ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact Checkਔਰਤ ਨਾਲ ਬਦਤਮੀਜ਼ੀ ਕਰ ਰਹੇ ਸਾਧੂ ਦਾ ਵਾਇਰਲ ਵੀਡੀਓ ਸਕ੍ਰਿਪਟਡ ਹੈ

ਔਰਤ ਨਾਲ ਬਦਤਮੀਜ਼ੀ ਕਰ ਰਹੇ ਸਾਧੂ ਦਾ ਵਾਇਰਲ ਵੀਡੀਓ ਸਕ੍ਰਿਪਟਡ ਹੈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਰੀਲ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਾਧੂ ਨੂੰ ਇੱਕ ਔਰਤ ਨਾਲ ਬਦਤਮੀਜ਼ੀ ਕਰਦੇ ਅਤੇ ਔਰਤ ਦੇ ਪਤੀ ਅਤੇ ਸਾਧੂ ਵਿਚਕਾਰ ਲੜਾਈ ਹੁੰਦਿਆਂ ਵੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਯੂਜ਼ਰ ਵਾਇਰਲ ਵੀਡਿਓ ਨੂੰ ਅਸਲ ਘਟਨਾ ਦੱਸਦਿਆਂ ਅਜਿਹੇ ਬਾਬਿਆਂ ਤੋਂ ਅਜਿਹੇ ਬੱਚਣ ਦੀ ਸਲਾਹ ਦੇ ਰਹੇ ਹਨ।

ਫੇਸਬੁੱਕ ਯੂਜ਼ਰ ‘Sunny Chahal’ ਨੇ ਵਾਇਰਲ ਰੀਲ ਸ਼ੇਅਰ ਕਰਦਿਆਂ ਲਿਖਿਆ , ‘ਮਾੜਾ ਹਾਲ ਹੈ ਲੋਕਾਂ ਦਾ, ਬਚੋ ਜਿੰਨਾ ਬਚ ਹੁੰਦਾ।’ ਇਸ ਰੀਲ ਨੂੰ ਹੁਣ ਤਕ 3,000 ਤੋਂ ਵੱਧ ਯੂਜ਼ਰ ਲਾਈਕ ਕਰ ਚੁੱਕੇ ਹਨ।

ਔਰਤ ਨਾਲ ਬਦਤਮੀਜ਼ੀ ਕਰ ਰਹੇ ਸਾਧੂ ਦਾ ਵਾਇਰਲ ਵੀਡੀਓ ਸਕ੍ਰਿਪਟਡ ਹੈ
Courtesy: Facebook/SunnyChahal

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਅਸਲ ਘਟਨਾ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ।

ਔਰਤ ਨਾਲ ਬਦਤਮੀਜ਼ੀ ਕਰ ਰਹੇ ਸਾਧੂ ਦਾ ਵਾਇਰਲ ਵੀਡੀਓ ਸਕ੍ਰਿਪਟਡ ਹੈ

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕਰਦਿਆਂ ਸਭ ਤੋਂ ਪਹਿਲਾਂ ਵੀਡੀਓ ਦੇ ਕੁਮੈਂਟ ਸੈਕਸ਼ਨ ਨੂੰ ਖੰਗਾਲਿਆ। ਅਸੀਂ ਪਾਇਆ ਕਿ ਕਈ ਯੂਜ਼ਰਾਂ ਨੇ ਦੱਸਿਆ ਕਿ ਵਾਇਰਲ ਵੀਡੀਓ ਸਕ੍ਰਿਪਟਡ ਹੈ।

ਪੜਤਾਲ ਨੂੰ ਅੱਗੇ ਵਧਾਉਂਦਿਆਂ ਅਸੀਂ ਵੀਡੀਓ ਦੇ ਕੀ ਫ਼੍ਰੇਮ ਕੱਢਕੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਦੀ ਮੱਦਦ ਨਾਲ ਖੰਗਾਲਿਆ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਵੀਡੀਓ ਕਲਿ ਦਾ ਪੂਰਾ ਵਰਜ਼ਨ YouTube ਅਕਾਊਂਟ ‘3RD EYE’ ਦੁਆਰਾ ਸ਼ੇਅਰ ਮਿਲਿਆ। ਥਰਡ ਆਈ ਦੁਆਰਾ ਅਪਲੋਡ ਕੀਤੀ ਗਈ ਵੀਡੀਓ ਦੇ ਸ਼ੁਰੂਆਤ ਵਿੱਚ ਡਿਸਕਲੇਮਰ ‘ਚ ਸਾਫ ਦੱਸਿਆ ਗਿਆ ਕਿ ਵੀਡੀਓ ਸਕ੍ਰਿਪਟਿਡ ਹੈ।

ਔਰਤ ਨਾਲ ਬਦਤਮੀਜ਼ੀ ਕਰ ਰਹੇ ਸਾਧੂ ਦਾ ਵਾਇਰਲ ਵੀਡੀਓ ਸਕ੍ਰਿਪਟਡ ਹੈ
Courtesy: YouTube/3rdEye

ਯੂਟਿਊਬ ਅਕਾਊਂਟ ਨੂੰ ਖੰਗਾਲਣ ਤੇ ਅਸੀਂ ਪਾਇਆ ਕਿ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੀ ਵਿਅਕਤੀ ਅਸਲ ਵਿੱਚ ਐਕਟਰ ਹਨ ਅਤੇ ਉਹ ਜਾਗਰੂਕ ਕਰਨ ਦੇ ਮਕਸਦ ਤੂੰ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਂਦੇ ਹਨ। ਉਨ੍ਹਾਂ ਦੁਆਰਾ ਬਣਾਈ ਗਈ ਹੋਰ ਵੀਡੀਓ ਨੂੰ ਯੂ ਟਿਊਬ ਚੈਨਲ ਤੇ ਦੇਖਿਆ ਜਾ ਸਕਦਾ ਹੈ।

ਔਰਤ ਨਾਲ ਬਦਤਮੀਜ਼ੀ ਕਰ ਰਹੇ ਸਾਧੂ ਦਾ ਵਾਇਰਲ ਵੀਡੀਓ ਸਕ੍ਰਿਪਟਡ ਹੈ
Courtesy: YouTube/3rdEye

ਸਰਚ ਕਰਨ ‘ਤੇ ਸਾਨੂੰ ਵਾਇਰਲ ਵੀਡੀਓ ਫੇਸਬੁੱਕ ਪੇਜ ‘IdeasFactory’ ‘ਤੇ 14 ਦਿਸੰਬਰ 2021 ਨੂੰ ਅਪਲੋਡ ਮਿਲਿਆ। ਵੀਡੀਓ ਦੇ ਕੈਪਸ਼ਨ ਵਿੱਚ ਸਾਫ਼ ਸ਼ਬਦਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਵਾਇਰਲ ਵੀਡੀਓ ਇਕ ਸਕ੍ਰਿਪਟਡ ਡਰਾਮਾਤੇ ਕਾਲਪਨਿਕ ਨਾਟਕ ਹੈ ਜਿਸ ਦਾ ਮੁੱਖ ਉਦੇਸ਼ ਲੋਕਾਂ ਨੂੰ ਜਾਗਰੂਕ ਕਰਨਾ ਹੈ।

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਯੂਟਿਊਬ ਚੈਨਲ ਦੇ ਐਡਮਿਨ ਨੂੰ ਸੰਪਰਕ ਕੀਤਾ। ਹਾਲਾਂਕਿ ਸਾਡਾ ਉਨ੍ਹਾਂ ਨਾਲ ਸੰਪਰਕ ਕਾਇਮ ਨਹੀਂ ਹੋ ਸਕਿਆ। ਸੰਪਰਕ ਕਾਇਮ ਹੋਣ ਤੇ ਅਸੀਂ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਸਕ੍ਰਿਪਟਡ ਹੈ ਜਿਸ ਨੂੰ ਅਸਲ ਘਟਨਾ ਮੰਨਦਿਆਂ ਗੁੰਮਰਾਹਕੁਨ ਜਾਣਕਾਰੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

Result: False context/Missing context

Our Sources

YouTube video uploaded by 3rd Eye on February 7,2022
Facebook video uploaded on Ideas Factory on December 14,2021

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular