Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡੀਆ ਤੇ ਇਕ ਵੀਡੀਓ ਕਲਿੱਪ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਦਿੱਲੀ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਦੇ ਵਿੱਚ ਰੰਗ ਬਿਰੰਗੀ ਲਾਈਟਾਂ ਨਾਲ ਸਜੇ ਟਰੈਕਟਰ ਅਤੇ ਜੇਸੀਬੀ ਦੇ ਕਾਫ਼ਲੇ ਨੂੰ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅੰਦੋਲਨ ਕਰ ਰਹੇ ਕਿਸਾਨ 26 ਜਨਵਰੀ ਨੂੰ ਇਸ ਤਰ੍ਹਾਂ ਪਰੇਡ ਦੇ ਵਿਚ ਟਰੈਕਟਰਾਂ ਦੀ ਰੈਲੀ ਕੱਢਣਗੇ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਸੱਚਾਈ ਜਾਣਨ ਦੇ ਲਈ ਆਪਣੀ ਪੜਤਾਲ ਸ਼ੁਰੂ ਕੀਤੀ। Invid ਟੂਲ ਦੀ ਮਦਦ ਨਾਲ ਮਿਲੇ ਕੀ ਫਰੇਮਜ਼ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਣ ਤੇ ਸਾਨੂੰ ਕੁਝ ਪਰਿਣਾਮ ਮਿਲੇ।
ਪੜਤਾਲ ਦੌਰਾਨ ਸਾਨੂੰ Delta agribusiness ਅਤੇ la gran epoca ਨਾਮਕ ਫੇਸਬੁੱਕ ਪੇਜ ਤੇ 16 ਦਸੰਬਰ ਅਤੇ 17 ਦਸੰਬਰ ਸਾਲ 2020 ਨੂੰ ਅਪਲੋਡ ਕੀਤੀ ਗਈ ਇਕ ਪੋਸਟ ਮਿਲੀ। ਪੋਸਟ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ ਸੀ: They know how to turn it on in ireland . check out this annual christmas tractor run.
ਪੰਜਾਬੀ ਅਨੁਵਾਦ: ਇਸ ਵੀਡੀਓ ਨੂੰ ਆਇਰਲੈਂਡ ਵਿਚ ਹੋਈ ਟਰੈਕਟਰ ਕ੍ਰਿਸਮਸ ਪਰੇਡ ਦਾ ਦੱਸਿਆ ਗਿਆ ਹੈ।
ਪੜਤਾਲ ਜਾਰੀ ਰੱਖਦੇ ਹੋਏ ਅਸੀਂ ਗੂਗਲ ਕੀ ਵਰਲਡ ਰਿਸੋਰਸ ਦੀ ਮਦਦ ਨਾਲ ਖੋਜਣ ਦੀ ਸਾਨੂੰ ਦਿਸੰਬਰ 2018 ਨੂੰ ਬੀਬੀਸੀ ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਰਿਪੋਰਟ ਦੇ ਮੁਤਾਬਕ ਇਹ ਵੀਡੀਓ ਇਸਲੇ ਆਫ਼ ਮੈਨ ਨਾਮ ਦੀ ਇੱਕ ਜਗ੍ਹਾ ਦੀ ਹੈ। ਕ੍ਰਿਸਮਸ ਦੇ ਮੌਕੇ ਤੇ ਉਥੋਂ ਦੇ ਕਿਸਾਨਾਂ ਨੇ ਕ੍ਰਿਸਮਸ ਟਰੈਕਟਰ ਰਨ ਦਾ ਆਯੋਜਨ ਕੀਤਾ ਸੀ।
ਸੋਰਠ ਦੇ ਦੌਰਾਨ ਸਾਨੂੰ Farmers Journal ਦੁਆਰਾ ਪ੍ਰਕਾਸ਼ਿਤ ਕੀਤੀ ਗਈ ਇਕ ਮੀਡੀਆ ਰਿਪੋਰਟ ਮਿਲੀ। ਇਸ ਦੇ ਮੁਤਾਬਿਕ ਹਰ ਸਾਲ ਕ੍ਰਿਸਮਸ ਤੇ ਉੱਥੋਂ ਦੇ ਲੋਕ ਇਸ ਤਰ੍ਹਾਂ ਦੀ ਰੈਲੀ ਕੱਢਦੇ ਹਨ।
ਯੂਟਿਊਬ ਖੰਗਾਲਣ ਤੇ ਸਾਨੂੰ Tony67 ਨਾਮਕ ਚੈਨਲ ਤੇ ਅਪਲੋਡ ਕੀਤੀ ਗਈ ਵੀਡੀਓ ਮਿਲੀ ਯੂਟਿਊਬ ਤੇ ਸਾਨੂੰ ਕ੍ਰਿਸਮਸ ਟਰੈਕਟਰ ਰਨ ਦੀ ਕਈ ਕਲਿਪਸ ਮਿਲੀਆਂ ਜਿਨ੍ਹਾਂ ਨੂੰ ਨੀਚੇ ਦੇਖਿਆ ਜਾ ਸਕਦਾ ਹੈ।
ਸੋਸ਼ਲ ਮੀਡੀਆ ਪਲੇਟਫਾਰਮ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਕਰਨ ਤੋਂ ਬਾਅਦ ਅਸੀਂ ਪਾਇਆ ਕਿ ਆਇਰਲੈਂਡ ਦੀ ਕ੍ਰਿਸਮਸ ਟਰੈਕਟਰ ਰੈਲੀ ਦੀ ਵੀਡੀਓ ਨੂੰ ਗੁਮਰਾਹਕੁਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਵੀਡੀਓ ਦਾ ਹਾਲੀਆ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ।
Facebook https://www.facebook.com/DeltaAgribusiness/videos/210212367424340
BBC https://www.bbc.com/news/av/world-europe-isle-of-man-46627447
Farmers Journal https://www.farmersjournal.ie/preview-virtual-christmas-tractors-of-nenagh-591366
YouTube https://www.youtube.com/watch?v=QIWgjWjJV3U
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044