Claim
ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਾਜ ‘ਚ ਸਕਾਰਪੀਓ ਕਾਰ ਦੀ ਮੰਗ ਕਰਨ ‘ਤੇ ਸਹੁਰੇ ਨੇ ਜਵਾਈ ਨੂੰ ਚੱਪਲਾਂ ਨਾਲ ਕੁੱਟਿਆ। ਇਸ ਦਾਅਵੇ ਨੂੰ ਪਹਿਲਾਂ Newschecker Hindi ਦੁਆਰਾ ਫੈਕਟ ਚੈਕ ਕੀਤਾ ਜਾ ਚੁੱਕਾ ਹੈ।

Fact
ਵਾਇਰਲ ਹੋ ਰਹੇ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਵੀਡੀਓ ਦੇ ਇੱਕ ਕੀਫ੍ਰੇਮ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੋਜਿਆ। ਸਾਨੂੰ ‘ਮੈਥਿਲੀ ਬਾਜ਼ਾਰ’ ਦੇ ਯੂਟਿਊਬ ਚੈਨਲ ‘ਤੇ ਵਾਇਰਲ ਵੀਡੀਓ ਦਾ ਲੰਬਾ ਵਰਜ਼ਨ ਮਿਲਿਆ। ਇਹ ਵੀਡੀਓ ਇਸ ਚੈਨਲ ‘ਤੇ ਸਾਲ 2021 ਵਿੱਚ ਅਪਲੋਡ ਕੀਤੀ ਗਈ ਸੀ। 2 ਮਿੰਟ 50 ਸਕਿੰਡ ਦੇ ਇਸ ਵੀਡੀਓ ‘ਚ ਵਾਇਰਲ ਵੀਡੀਓ ਦਾ ਕੁਝ ਹਿੱਸਾ ਦੇਖਿਆ ਜਾ ਸਕਦਾ ਹੈ। ਵੀਡੀਓ ਦੇ ਵੇਰਵੇ ਵਿੱਚ ਇਸ ਵਿੱਚ ਕੰਮ ਕਰਨ ਵਾਲੇ ਅਦਾਕਾਰਾਂ ਦੇ ਨਾਵਾਂ ਦਾ ਜ਼ਿਕਰ ਹੈ।

ਵਾਇਰਲ ਵੀਡੀਓ ‘ਚ ਕਥਿਤ ਲਾੜਾ ਅਤੇ ਉਸ ਦੇ ਸਹੁਰੇ ਨੂੰ ਚੈਨਲ ‘ਤੇ ਮੌਜੂਦ ਹੋਰ ਵੀਡੀਓਜ਼ ‘ਚ ਵੀ ਦੇਖਿਆ ਜਾ ਸਕਦਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਤੋਂ ਬਾਅਦ ਅਸੀਂ ‘ਮੈਥਿਲੀ ਬਾਜ਼ਾਰ’ ਯੂਟਿਊਬ ਚੈਨਲ ਦੇ About Us (ਸਾਡੇ ਬਾਰੇ) ਸੈਕਸ਼ਨ ਨੂੰ ਸਰਚ ਕੀਤਾ। ਇੱਥੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਇਹ ਮੈਥਿਲੀ ਭਾਸ਼ਾ ਵਿੱਚ ਇੱਕ ਪ੍ਰਸਿੱਧ ਚੈਨਲ ਹੈ, ਜਿੱਥੇ ਮਨੋਰੰਜਨ ਦੇ ਉਦੇਸ਼ ਲਈ ਕਾਮੇਡੀ ਵੀਡੀਓਜ਼ ਅਪਲੋਡ ਕੀਤੇ ਜਾਂਦੇ ਹਨ।

ਇਸ ਤਰ੍ਹਾਂ, ਸਾਡੀ ਜਾਂਚ ਵਿੱਚ ਇਹ ਸਪੱਸ਼ਟ ਹੋ ਗਿਆ ਕਿ ਦਾਜ ਦੀ ਮੰਗ ਲਈ ‘ਸਹੁਰੇ ਵੱਲੋਂ ਜਵਾਈ ਨੂੰ ਕੁੱਟਿਆ’ ਦੇ ਦਾਅਵੇ ਵਾਲੀ ਵਾਇਰਲ ਵੀਡੀਓ ਸਕ੍ਰਿਪਟਡ ਹੈ। ਇਸ ਵੀਡੀਓ ਨੂੰ ਸੱਚ ਮੰਨ ਕੇ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਬਾਰੇ ਹੋਰ ਵੇਰਵਿਆਂ ਲਈ ਅਸੀਂ ‘ਮੈਥਿਲੀ ਬਾਜ਼ਾਰ’ ਚੈਨਲ ਨਾਲ ਸੰਪਰਕ ਕੀਤਾ ਹੈ। ਜਵਾਬ ਮਿਲਣ ਤੇ ਆਰਟੀਕਲ ਨੂੰ ਅਪਡੇਟ ਕੀਤਾ ਜਾਵੇਗਾ।
Result: False
Our Sources
Video Uploaded on YouTube Channel ‘Maithili Bazar‘ in 2021
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।