Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਕਲੇਮ:
ਭਾਰਤ ਵਿੱਚ ਮੁਸਲਮਾਨਾਂ ਤੇ ਅੱਤਿਆਚਾਰ ਕੀਤਾ ਜਾਂਦਾ ਹੈ ਅਤੇ ਜੇਕਰ ਅਸੀਂ ਉਨ੍ਹਾਂ ਦੀ ਰੱਖਿਆ ਨਹੀਂ ਕਰਾਂਗੇ ਤਾਂ ਉਨ੍ਹਾਂ ਦਾ ਸ਼ੋਸ਼ਣ ਜਾਰੀ ਰਹੇਗਾ। ਇਹ ਏਕਤ ਦਾ ਸਮੇਂ ਹੈ ਅਤੇ ਭਾਰਤ ਸਰਕਾਰ ਨਾਲ ਹਿਸਾਬ ਨਜਿੱਠਿਆ ਜਾਵੇਗਾ।
ਵੇਰੀਫਿਕੇਸ਼ਨ:
ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਤੇ 1 ਮਿੰਟ 16 ਸਕਿੰਟ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਕੁਝ ਲੋਕਾਂ ਨੂੰ ਇੱਕ ਔਰਤ ਨੂੰ ਦੀ ਮਾਰ ਕੁਟਾਈ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਵਾਇਰਲ ਵੀਡੀਓ ਦੇ ਵਿੱਚ ਪੁਲਿਸ ਕਰਮੀ ਵੀ ਖੜ੍ਹੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਦੇ ਵਿੱਚ ਮੁਸਲਮਾਨਾਂ ਉਤੇ ਅੱਤਿਆਚਾਰ ਕੀਤਾ ਜਾਂਦਾ ਹੈ ।
ਅਸੀਂ ਪਾਇਆ ਕਿ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਯੂਜ਼ਰ ਇਸ ਵੀਡੀਓ ਨੂੰ ਸ਼ੇਅਰ ਕਰ ਰਹੇ ਹਨ । ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਕੁਝ ਕੀ ਵਰਡਜ਼ ਦੀ ਮਦਦ ਨਾਲ ਖੰਗਾਲਣ ਦੀ ਕੋਸ਼ਿਸ਼ ਕੀਤੀ।
ਸ਼ੁਰੂਆਤੀ ਪੜਤਾਲ ਦੇ ਵਿੱਚ ਅਸੀਂ ਵਾਇਰਲ ਵੀਡੀਓ ਨੂੰ Yandex ਦੀ ਮਦਦ ਦੇ ਨਾਲ ਖੰਗਾਲਿਆ। ਨੀਚੇ ਦੇਖਿਆ ਜਾ ਸਕਦਾ ਹੈ ਕਿ ਪੜਤਾਲ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਨਾਲ ਸਬੰਧਿਤ ਕੁਝ ਪਰਿਣਾਮ ਮਿਲੇ।
ਖੋਜ ਦੇ ਦੌਰਾਨ ਮਿਲੇ ਪਰਿਣਾਮਾਂ ਦੀ ਮਦਦ ਨਾਲ ਸਾਨੂੰ ਇੱਕ ਯੂ ਟਿਊਬ ਵੀਡੀਓ ਦਾ ਲਿੰਕ ਮਿਲਿਆ । 23 ਮਈ ,2020 ਨੂੰ ਇਹ ਵੀਡੀਓ ਇੰਡੀਆ ਟਾਈਮਜ਼ ਨਿਊਜ਼ ਏਜੰਸੀ ਨਾਮਕ ਚੈਨਲ ਤੇ ਅਪਲੋਡ ਕੀਤੀ ਗਈ ਸੀ।ਵੀਡੀਓ ਦੇ ਸਿਰਲੇਖ ਦੇ ਮੁਤਾਬਕ ਬਲਰਾਮਪੁਰ ਵਿੱਚ ਪੁਲੀਸ ਸਾਹਮਣੇ ਮਹਿਲਾ ਦੀ ਪਟਾਈ ਦਾ ਵੀਡੀਓ ਹੋਇਆ ਵਾਇਰਲ ।ਚਾਰ ਮਿੰਟ ਲੰਮੀ ਇਸ ਰਿਪੋਰਟ ਦੇਵੇ ਦੱਸਿਆ ਗਿਆ ਕਿ ਇਹ ਪੂਰਾ ਮਾਮਲਾ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਦੇ ਰੇਹਰਾ ਬਾਜ਼ਾਰ ਥਾਣੇ ਦਾ ਹੈ।ਦਰਅਸਲ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਲੋਕ ਮਹਿਲਾ ਦਾ ਕਰਾਲਾ ਜੇਠ ਦੇਵਰ ਅਤੇ ਘਰ ਵਾਲੇ ਦੇ ਰਿਸ਼ਤੇਦਾਰ ਹਨ ਅਤੇ ਘਰੇਲੂ ਵਿਵਾਦ ਦੇ ਚੱਲਦੇ ਇਹ ਸਾਰੇ ਲੋਕਾਂ ਨੇ ਮਿਲ ਕੇ ਮਹਿਲਾ ਦੀ ਕੁੱਟਮਾਰ ਕੀਤੀ ।
ਵੱਧ ਜਾਣਕਾਰੀ ਦੇ ਲਈ ਅਸੀਂ ਕੁਝ ਕੀ ਵਰਡਜ਼ ਦੀ ਮੱਦਦ ਨਾਲ ਵਾਰ ਹੋ ਰਹੇ ਦਾਅਵੇ ਨਾਲ ਸੰਬੰਧਿਤ ਮੀਡੀਆ ਰਿਪੋਰਟਸ ਨੂੰ ਖੋਜਿਆ । ਸਰਚ ਦੇ ਦੌਰਾਨ ਸਾਨੂੰ ਦੈਨਿਕ ਭਾਸਕਰ ਅਤੇ ਜ਼ੀ ਨਿਊਜ਼ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਮੀਡੀਆ ਰਿਪੋਰਟ ਮਿਲੀ। ਇਨ੍ਹਾਂ ਰਿਪੋਰਟਾਂ ਦੇ ਮੁਤਾਬਿਕ ਇਹ ਘਟਨਾ ਬਲਰਾਮਪੁਰ ਦੇ ਰੇਰਾ ਬਾਜ਼ਾਰ ਥਾਣੇ ਦੀ ਹੈ ਜਿੱਥੇ ਇਸ ਮਹਿਲਾ ਦੇ ਪਤੀ ਦੇਵਰ ਜੇਠ ਅਤੇ ਪਤੀ ਦੇ ਰਿਸ਼ਤੇਦਾਰਾਂ ਨੇ ਘਰੇਲੂ ਵਿਵਾਦ ਦੇ ਚੱਲਦੇ ਮਹਿਲਾ ਦੀ ਕੁੱਟਮਾਰ ਕੀਤੀ ਸੀ।ਦਰਅਸਲ ਅਸ਼ੋਕ ਅਤੇ ਉਸਦੀ ਪਤਨੀ ਸੁਸ਼ੀਲਾ ਦੇ ਵਿੱਚ ਮਕਾਨ ਵੇਚਣ ਨੂੰ ਲੈ ਕੇ ਵਿਵਾਦ ਹੋਇਆ ਸੀ । ਵੀਡੀਓ ਦੇ ਵਿੱਚ ਨਜ਼ਰ ਆ ਰਹੇ ਸਾਰੇ ਲੋਕ ਹਿੰਦੂ ਹਨ ਅਤੇ ਇਸ ਮਾਮਲੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਫਿਰਕਾ ਪ੍ਰਸਤੀ ਐਂਗਲ ਨਹੀਂ ਹੈ।
ਇਸ ਘਟਨਾ ਤੇ ਸਾਨੂੰ ਬਲਰਾਮਪੁਰ ਪੁਲਿਸ ਦੁਆਰਾ ਕੀਤਾ ਗਿਆ ਇੱਕ ਟਵੀਟ ਮਿਲਿਆ। ਬਲਰਾਮਪੁਰ ਦੇ ਪੁਲਿਸ ਮੁਖੀ ਦੇਵ ਰੰਜਨ ਵਰਮਾ ਨੂੰ ਇਸ ਘਟਨਾ ਦੇ ਬਾਰੇ ਵਿੱਚ ਦੱਸਦੇ ਹੋਏ ਸੁਣਿਆ ਜਾ ਸਕਦਾ ਹੈ ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਦੇ ਵਿੱਚ ਸ਼ਾਮਿਲ ਚਾਰ ਲੋਕਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਐੱਸ.ਪੀ ਦੇਵ ਰੰਜਨ ਵਰਮਾ ਨੇ ਦੱਸਿਆ ਕਿ ਸੜਕ ਤੇ ਮੂਕਦਰਸ਼ਕ ਬਣੇ ਰਹਿਣ ਦੇ ਚੱਲਦੇ ਦੋ ਪੁਲਿਸ ਕਰਮੀਆਂ ਨੂੰ ਸਸਪੈਂਡ ਵੀ ਕੀਤਾ ਗਿਆ ਹੈ।
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੇ ਨਾਲ ਕੀਤੇ ਜਾ ਰਹੇ ਦਾਅਵੇ ਦੀ ਪੜਤਾਲ ਕਰਨ ਤੋਂ ਬਾਅਦ ਅਸੀਂ ਪਾਇਆ ਕਿ ਇਹ ਦਾਅਵਾ ਝੂਠਾ ਹੈ। ਪੜਤਾਲ ਦੇ ਦੌਰਾਨ ਅਸੀਂ ਪਾਇਆ ਕਿ ਇਹ ਘਟਨਾ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਵਿੱਚ ਹੋਏ ਇੱਕ ਘਰੇਲੂ ਵਿਵਾਦ ਦੀ ਹੈ। ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਵੀਡੀਓ ਨੂੰ ਫਿਰਕਾਪ੍ਰਸਤੀ ਐਂਗਲ ਦੇ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਟੂਲਜ਼ ਵਰਤੇ:
- Invid
- Yandex
- ਗੂਗਲ ਸਰਚ
- ਮੀਡੀਆ ਰਿਪੋਰਟ
- ਟਵਿੱਟਰ ਸਰਚ
- ਯੂ ਟਿਊਬ ਸਰਚ
ਰਿਜ਼ਲਟ – ਗੁੰਮਰਾਹਕੁੰਨ ਦਾਅਵਾ
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044)
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.