Rajasthan ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਸੋਸ਼ਲ ਮੀਡਿਆ ਤੇ ਇਕ ਅਖਬਾਰ ਦੀ ਕਲਿਪ ਵਾਇਰਲ ਹੋ ਰਹੀ ਹੈ ਜਿਸ ਨਾਲ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ।
16 ਨਵੰਬਰ ਨੂੰ Rajasthan ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਸੂਬੇ ਦੀ ਰਾਜਧਾਨੀ ਜੈਪੁਰ ਵਿਖੇ ਅਧਿਆਪਕਾਂ ਦੇ ਸਨਮਾਨ ਸਮਾਰੋਹ ਵਿੱਚ ਹਿੱਸਾ ਲੈਣ ਪਹੁੰਚੇ ਸਨ। ਮੰਚ ਤੋਂ ਅਧਿਆਪਕਾਂ ਦੀ ਭੀੜ ਨੂੰ ਸੰਬੋਧਨ ਕਰਦੇ ਹੋਏ ਅਸ਼ੋਕ ਗਹਿਲੋਤ ਨੇ ਪੁੱਛਿਆ ਕਿ ਕੀ ਤੁਹਾਨੂੰ ਆਪਣੀ ਟਰਾਂਸਫਰ ਦਿੱਲੀ ਰਿਸ਼ਵਤ ਦੇਣੀ ਪੈਂਦੀ ਹੈ? ਜਵਾਬ ਵਿੱਚ ਭੀੜ ਨੇ ਹਾਂ ਕਹਿ ਕੇ ਜਵਾਬ ਦਿੱਤਾ।
ਇਹ ਸੁਣਨ ਤੋਂ ਬਾਅਦ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਨੂੰ ਦੁਖ਼ਦ ਦੱਸਦੇ ਹੋਏ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਹੈ ਕਿ ਅਧਿਆਪਕਾਂ ਨੂੰ ਟਰਾਂਸਫਰ ਦੇ ਲਈ ਪੈਸੇ ਦੇਣੇ ਪੈਂਦੇ ਹਨ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਵਿਚ ਨੀਤੀ ਬਣਾ ਕੇ ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਦੱਸ ਦਈਏ ਕਿ ਜਦੋਂ ਮੁੱਖ ਮੰਤਰੀ ਅਸ਼ੋਕ ਕਲਾਤ ਜਦੋਂ ਇਹ ਸਵਾਲ ਪੁੱਛ ਰਹੇ ਸਨ ਤਾਂ ਮੰਚ ਤੇ ਰਾਜਸਥਾਨ ਦੇ ਸਿੱਖਿਆ ਮੰਤਰੀ ਗੋਬਿੰਦ ਸਿੰਘ ਦੁਸਹਿਰਾ ਵੀ ਮੌਜੂਦ ਸਨ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਦੇ ਸੰਬੋਧਨ ਤੋਂ ਬਾਅਦ ਸਿੱਖਿਆ ਮਹਿਕਮੇ ਵਿੱਚ ਇਸ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਆਸ਼ਵਾਸਨ ਵੀ ਦਿੱਤਾ।
ਅਧਿਆਪਕਾਂ ਦੁਆਰਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਸਾਹਮਣੇ ਹੀ ਸਿੱਖਿਆ ਵਿਭਾਗ ਵਿਚ ਭ੍ਰਿਸ਼ਟਾਚਾਰ ਦੇ ਇਸ ਦਾਅਵੇ ਤੋਂ ਬਾਅਦ ਹੀ ਪ੍ਰਮੁੱਖ ਵਿਰੋਧੀ ਧਿਰ ਬੀਜੇਪੀ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਸੋਸ਼ਲ ਮੀਡੀਆ ਤੇ ਮੌਜੂਦ ਭਾਜਪਾ ਵਰਕਰਾਂ ਨੇ ਇਸ ਮਾਮਲੇ ਲੈ ਕੇ ਅਸ਼ੋਕ ਗਹਿਲੋਤ ਤੇ ਨਿਸ਼ਾਨਾ ਸਾਧਿਆ।
ਅਸੀਂ ਪਾਇਆ ਕਿ ਹਿੰਦੀ ਤੋਂ ਇਲਾਵਾ ਹੋਰਨਾਂ ਭਾਸ਼ਾਵਾਂ ਵਿੱਚ ਵੀ ਵਾਇਰਲ ਤਸਵੀਰ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ। ਫੇਸਬੁੱਕ ਯੂਜ਼ਰ ਜਸਬੀਰ ਮੱਲੀ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,’ਗੱਲੀ ਬਾਤੀ ਮੈਂ ਬੜੀ , ਕਰਤੂਤ ਬੜੀ ਜੇਠਾਣੀ।’

Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਸੱਚਾਈ ਜਾਣਨ ਦੇ ਲਈ ਆਪਣੀ ਪੜਤਾਲ ਸ਼ੁਰੂ ਕੀਤੀ। ਰਾਜਸਥਾਨ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਨਿਸ਼ਾਨਾ ਸਾਧਦਿਆਂ ਸ਼ੇਅਰ ਕੀਤੀ ਜਾ ਰਹੀ ਤਸਵੀਰ ਨੂੰ ਲੈ ਕੇ ਅਸੀਂ ਗੂਗਲ ਤੇ ਦੈਨਿਕ ਭਾਸਕਰ ਨਿਊਜ਼ ਦੁਆਰਾ ਪ੍ਰਕਾਸ਼ਿਤ ਲੇਖ ਦੇ ਸਿਰਲੇਖ ਨੂੰ ਸਰਚ ਕੀਤਾ।
ਗੂਗਲ ਸਰਚ ਤੋਂ ਪ੍ਰਾਪਤ ਪਰਿਣਾਮਾਂ ਤੋਂ ਸਾਨੂੰ ਭਾਸਕਰ ਨਿਊਜ਼ ਦੁਆਰਾ ਪ੍ਰਕਾਸ਼ਿਤ ਲੇਖ ਦਾ ਡਿਜੀਟਲ ਵਰਜ਼ਨ ਮਿਲਿਆ। ਅਸੀਂ ਪਾਇਆ ਕਿ ਇਹ ਆਰਟੀਕਲ ਤਕਰੀਬਨ ਇਕ ਸਾਲ ਪੁਰਾਣਾ ਹੈ। ਇਸ ਲੇਖ ਦੇ ਮੁਤਾਬਕ ਐਂਟੀ ਕਰੱਪਸ਼ਨ ਡੇ ਤੇ ਏਸੀਬੀ ਨੇ ਆਪਣੇ ਹੀ ਇਕ ਸੀਨੀਅਰ ਅਫਸਰ ਬਹਰੂਲਾਲ ਮੀਣਾ ਨੂੰ 80 ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ। ਉਹ ਡੀਐਸਪੀ ਹਨ। ਇਹ ਕਾਰਵਾਈ ਜੈਪੁਰ ਏਸੀਬੀ ਦੀ ਟੀਮ ਨੇ ਬੁੱਧਵਾਰ ਨੂੰ ਸਵਾਈ ਮਾਧੋਪੁਰ ਵਿਖੇ ਕੀਤੀ ਖ਼ਾਸਕਰ ਇਹ ਹੈ ਕਿ ਟ੍ਰੈਪ ਹੋਣ ਤੋਂ ਪਹਿਲਾਂ ਰਿਸ਼ਵਤ ਲੈਂਦਾ ਆਰੋਪੀ ਡੀਐੱਸਪੀ ਖ਼ੁਦ ਐਂਟੀ ਕਰੱਪਸ਼ਨ ਡੇ ਦੇ ਮੌਕੇ ਤੇ ਸੰਬੋਧਨ ਕਰਕੇ ਆਇਆ ਸੀ। ਇਸ ਵਿੱਚ ਆਰੋਪੀ ਅਫ਼ਸਰ ਨੇਕ ਟੋਲ ਫ੍ਰੀ ਨੰਬਰ ਦਿੰਦੇ ਕਿਹਾ ਸੀ ਕਿ ਕਿਸੇ ਵੀ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਇਸ ਨੰਬਰ ਤੇ ਕੀਤੀ ਜਾ ਸਕਦੀ ਹੈ।

ਜਾਣਕਾਰੀ ਦੇ ਮੁਤਾਬਕ ਸਵੇਰੇ ਕਰੀਬ 11 ਬਜੇ ਆਰੋਪੀ ਬਹਰੂਲਾਲ ਮੀਨਾ ਦਫ਼ਤਰ ਵਿਚ ਆਯੋਜਿਤ ਐਂਟੀ ਕੁਰੱਪਸ਼ਨ ਡੇ ਦੇ ਮੌਕੇ ਤੇ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਪੋਸਟਰ ਅਤੇ ਇਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਕਿਸੀ ਵੀ ਭ੍ਰਿਸ਼ਟਾਚਾਰੀ ਦੀ ਸ਼ਿਕਾਇਤ ਇਸ ਨੰਬਰ ਤੇ ਕਰੋ ਉਸ ਤੋਂ ਕਰੀਬ ਇੱਕ ਘੰਟੇ ਬਾਅਦ ਆਰੋਪੀ ਆਪਣੇ ਆਫਿਸ ਪਹੁੰਚਿਆ ਜਿੱਥੇ ਉਸ ਨੂੰ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਗਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਭਾਸਕਰ ਨਿਊਜ਼ ਦੁਆਰਾ ਪ੍ਰਕਾਸ਼ਿਤ ਆਰਟੀਕਲ ਵਿੱਚ ਦਿੱਤੀ ਗਈ ਜਾਣਕਾਰੀ ਦੇ ਆਧਾਰ ਤੇ ਅਸੀਂ ਗੂਗਲ ਸਰਚ ਕੀਤਾ। ਇਸ ਦੌਰਾਨ ਸਾਨੂੰ ਕਈ ਮੀਡੀਆ ਸੰਸਥਾਨਾਂ ਦੁਆਰਾ ਇਸ ਮਾਮਲੇ ਨੂੰ ਲੈ ਕੇ ਪ੍ਰਕਾਸ਼ਿਤ ਰਿਪੋਰਟਾਂ ਮਿਲੀਆਂ। ਇਹ ਰਿਪੋਰਟਾਂ ਵਿਚ ਵੀ ਹੂਬਹੂ ਜਾਣਕਾਰੀ ਦਿੱਤੀ ਗਈ ਹੈ। ਦੱਸ ਦੇਈਏ ਕਿ ਇਸ ਘਟਨਾ ਨੂੰ ਲੈ ਕੇ ਪ੍ਰਕਾਸ਼ਿਤ ਲਗਪਗ ਸਾਰੀਆਂ ਮੀਡੀਆ ਰਿਪੋਰਟਾਂ ਸਾਲ 2020 ਦੇ ਦਸੰਬਰ ਮਹੀਨੇ ਵਿੱਚ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ।

Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਰਾਜਸਥਾਨ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਨਿਸ਼ਾਨਾ ਸਾਧਦਿਆਂ ਸ਼ੇਅਰ ਕੀਤੀ ਜਾ ਰਹੀ ਤਸਵੀਰ ਪੁਰਾਣੀ ਹੈ। ਡੀਐੱਸਪੀ ਦੁਆਰਾ ਰਿਸ਼ਵਤ ਲੈਣ ਦੀ ਘਟਨਾ ਲਗਪਗ ਇਕ ਸਾਲ ਪੁਰਾਣੀ ਹੈ।
Result: Misleading
Our Sources
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ