ਸੋਸ਼ਲ ਮੀਡੀਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਬਰਨਾਲਾ ਤੋਂ ਲੀਡਰ ਦਵਿੰਦਰ ਸਿੰਘ ਸਿੱਧੂ ਬਿਹਲਾ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ,’ਕਦੀ ਵੀ ਨਾ ਆਵੇ ਅਕਾਲੀ ਦਲ ਦੀ ਸਰਕਾਰ’
Fact Check/Verification
ਸੋਸ਼ਲ ਮੀਡੀਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਬਰਨਾਲਾ ਤੋਂ ਲੀਡਰ ਦਵਿੰਦਰ ਸਿੰਘ ਸਿੱਧੂ ਬਿਹਲਾ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ,’ਕਦੀ ਵੀ ਨਾ ਆਵੇ ਅਕਾਲੀ ਦਲ ਦੀ ਸਰਕਾਰ’
ਸੋਸ਼ਲ ਮੀਡੀਆ ਤੇ ਇਕ ਫੇਸਬੁੱਕ ਪੇਜ਼ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,”#ਬੀਹਲਾਬਾਊਂਸਰਾਂਵਾਲਾ ਕੀ ਕਹੀ ਜਾਦਾ ! ਹਰ ਪਿੰਡ ਹਰ ਸ਼ਹਿਰ ਦੀ ਪੁਕਾਰ ਕਦੇ ਵੀ ਨਾ ਆਵੇ ਅੱਖਾਂ ਦੀ ਗੱਲ ਦੀ ਸਰਕਾਰ”। ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਵਿੱਚ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦਵਿੰਦਰ ਸਿੰਘ ਸਿੱਧੂ ਬਿਹਲਾ ਦੇ ਫੇਸਬੁੱਕ ਪੇਜ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ 17 ਅਗਸਤ ਨੂੰ ਅਪਲੋਡ ਕੀਤਾ ਹੋਇਆ ਇੱਕ ਵੀਡੀਓ ਮਿਲਿਆ ਜਿਸਦੇ ਵਿਚ ਦਵਿੰਦਰ ਬਿਹਲਾ ਇੱਕ ਫਲੈਕਸ ਨੂੰ ਲੈ ਕੇ ਸਪੱਸ਼ਟੀਕਰਨ ਦੇ ਰਹੇ ਸਨ।
ਅਸੀਂ ਵੀਡੀਓ ਨੂੰ ਬਹੁਤ ਧਿਆਨ ਦੇ ਨਾਲ ਸੁਣਿਆ ਅਤੇ ਪਾਇਆ ਕਿ ਵਾਇਰਲ ਹੋ ਰਿਹਾ ਹੈ ਵੀਡੀਓ ਇਸੇ ਸਪੱਸ਼ਟੀਕਰਨ ਵੀਡੀਓ ਦਾ ਇੱਕ ਹਿੱਸਾ ਹੈ। ਵਾਇਰਲ ਹੋ ਰਹੀ ਵੀਡੀਓ ਨੂੰ ਅਸਲ ਵੀਡੀਓ ਵਿੱਚ ਇੱਕ ਮਿੰਟ ਤਿੰਨ ਸਕਿੰਟ ਤੋਂ ਲੈ ਕੇ ਇੱਕ ਮਿੰਟ ਦਸ ਸਕਿੰਟ ਦੇ ਵਿਚਕਾਰ ਸੁਣਿਆ ਜਾ ਸਕਦਾ ਹੈ। ਗੌਰਤਲਬ ਹੈ ਕਿ ਅਸਲੀ ਵੀਡੀਓ ਦੇ ਵਿੱਚ ਅਕਾਲੀ ਲੀਡਰ ਇੱਕ ਫੋਟੋਸ਼ਾਪ ਫਲੈਕਸ ਨੂੰ ਲੈ ਕੇ ਸਪੱਸ਼ਟੀਕਰਨ ਦੇ ਰਹੇ ਸਨ।
ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦਵਿੰਦਰ ਸਿੰਘ ਸਿੱਧੂ ਬਿੱਲਾ ਦੇ ਫੇਸਬੁੱਕ ਪੇਜ ਨੂੰ ਹੋਰ ਖੰਗਾਲਿਆ। ਜਾਂਚ ਦੇ ਦੌਰਾਨ ਅਸੀਂ ਪਾਇਆ ਕਿ ਅਕਾਲੀ ਦਲ ਲੀਡਰ ਦਵਿੰਦਰ ਬਿਹਲਾ ਨੇ ਇਸ ਮਾਮਲੇ ਦੇ ਵਿਚ ਸਾਈਬਰ ਸੈੱਲ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਵੀਡੀਓ ਐਡੀਟਡ ਹੈ। ਅਸਲ ਵਿੱਚ ਵਾਇਰਲ ਹੋ ਰਿਹਾ ਵੀਡੀਓ ਇੱਕ ਸਪਸ਼ਟੀਕਰਨ ਵੀਡੀਓ ਦਾ ਹਿੱਸਾ ਹੈ।
Result:Misleading
Sources
https://www.facebook.com/watch/?t=0&v=2740653549542449
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044