੇ ਜ਼ਰੀਏ ਸੰਪਰਕ ਕੀਤਾ। ਏਬੀਪੀ ਨਿਊਜ਼ ਨੇ Newschecker ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਾਇਰਲ ਹੋਈ ਖ਼ਿਲਾਫ਼ ਇੱਕ ਪਲੇਟ ਫਰਜ਼ੀ ਹੈ ਜਿਸ ਨੂੰ ਐਡੀਟਿੰਗ ਸਾਫਟਵੇਅਰ ਰਾਹੀਂ ਬਣਾਇਆ ਗਿਆ ਹੈ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੁਰੀਂ ਗਰਾਫਿਕ ਪਲੇਟ ਫਰਜ਼ੀ ਹੈ। ਰਾਘਵ ਚੱਢਾ ਨੇ ਭਗਵੰਤ ਮਾਨ ਦੇ ਬਾਰੇ ਵਿਚ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ ਹੈ।
Result: Manipulated
Our Sources
YouTube/ABPNews: https://www.youtube.com/watch?v=KjkrX4iVtpg
Direct Contact
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ