ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact Checkਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੀ ਤਸਵੀਰ ਨੂੰ ਦਿੱਲੀ ਦਾ ਦੱਸਕੇ ਕੀਤਾ...

ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੀ ਤਸਵੀਰ ਨੂੰ ਦਿੱਲੀ ਦਾ ਦੱਸਕੇ ਕੀਤਾ ਸ਼ੇਅਰ , ਪੜ੍ਹੋ ਵਾਇਰਲ ਦਾਅਵੇ ਦੀ ਸਚਾਈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡਿਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਪਰਿਵਾਰ ਭਰੇ ਪਾਣੀ ਵਿੱਚ ਬੈਠਾ ਹੋਇਆ ਦਿਖਾਈ ਦੇ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਦੀ ਦਿੱਲੀ ਦੀ ਹੈ।

Fact Check/Verification

ਸੋਸ਼ਲ ਮੀਡਿਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇੱਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਹੈ ਤਸਵੀਰ ਵਿੱਚ ਇਕ ਪਰਿਵਾਰ ਭਰੇ ਪਾਣੀ ਵਿੱਚ ਬੈਠਾ ਹੋਇਆ ਦਿਖਾਈ ਦੇ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਦੀ ਦਿੱਲੀ ਦੀ ਹੈ।

ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਵੀ ਇਸ ਤਸਵੀਰ ਨੂੰ ਆਪਣੇ ਟਵਿੱਟਰ ਹੈਂਡਲ ਤੇ ਸ਼ੇਅਰ ਕੀਤਾ।

ਇੱਕ ਸੋਸ਼ਲ ਮੀਡਿਆ ਯੂਜ਼ਰ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ , ” ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਰਿਠਾਲਾ ਨੂੰ ਲੰਡਨ ਬਣਾ ਦਿੱਤਾ। ਦੇਖੋ , ਕਿਸ ਤਰ੍ਹਾਂ ਇੱਕ ਪਰਿਵਾਰ ਲੰਡਨ ਦੀ ਗਲੀ ਵਿੱਚ ਬਹਿ ਕੇ ਚਾਹ ਅਤੇ ਬਿਸਕੁਟ ਦਾ ਆਨੰਦ ਮਾਨ ਰਹੇ ਹਨ।”

https://www.facebook.com/photo.php?fbid=933130043870896&set=a.168833383633903&type=3&theater

ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਇਸ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਦੌਰਾਨ ਅਸੀਂ ਸਭ ਤੋਂ ਪਹਿਲਾਂ ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਦੇ ਨਾਲ ਇਸ ਤਸਵੀਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ।

ਸਰਚ ਦੇ ਦੌਰਾਨ ਸਾਨੂੰ ਪੰਜਾਬ ਦੇ ਬਰਨਾਲਾ ਹਲਕੇ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦਾ ਇੱਕ ਟਵੀਟ ਮਿਲਿਆ ਜਿਸ ਵਿੱਚ ਉਹਨਾਂ ਨੇ ਇਸ ਤਸਵੀਰ ਦਾ ਇਸਤੇਮਾਲ ਕੀਤਾ ਸੀ। ਮੀਤ ਹੇਅਰ ਨੇ ਇਹ ਟਵੀਟ 18 ਜੁਲਾਈ 2016 ਨੂੰ ਕੀਤਾ ਸੀ ਜਿਸ ਵਿੱਚ ਉਹਨਾਂ ਨੇ ਉਸ ਵੇਲੇ ਦੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਤੇ ਨਿਸ਼ਾਨਾ ਸਾਧਦਿਆਂ ਹੋਇਆ ਲਿਖਿਆ “ ਮਾਨਸਾ ਵਿੱਚ ਇੱਕ ਪਰਿਵਾਰ ਅਕਾਲੀ ਦਲ ਵਲੋਂ ਕੀਤੇ ਗਏ ਸੀਵਰੇਜ ਦੇ ਵਿਕਾਸ ਖਿਲਾਫ ਧਰਨਾ ਦਿੰਦੇ ਹੋਏ। ਲੋਕ 2017 ਦਾ ਇੰਤਜ਼ਾਰ ਕਰ ਰਹੇ ਹਨ “

ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਇੱਕ ਫੇਸਬੁੱਕ ਯੂਜ਼ਰ ‘ਸੁਭਾਸ਼ ਸਚਦੇਵਾ’ ਦੀ ਪ੍ਰੋਫਾਈਲ ਵਿੱਚ ਮਿਲੀ ਜੋ ਉਹਨਾਂ ਨੇ ਜੁਲਾਈ 17, 2016 ਨੂੰ ਅਪਲੋਡ ਕੀਤੀਆਂ ਸਨ। ਤਸਵੀਰ ਦੇ ਕੈਪਸ਼ਨ ਮੁਤਾਬਕ, ਇਹ ਤਸਵੀਰਾਂ ਪੰਜਾਬ ਦੇ ਮਾਨਸਾ ਦੀਆਂ ਹਨ।

https://www.facebook.com/subhash.sachdeva.37/posts/502909576547276

ਸਰਚ ਦੇ ਦੌਰਾਨ ਅਸੀਂ ਪਾਇਆ ਕਿ ਕੁਝ ਲੋਕਾਂ ਨੇ ਕਮੈਂਟ ਸੈਕਸ਼ਨ ਵਿੱਚ ਪੰਜਾਬ ਕੇਸਰੀ ਦੇ ਈ ਪੇਪਰ ਦਾ ਸਕ੍ਰੀਨਸ਼ੋਟ ਅਪਲੋਡ ਕਰਦਿਆਂ ਇਸ ਤਸਵੀਰ ਨੂੰ ਮਾਨਸਾ ਦਾ ਦੱਸਿਆ।

Conclusion:

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੀਆਂ ਤਸਵੀਰਾਂ ਪੰਜਾਬ ਦੇ ਮਾਨਸਾ ਦੀਆਂ ਹਨ ਨਾ ਕਿ ਦਿੱਲੀ ਦੀਆਂ।

Result: Misleading

Our Sources

Facebook: https://www.facebook.com/subhash.sachdeva.37/posts/502909576547276

Twitter: https://twitter.com/meet_hayer/status/755046605615759360

Twitter: https://twitter.com/BeHuman00x/status/756069686689853440


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular