ਵੀਰਵਾਰ, ਦਸੰਬਰ 26, 2024
ਵੀਰਵਾਰ, ਦਸੰਬਰ 26, 2024

HomeFact Checkਪੰਡਿਤ ਦੇ ਕਹਿਣ ਤੇ ਲੋਕਾਂ ਨੇ ਸੋਲਰ ਪੈਨਲ ਨੂੰ ਤੋੜ ਦਿੱਤਾ?

ਪੰਡਿਤ ਦੇ ਕਹਿਣ ਤੇ ਲੋਕਾਂ ਨੇ ਸੋਲਰ ਪੈਨਲ ਨੂੰ ਤੋੜ ਦਿੱਤਾ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਵਿਅਕਤੀਆਂ ਨੂੰ ਛੱਤ ਤੇ ਲੱਗੇ ਸੋਲਰ ਪੈਨਲ ਨੂੰ ਤੋੜਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਪੰਡਿਤ ਦੇ ਕਹਿਣ ਤੇ ਸੋਲਰ ਪੈਨਲ ਨੂੰ ਤੋੜ ਦਿੱਤਾ ਗਿਆ ਕਿਉਂਕਿ ਪੰਡਿਤ ਨੇ ਕਿਹਾ ਸੀ ਕਿ ਸੋਲਰ ਦੀ ਐਨਰਜੀ ਤੋਂ ਸੂਰਜ ਦੇਵਤਾ ਨੂੰ ਪਰੇਸ਼ਾਨੀ ਹੁੰਦੀ ਹੈ।

ਫੇਸਬੁੱਕ ਪੇਜ ‘ਟਰੂ ਪੰਜਾਬ ਪੋਸਟ’ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,”ਪੰਡਿਤ ਦੇ ਕਹਿਣ ਤੇ ਭੰਨ ਦਿੱਤੇ ਸੋਲਰ, ਕਹਿੰਦੇ ਸੂਰਜ ਦੇਵਤਾ ਨੂੰ ਹੁੰਦੀ ਹੈ ਪਰੇਸ਼ਾਨੀ।”

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਵੀਡੀਓ ਨੂੰ ਕੁਝ ਕੀ ਫਰੇਮ ਦੇ ਵਿੱਚ ਵੰਡ ਕੇ ਇੱਕ ਕੀ ਫਰੇਮ ਨੂੰ ਗੂਗਲ ਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਆਪਣੀ ਸਰਚ ਦੇ ਦੌਰਾਨ ਸਾਨੂੰ ਇੱਕ ਆਨਲਾਈਨ ਮੀਡੀਆ ਅਦਾਰੇ ਕਲਾਈਮੇਟ ਸਮੁਰਾਈ ਦੁਆਰਾ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਪ੍ਰਕਾਸ਼ਿਤ ਰਿਪੋਰਟ ਮਿਲੀ। ਇਹ ਰਿਪੋਰਟ 15 ਫਰਵਰੀ 2018 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ।

ਇਸ ਰਿਪੋਰਟ ਦੇ ਮੁਤਾਬਕ ਮਜ਼ਦੂਰਾਂ ਨੇ ਮਜ਼ਦੂਰੀ ਨਾ ਮਿਲਣ ਦੇ ਕਾਰਨ ਸੋਲਰ ਪੈਨਲ ਤੋੜ ਦਿੱਤੇ ਸਨ। ਇਹ ਘਟਨਾ ਮਹਾਰਾਸ਼ਟਰ ਦੇ ਚਾਲੀਸਗਾਓ ਸ਼ਹਿਰ ਦੀ ਦੱਸੀ ਗਈ ਹੈ।

Courtesy: Climate Samurai

ਪੜਤਾਲ ਕਰਨ ਤੇ ਸਾਨੂੰ ਇਸ ਵੀਡੀਓ ਦੇ ਬਾਰੇ ਵਿੱਚ ਗੋ ਨਿਊਜ਼ ਇੰਡੀਆ ਦੇ ਟਵਿੱਟਰ ਅਕਾਊਂਟ ਤੇ ਅਪਲੋਡ ਕੀਤਾ ਗਿਆ ਇੱਕ ਟਵੀਟ ਮਿਲਿਆ। ਇਸ ਟਵੀਟ ਦੇ ਮੁਤਾਬਕ ਵੀ ਮਜ਼ਦੂਰੀ ਨਾ ਮਿਲਣ ਦੇ ਕਾਰਨ ਮਜ਼ਦੂਰਾਂ ਨੇ ਸੋਲਰ ਪੈਨਲਾਂ ਨੂੰ ਤੋੜ ਦਿੱਤਾ।

Courtesy: X@GoNewsIndia

ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਫਰਜ਼ੀ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਦਰਅਸਲ ਤਨਖਾਹ ਨਾ ਮਿਲਣ ਦੇ ਕਾਰਨ ਨਾਰਾਜ਼ ਮਜ਼ਦੂਰਾਂ ਨੇ ਸੋਲਰ ਪੈਨਲਾਂ ਨੂੰ ਤੋੜ ਦਿੱਤਾ ਸੀ।

Result: False

Our Sources
Report from Climate Samurai, Dated February 15, 2018
X post from Go News India, Dated February 21, 2018

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular