Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡਿਆ ਤੇ ਗੁਰੂਦੁਆਰਾ ਸ਼੍ਰੀ ਸੱਚਖੰਡ ਨਾਂਦੇੜ ਸਾਹਿਬ ਨੂੰ ਲੈ ਕੇ ਇੱਕ ਦਾਅਵਾ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ Takht Hazur Sahib ਵੱਲੋਂ ਪਿਛਲੇ 5 ਦਸ਼ਕਾਂ (50 ਸਾਲ) ਵਿਚ ਇਕੱਠਾ ਹੋਇਆ ਸੋਨਾ, ਸੰਗਤਾਂ ਦੀ ਸੇਵਾ ਲਈ ਦਾਨ ਕੀਤਾ ਜਾਵੇਗਾ। ਦਾਅਵੇ ਦੇ ਮੁਤਾਬਕ , 50 ਸਾਲ ਵਿੱਚ ਇਕੱਠੇ ਹੋਏ ਸੋਨਾ ਨੂੰ ਵੇਚ ਕੇ ਸੰਗਤਾਂ ਲਈ ਹਸਪਤਾਲ, ਸਕੂਲ ਅਤੇ ਜਰੂਰੀ ਸੇਵਾਵਾਂ ਲਈ ਕੰਮ ਕੀਤੇ ਜਾਣਗੇ।
ਅਸੀਂ ਪਾਇਆ ਕਿ ਨੈਸ਼ਨਲ ਅਤੇ ਸਥਾਨਕ ਮੀਡੀਆ ਵੱਲੋਂ ਇਸ ਦਾਅਵੇ ਨੂੰ ਲੈ ਕੇ ਖਬਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ। ਪ੍ਰਮੁੱਖ ਮੀਡਿਆ ਸੰਸਥਾਨ ਇੰਡੀਆ ਟਾਇਮਸ, ਅਮਰ ਉਜਾਲਾ, ਜਗਬਾਣੀ , ਨਿਊਜ਼ 18 ਪੰਜਾਬੀ ਸਮੇਤ ਕਈ ਨਾਮਵਰ ਮੀਡੀਆ ਸੰਸਥਾਵਾਂ ਨੇ ਇਸ ਦਾਅਵੇ ਨੂੰ ਲੈ ਕੇ ਖਬਰਾਂ ਪ੍ਰਕਾਸ਼ਿਤ ਕੀਤੀਆਂ। ਇਨ੍ਹਾਂ ਦੇ ਸਕ੍ਰੀਨਸ਼ੋਟ ਹੇਠਾਂ ਵੇਖ ਸਕਦੇ ਹੋ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮ ਫੇਸਬੁੱਕ ਤੇ ਵਟਸਐਪ ਤੇ ਇਸ ਦਾਅਵੇ ਨੂੰ ਖ਼ੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਵੀ ਇੱਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਲਈ ਭੇਜਿਆ।
ਦੇਸ਼ ‘ਚ ਕੋਰੋਨਾ ਦੀ ਦੂਜੀ ਲਹਿਰ ਕਮਜ਼ੋਰ ਹੋ ਰਹੀ ਹੈ। ਸੋਮਵਾਰ ਨੂੰ 1 ਲੱਖ 95 ਹਜ਼ਾਰ 685 ਲੋਕਾਂ ‘ਚ ਕੋਰੋਨਾ ਲਾਗ ਦੀ ਪੁਸ਼ਟੀ ਹੋਈ ਹੈ। ਇਹ ਅੰਕੜਾ ਪਿਛਲੇ 42 ਦਿਨਾਂ ‘ਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 13 ਅਪ੍ਰੈਲ ਨੂੰ 1 ਲੱਖ 85 ਹਜ਼ਾਰ 306 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਦੇਸ਼ ਵਿਚ ਕੋਰੋਨਾ ਮਹਾਂਮਾਰੀ ਦੇ ਦੌਰਾਨ ਕਈ ਸੰਸਥਾਨ ਅਤੇ ਐਨਜੀਓ ਸੇਵਾ ਦੇ ਲਈ ਅੱਗੇ ਆਏ। ਇਸ ਦੌਰਾਨ ਸੋਸ਼ਲ ਮੀਡਿਆ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਖ਼ਤ ਹਜ਼ੂਰ ਸਾਹਿਬ ਵਲੋਂ ਪਿਛਲੇ 50 ਸਾਲ ਵਿਚ ਇਕੱਠਾ ਹੋਇਆ ਸੋਨਾ, ਸੰਗਤਾਂ ਦੀ ਸੇਵਾ ਲਈ ਦਾਨ ਕੀਤਾ ਜਾਵੇਗਾ।
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਪੜਤਾਲ ਦੇ ਲਈ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੇ ਪੀਆਰਓ ਸ਼ਰਨ ਸਿੰਘ ਸੋਢੀ ਦੇ ਨਾਲ ਮੋਬਾਈਲ ਦੇ ਜ਼ਰੀਏ ਰਾਬਤਾ ਕਾਇਮ ਕੀਤਾ। ਗੱਲਬਾਤ ਦੇ ਦੌਰਾਨ ਉਹਨਾਂ ਨੇ ਸਪਸ਼ਟ ਕੀਤਾ ਕਿ 50 ਸਾਲ ਵਿੱਚ ਇਕੱਠਾ ਹੋਏ ਸੋਨੇ ਨੂੰ ਵੇਚਣ ਵਾਲੇ ਬਿਆਨ ਵਿੱਚ ਕੋਈ ਵੀ ਸੱਚਾਈ ਨਹੀਂ ਹੈ। ਉਹਨਾਂ ਨੇ ਦੱਸਿਆ ਕਿ ਵਾਇਰਲ ਹੋ ਰਹੀ ਵੀਡੀਓ ਪਿਛਲੇ ਸਾਲ ਦੀ ਹੈ ਅਤੇ ਪਿਛਲੇ ਸਾਲ ਤਖ਼ਤ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਦੇ ਵੱਲੋਂ ਇਹ ਗੱਲ ਜ਼ਰੂਰ ਕੀਤੀ ਗਈ ਸੀ ਕਿ ਪਿਛਲੇ 50 ਸਾਲ ਵਿੱਚ ਇਕੱਠੇ ਹੋਏ ਸੋਨੇ ਦੀ ਵਰਤੋਂ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਵਿੱਚ ਕੀਤੀ ਜਾਵੇਗੀ ਪਰ ਮੌਜੂਦਾ ਦੌਰ ਵਿੱਚ ਅਜਿਹਾ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਪੀਆਰਓ ਸ਼ਰਨ ਸਿੰਘ ਸੋਢੀ ਦੀ Newschecker ਨਾਲ ਗੱਲਬਾਤ ਤੁਸੀਂ ਨੀਚੇ ਲਿੰਕ ਤੇ ਕਲਿਕ ਕਰਕੇ ਸੁਣ ਸਕਦੇ ਹੋ।
ਸਰਚ ਦੇ ਦੌਰਾਨ ਸਾਨੂੰ ਪੰਜਾਬੀ ਮੀਡੀਆ ਚੈੱਨਲ “ਰੋਜ਼ਾਨਾ ਸਪੋਕਸਮੈਨ” ਦਾ ਇਸ ਨੂੰ ਲੈ ਕੇ ਵੀਡੀਓ ਬੁਲੇਟਿਨ ਮਿਲਿਆ। ਰੋਜ਼ਾਨਾ ਸਪੋਕਸਮੈਨ ਨੇ ਵੀ ਵਾਇਰਲ ਹੋ ਰਹੇ ਦਾਅਵੇ ਨੂੰ ਲੈ ਕੇ ਤਖ਼ਤ ਸ਼੍ਰੀ ਹਜ਼ੂਰ ਸਾਹਿਬ (Takht Hazur Sahib) ਦੀ ਪ੍ਰਬੰਧਕੀ ਕਮੇਟੀ ਦੇ ਨਾਲ ਗੱਲਬਾਤ ਕੀਤੀ।
ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਓਹਨਾ ਨੇ ਕਿਹਾ ਕਿ ਅਜਿਹਾ ਕੋਈ ਫੈਸਲਾ ਨਹੀਂ ਲਿਆ ਹੈ। ਉਹਨਾਂ ਨੇ ਦੱਸਿਆ ਕਿ ਵੀ ਇਸ ਤਰ੍ਹਾਂ ਦਾ ਕੋਈ ਬਿਆਨ ਬਿਨ੍ਹਾਂ ਬੋਰਡ ਦੀ ਮੀਟਿੰਗ ਤੋਂ ਨਹੀਂ ਦਿੱਤਾ ਜਾ ਸਕਦਾ ਅਤੇ ਕੋਰੋਨਾ ਦੇ ਚੱਲਦੇ ਹਾਲੇ ਕੋਈ ਬੋਰਡ ਮੀਟਿੰਗ ਨਹੀਂ ਹੋਈ ਹੈ। ਅਧਿਕਾਰੀ ਨੇ ਇਹ ਵੀ ਦੱਸਿਆ ਕਿ ਅਜਿਹੇ ਫੈਸਲੇ ਬੋਰਡ ਮੀਟਿੰਗ ਵਿੱਚ ਸਾਰੇ ਉੱਚ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹੁੰਦੇ ਹਨ, ਪਰ ਨਾ ਕੋਈ ਬੈਠਕ ਹੋਈ ਤੇ ਨਾ ਹੀ ਕੋਈ ਅਜਿਹਾ ਫੈਸਲਾ ਲਿਆ ਗਿਆ। ਇਸ ਦੇ ਨਾਲ ਹੀ ਕਮੇਟੀ ਦੇ ਅਧਿਕਾਰੀ ਨੇ ਕਿਹਾ ਕਿ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਅਫਵਾਹ ਕਿਥੋਂ ਸ਼ੁਰੂ ਹੋਈ ਅਤੇ ਝੂਠੀ ਅਫਵਾਹ ਫੈਲਾਉਣ ਵਾਲੇ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਅਧਿਕਾਰੀ ਨੇ ਰੋਜ਼ਾਨਾ ਸਪੋਕਸਮੈਨ ਨੂੰ ਦੱਸਿਆ ਕਿ ਤਖ਼ਤ ਦੇ ਵੱਲੋਂ 30 ਬੈੱਡ ਦਾ ਕੋਵਿਡ ਕੇਅਰ ਕੇਂਦਰ ਸਥਾਪਿਤ ਕੀਤਾ ਜਾ ਰਿਹਾ ਹੈ, ਜਿਸ ਦਾ ਉਦਘਾਟਨ ਜੂਨ ਦੇ ਪਹਿਲੇ ਹਫਤੇ ਵਿਚ ਕੀਤਾ ਜਾਵੇਗਾ। ਇਸ ਸੈਂਟਰ ਵਿੱਚ 30 ਬੈੱਡ ਦੀ ਸੁਵਿਧਾ ਹੋਵੇਗੀ, ਜਿਸ ਵਿੱਚ 10 ਬੈੱਡ ICU ਲਈ ਵਰਤੇ ਜਾਣਗੇ ਅਤੇ 10 -10 ਬੈਡ ਬੀਬੀਆਂ ਤੇ ਮਰਦਾਨਾ ਵਾਰਡ ਵਿਚ ਵਰਤੇ ਜਾਣਗੇ। ਅਧਿਕਾਰੀ ਨੇ ਦੱਸਿਆ ਕਿ ਕਮੇਟੀ ਅਧੀਨ ਆਉਂਦੀ ਤਿੰਨ ਮੰਜ਼ਿਲਾਂ ਇਮਾਰਤ ਵਿੱਚ ਹੀ ਕੋਵਿਡ ਕੇਅਰ ਸੈਂਟਰ ਸਥਾਪਿਤ ਕੀਤਾ ਜਾ ਰਿਹਾ ਹੈ ਤੇ ਇਸਨੂੰ ਚਲਾਉਣ ਦਾ ਖਰਚਾ ਅਤੇ ਡਾਕਟਰਾਂ ਦੀ ਤਨਖ਼ਾਹ ਦਾ ਖਰਚਾ ਗੁਰਦਵਾਰਾ ਬੋਰਡ ਵੱਲੋਂ ਚੁੱਕਿਆ ਜਾਵੇਗਾ, ਜਦਕਿ ਕੋਵਿਡ ਕੇਅਰ ਕੇਂਦਰ ਲਈ ਫਰਨੀਚਰ ਅਤੇ ਮਸ਼ੀਨਰੀ ਲਈ ਖਰਚਾ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਵਲੋਂ ਨਿੱਜੀ ਤੌਰ ‘ਤੇ ਕੀਤਾ ਗਿਆ ਹੈ।
Newschecker ਨੇ ਪੜਤਾਲ ਦੇ ਦੌਰਾਨ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ ਹੈ। ਗੁਰੂਦੁਆਰਾ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੇ ਬੁਲਾਰੇ ਨੇ ਪਿਛਲੇ 50 ਸਾਲਾਂ ਵਿੱਚ ਇਕੱਠੇ ਹੋਏ ਸੋਨੇ ਨੂੰ ਦਾਨ ਕਰਨ ਵਾਲੀ ਗੱਲ ਨੂੰ ਗੁੰਮਰਾਹਕੁਨ ਅਤੇ ਗਲਤ ਦੱਸਿਆ।
https://www.facebook.com/watch/?v=4259699524110585
Direct Contact
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044