ਭਾਰੀ ਬਾਰਿਸ਼ ਦੇ ਵਿੱਚ ਪਾਣੀ ਨਾਲ ਭਰੀ ਸੜਕ ਤੋਂ ਗੁੱਜਰ ਦੀ ਇੱਕ ਬੱਸ ਦੀ ਵੀਡੀਓ ਦਿੱਲੀ ਦੀ ਦੱਸਕੇ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ਯੂਜ਼ਰਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਤੇ ਤੰਜ ਕੱਸਦੇ ਹੋਏ ਇਸ ਵੀਡੀਓ ਨੂੰ ਸ਼ੇਅਰ ਕੀਤਾ।
Fact Check/ Verification
ਕੇਜਰੀਵਾਲ ਕੇਜਰੀਵਾਲ ਇਹ ਕੀ ਹੋ ਗਿਅ ਦਿੱਲੀ ਨਾਲ!ਸੁਖਬੀਰ ਬਾਦਲ ਦਾ ਪਾਣੀ ਵਿੱਚ ਬੱਸਾਂ ਚਲਾਉਣ ਦਾ ਸੁਪਨਾ ਕੇਜਰੀਵਾਲ ਨੇ ਕੀਤਾ ਸਕਾਰ।
ਭਾਰੀ ਬਾਰਿਸ਼ ਦੇ ਵਿੱਚ ਪਾਣੀ ਨਾਲ ਭਰੀ ਸੜਕ ਤੋਂ ਗੁਜ਼ਰਦੇ ਬੱਸ ਦਾ ਵੀਡੀਓ ਦਿੱਲੀ ਦਾ ਦੱਸ ਕੇ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਤੰਜ਼ ਕਰਦੇ ਹੋਇਆਂ ਇਸ ਵੀਡੀਓ ਨੂੰ ਤੇਜ਼ੀ ਦੇ ਨਾਲ ਸ਼ੇਅਰ ਕੀਤਾ। ਗੌਰਤਲਬ ਹੈ ਕਿ ਦਿੱਲੀ ਸਮੇਤ ਦੇਸ਼ ਦੇ ਕਈ ਇਲਾਕਿਆਂ ਦੇ ਵਿਚ ਇਸ ਸਮੇਂ ਤੇਜ਼ ਬਾਰਿਸ਼ ਦੇ ਨਾਲ ਜਨ ਜੀਵਨ ਅਸਤ ਵਿਅਸਤ ਹੋ ਗਿਆ ਹੈ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਕਈ ਹੋਰ ਯੂਜ਼ਰਾਂ ਨੇ ਵੀ ਸ਼ੇਅਰ ਕੀਤਾ।
ਵਾਇਰਲ ਵੀਡੀਓ ਨੂੰ ਦਿੱਲੀ ਯੂਥ ਕਾਂਗਰਸ ਦੇ ਟਵਿੱਟਰ ਹੈਂਡਲ ਤੇ ਵੀ ਸ਼ੇਅਰ ਕੀਤਾ ਜਿਸ ਨੂੰ ਬਾਅਦ ਵਿੱਚ ਦਲਿਤ ਕਰ ਦਿੱਤਾ ਗਿਆ।
ਸੋਸ਼ਲ ਮੀਡੀਆ ਤੇ ਬਾਜੀ ਤਸਵੀਰ ਦੇਖ ਕੇ ਇੱਕ ਵਾਰ ਹਰ ਕੋਈ ਭਰੋਸਾ ਕਰ ਸਕਦਾ ਹੈ ਕਿ ਇਹ ਵੀਡੀਓ ਸ਼ਾਇਦ ਦਿੱਲੀ ਦੀ ਹੈ। ਇਸ ਦਾ ਸਭਤੋਂ ਵੱਡਾ ਕਾਰਨ ਹੈ ਕਿ ਦਿੱਲੀ ਦੇ ਵਿਚ ਇਸ ਸਮੇਂ ਮੁਸਲਧਾਰ ਬਾਰਿਸ਼ ਹੋ ਰਹੀ ਹੈ ਜਿਸਦੇ ਨਾਲ ਜਨਜੀਵਨ ਅਸਤ ਵਿਅਸਤ ਹੋ ਗਿਆ ਹੈ।ਗੌਰਤਲਬ ਹੈ ਕਿ ਹਾਲ ਹੀ ਦੇ ਵਿੱਚ ਇਸ ਤੋਂ ਪਹਿਲਾਂ ਮਿੰਟੋ ਰੋਡ ਤੇ ਡੁੱਬੀ ਵਸਦੀ ਘਟਨਾ ਤੋਂ ਬਾਅਦ ਲੋਕ ਇਸ ਵੀਡੀਓ ਨੂੰ ਆਸਾਨੀ ਦੇ ਨਾਲ ਦਿੱਲੀ ਦਾ ਮੰਨ ਸਕਦੇ ਹਨ।

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਕਲਿਪ ਦੀ ਜਾਂਚ ਸ਼ੁਰੂ ਕੀਤੀ ਜਾਂਚ ਦੇ ਦੌਰਾਨ ਅਸੀਂ ਸਭ ਤੋਂ ਪਹਿਲਾਂ Invid ਦੀ ਮਦਦ ਨਾਲ ਕੁਝ ਕੀ ਫਰੇਮ ਬਣਾ ਕੇ ਗੂਗਲ ਰਿਵਰਸ ਇਮੇਜ ਸਰਚ ਕੀਤਾ। ਇਸ ਦੌਰਾਨ ਸਾਨੂੰ ਕੁਝ ਅਜਿਹਾ ਨਹੀਂ ਮਿਲਿਆ ਜਿਸ ਤੋਂ ਪਤਾ ਚੱਲ ਸਕੇ ਕਿ ਇਹ ਵੀਡੀਓ ਦਿੱਲੀ ਦਾ ਹੈ । ਹਾਲਾਂਕਿ ਕਈ ਖਬਰਾਂ ਸਾਹਮਣੇ ਆਈ ਹੈ ਜਿਸ ਤੋਂ ਪਤਾ ਚੱਲਿਆ ਕਿ ਦਿੱਲੀ ਦੇ ਵਿੱਚ ਬਾਰਿਸ਼ ਦੇ ਕਾਰਨ ਕਈ ਜਗ੍ਹਾ ਉੱਤੇ ਜਲ ਭਰਾਵ ਦੀ ਸਥਿਤੀ ਬਣ ਗਈ ਹੈ।
ਕੁਝ ਕੀਵਰਡ ਦੀ ਮਦਦ ਨਾਲ ਖੁਦ ਦੌਰਾਨ ਸਾਨੂੰ ਪੱਤ੍ਰਿਕਾ ਦਾ ਇੱਕ ਲੇਖ ਮਿਲਿਆ। ਇਹ ਲੇਖ 11 ਅਗਸਤ ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਲੇਖ ਦੇ ਵਿੱਚ ਵਾਇਰਲ ਕਲਿੱਪ ਅਪਲੋਡ ਕੀਤੀ ਗਈ ਹੈ। ਰਿਪੋਰਟ ਦੇ ਮੁਤਾਬਕ ਇਹ ਵੀਡੀਓ ਰਾਜਸਥਾਨ ਦੀ ਜੈਪੁਰ ਦਾ ਹੈ ਜਿੱਥੇ ਬਾਰਿਸ਼ ਦੇ ਚੱਲਦਿਆਂ ਬੱਸ ਅੱਧੀ ਡੁੱਬ ਗਈ ਸੀ।

ਖੋਜ ਦੇ ਦੌਰਾਨ ਸਾਨੂੰ ਕੋਬਰਾ ਪੋਸਟ ਤੇ ਯੂਟਿਊਬ ਅਕਾਊਂਟ ਦੇ ਵੀਡੀਓ ਪ੍ਰਾਪਤ ਹੋਇਆ ਇਸ ਵੀਡੀਓ ਦੇ ਵਿੱਚ ਵੀ ਇਸ ਘਟਨਾ ਨੂੰ ਜੈਪੁਰ ਦਾ ਦੱਸਿਆ ਗਿਆ ਹੈ।
ਪੜਤਾਲ ਦੇ ਦੌਰਾਨ ਸਾਨੂੰ ANI ਦਾ ਟਵੀਟ ਮਿਲਿਆ ਜਿਸ ਵਿੱਚ ਦਿੱਲੀ ਦੇ ਬਦਰਪੁਰ ਸਥਿਤ ਤੁੰਗਲਾ ਬਾਅਦ ਫਲਾਈਓਵਰ ਦੇ ਨੀਚੇ ਜਲ ਭਰਾਵ ਦੇ ਕਾਰਨ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਦੀ ਵੀਡੀਓ ਪੋਸਟ ਕੀਤੀ ਗਈ ਹੈ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਰਾਜਸਥਾਨ ਦੇ ਜੈਪੁਰ ਦੀ ਹੈ। ਦਿੱਲੀ ਦੇ ਨਾਲ ਇਸ ਵੀਡੀਓ ਦਾ ਕੋਈ ਸਬੰਧ ਨਹੀਂ ਹੈ।
Result:Misleading
Sources
https://www.patrika.com/jaipur-news/rain-in-jaipur-water-enters-in-low-floor-bus-6332019/
https://www.youtube.com/watch?v=uvWEh2EeruM
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044