ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeCoronavirusਪਾਕਿਸਤਾਨ ਦੀ ਵੀਡੀਓ ਨੂੰ ਭਾਰਤ ਦਾ ਦੱਸਕੇ ਸੋਸ਼ਲ ਮੀਡੀਆ ਤੇ ਕੀਤਾ ਵਾਇਰਲ...

ਪਾਕਿਸਤਾਨ ਦੀ ਵੀਡੀਓ ਨੂੰ ਭਾਰਤ ਦਾ ਦੱਸਕੇ ਸੋਸ਼ਲ ਮੀਡੀਆ ਤੇ ਕੀਤਾ ਵਾਇਰਲ , ਪੜ੍ਹੋ ਵਾਇਰਲ ਦਾਅਵੇ ਦੀ ਸਚਾਈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ: 
 
ਇਹ ਕੌਮ ਨਹੀਂ ਸੁਧਰ ਸਕਦੀ। ਸੁਣੋ ਇਸ ਜਿਹਾਦੀ ਦੀ ਧਮਕੀ।
 
ਵੈਰੀਫਿਕੇਸ਼ਨ:
 
ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫ਼ੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ । ਵਾਇਰਲ ਹੋ ਰਹੀ ਵੀਡੀਓ ਵਿਚ ਕੁਝ ਵਿਅਕਤੀ ਕੋਰੋਨਾਵਾਇਰਸ ਕਾਰਨ ਬੰਦ ਪਈਆਂ ਮਸਜਿਦਾਂ ਬਾਰੇ ਗੱਲ ਕਰਦੇ ਹੋਏ ਸੁਣਾਈ ਦੇ ਰਹੇ ਹਨ।ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਵੱਖ ਵੱਖ ਤਰ੍ਹਾਂ ਦੇ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। 
 
ਇੱਕ ਟਵਿੱਟਰ ਯੂਜ਼ਰ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਕਿ ਇਹ ਜਿਹਾਦੀ ਸਰਕਾਰ ਨੂੰ ਧਮਕੀ ਦੇ ਰਹੇ ਹਨ ਕਿ ਉਹ ਸਰਕਾਰ ਵਲੋਂ ਜਾਰੀ ਕੀਤੇ ਨਿਯਮਾਂ ਅਤੇ ਨਿਰਦੇਸ਼ਾਂ ਦਾ ਪਾਲਣ ਨਹੀਂ ਕਰਣਗੇ। 
 
ਅਸੀਂ ਪਾਇਆ ਕਿ ਇਸ ਦਾਅਵੇ ਨੂੰ ਕਈ ਸੋਸ਼ਲ ਮੀਡੀਆ ਯੂਜ਼ਰਾਂ ਨੇ ਵੱਖ ਵੱਖ ਪਲੇਟਫਾਰਮਾਂ ਤੇ ਸ਼ੇਅਰ ਕੀਤਾ। ਵਾਇਰਲ ਹੋ ਰਿਹਾ ਦਾਅਵਾ ਸਾਨੂੰ ਸਾਡੇ ਹੈਲਪਲਾਈਨ ਨੰਬਰ ਤੇ ਇਕ ਪਾਠਕ ਨੇ ਜਾਂਚ ਕਰਨ ਲਈ ਭੇਜਿਆ। 
 
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਜਾਂਚ ਸ਼ੁਰੂ ਕੀਤੀ। ਅਸੀਂ invid ਟੂਲ ਦੀ ਮਦਦ ਦੇ ਨਾਲ ਵਾਇਰਲ ਹੋ ਰਹੀ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਇੱਕ ਟਵਿੱਟਰ ਯੂਜ਼ਰ ਦੀ ਪੋਸਟ ਵਿਚ ਮਿਲੀ । ਟਵੀਟ ਦੇ ਮੁਤਾਬਕ, ਵਾਇਰਲ ਹੋ ਰਹੀ ਵੀਡਿਓ ਵਿੱਚ ਬੋਲ ਰਹੇ ਵਿਅਕਤੀ ਦਾ ਨਾਮ ਮੁਫਤੀ ਕਿਫ਼ਾਯੂਤਲਹ ਹੈ ਜੋ ਜਮਾਤ ਉਲੇਮਾ – ਏ – ਇਸਲਾਮ ਦਾ ਲੀਡਰ ਹੈ। ਟਵੀਟ ਦੇ ਮੁਤਾਬਕ , ਇਹ ਵੀਡੀਓ ਪਾਕਿਸਤਾਨ ਦੀ ਹੈ। 
 
ਅਸੀਂ ਵਾਇਰਲ ਹੋ ਰਹੀ ਵੀਡੀਓ ਦੀ ਹੋਰ ਗੰਭੀਰਤਾ ਦੇ ਨਾਲ ਜਾਂਚ ਕੀਤੀ । ਕੁਝ ਕੀ ਵਰਡਸ ਦੀ ਮਦਦ ਦੇ ਨਾਲ ਸਾਨੂੰ ਵਾਇਰਲ ਵੀਡੀਓ ਇੱਕ ਯੂ ਟਿਊਬ ਚੈਨਲ ਤੇ ਮਿਲੀ ਜੋ ਤਕਰੀਬਨ 4 ਮਿੰਟ ਲੰਬੀ ਸੀ।  ਅਸੀਂ ਪਾਇਆ ਕਿ ਯੂ ਟਿਊਬ ਤੇ ਅਪਲੋਡ ਕੀਤੀ ਵੀਡੀਓ ਨੂੰ ਦੂਜੇ ਐਂਗਲ ਤੋਂ ਲਿਆ ਗਿਆ ਹੈ ਅਤੇ ਵੀਡੀਓ ਦੇ ਕੁਝ ਅੰਸ਼ਾਂ ਨੂੰ ਤੋੜ – ਮਰੋੜ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਾ ਰਿਹਾ ਹੈ। ਵੀਡੀਓ ਦੇ ਵਿਚ ਮੌਜੂਦ ਵਿਅਕਤੀ ਕੋਰੋਨਾ ਮਹਾਂਮਾਰੀ ਅਤੇ ਕਿਸੀ ਵਿਅਕਤੀ ਦੇ ਸੰਸਕਾਰ ਬਾਰੇ ਗੱਲ ਕਰਦੇ ਸੁਣਾਈ ਦੇ ਸਕਦੇ ਹਨ।
 
ਸਰਚ ਦੇ ਦੌਰਾਨ ਸਾਨੂੰ ਪਾਕਿਸਤਾਨੀ ਮੀਡਿਆ ਏਜੇਂਸੀ ‘Naya Daur’ ਤੇ ਪ੍ਰਕਾਸ਼ਿਤ ਲੇਖ ਮਿਲਿਆ।ਲੇਖ ਦੇ ਮੁਤਾਬਕ ,  ਜਮਾਤ ਉਲੇਮਾ – ਏ – ਇਸਲਾਮ ਦੇ ਲੀਡਰ ਮੁਫਤੀ ਕਿਫ਼ਾਯੂਤਲਹ ਨੂੰ ਵੱਡੀ ਗਿਣਤੀ ਵਿੱਚ ਸੰਸਕਾਰ ਵਿਚ ਸ਼ਾਮਿਲ ਹੋਣ ਤੇ ਗਿਰਫ਼ਤਾਰ ਕਰ ਲਿਆ ਗਿਆ ਹੈ । ਗੌਰਤਲਬ ਹੈ ਕਿ ਪਾਕਿਸਤਾਨ ਸਰਕਾਰ ਨੇ ਕੋਰੋਨਾਵਾਇਰਸ ਕਾਰਨ ਇਕੱਠ ਕਰਨ ਉੱਤੇ ਪਾਬੰਦੀ ਲਗਾਈ ਹੋਈ ਹੈ। 
 
ਸਾਡੀ ਜਾਂਚ ਅਤੇ ਇਹਨਾਂ ਤੱਥਾਂ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਪਾਕਿਸਤਾਨ ਦੀ ਹੈ। ਸੋਸ਼ਲ ਮੀਡਿਆ ਤੇ ਫਰਜ਼ੀ ਦਾਅਵੇ ਦੇ ਨਾਲ ਵੀਡੀਓ ਨੂੰ ਗੁੰਮਰਾਹਕੁੰਨ ਤਰੀਕੇ ਦੇ ਨਾਲ।ਵਾਇਰਲ ਕੀਤਾ ਜਾ ਰਿਹਾ ਹੈ। 
 
ਟੂਲਜ਼ ਵਰਤੇ:  
 
*ਗੂਗਲ ਸਰਚ
*ਟਵਿੱਟਰ ਸਰਚ
*ਮੀਡਿਆ ਰਿਪੋਰਟ   
*InVid
 
ਰਿਜ਼ਲਟ – ਗੁੰਮਰਾਹਕੁੰਨ ਦਾਅਵਾ      
 
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular