ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeCoronavirusਕੀ ਮੁਜੱਫਰਨਗਰ ਵਿੱਚ ਡਾਕਟਰ ਕਰੋਨਾ ਮਰੀਜ਼ ਦੇ ਗੁਰਦੇ ਕੱਢਦਾ ਫੜਿਆ ਗਿਆ? ਫਰਜ਼ੀ...

ਕੀ ਮੁਜੱਫਰਨਗਰ ਵਿੱਚ ਡਾਕਟਰ ਕਰੋਨਾ ਮਰੀਜ਼ ਦੇ ਗੁਰਦੇ ਕੱਢਦਾ ਫੜਿਆ ਗਿਆ? ਫਰਜ਼ੀ ਖਬਰ ਹੋਈ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਦਾਅਵਾ ਕੀਤਾ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਵਿਚ ਇੱਕ ਡਾਕਟਰ ਨੇ ਕੋਰੋਨਾਵਾਇਰਸ ਨਾਲ ਸੰਕ੍ਰਮਿਤ ਮਰੀਜ ਦੇ ਗੁਰਦੇ ਕੱਢਕੇ ਵੇਚਣ ਦੀ ਕੋਸ਼ਿਸ਼ ਕੀਤੀ।

https://www.facebook.com/vikas.talwandi.7/posts/597205654316808

Fact Check /Verification

ਸੋਸ਼ਲ ਮੀਡਿਆ ਤੇ ਲਗਾਤਾਰ ਕੋਰੋਨਾਵਾਇਰਸ ਨੂੰ ਲੈ ਕੇ ਫਰਜ਼ੀ ਅਤੇ ਬੇਬੁਨਿਆਦ ਦਾਅਵੇ ਵਾਇਰਲ ਹੁੰਦੇ ਰਹਿੰਦੇ ਹਨ। ਇਸ ਵਿੱਚ ਸੋਸ਼ਲ ਮੀਡਿਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਵਿਚ ਇੱਕ ਡਾਕਟਰ ਨੇ ਕੋਰੋਨਾਵਾਇਰਸ ਨਾਲ ਸੰਕ੍ਰਮਿਤ ਮਰੀਜ ਦੇ ਗੁਰਦੇ ਕੱਢਕੇ ਵੇਚਣ ਦੀ ਕੋਸ਼ਿਸ਼ ਕੀਤੀ।

ਫੇਸਬੁੱਕ ਯੂਜ਼ਰ ਵਿਕਾਸ ਤਲਵੰਡੀ ਨੇ ਦੋ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਲਿਖਿਆ,” ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ ਵਿੱਚ ਗਰਗ ਹਸਪਤਾਲ ਵਿਁਚ ਇੱਕ ਡਾਕਟਰ ਕਰੋਨਾ ਪੀੜਤ ਮ੍ਰਿਤਕ ਦੇ ਗੁਰਦੇ ਕੱਢੇਦੇ ਹੋਏ ਰੰਗੇ ਹੱਥੀਂ ਫੜਿਆ ਗਿਆ ਹੈ।”

ਅਸੀਂ ਵਾਇਰਲ ਹੋ ਰਹੇ ਦਾਅਵੇ ਦੀ ਜਾਂਚ ਸ਼ੁਰੂ ਕੀਤੀ। ਅਸੀਂ ਵਾਇਰਲ ਹੋ ਰਹੀਆਂ ਤਸਵੀਰਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਦੀ ਮਦਦ ਨਾਲ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਵਾਇਰਲ ਤਸਵੀਰਾਂ Royal Bulletin ਨਾਂ ਦੀ ਡਿਜੀਟਲ ਵੈਬਸਾਈਟ ‘ਤੇ ਮਿਲੀਆਂ।

ਰਿਪੋਰਟ ਦੇ ਮੁਤਾਬਕ , ਯੂਪੀ ਦੇ ਮੁਜੱਫਰਨਗਰ ਵਿਚ ਇੱਕ ਡਾਕਟਰ ਨੇ ਪਥਰੀ ਦੱਸਕੇ ਮਰੀਜ ਦਾ ਗੁਰਦਾ ਕੱਢ ਦਿੱਤਾ ਸੀ ਜਿਸ ਦਾ ਪਤਾ ਲੱਗਣ ਤੋਂ ਬਾਅਦ ਕਾਫੀ ਹੰਗਾਮ ਹੋਇਆ। ਇਸ ਮਾਮਲੇ ਦੇ ਵਿੱਚ ਆਰੋਪੀ ਡਾਕਟਰ ਨੂੰ ਗਿਰਫ਼ਤਾਰ ਕਰ ਲਿਆ ਗਿਆ ਸੀ। ਅਸੀਂ ਪਾਇਆ ਕਿ ਇਹ ਖ਼ਬਰ ਸਾਲ 2018 ਦੀ ਹੈ।

ਅਸੀਂ ਇਸ ਮਾਮਲੇ ਨੂੰ ਲੈ ਕੇ ਹੋਰ ਛਾਣਬੀਣ ਕੀਤੀ। ਸਰਚ ਦੇ ਦੌਰਾਨ ਸਾਨੂੰ ਪਤ੍ਰਿਕਾ ਨਾਮਕ ਵੈਬਸਾਈਟ ਤੇ ਘਟਨਾ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਮਿਲੀ। ਇਸ ਮਾਮਲੇ ਦੇ ਵਿੱਚ ਆਰੋਪੀ ਡਾਕਟਰ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਗਈ ਅਤੇ ਮੁਕਦਮਾ ਵੀ ਦਰਜ਼ ਕੀਤਾ ਗਿਆ ਸੀ।

ਇਸ ਮਾਮਲੇ ਨੂੰ ਲੈ ਕੇ ਸਾਨੂੰ India TV ਦੀ ਵੀਡੀਓ ਰਿਪੋਰਟ ਵੀ ਮਿਲੀ। ਵੀਡੀਓ ਰਿਪੋਰਟ ਦੇ ਵਿੱਚ ਸਾਨੂੰ ਆਰੋਪੀ ਡਾਕਟਰ ਦੇ ਬਿਆਨ ਵੀ ਮਿਲੇ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਖਬਰ ਅਤੇ ਤਸਵੀਰਾਂ ਦੋ ਸਾਲ ਪੁਰਾਣੀਆਂ ਹਨ ਅਤੇ ਇਹਨਾਂ ਦਾ ਕਰੋਨਾਵਾਇਰਸ ਨਾਲ ਕੋਈ ਸੰਬੰਧ ਨਹੀਂ ਹੈ।

Result:Misplaced Context

Our Sources

Patrika:https://www.patrika.com/muzaffarnagar-news/kidney-case-police-seal-garg-hospital-and-fir-filed-against-dr-vibhu-1-3003078/

India TV: https://youtu.be/RaF1q5KNsAE

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular