Fact Check
ਅਮਰੀਕੀ ਉਦਯੋਗਪਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਦਿੱਤਾ ਇਹ ਬਿਆਨ?
ਸ਼ੋਸ਼ਲ ਮੀਡੀਆ ਤੇ ਅਮਰੀਕੀ ਉਦਯੋਗਪਤੀ ਅਤੇ ਸਿਸਕੋ ਦੇ ਸਾਬਕਾ ਚੇਅਰਮੈਨ ਜੌਹਨ ਚੈਂਬਰਜ਼ ਦਾ ਇੱਕ ਬਿਆਨ ਖੂਬ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੇ ਬਿਆਨ ਦੇ ਮੁਤਾਬਕ ਜੌਹਨ ਚੈਂਬਰਜ਼ ਨੇ ਕਿਹਾ ਕਿ ਜੇਕਰ ਮੋਦੀ ਦੁਬਾਰਾ ਪ੍ਰਧਾਨ ਮੰਤਰੀ ਬਣੇ ਤਾਂ ਭਾਰਤ ਦੇ ਵਿਕਾਸ ਦਾ ਪਹੀਆ ਥੰਮ ਜਾਵੇਗਾ।

ਅਸੀਂ ਪਾਇਆ ਕਿ ਸ਼ੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਅਖਬਾਰ ਦੀ ਕਲਿੱਪ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।

ਅਸੀਂ ਇਹ ਵੀ ਪਾਇਆ ਕਿ ਸਾਲ 2018 ਵਿੱਚ ਵੀ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਗਿਆ ਸੀ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਅਖ਼ਬਾਰ ਦੀ ਕਲਿੱਪ ਦੀ ਪੁਸ਼ਟੀ ਲਈ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜ੍ਹਾਅ ਵਿੱਚ ਅਸੀਂ ਵਾਇਰਲ ਹੋ ਰਹੀ ਅਖ਼ਬਾਰ ਦੀ ਕਲਿੱਪ ਨੂੰ ਧਿਆਨ ਦੇ ਨਾਲ ਪੜ੍ਹਿਆ।
ਅਸੀਂ ਪਾਇਆ ਕਿ ਹੈੱਡਲਾਈਨ ਦੇ ਵਿਚ ਪ੍ਰਧਾਨ ਮੰਤਰੀ ਦੇ ਅੱਖਰਾਂ ਨੂੰ ਬੋਲਡ ਸ਼ਬਦਾਂ ਦੇ ਵਿੱਚ ਲਿਖਿਆ ਹੋਇਆ ਹੈ ਜਿਸ ਤੇ ਸਾਨੂੰ ਇਸ ਖ਼ਬਰ ਦੀ ਪ੍ਰਮਾਣਿਕਤਾ ਤੇ ਸ਼ੱਕ ਹੋਇਆ।

ਅਸੀਂ ਵਾਇਰਲ ਹੋ ਰਹੇ ਅਖਬਾਰ ਦੇ ਲੇਖ ਨੂੰ ਵੀ ਧਿਆਨ ਦੇ ਨਾਲ ਪੜ੍ਹਿਆ। ਲੇਖ ਦੇ ਪਹਿਲੇ ਅਨੁਛੇਦ ਅਤੇ ਹੈੱਡਲਾਈਨ ਵਿਚ ਸਾਨੂੰ ਕਾਫੀ ਅੰਤਰ ਮਿਲਿਆ। ਅਨੁਛੇਦ ਵਿਚ ਲਿਖਿਆ ਹੈ ਕਿ ਅਮਰੀਕੀ ਉਦਯੋਗਪਤੀ ਜੌਹਨ ਚੈਂਬਰਜ਼ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਗਲੇ ਸੰਸਦੀ ਚੋਣ ਵਿੱਚ ਦੇਸ਼ ਦਾ ਨਿੱਤਰ ਤਪ ਕਰਨ ਦਾ ਮੌਕਾ ਨਹੀਂ ਮਿਲਦਾ ਤਾਂ ਭਾਰਤ ਦਾ ਪ੍ਰਭਾਵਸ਼ਾਲੀ ਵਿਕਾਸ ਖਤਰੇ ਵਿਚ ਪੈ ਸਕਦਾ ਹੈ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਅਸੀਂ ਗੂਗਲ ਤੇ ਕੁਝ ਕੀਵਰਡ ਦੀ ਮਦਦ ਵਰਵਰੀ ਅਖ਼ਬਾਰ ਦੀ ਕਲਿੱਪ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ modinewslibrary.com ਨਾਮ ਦੀ ਵੈੱਬਸਾਈਟ ਮਿਲੀ ਜਿਸ ਨੇ ਨਾਮੀ ਮੀਡੀਆ ਏਜੰਸੀ ਦੈਨਿਕ ਜਾਗਰਣ ਦੀ ਰਿਪੋਰਟ ਦਾ ਇਸ ਨਾਲ ਕੀਤਾ ਹੈ।

ਸਰਚ ਦੇ ਦੌਰਾਨ ਅਸੀਂ ਪਾਇਆ ਕਿ15 ਜੁਲਾਈ 2018 ਨੂੰ ਦੈਨਿਕ ਜਾਗਰਣ ਨੇ ਇਸ ਨਾਲ ਮਿਲਦੇ ਜੁਲਦੇ ਸਿਰਲੇਖ ਨਾਲ ਲੇਖ ਪ੍ਰਕਾਸ਼ਿਤ ਕੀਤਾ ਸੀ।

ਦੈਨਿਕ ਜਾਗਰਣ ਦੀ ਰਿਪੋਰਟ ਤੋਂ ਸਪਸ਼ਟ ਹੋਇਆ ਕਿ ਹੈੱਡਲਾਈਨ ਨੂੰ ਫੋਟੋਸ਼ਾਪ ਦੀ ਮਦਦ ਨਾਲ ਬਦਲਿਆ ਗਿਆ ਹੈ। ਸਰਚ ਦੇ ਦੌਰਾਨ ਸਨ ਅਖ਼ਬਾਰ ਦੀ ਅਸਲ ਕਲਿਪਿੰਗ ਦੀ ਮਿਲੀ।

ਸਰਚ ਦੇ ਦੌਰਾਨ ਬੀਜੇਪੀ ਲਾਈਵ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਅਧਿਕਾਰਿਕ ਅਧਿਕਾਰਿਕ ਹੈਂਡਲਾਂ ਵਿਚੋਂ ਇਕ ਹੈ ਉਸ ਉੱਤੇ ਵੀ ਅਸਲ ਨਿਊਜ਼ ਪੇਪਰ ਦੀ ਕਲਿੱਪ ਮਿਲੀ।
ਤੁਸੀਂ ਨੀਚੇ ਦੋਨਾਂ ਤਸਵੀਰਾਂ ਦੇ ਵਿੱਚ ਅੰਤਰ ਦੇਖ ਸਕਦੇ ਹੋ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਅਖਬਾਰ ਦੀ ਕਲਿਪ ਫੋਟੋਸ਼ਾਪ ਹੈ ਜਿਸ ਨੂੰ ਗੁੰਮਰਾਹਕੁੰਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Result: Manipulated
Sources
https://twitter.com/BJPLive/status/1019440116870213632
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044