ਸ਼ਨੀਵਾਰ, ਅਪ੍ਰੈਲ 20, 2024
ਸ਼ਨੀਵਾਰ, ਅਪ੍ਰੈਲ 20, 2024

HomeFact Checkਕੀ Sonia Mann ਨੇ ਹੱਥ ਵਿੱਚ ਫੜੀ ਸਾਬਕਾ Akali ਲੀਡਰ ਦੀ ਤਸਵੀਰ?

ਕੀ Sonia Mann ਨੇ ਹੱਥ ਵਿੱਚ ਫੜੀ ਸਾਬਕਾ Akali ਲੀਡਰ ਦੀ ਤਸਵੀਰ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਅਦਾਕਾਰਾ ਅਤੇ ਕਿਸਾਨ ਅੰਦੋਲਨ ਵਿਚ ਲੰਬੇ ਸਮੇਂ ਤੋਂ ਭੁਮਿਕਾ ਨਿਭਾਉਣ ਵਾਲੀ Sonia Mann ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਨ੍ਹਾਂ ਦੇ ਹੱਥ ਵਿਚ ਸ਼੍ਰੋਮਣੀ ਅਕਾਲੀ ਦਲ ਤੋਂ ਬਰਖਾਸਤ ਕੀਤੇ ਗਏ ਸਾਬਕਾ ਐਮ.ਐਲ.ਏ ਸੁੱਚਾ ਸਿੰਘ ਲੰਗਾਹ ਦੀ ਤਸਵੀਰ ਨੂੰ ਦੇਖਿਆ ਜਾ ਸਕਦਾ ਹੈ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮ ਖਾਸ ਤੌਰ ਤੋਂ ਵਟਸਐਪ ਦੀ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Sonia Mann ਨੇ ਹੱਥ ਵਿੱਚ ਫੜੀ ਸਾਬਕਾ Akali ਲੀਡਰ ਦੀ ਤਸਵੀਰ
Courtesy: WhatsApp forward

ਵਟਸਐਪ ਯੂਜ਼ਰ ਇਸ ਤਸਵੀਰ ਨੂੰ ਵਿਅੰਗਆਤਮਕ ਤੌਰ ਤੇ ਸ਼ੇਅਰ ਕਰਦਿਆਂ ਦਾਅਵਾ ਕਰ ਰਹੇ ਹਨ ਕਿ ਸੋਨੀਆ ਮਾਨ ਸੁੱਚਾ ਸਿੰਘ ਲੰਗਾਹ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ।

Sonia Mann ਨੇ ਹੱਥ ਵਿੱਚ ਫੜੀ ਸਾਬਕਾ Akali ਲੀਡਰ ਦੀ ਤਸਵੀਰ
Courtesy: WhatsApp forward

Fact Check/Verification

ਸੋਨੀਆ ਮਾਨ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀਆਂ ਲਗਾਤਾਰ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ। ਇਹ ਵੀ ਕਿਹਾ ਜਾ ਰਿਹਾ ਸੀ ਕਿ ਸੋਨੀਆ ਮਾਨ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਮੁਹਾਲੀ ਤੋਂ ਚੋਣ ਲੜਨਗੇ। ਸੋਨੀਆ ਮਾਨ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਦੀਆਂ ਖ਼ਬਰਾਂ ਤੋਂ ਬਾਅਦ ਸੋਸ਼ਲ ਮੀਡੀਆ ਤੇ ਸੋਨੀਆ ਮਾਨ ਨੂੰ ਲੈ ਕੇ ਕਾਫ਼ੀ ਵਿਵਾਦ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਸੋਨੀਆ ਮਾਨ ਨੇ ਖੁਦ ਵੱਖ ਵੱਖ ਮੀਡੀਆ ਸੰਸਥਾਨਾਂ ਨੂੰ ਦਿੱਤੀ ਇੰਟਰਵਿਊ ਵਿਚ ਕਿਸੇ ਵੀ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਫਿਲਹਾਲ ਇਨਕਾਰ ਕੀਤਾ ਹੈ। 

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਸੱਚਾਈ ਜਾਣਨ ਦੇ ਲਈ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ। 

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਰਚ ਦੇ ਦੌਰਾਨ ਸਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨਾਮਵਰ ਮੀਡੀਆ ਸੰਸਥਾਨ ਇਕਨਾਮਿਕ ਟਾਈਮਜ਼ ਦੁਆਰਾ ਆਪਣੇ ਆਰਟੀਕਲ ਵਿੱਚ ਪ੍ਰਕਾਸ਼ਤ ਮਿਲੀ। ਇਸ ਆਰਟੀਕਲ ਦੇ ਵਿੱਚ ਸੋਨੀਆ ਮਾਨ ਦੇ ਹੱਥ ਵਿੱਚ ਸਾਬਕਾ ਅਕਾਲੀ ਲੀਡਰ ਦੀ ਤਸਵੀਰ ਦੀ ਥਾਂ ਤੇ ਪੋਸਟਰ ਦੇਖਿਆ ਜਾ ਸਕਦਾ ਹੈ ਜਿਸ ਤੇ ਘੱਟੋ ਘੱਟ ਸਮਰਥਨ ਮੁੱਲ ਲਿਖਿਆ ਹੋਇਆ ਹੈ।

Sonia Mann ਨੇ ਹੱਥ ਵਿੱਚ ਫੜੀ ਸਾਬਕਾ Akali ਲੀਡਰ ਦੀ ਤਸਵੀਰ
Courtesy: Economic Times

ਆਪਣੀ ਪੜਤਾਲ ਨੂੰ ਜਾਰੀ ਰੱਖਦੇ ਹੋਏ ਅਸੀਂ ਵਾਇਰਲ ਹੋ ਰਹੀ ਤਸਵੀਰ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਸੋਨੀਆ ਮਾਨ ਦੇ ਅਧਿਕਾਰਕ ਇੰਸਟਾਗ੍ਰਾਮ ਅਕਾਉਂਟ ਤੇ ਜੁਲਾਈ 23, 2021 ਨੂੰ ਅਪਲੋਡ ਮਿਲੀ। ਤਸਵੀਰ ਦੀ ਕੈਪਸ਼ਨ ਦੇ ਮੁਤਾਬਕ ਇਹ ਤਸਵੀਰ ਕਿਸਾਨ ਪਾਰਲੀਮੈਂਟ ਦੇ ਪਹਿਲੇ ਦਿਨ ਦੀ ਹੈ।

Sonia Mann ਨੇ ਹੱਥ ਵਿੱਚ ਫੜੀ ਸਾਬਕਾ Akali ਲੀਡਰ ਦੀ ਤਸਵੀਰ
Courtesy:
Instagram/SoniaMann

ਇਸ ਨਾਲ ਹੀ ਸੋਨੀਆ ਮਾਨ ਦੀ ਵਾਇਰਲ ਹੋ ਰਹੀ ਤਸਵੀਰ ਸਾਨੂੰ ਡੈਕਨ ਹੈਰਾਲਡ ਦੁਆਰਾ ਆਪਣੀ ਆਰਟੀਕਲ ਵਿੱਚ ਪ੍ਰਕਾਸ਼ਤ ਮਿਲੀ।

Sonia Mann ਨੇ ਹੱਥ ਵਿੱਚ ਫੜੀ ਸਾਬਕਾ Akali ਲੀਡਰ ਦੀ ਤਸਵੀਰ
Courtesy: Deccan Herald

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਸੋਨੀਆ ਮਾਨ ਦੀ ਵਾਇਰਲ ਹੋ ਰਹੀ ਤਸਵੀਰ ਐਡੀਟਡ ਹੈ। ਅਸਲ ਤਸਵੀਰ ਦੇਵੇ ਸੋਨੀਆ ਮਾਨ ਨੇ ਘੱਟੋ ਘੱਟ ਸਮਰਥਨ ਮੁੱਲ ਦੀ ਮੰਗ ਵਾਲੇ ਪੋਸਟਰ ਫੜਿਆ ਹੋਇਆ ਹੈ।

Result: Fabricated

Our Sources

Economic Times: https://economictimes.indiatimes.com/news/india/hundreds-of-farmers-reach-jantar-mantar-for-kisan-sansad-as-delhi-police-keeps-watch/sonia-mann-with-farmers/slideshow/84671188.cms

Deccan Herald: https://www.deccanherald.com/dh-galleries/photos/farmers-protest-grabs-more-attention-as-more-celebrities-participate-1013308#4

Instagram/SoniaMann: https://www.instagram.com/p/CRp9RL-lINk/?utm_medium=copy_link

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular