ਕਲੇਮ:
ਬ੍ਰਿਟਿਸ਼ ਆਰਮੀ ਨੂੰ ਟ੍ਰੇਨਿੰਗ ਦਿੰਦਾ ਹੈ ਇਹ ਸਿੱਖ ਵਿਅਕਤੀ।
ਵੇਰੀਫੀਕੇਸ਼ਨ:
ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫ਼ੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ । ਵਾਇਰਲ ਹੋ ਰਹੀ ਵੀਡੀਓ ਵਿਚ ਇਕ ਸਿੱਖ ਵਿਅਕਤੀ ਨੂੰ ਕੁਝ ਲੋਕਾਂ ਨੂੰ ਟ੍ਰੇਨਿੰਗ ਦਿੰਦੇ ਹੋਏ ਵੇਖਿਆ ਜਾ ਸਕਦਾ ਹੈ । ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਵਿਚ ਦਿਖਾਈ ਦੇ ਰਿਹਾ ਸਿੱਖ ਵਿਅਕਤੀ ਬ੍ਰਿਟਿਸ਼ ਆਰਮੀ ਨੂੰ ਟ੍ਰੇਨਿੰਗ ਦਿੰਦਾ ਹੈ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਖ਼ੂਬ ਸ਼ੇਅਰ ਕੀਤਾ ਜਾ ਰਿਹਾ ਹੈ।ਵਾਇਰਲ ਹੋ ਰਹੀ ਵੀਡੀਓ ਸਾਡੇ ਹੈਲਪਲਾਈਨ ਨੰਬਰ ਤੇ ਇਕ ਪਾਠਕ ਨੇ ਜਾਂਚ ਕਰਨ ਲਈ ਭੇਜੀ।
ਅਸੀਂ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਦੌਰਾਨ ਵਾਇਰਲ ਵੀਡੀਓ ਤੇ ਸਾਨੂੰ ਇਕ ਵੈਬਸਾਈਟ ਦਾ ਲਿੰਕ ਨਜ਼ਰ ਆਇਆ।
ਅਸੀਂ ਵੀਡੀਓ ਵਿਚ ਦਿੱਤੇ ਗਏ ਲਿੰਕ ਤੇ ਖੋਜ਼ ਕਰਨੀ ਸ਼ੁਰੂ ਕੀਤੀ। ਸਰਚ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਵਿਚ ਦਿਖਾਈ ਦੇ ਰਿਹਾ ਸ਼ਖਸ ਬਾਰੇ ਪਤਾ ਚੱਲਿਆ । ਜਾਣਕਾਰੀ ਦੇ ਮੁਤਾਬਕ , ਵੀਡੀਓ ਵਿਚ ਦਿਖਾਈ ਦੇ ਰਹੇ ਵਿਅਕਤੀ ਦਾ ਨਾਮ ਨਿਡਰ ਸਿੰਘ ਨਿਹੰਗ ਹੈ ਜੋ ਸ਼ਸਤਰ ਸਿੱਖਿਆ ਦੀ ਸਿਖਲਾਈ ਦਿੰਦੇ ਹਨ ।
ਹੁਣ ਅਸੀਂ ਕੁਝ ਟੂਲਜ਼ ਅਤੇ ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਦੇ ਨਾਲ ਅਸੀਂ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੋਰਾਨ ਸਾਨੂੰ ਵਾਇਰਲ ਵੀਡੀਓ ਸਨਾਤਨ ਸ਼ਸਤਰਵਿਦਿਆ ਦੇ ਅਧਿਕਾਰਿਕ ‘ਯੂ ਟਿਊਬ’ ਚੈਨਲ ‘ਤੇ ਮਿਲੀ ਜਿਸ ਦਾ ਕੈਪਸ਼ਨ ਸੀ : Sanatan Shastar Vidiya Italy Seminar 2013:Nidar Singh Nihang । 2013 ਵਿਚ ਅਪਲੋਡ ਕੀਤੀ ਗਈ ਵੀਡੀਓ ਦੇ ਮੁਤਾਬਕ , ਵੀਡੀਓ ਇਟਲੀ ਵਿਚ ਹੋਏ ਮਾਰਸ਼ਲ ਆਰਟ ਸੈਮੀਨਾਰ ਦੀ ਹੈ ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਦੇ ਨਾਲੁ ਸ਼ੇਅਰ ਕੀਤਾ ਜਾ ਰਿਹਾ ਹੈ । ਵੀਡੀਓ ਵਿਚ ਦਿਖਾਈ ਦੇ ਰਿਹਾ ਵਿਅਕਤੀ ਦਾ ਨਾਮ ਨਿਡਰ ਸਿੰਘ ਨਿਹੰਗ ਹੈ ਜੋ ਸ਼ਸਤਰ ਸਿੱਖਿਆ ਦੀ ਸਿਖਲਾਈ ਦਿੰਦੇ ਹਨ।
ਟੂਲਜ਼ ਵਰਤੇ:
*ਗੂਗਲ ਸਰਚ
*ਗੂਗਲ ਰਿਵਰਸ ਇਮੇਜ਼ ਸਰਚ
*InVid
ਰਿਜ਼ਲਟ – ਗੁੰਮਰਾਹਕੁੰਨ ਦਾਅਵਾ
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044)