Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡੀਆ ਤੇ ਹਿੰਦੀ ਨਿਊਜ਼ ਚੈਨਲ ਫਰਸਟ ਇੰਡੀਆ ਰਾਜਸਥਾਨ ਦੀ ਬ੍ਰੇਕਿੰਗ ਦਾ ਇੱਕ ਸਕਰੀਨ ਸ਼ਾਟ ਵਾਇਰਲ ਹੋ ਰਿਹਾ ਹੈ। ਇਸ ਬ੍ਰੇਕਿੰਗ ਦੇ ਵਿਚ ਗ੍ਰਹਿ ਮੰਤਰਾਲੇ ਦਾ ਹਵਾਲਾ ਦਿੱਤਾ ਜਾ ਰਿਹਾ ਹੈ।
ਵਾਇਰਲ ਹੋ ਰਹੀ ਸਕ੍ਰੀਨਸ਼ਾਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਗ੍ਰਹਿ ਮੰਤਰਾਲੇ ਨੇ ਇਕ ਵੱਡਾ ਫੈਸਲਾ ਲਿਆ ਹੈ ਜਿਸ ਦੇ ਮੁਤਾਬਕ ਪੂਰੇ ਦੇਸ਼ ਵਿਚ 31 ਦਸੰਬਰ ਤਕ ਸਕੂਲ ਅਤੇ ਕਾਲਜ ਬੰਦ ਰਹਿਣਗੇ।
ਟਵਿੱਟਰ ਤੇ ਵੀ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਵੀ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈਕ ਦੇ ਲਈ ਭੇਜਿਆ।
ਗ੍ਰਹਿ ਮੰਤਰਾਲੇ ਦੇ ਹਵਾਲੇ ਤੋਂ 31 ਦਸੰਬਰ ਤੱਕ ਸਕੂਲ ਅਤੇ ਕਾਲਜ ਬੰਦ ਕਰਨ ਨੂੰ ਲੈ ਕੇ ਕੀਤੇ ਜਾ ਰਹੇ ਦਾਅਵੇ ਦੀ ਸੱਚਾਈ ਜਾਣਨ ਦੇ ਲਈ ਅਸੀਂ ਆਪਣੀ ਪੜਤਾਲ ਸ਼ੁਰੂ ਕੀਤੀ। ਗੂਗਲ ਕੀ ਵਰਡ ਸਰਚ ਦੀ ਮਦਦ ਦੇ ਨਾਲ ਖੰਗਾਲਣ ਤੋਂ ਬਾਅਦ ਸਾਨੂੰ ਕੋਈ ਮੀਡੀਆ ਰਿਪੋਰਟ ਨਹੀਂ ਮਿਲੀ।
ਵੱਧ ਜਾਣਕਾਰੀ ਦੇ ਲਈ ਅਸੀਂ ਗ੍ਰਹਿ ਮੰਤਰਾਲੇ ਦੀ ਅਧਿਕਾਰਿਕ ਵੈੱਬਸਾਈਟ ਨੂੰ ਖੰਗਾਲਿਆ। ਉੱਥੇ ਵੀ ਸਾਨੂੰ ਵਾਇਰਲ ਦਾ ਵੀ ਨਾਲ ਸਬੰਧਤ ਕੋਈ ਜਾਣਕਾਰੀ ਨਹੀਂ ਮਿਲੀ।
ਗ੍ਰਹਿ ਮੰਤਰਾਲੇ ਦੀ ਅਧਿਕਾਰਿਕ ਵੈੱਬਸਾਈਟ ਤੇ ਸਾਨੂੰ 27 ਅਕਤੂਬਰ ਨੂੰ ਗ੍ਰਹਿ ਸਚਿਵ ਅਜੇ ਭੱਲਾ ਦੁਆਰਾ ਲਿਖਿਆ ਗਿਆ ਇੱਕ ਪੱਤਰ ਮਿਲਿਆ। ਇਸ ਪੱਤਰ ਵਿਚ ਸਾਰੇ ਰਾਜਾਂ ਨੂੰ ਸਖ਼ਤੀ ਦੇ ਨਾਲ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।
ਪੜਤਾਲ ਜਾਰੀ ਰੱਖਦੇ ਹੋਏ ਅਸੀਂ ਹੋਰ ਜਾਣਕਾਰੀ ਦੇ ਲਈ ਐਜੂਕੇਸ਼ਨ ਮੰਤਰਾਲੇ ਦੀ ਅਧਿਕਾਰਿਕ ਵੈੱਬਸਾਈਟ ਨੂੰ ਖੰਗਾਲਿਆ ਪਰ ਉੱਥੇ ਵੀ ਸਾਨੂੰ ਵਾਇਰਲ ਦਾਅਵੇ ਦੇ ਨਾਲ ਸੰਬੰਧਿਤ ਕੋਈ ਖਾਸ ਜਾਣਕਾਰੀ ਨਹੀਂ ਮਿਲੀ।
ਵਾਇਰਲ ਦਾਅਵੇ ਦੀ ਤਹਿ ਤਕ ਜਾਣ ਦੇ ਲਈ ਅਸੀਂ ਟਵਿੱਟਰ ਖੰਗਾਲਣਾ ਸ਼ੁਰੂ ਕੀਤਾ ਜਿੱਥੇ ਸਾਨੂੰ ਪੀਆਈਬੀ ਫੈਕਟ ਚੈਕ ਦਾ ਇੱਕ ਟਵੀਟ ਮਿਲਿਆ। ਟਵੀਟ ਵਿੱਚ ਦੱਸਿਆ ਗਿਆ ਹੈ ਕਿ ਗ੍ਰਹਿ ਮੰਤਰਾਲੇ ਨੇ 31 ਦਸੰਬਰ ਤੱਕ ਸਕੂਲ ਕਾਲਜ ਬੰਦ ਕਰਨ ਦਾ ਕੋਈ ਫ਼ੈਸਲਾ ਨਹੀਂ ਲਿਆ ਹੈ।
ਟਵਿੱਟਰ ਖੰਗਾਲਦੇ ਹੋਏ ਸਾਨੂੰ ਫਰਸਟ ਇੰਡੀਆ ਨਿਊਜ਼ ਰਾਜਸਥਾਨ ਦੁਆਰਾ ਕੀਤਾ ਇਕ ਟਵੀਟ ਮਿਲਿਆ। ਉਨ੍ਹਾਂ ਨੇ ਟਵੀਟ ਕਰ ਦੱਸਿਆ ਕਿ ਫਰਸਟ ਇੰਡੀਆ ਨਿਊਜ਼ ਚੈਨਲ ਦੀ ਬ੍ਰੇਕਿੰਗ ਪਲੇਟ ਨੂੰ ਐਡਿਟ ਕਰ ਫ਼ਰਜ਼ੀ ਖ਼ਬਰ ਲਿਖ ਕੇ ਸ਼ੇਅਰ ਕੀਤਾ ਜਾ ਰਿਹਾ ਹੈ।ਇਸ ਖ਼ਬਰ ਅਤੇ ਪੋਸਟ ਦਾ ਚੈਨਲ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਦਾਅਵੇ ਦੀ ਪੜਤਾਲ ਕਰਨ ਤੋਂ ਬਾਅਦ ਅਸੀਂ ਪਾਇਆ ਕਿ 31 ਦਸੰਬਰ ਤੱਕ ਸਕੂਲ ਅਤੇ ਕਾਲਜ ਦੇ ਬੰਦ ਰਹਿਣ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਫ਼ਰਜ਼ੀ ਹੈ। ਫਰਸਟ ਇੰਡੀਆ ਨਿਊਜ਼ ਚੈਨਲ ਦੀ ਬ੍ਰੇਕਿੰਗ ਪਲੇਟ ਨੂੰ ਐਡਿਟ ਕਰ ਗੁੰਮਰਾਹਕੁਨ ਦਾਅਵਾ ਸ਼ੇਅਰ ਕੀਤਾ ਜਾ ਰਿਹਾ ਹੈ।
Twitter https://twitter.com/PIBFactCheck/status/1330900036436123648
Twitter https://twitter.com/1stIndiaNews/status/1331132335757004807
Ministry of Education https://www.education.gov.in/hi
Ministry of Home Affairs https://www.mha.gov.in/media/whats-new
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044