Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡੀਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਦਿਖਾਈ ਦੇ ਸਕਦੀ ਹੈ। ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਤਰਨਤਾਰਨ ਦੇ ਪਿੰਡ ਸਿਧਵਾਂ ਦੀਆਂ ਜਿੱਥੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਗਈ।
ਫੇਸਬੁੱਕ ਪੇਜ ਮੰਜੀ ਠੋਕ ਮਹਿਕਮਾ ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,’ਤਰਨਤਾਰਨ ਦੇ ਪਿੰਡ ਸਿਧਵਾਂ ਦੇ ਵਿਚ ਗੁਰੂ ਸਾਹਿਬ ਦੀ ਹੋਈ ਬੇਅਦਬੀ। ਅੰਗ ਪਾੜੇ ਗਏ। ਬਾਦਲ ਸਰਕਾਰ ਵਿੱਚ ਬਾਦਲ ਦੋਸ਼ੀ ਹੁਣ ਕੌਣ ਦੋਸ਼ੀ? ਦੋਗਲਾਪਨ ਨਹੀਂ ਵਿਖਾਉਣਾ?
ਅਸੀਂ ਪਾਇਆ ਕਿ ਇਸ ਤਸਵੀਰ ਨੂੰ ਤਰਨਤਾਰਨ ਦੇ ਪਿੰਡ ਸਿਧਵਾਂ ਦਾ ਦੱਸਦਿਆਂ ਸੋਸ਼ਲ ਮੀਡੀਆ ਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਤਸਵੀਰ ਨੂੰ ਲੈ ਕੇ ਜਾਂਚ ਸ਼ੁਰੂ ਕੀਤੀ। ਅਸੀਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਦੈਨਿਕ ਜਾਗਰਣ ਦੁਆਰਾ ਸਾਲ 2018 ਵਿਚ ਪ੍ਰਕਾਸ਼ਿਤ ਆਰਟੀਕਲ ਵਿੱਚ ਅਪਲੋਡ ਮਿਲੀ। ਤਸਵੀਰ ਦੇ ਨਾਲ ਦਿੱਤੇ ਕੈਪਸ਼ਨ ਦੇ ਮੁਤਾਬਕ ਘਨੌਲੀ ਦੇ ਪਿੰਡ ਡੰਗੋਲੀ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਵਿਚ ਸ਼ਨੀਵਾਰ ਨੂੰ ਸ਼ਰਾਰਤੀ ਅਨਸਰਾਂ ਦੁਆਰਾ ਦਿਨ ਦਿਹਾਡ਼ੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗ ਫਾੜ ਦੇਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਇਸ ਨਾਲ ਹੀ ਆਪਣੀ ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਇਕ ਹੋਰ ਮੀਡੀਆ ਅਦਾਰਾ ਪੰਜਾਬ ਕੇਸਰੀ ਦੁਆਰਾ ਸਾਲ 2021 ਦੇ ਵਿੱਚ ਅਪਲੋਡ ਮਿਲੀ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਸਗੋਂ ਸਾਲ 2018 ਤੋਂ ਇੰਟਰਨੈੱਟ ਤੇ ਮੌਜੂਦ ਹੈ। ਹਾਲਾਂਕਿ ਆਪਣੀ ਸਰਚ ਦੇ ਦੋਰਾਨ ਅਸੀਂ ਵਾਇਰਲ ਤਸਵੀਰ ਦੇ ਅਸਲ ਸਰੋਤ ਨੂੰ ਨਹੀਂ ਲੱਭ ਸਕੇ ਹਾਂ।
ਹੁਣ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਤਰਨਤਾਰਨ ਦੇ ਪਿੰਡ ਸਿੱਧਵਾਂ ਵਿੱਚ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਆਪਣੀ ਸਰਚ ਦੇ ਦੌਰਾਨ ਸਾਨੂੰ ਮੀਡੀਆ ਅਦਾਰਾ ਏਐਨਬੀ ਨਿਊਜ਼ ਦੁਆਰਾ 19 ਅਕਤੂਬਰ 2022 ਨੂੰ ਅਪਲੋਡ ਕੀਤੀ ਗਈ ਵੀਡਿਓ ਮਿਲੀ ਜਿਸ ਦੇ ਮੁਤਾਬਕ ਤਰਨਤਾਰਨ ਦੇ ਪਿੰਡ ਸਿੱਧਵਾਂ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ। ਰਿਪੋਰਟ ਦੇ ਮੁਤਾਬਕ ਸ਼ਰਾਰਤੀ ਅਨਸਰਾਂ ਨੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਗਰਾਊਂਡ ਵਿਚ ਸੁੱਟ ਦਿੱਤੇ।
ਸਰਚ ਦੇ ਦੌਰਾਨ ਸਾਨੂੰ ਬਾਬੂਸ਼ਾਹੀ ਟਾਈਮਜ਼ ਦੁਆਰਾ ਪ੍ਰਕਾਸ਼ਿਤ ਰਿਪੋਰਟ ਵੀ ਮਿਲੀ। ਰਿਪੋਰਟ ਦੇ ਮੁਤਾਬਕ ਇਹ ਮਾਮਲਾ ਤਰਨਤਾਰਨ ਦੇ ਪਿੰਡ ਸਿਧਵਾਂ ਦਾ ਹੈ, ਜਿਥੇ ਗੁਰਦੁਆਰਾ ਜਨਮ ਅਸਥਾਨ ਧੰਨ ਧੰਨ ਬਾਬਾ ਜੇਠਾ ਜੀ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਣੀ ਗਰਾਊਂਡ ਵਿਚ ਮਿਤੀ 14 ਅਤੇ 15 ਨੂੰ ਕਿਸੇ ਸ਼ਰਾਰਤੀ ਅਨਸਰ ਨੇ ਸੁਖਮਨੀ ਸਾਹਿਬ ਗੁਟਕਾ ਸਾਹਿਬ ਦੇ ਅੰਗਾਂ ਨੂੰ ਪਾੜ ਕੇ ਸੁੱਟ ਦਿੱਤਾ । ਗਰਾਊਂਡ ਵਿੱਚ ਖੇਡ ਰਹੇ ਕੁਝ ਬੱਚਿਆਂ ਵੱਲੋਂ ਗੁਟਕਾ ਸਾਹਿਬ ਫਟੇ ਅੰਗਾਂ ਨੂੰ ਦੇਖ ਕੇ ਤੁਰੰਤ ਇਸ ਦੀ ਜਾਣਕਾਰੀ ਗੁਰਦੁਆਰਾ ਸਾਹਿਬ ਦੀ ਕਮੇਟੀ ਅਤੇ ਪਿੰਡ ਵਾਸੀਆਂ ਦਿੱਤੀ।
ਇਸ ਘਟਨਾ ਦੇ ਵਾਪਰਨ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਅਤੇ ਪ੍ਰਧਾਨ ਵੱਲੋਂ ਅਨਾਊਂਸਮੈਂਟ ਕੀਤੀ ਗਈ ਕਿ ਅਜਿਹੇ ਸ਼ਰਾਰਤੀ ਨੂੰ ਲੱਭਣ ਵਾਲੇ ਦਾ ਨਾਮ ਗੁਪਤ ਰੱਖ ਕੇ ਉਸ ਨੂੰ ਇਨਾਮ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਉਪਰੋਕਤ ਸ਼ਰਾਰਤੀ ਅਨਸਰ ਵੱਲੋਂ ਅਗਲੇ ਦਿਨ ਗੁਰਦੁਆਰਾ ਸਾਹਿਬ ਦੇ ਗੋਬਰ ਗੈਸ ਨੇੜੇ ਲੱਗੇ ਦਰਵਾਜ਼ੇ ਨੂੰ ਪਾਰ ਕਰ ਕੇ ਫਟੇ ਹੋਏ ਗੁਟਕਾ ਸਾਹਿਬ ਨੂੰ ਭਾਂਡੇ ਧੋਣ ਵਾਲੀ ਜਗ੍ਹਾ ਤੇ ਰੱਖ ਕੇ ਆਪ ਫਰਾਰ ਹੋ ਜਾਂਦਾ ਹੈ । ਖਾਲੜਾ ਪੁਲਸ ਵੱਲੋਂ ਇਸ ਸੰਬੰਧੀ ਧਾਰਾ 295 ਏ ਤਹਿਤ ਅਣਪਛਾਤਿਆ ਤੇ ਪਰਚਾ ਦਰਜ ਕਰ ਲਿਆ ਹੈ।
ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਸਥਾਨਕ ਪੱਤਰਕਾਰ ਰਵੀ ਖਹਿੜਾ ਨਾਲ ਗੱਲਬਾਤ ਕੀਤੀ ਰਵੀ ਖਹਿੜਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਵਾਇਰਲ ਹੋ ਰਹੀ ਤਸਵੀਰ ਗੁੰਮਰਾਹਕੁਨ ਹੈ। ਉਨ੍ਹਾਂ ਨੇ ਦੱਸਿਆ ਕਿ ਤਰਨਤਾਰਨ ਦੇ ਪਿੰਡ ਸਿਧਵਾਂ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਗੁਟਕੇ ਦੀ ਬੇਅਦਬੀ ਕੀਤੀ ਗਈ ਸੀ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਤਸਵੀਰ ਗੁੰਮਰਾਹਕੁਨ ਹੈ। ਤਰਨਤਾਰਨ ਦੇ ਪਿੰਡ ਸਿਧਵਾਂ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਗੁਟਕੇ ਦੀ ਬੇਅਦਬੀ ਕੀਤੀ ਗਈ ਸੀ ਪਰ ਵਾਇਰਲ ਹੋ ਰਹੀ ਤਸਵੀਰ ਕਿਸੇ ਹੋਰ ਘਟਨਾ ਨਾਲ ਸਬੰਧਤ ਹੈ।
Our Sources
Media report published by Dainik Jagran on June 9, 2018
Media report published by Punjab Kesari on April 15, 2021
Media report published by ANB News on October 19, 2022
Media report published by Babushahi on October 19, 2022
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ