ਕਲੇਮ:
ਭਾਰਤ ਨੇ ਕੋਰੋਨਾ ਤੋਂ ਜੰਗ ਜਿੱਤ ਲਈ ਹੈ।
ਵੇਰੀਫੀਕੇਸ਼ਨ:
ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ ਕੋਰੋਨਾ ਵਾਇਰਸ (COVID-19) ਹੁਣ ਦੁਨੀਆਂ ਭਰ ਦੇ ਲਈ ਚੁਣੌਤੀ ਬਣ ਚੁੱਕਿਆ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਨੇ ਇਸ ਵਾਇਰਸ ਕਾਰਨ ਪਬਲਿਕ ਹੈਲਥ ਐਮਰਜੰਸੀ ਘੋਸ਼ਿਤ ਕਰ ਦਿੱਤੀ ਹੈ। ਚੀਨ ਦੇ ਵਿੱਚ ਇਸ ਵਾਇਰਸ ਕਾਰਨ ਹੁਣ ਤਕ 3,000 ਮੌਤ ਹੀ ਚੁੱਕਿਆਂ ਹਨ ਜਦਕਿ 80 ਹਜ਼ਾਰ ਤੋਂ ਵੱਧ ਮਾਮਲੇ ਦਰਜ਼ ਕੀਤੇ ਗਏ ਹਨ। ਉਥੇ ਹੀ ਦੱਖਣੀ ਕੋਰੀਆ ਦੇ ਵਿੱਚ ਕੋਰੋਨਾ ਵਾਇਰਸ ਕਾਰਨ 6,000 ਮਾਮਲੇ ਸਾਮ੍ਹਣੇ ਆਏ ਹਨ ਜਦਕਿ 40 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ਦੇ ਵਿੱਚ 47,000 ਲੋਕ ਇਸ ਵਾਇਰਸ ਦਾ ਸ਼ਿਕਾਰ ਹੋਏ ਹਨ ਜਦਕਿ 4000 ਤੋਂ ਵੱਧ ਲੋਕ ਆਪਣੀ ਜਾਨ ਗਵਾ ਚੁੱਕੇ ਹਨ।ਭਾਰਤ ‘ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 261 ਹੋ ਗਈ ਹੈ। ਭਾਰਤ ਵਿਚ ਕੋਰੋਨਾ ਵਾਇਰਸ ਨਾਲ ਚਾਰ ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਵੀ ਹੋਈ ਹੈ।
ਇਸ ਵਿੱਚ ਸੋਸ਼ਲ ਮੀਡੀਆ ਤੇ ਕੋਰੋਨਾਵਾਇਰਸ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ ਵਾਇਰਲ ਹੋ ਰਹੇ ਹਨ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਵਿੱਚ ਭਾਰਤ ਕੋਰੋਨਾ ਤੋਂ ਜੰਗ ਜਿੱਤ ਗਿਆ ਹੈ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖ਼ੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ । ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਕੁਝ ਟੂਲਜ਼ ਅਤੇ ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਦੇ ਨਾਲ ਖੰਗਾਲਣ ਦੀ ਕੋਸ਼ਿਸ਼ ਕੀਤੀ।
ਸਰਚ ਦੇ ਦੌਰਾਨ ਸਾਨੂੰ ‘Daily Motion‘ ਅਤੇ ਤੁਰਕੀ ਵੈਬਸਾਈਟ ‘Haberler. com‘ ਤੇ ਵਾਇਰਲ ਹੋ ਰਹੀ ਵੀਡੀਓ ਮਿਲੀ। ਅਸੀਂ ਪਾਇਆ ਕਿ ਇਹਨਾਂ ਵੀਡੀਓ ਨੂੰ 2 ਜੁਲਾਈ , 2014 ਨੂੰ ਅਪਲੋਡ ਕੀਤਾ ਗਿਆ ਸੀ। ਜਾਣਕਾਰੀ ਦੇ ਮੁਤਾਬਕ , ਇਹ ਵੀਡੀਓ ਟਰੱਕਾਂ ਦੀ ਰੇਸਿੰਗ ਦੀ ਹੈ ਜਿਥੇ ਪਹਿਲੀ ਵਾਰ ਇਹਨਾਂ ਟਰੱਕਾਂ ਨੂੰ ਪ੍ਰਦਰਸ਼ਨੀ ਵਿੱਚ ਲਿਆਇਆ ਗਿਆ ਸੀ।
Motor sporlarının en vahşisi drag yarışlarında bu defa tırlar kapıştı. 60 bib beygir gücüne sahip olan güçlendirilmiş TIR’ların birbirleriyle drag yarışı yapması müthiş görüntülere sahne oldu. TIR’lar öyle güçlendirilmiş ki sanki uzaya roket gönderiliyor sanacaksınız. Kaynak: Haberler.Com
[removed][removed]
60 bin beygir gücüne sahip olan güçlendirilmiş TIR’ların drag yarışı, büyük beğeni topladı. Motor sporlarının en vahşisi drag yarışlarında bu defa tırlar kapıştı.60 bib beygir gücüne sahip olan güçlendirilmiş TIR’ların birbirleriyle drag yarışı yapması müthiş görüntülere sahne oldu. Haber https://www.haberler.com/60-bin-beygirlik-tir-larin-yarisi-6217917-haberi/
[removed][removed]
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਵਾਇਰਲ ਹੋ ਰਹੀ ਵੀਡੀਓ ਦਾ ਸੰਬੰਧ ਕੋਰੋਨਾਵਾਇਰਸ ਨਾਲ ਨਹੀਂ ਹੈ । ਵਾਇਰਲ ਹੋ ਰਹੀ ਵੀਡੀਓ 6 ਸਾਲ ਪੁਰਾਣੀ ਹੈ।
ਟੂਲਜ਼ ਵਰਤੇ:
*ਗੂਗਲ ਸਰਚ
*ਗੂਗਲ ਰਿਵਰਸ ਇਮੇਜ਼ ਸਰਚ
ਰਿਜ਼ਲਟ – ਗੁੰਮਰਾਹਕੁੰਨ ਦਾਅਵਾ
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044